jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 18 October 2013

ਅਕਾਲੀ ਦਲ ਲਈ ਮੈਂ ਹਮੇਸ਼ਾਂ ਲਈ ਮਰ ਚੁੱਕਾ ਹਾਂ : ਮਨਪ੍ਰੀਤ ਬਾਦਲ

www.sabblok.blogspot.com

manpreet-badal
ਕਾਂਗਰਸ ਨਾਲ ਅਜੇ ਕੋਈ ਸਮਝੌਤਾ ਨਹੀਂ
ਮਾਛੀਵਾੜਾ ਸਾਹਿਬ – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੇਰੇ ਪਿਤਾ ਗੁਰਦਾਸ ਸਿੰਘ ਬਾਦਲ ਵਿਚਕਾਰ ਮਿਲਣੀ ਦੀਆਂ ਖ਼ਬਰਾਂ ਉਹ ਆਪਸੀ ਭਰਾਵਾਂ ਦਾ ਮਾਮਲਾ ਹੈ ਤੇ ਉਸ ਨਾਲ ਮੇਰੇ ਅਕਾਲੀ ਦਲ ਵਿਚ ਵਾਪਿਸ ਜਾਣ ਦਾ ਸਵਾਲ ਹੀ ਪੈਦਾ ਨਹੀਂ  ਹੁੰਦਾ ਕਿਉਂਕਿ ਮੈਂ ਅਕਾਲੀ ਦਲ ਲਈ ਹਮੇਸ਼ਾ ਲਈ ਮਰ ਚੁੱਕਾ ਹਾਂ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪੀਪਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪਿੰਡ ਪਵਾਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸੂਬੇ ਦੀ ਸਿਆਸਤ ਵਿਚ ਸਿਆਣੇ ਤੇ ਵਿਕਾਸ ਦੀਆਂ ਲੀਹਾਂ ‘ਤੇ ਲਿਆਉਣ ਵਾਲੇ ਲੀਡਰਾਂ ਦੀ ਘਾਟ ਨਹੀਂ ਪਰ ਬਹੁਤਾਤ ਚੋਰ, ਠੱਗ ਅਤੇ ਭ੍ਰਿਸ਼ਟਾਚਾਰੀ ਨੇਤਾਵਾਂ ਦੀ ਹੈ ਜਿਹੜੇ ਸੂਬੇ ਦੇ ਹਿੱਤਾਂ ਨੂੰ ਪਾਸੇ ਰੱਖ ਕੇ ਗੁਰੂਆਂ ਦੀ ਧਰਤੀ ਨੂੰ ਦੋਵੇਂ ਹੱਥੀਂ ਲੁੱਟਣ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆਂ 66 ਸਾਲ ਹੋ ਚੁੱਕੇ ਹਨ ਪਰ ਅਜੇ ਵੀ ਇੱਥੇ ਕਰੋੜਾਂ ਲੋਕ ਭੁੱਖੇ ਮਰ ਰਹੇ ਹਨ, ਅਨਪੜ੍ਹਤਾ ਦਾ ਪਸਾਰਾ ਹੈ, ਗਰੀਬ ਲੋਕ ਇਲਾਜ ਪੱਖੋਂ ਮਰ ਰਹੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ ਤਾਂ ਉਨ੍ਹਾਂ ਕਿਹਾ ਕਿ ਨਾ ਹੀ ਦੇਸ਼ ਦੇ ਲੋਕ ਮਾੜੇ ਹਨ ਤੇ ਨਾ ਹੀ ਪਾਰਟੀਆਂ ਅਤੇ ਨਾ ਹੀ ਕਦੇ ਸਮਾਂ ਮਾੜਾ ਹੁੰਦਾ ਹੈ ਪਰ ਕਈ ਵਾਰ ਸਿਆਸੀ ਪਾਰਟੀਆਂ ਵਿਚ ਕੁਝ ਅਜਿਹੇ ਲੋਕ ਖੂੰਬਾਂ ਵਾਂਗ ਉਗ ਪੈਂਦੇ ਹਨ ਜਾਂ ਫਿਰ ਘੁਸਪੈਠ ਕਰ ਜਾਂਦੇ ਹਨ ਉਹ ਪਾਰਟੀ ਨੂੰ ਤਾਂ ਬਦਨਾਮ ਕਰਦੇ ਹੀ ਹਨ ਸਗੋਂ ਦੇਸ਼ ਦਾ ਬੇੜਾ ਬਿਠਾਉਣ ਵਿਚ ਕੋਈ ਰੜਕ ਨਹੀਂ ਛੱਡਦੇ। ਉਨ੍ਹਾਂ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਮੇਰੇ ਤਾਇਆ ਪ੍ਰਕਾਸ਼ ਸਿੰਘ ਬਾਦਲ ਅਤੇ ਮੇਰੇ ਪਿਤਾ ਗੁਰਦਾਸ ਸਿੰਘ ਬਾਦਲ ਕਰੀਬ ਪਿਛਲੇ 80 ਸਾਲਾਂ ਤੋਂ ਇਕੱਠੇ ਆ ਰਹੇ ਹਨ ਤੇ ਇਸ ਕਰਕੇ ਉਨ੍ਹਾਂ ਵਿਚ ਜੋ ਵੀ ਕਦੇ ਤਾਲਮੇਲ ਹੁੰਦਾ ਹੈ ਉਹ ਸਿਰਫ ਨਿੱਜੀ ਘਰੇਲੂ ਗੱਲਬਾਤ ਲਈ ਹੁੰਦਾ ਹੈ ਨਾ ਕਿ ਸਿਆਸਤ ਲਈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਜਾਂ ਹੋਰ ਕਿਸੇ ਪਾਰਟੀ ਨਾਲ ਅਜੇ ਤਾਲਮੇਲ ਨਹੀਂ ਕੀਤਾ ਪਰ ਜੇਕਰ ਸੂਬੇ ਦੇ ਹਿੱਤਾਂ ਲਈ ਹੋਰ ਪਾਰਟੀਆਂ ਤੋਂ ਇਲਾਵਾ ਕਾਂਗਰਸ ਨਾਲ ਸਮਝੌਤਾ ਕਰਨ ਦੀ ਲੋੜ ਪਈ ਤਾਂ ਉਹ ਆਪਣੇ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨਾਲ ਰਾਇ ਮਸ਼ਵਰਾ ਕਰਕੇ ਹੀ ਕੋਈ ਅਗਲਾ ਕਦਮ ਪੁੱਟਣਗੇ। ਇਸ ਮੌਕੇ ਪਾਰਟੀ ਦੇ ਕੌਂਸਲ ਮੈਂਬਰ ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਜ਼ਿਲਾ ਪ੍ਰਧਾਨ ਇੰਜੀਨੀਅਰ ਜਗਦੀਪ ਸਿੰਘ, ਬਲਜੀਤ ਸਿੰਘ ਲਾਲੀ, ਸੁਜਾਨ ਸਿੰਘ ਮੰਜਾਲੀਆਂ, ਅਵਤਾਰ ਸਿੰਘ ਰਾਜੇਵਾਲ, ਸਰਪੰਚ ਰਣਜੀਤ ਸਿੰਘ, ਕਰਨੈਲ ਸਿੰਘ, ਕੁਲਵੰਤ ਸਿੰਘ, ਮੋਹਣ ਸਿੰਘ ਪੰਚ, ਜਸਵੀਰ ਸਿੰਘ,  ਗੁਰਮੁਖ ਸਿੰਘ ਪੂਰਬਾ, ਅੰਮ੍ਰਿਤਪਾਲ ਪਵਾਤ, ਸੰਨੀ ਮਾਛੀਵਾੜਾ, ਪ੍ਰਿੰਸ ਮੱਕੜ, ਮਨਜੀਤ ਸਿੰਘ ਪਵਾਤ, ਮੋਹਣ ਸਿੰਘ, ਕਰਨਦੀਪ ਸਿੰਘ, ਰਮਨਦੀਪ ਸਿੰਘ, ਪਾਲ ਸਿੰਘ, ਰਜਿੰਦਰ ਸਿੰਘ, ਮਹਿੰਦਰ ਸਿੰਘ ਪਟਵਾਰੀ, ਰਵਿੰਦਰ ਸਿੰਘ, ਗੁਰਦੀਪ ਸਿੰਘ, ਬੀਬੀ ਅਮਰਜੀਤ ਕੌਰ, ਬੀਬੀ ਬਸੰਤੀ, ਕੁਲਦੀਪ ਸਿੰਘ ਆਦਿ ਵੀ ਮੌਜੂਦ ਸਨ।

No comments: