www.sabblok.blogspot.com
ਨਵੀਂ ਦਿੱਲੀ- ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ (ਐਨ. ਡੀ. ਐਮ. ਏ.) ਨੇ ਸ਼ਨੀਵਾਰ ਨੂੰ ਕਿਹਾ ਕਿ ਵਧਦੇ ਚੱਕਰਵਾਤ ਫੈਲਿਨ ਨੂੰ ਦੇਖਦੇ ਹੋਏ ਉਸ ਨੇ ਰਾਸ਼ਟਰੀ ਆਫਤ ਪ੍ਰਬੰਧਨ ਫੋਰਸ ਦੇ 2000 ਮੁਲਾਜ਼ਮਾਂ ਨੂੰ ਆਂਧਰ ਪ੍ਰਦੇਸ਼, ਓਡਿਸ਼ਾ ਅਤੇ ਪੱਛਮ ਬੰਗਾਲ ‘ਚ ਬਚਾਅ ਕਾਰਜਾਂ ਲਈ ਤਾਇਨਾਤ ਕੀਤਾ ਹੈ। ਐਨ. ਡੀ. ਐਮ. ਏ. ਦੇ ਉਪ ਪ੍ਰਧਾਨ ਐਮ. ਸ਼ਸ਼ੀਧਰ ਰੈਡੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜੇ ਤੱਕ ਲਗਭਗ 440 ਲੱਖ ਲੋਕਾਂ ਨੂੰ ਦੋਹਾਂ ਸੂਬਿਆਂ ਦੇ ਖਤਰੇ ਵਾਲੇ ਖੇਤਰਾਂ ਤੋਂ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 1990 ‘ਚ ਆਂਧਰ ਪ੍ਰਦੇਸ਼ ‘ਚ ਆਏ ਤੂਫਾਨ ਦੇ ਸਮੇਂ 6 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਣ ਦੀ ਮੁਹਿੰਮ ਤੋਂ ਬਾਅਦ ਇਹ ਦੂਜੀ ਸਭ ਤੋਂ ਵੱਡੀ ਮੁਹਿੰਮ ਹੈ। ਉਨ੍ਹਾਂ ਨੇ ਦੱਸਿਆ ਕਿ ਤੂਫਾਨ ਨਾਲ ਪ੍ਰਭਾਵਿਤ ਹੋ ਸਕਣ ਵਾਲੇ ਓਡਿਸ਼ਾ ਅਤੇ ਆਂਧਰ ਪ੍ਰਦੇਸ਼ ਦੇ ਕੰਢੀ ਇਲਾਕਿਆਂ ਤੋਂ ਸਾਰੇ ਲੋਕਾਂ ਨੂੰ ਹਟਾਉਣ ਦੇ ਲਈ ਸਥਾਨਕ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਜੋ ਲੋਕ ਹਟਣ ਤੋਂ ਇਨਕਾਰ ਕਰ ਰਹੇ ਹਨ, ਉਨ੍ਹਾਂ ਨੂੰ ਸੁਰੱਖਿੱਤ ਥਾਵਾਂ ‘ਤੇ ਲਿਜਾਉਣ ਦੇ ਲਈ ਜੇਕਰ ਜ਼ੋਰ-ਜ਼ਬਰਦਸਤੀ ਦੀ ਲੋੜ ਪਵੇ ਤਾਂ ਉਹ ਵੀ ਕੀਤਾ ਜਾਏ। ਰੈਡੀ ਨੇ ਦੱਸਿਆ ਕਿ 50 ਬਚਾਅ ਟੀਮਾਂ ਬਣਾਈਆਂ ਗਈਆਂ ਹਨ। ਇਨ੍ਹਾਂ ਟੀਮਾਂ ਦੇ ਲਗਭਗ 200 ਮੁਲਾਜ਼ਮਾਂ ਨੂੰ ਓਡਿਸ਼ਾ, ਆਂਧਰ ਪ੍ਰਦੇਸ਼ ਅਤੇ ਪੱਛਮ ਬੰਗਾਲ ‘ਚ ਤਾਇਨਾਤ ਕੀਤਾ ਗਿਆ ਹੈ।
No comments:
Post a Comment