jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 9 October 2013

ਸਾਬਕਾ ਫ਼ੌਜ ਮੁਖੀ ਵੀਕੇ ਸਿੰਘ ਤਲਬ

www.sabblok.blogspot.com
VK Singh cite
ਸਾਬਕਾ ਫ਼ੌਜ ਮੁਖੀ ਵੀਕੇ ਸਿੰਘ ਤਲਬ
ਸ੍ਰੀਨਗਰ : ਸਪੀਕਰ ਮੁਬਾਰਕ ਗੁਲ ਨੇ ਬੁੱਧਵਾਰ ਨੂੰ ਸਾਬਕਾ ਥਲ ਸੈਨਾ ਮੁਖੀ ਜਨਰਲ ਵੀ ਕੇ ਸਿੰਘ ਨੂੰ ਜੰਮੂ ਕਸ਼ਮੀਰ ਵਿਧਾਨ ਸਭਾ 'ਚ ਸੰਮਨ ਜਾਰੀ ਕੀਤੇ ਜਾਣ ਦਾ ਐਲਾਨ ਕਰਦਿਆਂ ਕਿਹਾ ਕਿ ਜੇ ਲੋੜ ਪਈ ਤਾਂ ਪੇਸ਼ੀ ਦੇ ਸਿਲਸਿਲੇ ਵਿਚ ਵਿਸ਼ੇਸ਼ ਇਜਲਾਸ ਵੀ ਸੱਦਿਆ ਜਾਵੇਗਾ। ਇਸ ਦੌਰਾਨ ਸਦਨ 'ਚ ਹੋਏ ਹੰਗਾਮੇ ਅਤੇ ਨਾਅਰੇਬਾਜ਼ੀ ਦਰਮਿਆਨ ਸਪੀਕਰ ਨੇ ਸਦਨ ਨੂੰ ਅਣਮਿਥੇ ਸਮੇਂ ਲਈ ਉਠਾ ਦਿੱਤਾ। ਸਪੀਕਰ ਜਦੋਂ ਆਪਣੇ ਫ਼ੈਸਲੇ ਦਾ ਐਲਾਨ ਕਰ ਰਹੇ ਸਨ ਉਦੋਂ ਸਦਨ 'ਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ, ਭਾਰਤੀ ਜਨਤਾ ਪਾਰਟੀ, ਜੰਮੂ ਸਟੇਟ ਮੋਰਚਾ ਤੇ ਪੈਂਥਰਜ਼ ਪਾਰਟੀ ਵੱਲੋਂ ਜ਼ਬਰਦਸਤ ਨਾਅਰੇਬਾਜ਼ੀ ਹੋਈ। ਸਮੁੱਚੀ ਵਿਰੋਧੀ ਧਿਰ ਦੇ ਮੈਂਬਰ ਕਈ ਵਾਰ ਸਦਨ ਦੇ ਵਿਚਕਾਰ ਜਾ ਕੇ ਸਪੀਕਰ ਦੀ ਕੁਰਸੀ ਸਾਹਮਣੇ ਇਕੱਠੇ ਹੋਏ ਅਤੇ ਉਨ੍ਹਾਂ ਨੇ ਮੇਜ਼ਾਂ 'ਤੇ ਚੜ੍ਹ ਕੇ ਸਰਕਾਰ ਖ਼ਿਲਾਫ਼ ਨਾਅਰੇ ਲਾਏ। ਪਹਿਲਾਂ ਪੀਡੀਪੀ ਦੇ ਵਿਧਾਇਕਾਂ ਨੇ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਡਰਾਮੇਬਾਜ਼ੀ ਬੰਦ ਕਰੋ-ਵੀ ਕੇ ਸਿੰਘ ਨੂੰ ਪੇਸ਼ ਕਰੋ-ਵੀ ਕੇ ਸਿੰਘ 'ਤੇ ਵੋਟਾਂ ਪਵਾਓ ਦੇ ਨਾਅਰੇ ਲਾਏ। ਸਪੀਕਰ ਨੂੰ ਚਿੱਠੀ ਲਿਖਣ ਸਬੰਧੀ ਵਿਵਸਥਾ ਤੋਂ ਬਾਅਦ ਭਾਜਪਾ, ਜਸਮੋ ਤੇ ਪੈਂਥਰਜ਼ ਪਾਰਟੀ ਨੇ ਸਪੀਕਰ ਦਾ ਫ਼ੈਸਲਾ ਜਾਇਜ਼ ਹੈ-ਜਾਇਜ਼ ਹੈ-ਸਪੀਕਰ 'ਤੇ ਦਬਾਅ ਬੰਦ ਕਰੋ-ਬੰਦ ਕਰੋ ਦੇ ਨਾਅਰੇ ਲਾਏ। ਸਾਬਕਾ ਥਲ ਸੈਨਾ ਮੁਖੀ ਨਾਲ ਸਬੰਧਿਤ ਮਾਮਲੇ ਨੂੰ ਸਪੀਕਰ ਮੁਬਾਰਕ ਗੁਲ ਨੇ ਬੁੱਧਵਾਰ ਨੂੰ ਇਹ ਕਹਿ ਕੇ ਖ਼ੁਦ ਉਠਾਇਆ ਕਿ ਵੀ ਕੇ ਸਿੰਘ ਖ਼ਿਲਾਫ਼ ਸੱਤਾਧਾਰੀ ਪਾਰਟੀ ਵੱਲੋਂ ਲਿਆਂਦਾ ਗਿਆ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਮਤਾ ਉਨ੍ਹਾਂ ਕੋਲ ਸੁਰੱਖਿਅਤ ਹੈ। ਉਸੇ ਦੇ ਆਧਾਰ 'ਤੇ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਵੀ ਕੇ ਸਿੰਘ ਨੂੰ ਪੱਤਰ ਲਿਖਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਨੂੰ ਕਿਹਾ ਜਾਵੇਗਾ ਕਿ ਉਹ ਆਪਣੇ ਉਸ ਬਿਆਨ ਬਾਰੇ ਦੱਸਣ ਜਿਸ ਵਿਚ ਉਨ੍ਹਾਂ ਨੇ ਸਾਲ 1947 ਤੋਂ ਹੁਣ ਤਕ ਜੰਮੂ ਕਸ਼ਮੀਰ ਦੇ ਸਿਆਸੀ ਲੋਕਾਂ ਨੂੰ ਪੈਸਾ ਦਿੱਤੇ ਜਾਣ ਦਾ ਦਾਅਵਾ ਕੀਤਾ ਹੈ। ਉਹ ਸਾਨੂੰ ਇਸ ਸੰਦਰਭ 'ਚ ਤੱਥ ਵੀ ਦੇਣ। ਇਸ ਤੋਂ ਬਾਅਦ ਕਾਨੂੰਨ ਮੰਤਰੀ ਮੀਰ ਸੈਫੁੱਲਾ ਆਪਣੀ ਸੀਟ 'ਤੇ ਖੜ੍ਹੇ ਹੋ ਗਏ ਅਤੇ ਉਨ੍ਹਾਂ ਨੇ ਸਾਬਕਾ ਜਨਰਲ ਨੂੰ ਸਦਨ ਵਿਚ ਤਲਬ ਕੀਤੇ ਜਾਣ ਦੀ ਮੰਗ ਕੀਤੀ। ਪੇਂਡੂ ਵਿਕਾਸ ਮੰਤਰੀ ਅਲੀ ਮੁਹੰਮਦ ਸਾਗਰ ਨੇ ਸੈਫੁੱਲਾ ਦੀ ਮੰਗ ਦਾ ਸਮਰਥਨ ਕੀਤਾ। ਵਿਰੋਧੀ ਪਾਰਟੀ ਪੀਡੀਪੀ ਦੇ ਮੈਂਬਰ ਮੰਤਰੀਆਂ ਨਾਲ ਆ ਗਏ। ਇਸ ਤੋਂ ਬਾਅਦ ਸਪੀਕਰ ਨੇ ਇਕ ਮਹੀਨੇ 'ਚ ਸਾਬਕਾ ਫ਼ੌਜ ਮੁਖੀ ਨੂੰ ਸਦਨ ਵਿਚ ਸੱਦੇ ਜਾਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਹ ਇੱਥੇ ਖੜ੍ਹੇ ਹੋ ਕੇ ਆਪਣੇ ਬਿਆਨ ਨਾਲ ਜੁੜੇ ਤੱਥਾਂ ਬਾਰੇ ਦੱਸਣਗੇ।

No comments: