jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 12 October 2013

ਆਈ.ਡਬਲਿਯੂ.ਏ. ਦੇ ਵਫ਼ਦ ਦਾ ਗ਼ਦਰ ਸ਼ਤਾਬਦੀ ਲਈ ਆਉਣ 'ਤੇ ਨਿੱਘਾ ਸੁਆਗਤ

www.sabblok.blogspot.com

DSCN1996.jpg

ਜਲੰਧਰ:--ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ 28 ਅਕਤੂਬਰ ਤੋਂ 1 ਨਵੰਬਰ ਤੱਕ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਮਨਾਈ ਜਾ ਰਹੀ ਗ਼ਦਰ ਸ਼ਤਾਬਦੀ ਦੇ ਸਮਾਗਮਾਂ 'ਚ ਆਈ.ਡਬਲਿਯੂ.ਏ. (ਗਰੇਟ ਬਿਟ੍ਰੇਨ) ਦੇ ਆ ਰਹੇ ਵਫ਼ਦਾਂ ਦਾ ਅੱਜ ਪਹਿਲਾ ਜੱਥਾ ਜਦੋਂ ਦੇਸ਼ ਭਗਤ ਯਾਦਗਾਰ ਹਾਲ ਪੁੱਜ ਤਾਂ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਕਮੇਟੀ ਦੇ ਵਿਸ਼ਾਲ ਪਰਿਵਾਰਕ ਮੈਂਬਰਾਂ ਨੇ ਨਿੱਘਾ ਸੁਆਗਤ ਕੀਤਾ।
ਇਸ ਜੱਥੇ 'ਚ ਆਈ.ਡਬਲਿਯੂ.ਏ. ਦੇ ਕੇਂਦਰੀ ਕਮੇਟੀ ਦੇ ਸਕੱਤਰ ਅਤੇ ਬਰਮਿੰਘਮ ਦੇ ਸਹਾਇਕ ਸਕੱਤਰ ਹਰਭਜਨ ਦਰਦੀ, ਆਈ. ਡਬਲਿਯੂ.ਏ. ਬਰਮਿੰਘਮ ਦੇ ਪ੍ਰਧਾਨ ਸੀਰਾ ਜੌਹਲ ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਦੇ ਪ੍ਰਧਾਨ ਕੁਲਬੀਰ ਸਿੰਘ ਸੰਘੇੜਾ ਸ਼ਾਮਲ ਸਨ।
ਉਹਨਾਂ ਦੱਸਿਆ ਕਿ ਆਈ.ਡਬਲੀਯੂ.ਏ. ਦੇ ਆਗੂ ਅਵਤਾਰ ਜੌਹਲ ਦੀ ਅਗਵਾਈ 'ਚ ਅਗਲੇ ਦਿਨਾਂ ਅੰਦਰ ਦੋ ਦਰਜਣ ਤੋਂ ਵੱਧ ਪਰਿਵਾਰ ਗ਼ਦਰ ਸ਼ਤਾਬਦੀ ਮੇਲੇ 'ਚ ਸ਼ਿਰਕਤ ਕਰਨ ਲਈ ਪਹੁੰਚ ਰਹੇ ਹਨ।
ਜ਼ਿਕਰਯੋਗ ਹੈ ਕਿ ਆਈ.ਡਬਲਿਯੂ.ਏ. ਨੇ 'ਗ਼ਦਰ ਦੀ ਗੂੰਜ', ਕਾਵਿ ਸੰਗ੍ਰਹਿ ਅਤੇ ਆਡੀਓ ਕੈਸਿਟ 'ਗ਼ਦਰੀ ਗੂੰਜਾਂ' ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਜਾਰੀ ਕਰਨ ਦੇ ਕਾਰਜ਼ ਵਿਚ ਵਿਸ਼ੇਸ਼ ਆਰਥਕ ਸਹਾਇਤਾ ਕੀਤੀ ਹੈ।
ਇਸ ਜਥੇ ਦਾ ਯਾਦਗਾਰ ਹਾਲ 'ਚ ਸੁਆਗਤ ਕਰਨ ਸਮੇਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਗ਼ਦਰ ਸ਼ਤਾਬਦੀ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਬੀਰ ਕੌਰ, ਦੇਵਰਾਜ ਨਈਅਰ, ਸੀਤਲ ਸਿੰਘ ਸੰਘਾ, ਕਾਮਰੇਡ ਰਣਜੀਤ ਸਿੰਘ ਸ਼ਾਮਿਲ ਸਨ।

No comments: