jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 8 October 2013

ਨਾਰਾਇਣ ਸਾਈਂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ

www.sabblok.blogspot.com
Dhadi and Raagi jathas hearing the katha kirtan and sangat nihal
ਨਾਰਾਇਣ ਸਾਈਂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ
ਸੂਰਤ : ਆਸਾਰਾਮ ਬਾਪੂ ਅਤੇ ਉਨ੍ਹਾਂ ਦੇ ਪੁੱਤਰ ਨਾਰਾਇਣ ਸਾਈਂ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ ਦੋ ਭੈਣਾਂ ਵਲੋਂ ਕਰਵਾਈ ਗਈ ਸ਼ਿਕਾਇਤ ਦੇ ਇਕ ਦਿਨ ਬਾਅਦ ਸਾਈਂ ਖ਼ਿਲਾਫ਼ ਲੁੱਕਆਉਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਸੂਰਤ ਦੇ ਪੁਲਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਕਿ ਆਸਾਰਾਮ ਦੇ ਪੁੱਤਰ ਨਾਰਾਇਣ ਸਾਈਂ ਖ਼ਿਲਾਫ਼ ਲੁੱਕਆਉਟ ਨੋਟਿਸ ਜਾਰੀ ਕੀਤਾ ਗਿਆ ਹੈ। ਅਸਥਾਨਾ ਨੇ ਕਿਹਾ ਕਿ ਅਸੀਂ ਇਮੀਗਰੇਸ਼ਨ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਕਿ ਉਸ ਖ਼ਿਲਾਫ਼ ਇਕ ਗੰਭੀਰ ਅਪਰਾਧ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਨੋਟਿਸ ਇਕ ਇਹਤਿਆਤੀ ਕਦਮ ਹੈ ਤਾਂਜੋ ਉਹ ਦੇਸ਼ ਦੇ ਬਾਹਰ ਨਾ ਜਾ ਸਕਣ। ਪੁਲਸ ਪਾਰਟੀਆਂ ਨੇ ਕੁਝ ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਹੈ ਜਿੱਥੇ ਉਹ ਹੋ ਸਕਦਾ ਹੈ। ਐਤਵਾਰ ਨੂੰ ਅਸਥਾਨਾ ਨੇ ਕਿਹਾ ਸੀ ਕਿ ਉਹ ਸਾਈਂ ਤੋਂ ਸ਼ਿਕਾਇਤ ਦੇ ਸਿਲਸਿਲੇ 'ਚ ਪੁੱਛਗਿੱਛ ਕਰਨਗੇ। ਵਿਵਾਦਤ ਆਸਾਰਾਮ ਅਤੇ ਉਸਦੇ ਪੁੱਤਰ ਨਾਰਾਇਣ ਸਾਈਂ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਦੋਵਾਂ ਭੈਣਾਂ ਨੇ ਉਨ੍ਹਾਂ ਖ਼ਿਲਾਫ਼ ਤੰਗ ਕਰਨ ਦਾ ਦੋਸ਼ ਲਗਾਇਆ ਸੀ। ਆਸਾਰਾਮ ਨੂੰ ਇਕ ਛੋਟੀ ਉਮਰ ਦੀ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਅਗਸਤ 'ਚ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਉਹ ਰਾਜਸਥਾਨ ਦੀ ਜੋਧਪੁਰ ਜੇਲ੍ਹ 'ਚ ਹਨ। ਪੁਲਸ ਨੇ ਬਲਾਤਕਾਰ, ਜਿਨਸੀ ਸ਼ੋਸ਼ਣ, ਗ਼ੈਰ-ਕਾਨੂੰਨੀ ਤੌਰ 'ਤੇ ਕਬਜ਼ੇ 'ਚ ਰੱਖਣ ਅਤੇ ਹੋਰਨਾਂ ਦੋਸ਼ਾਂ 'ਚ ਆਸਾਰਾਮ ਅਤੇ ਨਾਰਾਇਣ ਸਾਈਂ ਖ਼ਿਲਾਫ਼ ਦੋ ਅਲੱਗ ਅਲੱਗ ਮਾਮਲੇ ਦਰਜ ਕੀਤੇ ਹਨ। ਨਾਰਾਇਣ ਸਾਈਂ ਖ਼ਿਲਾਫ਼ ਸੂਰਤ ਦੇ ਜਹਾਂਗੀਰਪੁਰ ਪੁਲਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਕਿਉਂਕਿ ਕਥਿਤ ਘਟਨਾ ਉੱਥੇ ਹੀ ਵਾਪਰੀ ਹੈ। ਵੱਡੀ ਭੈਣ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਆਸਾਰਾਮ ਨੇ 1997 ਤੋਂ 2006 ਦਰਮਿਆਨ ਉਸਦਾ ਕਈ ਵਾਰੀ ਜਿਨਸੀ ਸ਼ੋਸ਼ਣ ਕੀਤਾ ਗਿਆ ਜਦੋਂ ਉਹ ਅਹਿਮਦਾਬਾਦ ਸ਼ਹਿਰ ਦੇ ਬਾਹਰੀ ਹਿੱਸੇ 'ਚ ਉਸਦੇ ਆਸ਼ਰਮ 'ਚ ਰਹਿ ਰਹੀ ਸੀ। ਛੋਟੀ ਭੈਣ ਨੇ ਨਾਰਾਇਣ ਸਾਈਂ ਖ਼ਿਲਾਫ਼ ਲਿਖਵਾਈ ਸ਼ਿਕਾਇਤ 'ਚ ਕਿਹਾ ਹੈ ਕਿ ਉਹ ਜਦੋਂ ਉਸਦੇ ਸੂਰਤ ਆਸ਼ਰਮ 'ਚ 2002 ਤੋਂ 2005 ਦਰਮਿਆਨ ਰਹਿ ਰਹੀ ਸੀ ਤਾਂ ਉਸਦੇ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ।

No comments: