jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 12 October 2013

ਗ਼ਦਰ ਲਹਿਰ ਦੇ ਕੌਮਾਂਤਰੀ ਆਗੂ ਭਾਈ ਰਤਨ ਸਿੰਘ ਰਾਏਪੁਰ ਡੱਬਾ ਦੇ ਪਿੰਡ ਗ਼ਦਰ ਸ਼ਤਾਬਦੀ

www.sabblok.blogspot.com
ਜਲੰਧਰ, 12 ਅਕਤੂਬਰ     ਗ਼ਦਰ ਸ਼ਤਾਬਦੀ ਮੁਹਿੰਮ ਦੀ ਲੜੀ ਵਜੋਂ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੀ ਅਗਵਾਈ 'ਚ ਪੰਜਾਬ ਭਰ 'ਚ ਚੱਲ ਰਹੀਆਂ ਸਰਗਰਮੀਆਂ ਨੂੰ ਭਰਵਾਂ ਹੁੰਗਾਰਾ ਭਰਦੇ ਹੋਏ ਲੋਕ ਮੋਰਚਾ ਪੰਜਾਬ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ, ਸਪਰੋਟਸ ਐਂਡ ਕਲਚਰਲ ਕਲੱਬ ਰਾਏਪੁਰ ਡੱਬਾ ਵੱਲੋਂ ਇਸ ਪਿੰਡ ਦੇ ਹੀ ਕੌਮਾਂਤਰੀ ਕੱਦਾਵਰ ਹਸਤੀ ਮਹਾਨ ਗ਼ਦਰੀ ਇਨਕਲਾਬੀ ਭਾਈ ਰਤਨ ਸਿੰਘ ਰਾਏਪੁਰ ਡੱਬਾ ਦੀ ਯਾਦ 'ਚ 19 ਅਕਤੂਬਰ ਸ਼ਾਮ 7 ਵਜੇ ਪਿੰਡ ਰਾਏਪੁਰ ਡੱਬਾ ਵਿਖੇ ਯਾਦਗਾਰੀ ਸ਼ਰਧਾਂਜ਼ਲੀ ਸਮਾਗਮ ਕੀਤਾ ਜਾ ਰਿਹਾ ਹੈ।
ਇਸ ਸਮਾਗਮ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਤੀਨਿੱਧ, ਨਗਰ ਦੇ ਪ੍ਰਤੀਨਿੱਧ ਅਤੇ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਸੰਬੋਧਨ ਕਰਨਗੇ।
ਪਲਸ ਮੰਚ ਦੀ ਇਕਾਈ ਚੇਤਨਾ ਕਲਾ ਕੇਂਦਰ, ਬਰਨਾਲਾ, ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ 'ਚ ਨਾਟਕ ਅਤੇ ਕੋਰਿਓਗਰਾਫ਼ੀਆਂ ਪੇਸ਼ ਕਰੇਗੀ।
ਕੰਵਰ ਬਹਾਰ, ਨਵਦੀਪ ਧੌਲੀ, ਅਮਰਿਤਪਾਲ ਅਤੇ ਸਥਾਨਕ ਗਾਇਕ ਦੇਸ਼ ਭਗਤ ਇਨਕਲਾਬੀ ਗਾਇਕੀ ਦਾ ਰੰਗ ਭਰਨਗੇ।
ਇਸ ਰੋਜ਼ ਸਮਾਗਮ ਦੇ ਆਗਾਜ਼ ਤੋਂ ਪਹਿਲਾਂ ਪਿੰਡ ਵਿਚ ਗ਼ਦਰ ਲਹਿਰ ਦਾ ਹੋਕਾ ਦਿੰਦੀ 'ਜਾਗੋ' ਕੱਢੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਸਮਾਗਮ 'ਚ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ ਗ਼ਦਰੀ ਇਨਕਲਾਬੀਆਂ ਦੇ ਪਿੰਡਾਂ ਨਾਲ ਸੰਪਰਕ ਮੁਹਿੰਮ ਚੱਲ ਰਹੀ ਹੈ ਇਨ•ਾਂ ਨਗਰਾਂ ਨੂੰ ਇਸ ਸਮਾਗਮ ਵਿਚ ਯੁਗਾਂਤਰ ਆਸ਼ਰਮ (ਗ਼ਦਰ ਆਸ਼ਰਮ) ਅਤੇ ਗ਼ਦਰ ਸ਼ਤਾਬਦੀ ਦੇ ਚਿੰਨਾਂ ਨਾਲ ਸਨਮਾਨਤ ਕੀਤਾ ਜਾਵੇਗਾ।
ਇਹ ਮੁਹਿੰਮ 1 ਨਵੰਬਰ ਮੇਲਾ ਗ਼ਦਰ ਸ਼ਤਾਬਦੀ ਦਾ ਵਿੱਚ ਲੋਕਾਂ ਨੂੰ ਸ਼ਾਮਲ ਹੋਣ ਲਈ ਜ਼ੋਰਦਾਰ ਅਪੀਲ ਕਰ ਰਹੀ ਹੈ।  ਇਸ ਦੀ ਜਾਣਕਾਰੀ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਦਿੱਤੀ।

No comments: