jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 1 October 2013

ਜੇਲ੍ਹ ਤੋੜ ਕੇ ਸਿਮੀ ਦੇ 7 ਕੈਦੀ ਫਰਾਰ

www.sabblok.blogspot.com
ਖੰਡਵਾ (ਮੱਧ ਪ੍ਰਦੇਸ਼)
 ਧੂੰਆਂਧਾਰ ਗੋਲੀਬਾਰੀ ’ਚਪਾਬੰਦੀਸ਼ੁਦਾ ਜਥੇਬੰਦੀ ਸਟੂਡੈਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) ਦੇ 7 ਵਿਚਾਰ ਅਧੀਨ ਕੈਦੀ ਅੱਜ ਤੜਕੇ 3.30 ਵਜੇ ਦੇ ਆਸ ਪਾਸ ਜ਼ਿਲ੍ਹੇ ਦੀ ਜੇਲ੍ਹ ਤੋੜ ਕੇ ਫਰਾਰ ਹੋ ਗਏ,  ਜਾਂਦੇ ਹੋਏ ਉਹ ਦੋ ਸੁਰੱਖਿਆ ਗਾਰਡਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਕੇ, ਉਨ੍ਹਾਂ ਦੀਆਂ  ਰਾਈਫਲਾਂ ਤੇ ਵਾਇਰਲੈੱਸ ਖੋਹ ਕੇ ਦੌੜ ਗਏ। ਇਹ ਕਤਲਾਂ ਜਿਹੇ ਗੰਭੀਰ ਅਪਰਾਧਾਂ ਲਈ ਜੇਲ੍ਹ ’ਚ ਬੰਦ ਸਨ। ਇਨ੍ਹਾਂ ਵਿਚੋਂ ਇਕ ਨੂੰ ਮਗਰੋਂ ਫੜ ਲਿਆ ਗਿਆ। ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ, ਮੱਧ ਪ੍ਰਦੇਸ਼ ਸਰਕਾਰ ਨੇ ਡਿਪਟੀ ਸੁਪਰਡੈਂਟ ਤੇ ਜੇਲ੍ਹ ਇੰਚਾਰਜ ਸੁਨੀਲ ਸ਼ਰਮਾ, ਮੁੱਖ  ਵਾਰਡਨਾਂ ਵਿਜੇਂਦਰ ਤਿਵਾੜੀ ਤੇ ਛੋਟੇ ਲਾਲ ਯਾਦਵ, ਤਿਨ ਵਾਰਡਨਾਂ ਮਨੀਸ਼ ਰਾਜ ਭਈਆ, ਹਰੀ ਸ਼ੰਕਰ ਸਿੰਘ ਤੇ ਨਰਿੰਦਰ ਲਾਹਰੀ ਨੂੰ ਮੁਅੱਤਲ ਕਰ ਦਿੱਤਾ ਹੈ। ਖੰਡਵਾ ਦੇ ਕੁਲੈਕਟਰ ਨੀਰਜ ਦੂਬੇ ਨੇ ਇਸ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਜਾਂਚ ਵਧੀਕ ਜ਼ਿਲ੍ਹਾ ਮੈਜਿਸਟਰੇਟ (ਏਡੀਐਮ) ਐਸ।ਐਸ।  ਬਾਘੇਲ ਨੂੰ ਸੌਂਪੀ ਗਈ ਹੈ। ਸੂਤਰਾਂ ਅਨੁਸਾਰ ਦੂਬੇ ਨੇ ਸੱਤ ਦਿਨਾਂ ਦੇ ਅੰਦਰ-ਅੰਦਰ ਜਾਂਚ ਰਿਪੋਰਟ ਮੰਗੀ ਹੈ। ਹਨੇਰੇ-ਹਨੇਰੇ ਵਾਪਰੀ ਇਹ ਘਟਨਾ ਗੋਲੀਆਂ ਚਲਾਉਣ ਦੇ ਬਾਵਜੂਦ ਟਾਲੀ ਨਹੀਂ ਜਾ ਸਕੀ। ਕੇਂਦਰ ਨੇ ਰਾਜ ਸਰਕਾਰ ਤੋਂ ਇਸ ਬਾਰੇ ਸਪਸ਼ਟੀਕਰਨ ਮੰਗਿਆ ਹੈ। ਪੁਲੀਸ ਵੱਲੋਂ   ਆਰੰਭੀ ਗਈ ਤਲਾਸ਼ੀ ਮੁਹਿੰਮ ਦੌਰਾਨ ਬਚ ਕੇ ਭੱਜੇ ਇੱਕ ਕੈਦੀ ਨੂੰ ਫੜ ਲਿਆ ਗਿਆ ਹੈ। ਜੇਲ੍ਹ ਤੋੜ ਕੇ ਭੱਜੇ ਵਿਅਕਤੀਆਂ ਵਿਚੋਂ ਦੋ ਉਹ ਮੁਲਜ਼ਮ ਵੀ ਸ਼ਾਮਲ ਹਨ, ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਤਿੰਨ ਬੰਦੇ ਮਾਰ ਦਿੱਤੇ ਸਨ। ਖੰਡਵਾ ਦੇ ਸੁਪਰਡੈਂਟ ਮਨੋਜ ਸ਼ਰਮਾ ਨੇ ਦੱਸਿਆ ਕਿ ਭੱਜਣ ਲਈ ਇਨ੍ਹਾਂ ਕੈਦੀਆਂ ਨੇ ਗੁਸਲਖਾਨੇ ਦੀ ਕੰਧ ਤੋੜਨ ਦਾ ਯਤਨ ਕੀਤਾ, ਜਦੋਂ ਦੋ ਕਾਂਸਟੇਬਲਾਂ ਨੇ ਉਨ੍ਹਾਂ ਨੂੰ ਲਲਕਾਰਿਅਵ ਤਾਂ ਉਨ੍ਹਾਂ ਨੇ ਦੋਵਾਂ ਨੂੰ ਚਾਕੂਆਂ ਨਾਲ ਜ਼ਖ਼ਮੀ ਕਰ ਦਿੱਤਾ ਤੇ ਉਨ੍ਹਾਂ ਦੀਆਂ ਰਾਈਫਲਾਂ ਖੋਹ ਲਈਆਂ। ਚੀਤਾ ਫੋਰਸ ਦੇ ਦੋ ਜਵਾਨਾਂ ਨੇ ਜਦੋਂ ਉਨ੍ਹਾਂ ਨੂੰ ਭੱਜਣੋਂ ਰੋਕਣ ਦਾ ਯਤਨ ਕੀਤਾ ਤਾਂ ਦੁੱਵਲੀ ਫਾਇਰਿੰਗ ਵੀ ਹੋਈ। ਕੈਦੀ ਇਨ੍ਹਾਂ ਦੀਆਂ ਰਾਈਫਲਾਂ ਤੇ ਵਾਇਰਲੈਸ ਸੈਟਾਂ ਖੋਹ ਕੇ ਭੱਜ ਗਏ। ਸਿਮੀ ਕਾਰਕੁਨਾਂ ਦੀ ਪਛਾਣ ਅਮਜ਼ਦ, ਅਸਲਮ, ਜ਼ਾਕਿਰ, ਮਹਿਬੂਬ (ਸਾਰੇ ਖੰਡਵਾ ਤੋਂ) ਇਜਾਜ਼ੂਦੀਨ, ਅੱਬੂ ਫੈਜ਼ਲ ਤੇ ਆਬਿਦ ਮਿਰਜ਼ਾ ਵਜੋਂ ਹੋਈ ਹੈ। ਆਬਿਦ ਮਿਰਜ਼ਾ ਨੂੰ ਮਗਰੋਂ ਸਰਵੋਦਿਆ ਕਲੋਨੀ ਤੋਂ ਕਾਬੂ ਕਰ ਲਿਆ ਗਿਆ।
 ਕੇਂਦਰ ਨੇ ਮੰਗੀ ਰਿਪੋਰਟ
ਕੇਂਦਰ ਨੇ ਮੱਧ ਪ੍ਰਦੇਸ਼ ਦੇ ਖਡਵਾ 'ਚ ਪਾਬੰਦੀ ਸ਼ੁਦਾ ਜਥੇਬੰਦੀ ਸਿਮੀ ਦੇ 7 ਵਿਚਾਰ ਅਧੀਨ ਕੈਦੀਆਂ ਦੇ ਜੇਲ੍ਹ ਤੋੜ ਕੇ ਫਰਾਰ ਹੋਣ ਦੀ ਘਟਨਾ 'ਤੇ ਰਾਜ ਸਰਕਾਰ ਨੂੰ ਰਿਪੋਰਟ ਭੇਜਣ ਲਈ ਕਿਹਾ ਹੈ | 
ਜੇਲ੍ਹ ਸਟਾਫ਼ ਮੁਅੱਤਲ
ਮੱਧ ਪ੍ਰਦੇਸ਼ ਸਰਕਾਰ ਨੇ ਜੇਲ੍ਹ ਦੇ ਡਿਪਟੀ ਸੁਪਰਡੈਂਟ ਅਤੇ ਜੇਲ੍ਹ ਇੰਚਾਰਜ ਸੁਨੀਲ ਸ਼ਰਮਾ, ਮੁੱਖ ਵਾਰਡਨ ਵਿਜੇਂਦਰ ਤਿਵਾੜੀ ਤੇ ਛੋਟੇ ਲਾਲ ਯਾਦਵ, ਵਾਰਡਨ ਮਨੀਸ਼ ਗਜਭਈਆ, ਹਰੀਸ਼ੰਕਰ ਸਿੰਘ ਅਤੇ ਨਰੇਂਦਰ ਲਹਿਰੀ ਨੂੰ ਮੁਅੱਤਲ ਕਰ ਦਿੱਤਾ ਹੈ |

No comments: