jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 12 October 2013

ਗੋਪਾਲਪੁਰ ‘ਚ ‘ਫੈਲੀਨ’ ਦੀ ਰਫਤਾਰ ਘੱਟ ਕੇ 90 ਤੋਂ 100 ਕਿਲੋਮੀਟਰ ਪ੍ਰਤੀਘੰਟਾ ਹੋਈ

www.sabblok.blogspot.com

falin121 

ਨਵੀਂ ਦਿੱਲੀ- ਓਡੀਸ਼ਾ ਦੇ ਗੋਪਾਲਪੁਰ ਵਿਚ ਫੈਲੀਨ ਚੱਕਰਵਾਤ ਦੀ ਰਫਤਾਰ ਘੱਟ ਕੇ ਐਤਵਾਰ ਨੂੰ 90 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ ਹੈ। ਸ਼ਨੀਵਾਰ ਦੀ ਰਾਤ ਨੂੰ ਇੱਥੇ ਚੱਕਰਵਾਤ 200 ਕਿਲੋਮੀਟਰ ਪ੍ਰਤੀਘੰਟੇ ਦੀ ਰਫਤਾਰ ਨਾਲ ਆਇਆ ਸੀ। ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ (ਐਨ.ਡੀ.ਐਮ.Â) ਦੇ ਉੱਪ ਪ੍ਰਧਾਨ ਐਮ. ਸ਼ਸ਼ੀਧਰ ਰੈੱਡੀ ਨੇ ਕਿਹਾ ਹੈ ਕਿ  ਇਕ ਜਾਣਕਾਰੀ ਅਨੁਸਾਰ ਓਡੀਸ਼ਾ ਦੇ ਗੰਜਾਮ ਜ਼ਿਲੇ ਦੇ ਗੋਪਾਲਪੁਰ ‘ਚ ਹਾਲਾਤ ਹੁਣ ਬਿਹਤਰ ਨਜ਼ਰ ਆ ਰਹੇ ਹਨ ਅਤੇ ਹਵਾਵਾਂ ਦੀ ਰਫਤਾਰ ਤੇਜ਼ੀ ਨਾਲ ਘੱਟ ਹੋਈ ਹੈ। ਰਾਸ਼ਟਰੀ ਆਫਤ ਮੋਚਨ ਬਲ (ਐਨ. ਡੀ. ਆਰ. ਐਫ) ਉੱਥੇ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਵਿਚ ਲੱਗਾ ਹੈ।


ਭਾਰਤ ਮੌਸਮ ਵਿਭਾਗ ਦੇ ਵਿਗਿਆਨੀ ਐਮ. ਮਹਾਪਾਤਰ ਅਨੁਸਾਰ ਹਵਾਵਾਂ ਦੀ ਰਫਤਾਰ ਘੱਟ ਕੇ 160-170 ਕਿਲੋਮੀਟਰ ਪ੍ਰਤੀਘੰਟੇ ਹੋਣ ਨਾਲ ਐਤਵਾਰ ਦੀ ਸਵੇਰੇ ਸਾਢੇ ਪੰਜ ਵਜੇ ਤੋਂ ਚੱਕਰਵਾਤ ਦੀ ਰਫਤਾਰ ਘੱਟ ਹੋਣ ਦੇ ਸੰਕੇਤ ਮਿਲਣ ਲਗੇ। ਸ਼ਕਤੀਸ਼ਾਲੀ ਚੱਕਰਵਾਤ ਫੈਲੀਨ 1999 ਵਿਚ ਆਏ ਵਿਨਾਸ਼ਕਾਰੀ ਤੂਫਾਨ ਦੇ ਬਾਅਦ ਤੋਂ ਆਇਆ ਸਭ ਤੋਂ ਖਤਰਨਾਕ ਤੂਫਾਨ ਦੱਸਿਆ ਜਾ ਰਿਹਾ ਹੈ। ਫੈਲੀਨ ਸ਼ਨੀਵਾਰ ਦੀ ਰਾਤ ਨੂੰ 200 ਕਿਲੋਮੀਟਰ ਪ੍ਰਤੀਘੰਟੇ ਦੀ ਰਫਤਾਰ ਨਾਲ ਜ਼ਿਆਦਾ ਤੇਜ਼ ਹਵਾਵਾਂ ਨਾਲ ਓਡੀਸ਼ਾ ਦੇ ਤੱਟ ‘ਤੇ ਪਹੁੰਚਿਆ।
ਰੈੱਡੀ ਨੇ ਕਿਹਾ ਕਿ ਗੋਪਾਲਪੁਰ ਤੋਂ ਕਰੀਬ 20 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਬਲਰਾਮਪੁਰ ਵਿਚ ਐਤਵਾਰ ਦੀ ਸਵੇਰ ਨੂੰ 8 ਵਜੇ ਹਵਾਵਾਂ ਦੀ ਰਫਤਾਰ 70 ਤੋਂ 80 ਕਿਲੋਮੀਟਰ ਪ੍ਰਤੀਘੰਟਾ ਸੀ। ਉਨ੍ਹਾਂ ਨੇ ਦੱਸਿਆ, ”ਗੰਜਾਮ ਅਤੇ ਬਰਿਹਮਪੁਰ ਜ਼ਿਲਿਆਂ ਵਿਚ ਦਰੱਖਤਾਂ, ਬਿਜਲੀ ਦੇ ਖੰਭਿਆਂ, ਟੈਲੀਫੋਨ ਟਾਵਰਾਂ ਦੇ ਡਿੱਗਣ ਅਤੇ ਕੱਚੇ ਘਰਾਂ ਦੇ ਨੁਕਸਾਨ ਹੋਣ ਦੀਆਂ ਖ਼ਬਰਾਂ ਹਨ। ਸੰਚਾਰ ਸੇਵਾਵਾਂ ‘ਚ ਵੀ ਠੱਪ ਹਨ।” ਉਨ੍ਹਾਂ ਨੇ ਕਿਹਾ ਕਿ ਗੋਪਾਲਪੁਰ ‘ਚ 95 ਫੀਸਦੀ ਆਬਾਦੀ ਨੂੰ ਬਾਹਰ ਕੱਢ ਲਿਆ ਗਿਆ ਹੈ ਜਿਸ ਕਾਰਣ ਪ੍ਰਸ਼ਾਸਨ ਨੂੰ ਘੱਟ ਨੁਕਸਾਨ ਹੋਣ ਦੀ ਉਮੀਦ ਹੈ।

No comments: