jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 10 October 2013

ਕਿਸਾਨਾਂ ਨੂੰ ਮੱਕੀ ਤੇ ਝੋਨਾ ਸੁਕਾਉਣ ਲਈ ਹੁਣ ਕੋਈ ਮੁਸ਼ਕਿਲ ਨਹੀਂ ਆਵੇਗੀ-ਬਾਦਲ

www.sabblok.blogspot.com
ਸੈਲਾ ਖੁਰਦ, 9 ਅਕਤੂਬਰ (ਹਰਵਿੰਦਰ ਸਿੰਘ)- ਅਨਾਜ ਮੰਡੀ ਪੱਦੀ ਸੂਰਾ ਸਿੰਘ (ਸੈਲਾ ਖੁਰਦ) ਵਿਖੇ ਪੰਜਾਬ ਮੰਡੀ ਬੋਰਡ ਵੱਲੋਂ ਬਣਾਏ ਗਏ ਸੂਬੇ ਦੇ ਪਹਿਲੇ ਆਧੁਨਿਕ ਬਹੁ-ਫਸਲੀ ਸੁਕਾਈ ਕੇਂਦਰ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਨੇ ਕੀਤਾ | ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਅਜਿਹਾ ਆਧੁਨਿਕ ਬਹੁ ਫਸਲੀ ਸੁਕਾਈ ਕੇਂਦਰ ਜ਼ਿਲ੍ਹਾ ਨਵਾਂਸ਼ਹਿਰ ਵਿਖੇ ਵੀ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਇਹ ਪ੍ਰੋਜੈਕਟ ਪੰਜਾਬ ਰਾਜ 'ਚ ਪਹਿਲਾ ਪਲਾਂਟ ਹੈ | ਇਸ ਤੋਂ ਟਰੇਨਿੰਗ ਲੈ ਕੇ ਸੂਬੇ 'ਚ ਹੋਰ ਛੋਟੇ ਪ੍ਰਜੈਕਟ ਲਗਾਏ ਜਾਣਗੇ, ਤਾਂ ਜੋ ਕਿਸਾਨਾਂ ਨੂੰ ਮੱਕੀ ਅਤੇ ਝੋਨਾ ਸੁਕਾਉਣ ਲਈ ਆ ਰਹੀਆਂ ਮੁਸ਼ਕਿਲਾਂ ਨਾ ਆਉਣ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲਾਹੇਬੰਦ ਖੇਤੀਬਾੜੀ ਕਰਨ ਲਈ ਸਰਕਾਰ ਆਪਣੇ ਖਰਚੇ 'ਤੇ ਬਾਹਰ ਭੇਜਦੀ ਹੈ ਤਾਂ ਕਿ ਬਾਹਰਲੀ ਤਕਨੀਕ ਨਾਲ ਪੰਜਾਬ ਦੇ ਲੋਕ ਹੋਰ ਖੇਤੀਬਾੜੀ ਨੂੰ ਪ੍ਰਫੁਲਤ ਕਰ ਸਕਣ | ਬਾਦਲ ਨੇ ਕਿਹਾ ਕਿ ਕੇਂਦਰੀ ਕਾਂਗਰਸ ਸਰਕਾਰ ਪੰਜਾਬ ਨਾਲ ਹਮੇਸ਼ਾਂ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ, ਕਿਉਂਕਿ ਖੇਤੀਬਾੜੀ ਦੇ ਜਿਣਸੀ ਭਾਅ ਦਾ ਸਾਰਾ ਕੰਟਰੋਲ ਆਪਣੇ ਪਾਸ ਹੀ ਰੱਖਦੀ ਹੈ, ਜਿਸ ਕਰਕੇ ਕਿਸਾਨਾਂ ਨੂੰ ਜਿਣਸੀ ਭਾਅ ਦਾ ਮੁੱਲ ਵਾਜਬ ਨਾ ਮਿਲਣ ਕਾਰਨ ਕਰਜ਼ਾਈ ਹੀ ਰਹਿੰਦਾ ਹੈ | ਸ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿੱਜੀ ਸਕੂਲਾਂ ਦੇ ਮੁਕਾਬਲੇ ਸੂਬੇ 'ਚ ਜਲੰਧਰ, ਅੰਮਿ੍ਤਸਰ, ਮੁਹਾਲੀ ਅਤੇ ਪਟਿਆਲਾ 'ਚ ਸਕੂਲ ਖੋਲ੍ਹੇ ਜਾਣਗੇ, ਜਿਸ 'ਚ ਹੋਣਹਾਰ ਵਿਦਿਆਰਥੀਆਂ ਦੀ ਪੜ੍ਹਾਈ, ਰਿਹਾਇਸ਼ ਅਤੇ ਖਾਣੇ ਦੇ ਪ੍ਰਬੰਧ ਸਰਕਾਰ ਮੁਫ਼ਤ ਕਰੇਗੀ | ਉਨ੍ਹਾਂ ਕਿਹਾ ਕਿ 30 ਲੱਖ ਪਰਿਵਾਰਾਂ ਨੂੰ ਆਟੇ ਦਾਲ ਸਕੀਮ ਨੀਲੇ ਕਾਰਡਾਂ 'ਤੇ ਕਰੀਬ ਦੋ ਮਹੀਨਿਆਂ 'ਚ ਹੀ ਚਾਲੂ ਕਰ ਦਿੱਤੀ ਜਾਵੇਗੀ | ਇਸ ਮੌਕੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਮੰਗ 'ਤੇ ਸ: ਬਾਦਲ ਨੇ ਕਿਹਾ ਕਿ ਮਾਹਿਲਪੁਰ ਅਤੇ ਗੜ੍ਹਸ਼ੰਕਰ ਵਿਖੇ ਸੀਵਰੇਜ਼, ਵਾਟਰ ਸਪਲਾਈ, ਸੜਕਾਂ 'ਤੇ 17 ਕਰੋੜ ਖਰਚ ਕੀਤੇ ਜਾਣਗੇ | ਇਸ ਮੌਕੇ ਸ: ਅਜਮੇਰ ਸਿੰਘ ਲੱਖੋਵਾਲ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਬੀਬੀ ਮਹਿੰਦਰ ਕੌਰ ਜੋਸ਼, ਸ: ਜਸਜੀਤ ਸਿੰਘ ਥਿਆੜਾ, ਸ: ਵਰਿੰਦਰ ਸਿੰਘ ਬਾਜਵਾ, ਅਵਿਨਾਸ਼ ਰਾਏ ਖੰਨਾ, ਤੀਕਸ਼ਣ ਸੂਦ, ਸ: ਰਵਿੰਦਰ ਸਿੰਘ ਚੀਮਾ ਵਾਈਸ ਚੇਅਰਮੈਨ, ਸ: ਦੀਪਇੰਦਰ ਸਿੰਘ ਸਕੱਤਰ ਮੰਡੀ ਬੋਰਡ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਸ਼ੋ੍ਰਮਣੀ ਕਮੇਟੀ ਸ੍ਰੀ ਰਵਿੰਦਰ ਠੰਡਲ, ਇਕਬਾਲ ਸਿੰਘ ਖੇੜਾ, ਜਸਪ੍ਰੀਤ ਸਿੰਘ ਬੈਂਸ, ਅਵਤਾਰ ਸਿੰਘ ਬਾਹੋਵਾਲ, ਜਥੇ: ਜਸਵੀਰ ਸਿੰਘ ਮੁੱਗੋਵਾਲ, ਡਾ: ਜੰਗ ਬਹਾਦਰ ਸਿੰਘ ਰਾਏ, ਸੰਤ ਚਰਨਜੀਤ ਸਿੰਘ ਜੱਸੋਵਾਲ, ਬੀਬੀ ਰਣਜੀਤ ਕੌਰ ਮਾਹਿਲਪੁਰੀ (ਤਿੰਨੋਂ ਸ਼ੋ੍ਰਮਣੀ ਕਮੇਟੀ ਮੈਂਬਰ), ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਅਪ, ਜ਼ਿਲ੍ਹਾ ਪੁਲਿਸ ਮੁਖੀ ਡਾ: ਸੁਖਚੈਨ ਸਿੰਘ ਗਿੱਲ, ਸ: ਅਮਰਜੀਤ ਸਿੰਘ ਚੌਹਾਨ, ਸ: ਲਖਵਿੰਦਰ ਸਿੰਘ ਲੱਖੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸ: ਪਰਮਿੰਦਰ ਸਿੰਘ ਪੰਨੂੰ, ਸ: ਜਰਨੈਲ ਸਿੰਘ ਵਾਹਦ ਐਸ.ਡੀ.ਐਮ. ਰਣਜੀਤ ਕੌਰ, ਯੂਥ ਅਕਾਲੀ ਆਗੂ ਹਰਜੀਤ ਸਿੰਘ ਭਾਂਤਪੁਰ, ਸ੍ਰੀ ਸਿਲੰਦਰਪਾਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਵਿੰਦਰ ਸਿੰਘ ਬਸਿਆਲਾ, ਜਥੇ: ਚੂਹੜ ਸਿੰਘ ਧਮਾਈ, ਜਥੇ: ਬੂਟਾ ਸਿੰਘ ਅਲੀਪੁਰ, ਰਸ਼ਪਾਲ ਸਿੰਘ ਪਾਲੀ ਬਦੋਵਾਲ, ਪ੍ਰੋ: ਅਪਿੰਦਰ ਸਿੰਘ ਮਾਹਿਲਪੁਰੀ, ਇਕਬਾਲ ਸਿੰਘ, ਪੰਚ-ਸਰਪੰਚ, ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਆਦਿ ਹਾਜ਼ਰ ਸਨ | 

No comments: