jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 9 October 2013

23 ਲੜਕੀਆਂ ਨਾਲ ਆਸਾਰਾਮ ਨੇ ਕੀਤਾ ਬਲਾਤਕਾਰ

www.sabblok.blogspot.com
Aasaram rape with 23 girls
23 ਲੜਕੀਆਂ ਨਾਲ ਆਸਾਰਾਮ ਨੇ ਕੀਤਾ ਬਲਾਤਕਾਰ
ਜੈਪੁਰ : ਜੋਧਪੁਰ ਆਸ਼ਰਮ ਦੀ ਕੁਟੀਆ 'ਚ ਕਥਾਵਾਚਕ ਆਸਾਰਾਮ ਹੁਣ ਤਕ 23 ਲੜਕੀਆਂ ਨਾਲ ਬਲਾਤਕਾਰ ਕਰ ਚੁੱਕੇ ਹਨ। ਇਹ ਕਹਿਣਾ ਹੈ ਕਿ ਉਨ੍ਹਾਂ ਦੇ ਇਕ ਪੁਰਾਣੇ ਸੇਵਾਦਾਰ ਅਜੇ ਕੁਮਾਰ ਦਾ। ਬੁੱਧਵਾਰ ਨੂੰ ਉਨ੍ਹਾਂ ਨੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਸਾਹਮਣੇ ਇਸ ਸਬੰਧ 'ਚ ਬਿਆਨ ਦਰਜ ਕਰਵਾਏ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਸ ਨੇ ਹਰਿਆਣਾ ਨਿਵਾਸੀ ਇਸ ਸੇਵਾਦਾਰ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ। ਜ਼ਿਕਰਯੋਗ ਹੈ ਕਿ ਇਸੇ ਆਸ਼ਰਮ 'ਚ ਆਸਾਰਾਮ ਨੇ ਨਾਬਾਲਿਗ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਆਪਣੇ ਬਿਆਨ 'ਚੇ ਸੇਵਾਦਾਰ ਨੇ ਕਿਹਾ ਕਿ ਆਸਾਰਾਮ ਹਰ ਰੋਜ਼ ਲੜਕੀਆਂ ਨਾਲ ਇਕੱਲੇ ਮਿਲਦੇ ਸਨ ਅਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਦੇ ਸਨ। ਆਸਾਰਾਮ ਦੇ ਆਸ਼ਰਮਾਂ 'ਚ ਇਹ ਸਿਲਸਿਲਾ ਸਾਲ 1990 ਤੋਂ ਚੱਲਦਾ ਆ ਰਿਹਾ ਸੀ। ਨਵੇਂ ਖ਼ੁਲਾਸੇ ਤੋਂ ਬਾਅਦ ਆਸਾਰਾਮ ਦਾ ਕਾਨੂੰਨੀ ਸ਼ਿਕੰਜੇ ਤੋਂ ਬਚਣਾ ਹੁਣ ਹੋਰ ਮੁਸ਼ਕਲ ਹੋ ਗਿਆ ਹੈ। ਉਧਰ ਆਸਾਰਾਮ ਤੋਂ ਪੁੱਛਗਿੱਛ ਲਈ ਅਹਿਮਦਾਬਾਦ ਪੁਲਸ ਨੇ ਗਾਂਧੀਨਗਰ ਦੀ ਇਕ ਅਦਾਲਤ ਤੋਂ ਟਰਾਂਸਫਰ ਵਾਰੰਟ ਹਾਸਲ ਕਰ ਲਿਆ ਹੈ। ਆਸਾਰਾਮ ਫਿਲਹਾਲ ਰਾਜਸਥਾਨ ਦੀ ਜੋਧਪੁਰ ਦੀ ਜੇਲ੍ਹ 'ਚ ਬੰਦ ਹਨ। ਪੁਲਸ ਨੇ ਸੂਰਤ ਦੀਆਂ ਦੋ ਭੈਣਾਂ ਵਲੋਂ ਆਸਾਰਾਮ ਅਤੇ ਉਨ੍ਹਾਂ ਦੇ ਪੁੱਤਰ ਨਾਰਾਇਣ ਸਾਈਂ ਖ਼ਿਲਾਫ਼ ਦਰਜ ਕਰਵਾਏ ਗਏ ਜਿਨਸੀ ਸ਼ੋਸ਼ਣ ਦੇ ਮਾਮਲੇ ਦੇ ਸਿਲਸਿਲੇ 'ਚ ਆਸਾਰਾਮ ਤੋਂ ਪੁੱਛਗਿੱਛ ਲਈ ਟਰਾਂਸਫਰ ਵਾਰੰਟ ਹਾਸਲ ਕੀਤਾ ਹੈ। ਜੁਆਇੰਟ ਪੁਲਸ ਕਮਿਸ਼ਨਰ (ਸੈਕਟਰ 1) ਜੇ ਕੇ ਭੱਟ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਜਾਂਚ ਦੌਰਾਨ ਸਾਨੂੰ ਆਸਾਰਾਮ ਖ਼ਿਲਾਫ਼ ਸਬੂਤ ਮਿਲੇ ਹਨ। ਅਸੀਂ ਉਨ੍ਹਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੇ ਹਾਂ ਅਤੇ ਇਸ ਲਈ ਅਸੀਂ ਗਾਂਧੀਨਗਰ ਦੀ ਇਕ ਅਦਾਲਤ ਤੋਂ ਟਰਾਂਸਫਰ ਵਾਰੰਟ ਹਾਸਲ ਕਰ ਲਿਆ ਹੈ। ਆਸਾਰਾਮ ਨੂੰ ਜੋਧਪੁਰ ਤੋਂ ਲਿਆ ਕੇ ਗਾਂਧੀਨਗਰ 'ਚ ਇਕ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕਰਨ ਲਈ ਸ਼ਹਿਰ ਦੀ ਇਕ ਪੁਲਸ ਟੀਮ ਕਦੇ ਵੀ ਰਾਜਸਥਾਨ ਰਵਾਨਾ ਹੋ ਸਕਦੀ ਹੈ। ਪਹਿਲਾਂ ਸੂਰਤ ਦੇ ਜਹਾਂਗੀਰਪੁਰਾ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਅਤੇ ਫਿਰ ਉਸਨੂੰ ਅਹਿਮਦਾਬਾਦ ਦੇ ਚਾਂਦਖੇੜਾ ਪੁਲਸ ਸਟੇਸ਼ਨ ਭੇਜ ਦਿੱਤਾ ਗਿਆ। ਆਸਾਰਾਮ ਦੇ ਖਿਲਾਫ ਦੋਨਾਂ ਭੈਣਾਂ 'ਚੋਂ ਵੱਡੀ ਭੈਣ ਨੇ ਦੋਸ਼ ਲਗਾਇਆ ਹੈ ਕਿ ਗੁਜਰਾਤ ਦੇ ਮੋਟੇਰਾ ਸਥਿਤ ਕਥਾਵਾਚਕ ਦੇ ਆਸ਼ਰਮ 'ਚ ਵਾਰ ਵਾਰ ਉਸਦਾ ਜਿਨਸੀ ਸ਼ੋਸ਼ਣ ਕੀਤਾ ਗਿਆ।
ਵੱਡੀ ਭੈਣ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ 1997 ਤੋ 2006 ਦਰਮਿਆਨ ਆਸਾਰਾਮ ਨੇ ਵਾਰ ਵਾਰ ਉਸਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਇਹ ਉਹ ਸਮਾਂ ਸੀ ਜਦੋਂ ਉਹ ਅਹਿਮਦਾਬਾਦ ਦੇ ਬਾਹਰੀ ਇਲਾਕੇ 'ਚ ਸਥਿਤ ਉਨ੍ਹਾਂ ਦੇ ਆਸ਼ਰਮ 'ਚ ਰਹਿ ਰਹੀ ਸੀ। ਚੋਟੀ ਭੈਣ ਨੇ ਆਸਾਰਾਮ ਦੇ ਪੁੱਤਰ ਨਾਰਾਇਣ ਸਾਈਂ ਦੇ ਖਿਲਾਫ ਸ਼ਿਕਾਇਤ ਦਰਜ ਕਰਾ ਕੇ ਦੋਸ਼ ਲਗਾਇਆ ਸੀ ਕਿ ਜਦੋਂ ਉਹ ਉਨ੍ਹਾਂ ਦੇ ਸੂਰਤ ਆਸ਼ਰਮ 'ਚ ਰਹਿ ਰਹੀ ਸੀ, ਤਾਂ ਉਸਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਫਿਲਹਾਲ ਸਾਈਂ ਦੇ ਟਿਕਾਣੇ ਦਾ ਪਤਾ ਨਹੀਂ ਚੱਲ ਸਕਿਆ। ਨਾਰਾਇਣ ਸਾਈਂ ਦੀ ਤਲਾਸ਼ ਲਈ ਬਣਾਈ ਗਈ ਸੂਰਤ ਪੁਲਸ ਦੀ ਛੇ ਟੀਮਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਮਾਮਲੇ ਨਾਲ ਜੁੜੇ ਅਹਿਮ ਸੁਰਾਗ ਮਿਲੇ ਹਨ। ਮੰਗਲਵਾਰ ਨੂੰ ਪੁਲਸ ਨੇ ਪੂਰੇ ਆਸ਼ਰਮ ਦੀ ਵੀਡੀਓਗ੍ਰਾਫੀ ਸ਼ੁਰੂ ਕੀਤੀ ਸੀ ਅਤੇ ਆਸ਼ਰਮ ਦੇ ਕੰਪਲੈਕਸ ਦੀ ਤਲਾਸ਼ ਵੀ ਲਈ।
ਸੂੁਰਤ ਦੇ ਪੁਲਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਸੂਰਤ 'ਚ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਸਾਈਂ ਦੇ ਖਿਲਾਫ ਸਬੂਤ ਮਿਲੇ ਹਨ ਅਤੇ ਮਾਮਲੇ 'ਚ ਤੇਜ਼ੀ ਨਾਲ ਪ੍ਰਗਤੀ ਹੋ ਰਹੀ ਹੈ। ਦੋਨਾਂ ਭੈਣਾਂ ਵਲੋਂ ਪਿਤਾ-ਪੁੱਤਰ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦਰਜ ਕਰਾਉਣ ਦੇ ਬਾਅਦ ਸੋਮਵਾਰ ਨੂੰ ਨਾਰਾਇਣ ਸਾਈਂ ਦੇ ਖਿਲਾਫ ਇਕ ਲੁੱਕਆਉਟ ਨੋਟਿਸ ਜਾਰੀ ਕੀਤਾ ਗਿਆ ਸੀ। ਇਕ ਨਾਬਾਲਿਗ ਨਾਲ ਬਲਾਤਕਾਰ ਦੇ ਦੋਸ਼ 'ਚ 72 ਸਾਲ ਦੇ ਆਸਾਰਾਮ ਨੂੰ ਅਗਸਤ ਮਹੀਨੇ 'ਚ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਉਸਦੇ ਬਾਅਦ ਤੋਂ ਹੀ ਉਹ ਜੋਧਪੁਰ ਦੀ ਜੇਲ੍ਹ 'ਚ ਬੰਦ ਹੈ। ਸੂਰਤ ਪੁਲਸ ਨੇ ਪਿਛਲੇ ਦਿਨੀਂ ਦੋ ਸ਼ਿਕਾਇਤਾਂ ਦਰਜ ਕੀਤੀਆਂ ਜਿਨ੍ਹਾਂ 'ਚ ਇਕ ਆਸਾਰਾਮ ਖ਼ਿਲਾਫ਼ ਹੈ ਅਤੇ ਦੂਜੀ ਨਾਰਾਇਣ ਸਾਈਂ ਖ਼ਿਲਾਫ਼ ਹੈ।

No comments: