www.sabblok.blogspot.com
ਸਰਹੱਦਾਂ ਦੀ ਰਾਖੀ ਬੀ. ਐੱਸ. ਐੱਫ. ਕਰ ਰਹੀ ਹੈ, ਨਾ ਕਿ ਪੰਜਾਬ ਪੁਲਸ : ਮਜੀਠੀਆ
ਹੁਸ਼ਿਆਰਪੁਰ – ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਬੀ. ਐੱਸ. ਐੱਫ. ਕਰ ਰਹੀ ਹੈ ਨਾ ਕਿ ਪੰਜਾਬ ਪੁਲਸ। ਬਾਰਡਰ ਸਕਿਓਰਟੀ ਫੋਰਸ ਕੇਂਦਰ ਸਰਕਾਰ ਦੇ ਅਧੀਨ ਹੈ ਤੇ ਦੇਸ਼ ਦਾ ਗ੍ਰਹਿ ਮੰਤਰੀ ਇਸ ਵੱਲ ਧਿਆਨ ਦੇਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਿਕਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ ਨੇ ਅੱਜ ਸਤਵਿੰਦਰਪਾਲ ਸਿੰਘ ਢੱਟ ਦੇ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਜੋ ਪੰਜਾਬ ‘ਚ ਨਸ਼ਿਆਂ ਦੀ ਗੱਲ ਕੀਤੀ ਜਾ ਰਹੀ ਹੈ, ਇਹ ਨਸ਼ਿਆਂ ਦੀ ਖੇਪ ਅਫਗਾਨਿਸਤਾਨ ਤੋਂ ਆ ਰਹੀ ਹੈ ਜੋ ਕਿ ਪਾਕਿਸਤਾਨ ਰਾਹੀਂ ਭਾਰਤ ਅੰਦਰ ਆ ਰਹੀ ਹੈ। ਇਸ ਸਭ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ, ਸਰਕਾਰ ਦਾ ਗ੍ਰਹਿ ਮੰਤਰੀ ਕੀ ਕਰ ਰਿਹਾ ਹੈ? ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਇਕੋ ਪਰਿਵਾਰ ਦਾ ਲੰਮਾ ਸਮਾਂ ਰਾਜ ਚੱਲਿਆ, ਜਿਨ੍ਹਾਂ ਨੇ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ ਤੇ ਦੂਸਰੇ ਸੂਬਿਆਂ ਦੇ ਮੁਕਾਬਲੇ ਪੰਜਾਬ ਨੂੰ ਕੁਝ ਵੀ ਨਹੀਂ ਦਿੱਤਾ, ਜਿਸ ਨਾਲ ਪੰਜਾਬ ਦੀ ਇੰਡਸਟਰੀ ਪ੍ਰਭਾਵਿਤ ਹੋਈ, ਜਦਕਿ ਗੁਆਂਢੀ ਸੂਬਿਆਂ ਨੂੰ ਵੱਡੇ-ਵੱਡੇ ਪੈਕੇਜ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਨੌਜਵਾਨਾਂ ਨੂੰ ਚੰਗੇ ਅਹੁਦੇ ਦਿੱਤੇ ਜਾ ਰਹੇ ਹਨ, ਕਿਉਂਕਿ ਨੌਜਵਾਨ ਹੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਜੋ ਕਿ ਪਾਰਟੀ ਨੂੰ ਮਜ਼ਬੂਤ ਕਰਨ ‘ਚ ਆਪਣਾ ਵਿਸ਼ੇਸ਼ ਯੋਗਦਾਨ ਦੇ ਰਹੇ ਹਨ। ਇਸ ਮੌਕੇ ਮਹੇਸ਼ਇੰਦਰ ਸਿੰਘ ਗਰੇਵਾਲ, ਸੋਹਣ ਸਿੰਘ ਠੰਡਲ ਮੁੱਖ ਪਾਰਲੀਮਾਨੀ ਸਕੱਤਰ, ਬੀਬੀ ਮਹਿੰਦਰ ਕੌਰ ਜੋਸ਼ ਮੁੱਖ ਪਾਰਲੀਮਾਨੀ ਸਕੱਤਰ, ਵਰਿੰਦਰ ਸਿੰਘ ਬਾਜਵਾ ਸਾਬਕਾ ਮੈਂਬਰ ਰਾਜ ਸਭਾ ਤੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਅਜਵਿੰਦਰ ਸਿੰਘ ਪ੍ਰਧਾਨ ਸਿੱਖ ਵੈੱਲਫੇਅਰ ਸੁਸਾਇਟੀ, ਹਰਜਿੰਦਰ ਸਿੰਘ ਧਾਮੀ ਸਾਬਕਾ ਚੇਅਰਮੈਨ, ਲਖਵਿੰਦਰ ਸਿੰਘ ਲੱਖੀ ਸਾਬਕਾ ਚੇਅਰਮੈਨ, ਬਲਦੇਵ ਸਿੰਘ ਵਾਈਸ ਚੇਅਰਮੈਨ ਸੈਂਟਰਲ ਕੋਆਪ੍ਰੇਟਿਵ ਬੈਂਕ ਹੁਸ਼ਿਆਰਪੁਰ, ਤੀਕਸ਼ਣ ਸੂਦ ਸਿਆਸੀ ਸਲਾਹਕਾਰ ਮੁੱਖ ਮੰਤਰੀ, ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਟਾਂਡਾ, ਰਣਜੀਤ ਕੌਰ ਮਾਹਿਲਪੁਰ, ਰਵਿੰਦਰ ਸਿੰਘ ਚੱਕ ਮੈਂਬਰ ਸ਼੍ਰੋਮਣੀ ਕਮੇਟੀ ਮੁਕੇਰੀਆਂ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਹਰਦੇਵ ਸਿੰਘ ਕੋਠੇ ਜੱਟਾਂ, ਅਵਤਾਰ ਸਿੰਘ ਬੈਂਸ ਬਾਹੋਵਾਲ ਡਾਇਰੈਕਟਰ ਕੋਆਪ੍ਰੇਟਿਵ ਬੈਂਕ ਹੁਸ਼ਿਆਰਪੁਰ, ਪਰਮਿੰਦਰ ਸਿੰਘ ਪਨੂੰ ਡਾਇਰੈਕਟਰ ਕੋਆਪ੍ਰੇਟਿਵ ਬੈਂਕ, ਅਮਰਜੀਤ ਸਿੰਘ ਪੁਰਖੋਵਾਲ ਡਾਇਰੈਕਟਰ ਕੋਆਪ੍ਰੇਟਿਵ ਬੈਂਕ, ਬਲਜਿੰਦਰ ਸਿੰਘ ਹੀਰਾਹਰ ਡਾਇਰੈਕਟਰ ਕੋਆਪ੍ਰੇਟਿਵ ਬੈਂਕ ਹੁਸ਼ਿਆਰਪੁਰ, ਕੁਲਵਿੰਦਰ ਸਿੰਘ ਵਾਹਦ ਡਾਇਰੈਕਟਰ ਕੋਆਪ੍ਰੇਟਿਵ ਬੈਂਕ ਹੁਸ਼ਿਆਰਪੁਰ ਸਮੇਤ ਵੱਡੀ ਗਿਣਤੀ ‘ਚ ਪਤਵੰਤੇ ਹਾਜ਼ਰ ਸਨ।
No comments:
Post a Comment