jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 8 October 2013

ਜਿਸਮਫਰੋਸ਼ੀ ਦੇ ਅੱਡੇ ਦਾ ਪਰਦਾਫਾਸ਼

www.sabblok.blogspot.com
ਜਿਸਮਫਰੋਸ਼ੀ ਦੇ ਅੱਡੇ ਦਾ ਪਰਦਾਫਾਸ਼ 
ਪਟਿਆਲਾ-  ਪਟਿਆਲਾ ਪੁਲਸ ਨੇ ਸ਼ਹਿਰ ਦੀ ਸਿੱਧੂ ਕਾਲੋਨੀ ਵਿਚ ਐਕਊਪ੍ਰੈਸ਼ਰ ਅਤੇ ਫਿਜੀਓਥੈਰੇਪੀ ਸੈਂਟਰ ਦੀ ਆੜ ਵਿਚ ਚਲ ਰਹੇ ਜਿਸਮਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿਚ ਸੈਂਟਰ ਦੀ ਮਹਿਲਾ ਮਾਲਕ ਸਮੇਤ ਤਿੰਨ ਔਰਤਾਂ ਅਤੇ ਇਕ ਪੁਰਸ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚਾਰਾਂ ਖਿਲਾਫ ਥਾਣਾ ਤ੍ਰਿਪੜੀ ਵਿਖੇ 3, 4, 5, ਇਮੋਰਲ ਟ੍ਰੈਫਿਕ ਐਕਟ 1956 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਇੰਸਪੈਕਟਰ ਧਰਮ ਦੇਵ ਦੀ ਅਗਵਾਈ ਹੇਠ ਐੱਸ. ਆਈ. ਬੂਟਾ ਸਿੰਘ ਅਤੇ ਏ. ਐੱਸ. ਆਈ. ਜਾਨਪਾਲ ਸਿੰਘ ਅਤੇ ਏ. ਐੱਸ. ਆਈ. ਜਗਰੂਪ ਸਿੰਘ ਦੀ ਟੀਮ ਨੂੰ ਸੂਚਨਾ ਮਿਲੀ ਕਿ ਸਿੱਧੂ ਕਾਲੋਨੀ ਵਿਖੇ ਇਕ ਔਰਤ ਵਲੋਂ ਐਕਊਪ੍ਰੈਸ਼ਰ ਅਤੇ ਫਿਜ਼ੀਓਥੈਰੇਪੀ ਸੈਂਟਰ ਦੀ ਆੜ ਵਿਚ ਜਿਸਮਫਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਹੈ। ਇਸ ਲਈ ਮੰਗ ਦੇ ਆਧਾਰ ‘ਤੇ ਬਾਹਰੋਂ ਔਰਤਾਂ ਅਤੇ ਪੁਰਸ਼ ਬੁਲਾ ਲਏ ਜਾਂਦੇ ਸਨ। ਪੁਲਸ ਨੇ ਸੂਚਨਾ ਦੇ ਆਧਾਰ ‘ਤੇ ਟਰੈਪ ਲਗਾ ਲਿਆ ਅਤੇ ਰੇਡ ਕਰਕੇ ਉਥੋਂ ਸੈਂਟਰ ਦੀ ਮਾਲਕਣ ਸਮੇਤ ਤਿੰਨ ਔਰਤਾਂ ਅਤੇ ਇਕ ਪੁਰਸ਼ ਨੂੰ ਗ੍ਰਿਫਤਾਰ ਕਰ ਲਿਆ। ਇਥੇ ਇਹ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਪੁਲਸ ਨੇ ਇਕ ਜਿਸਮਫਰੋਸ਼ੀ ਦੇ ਅੱਡੇ ਦਾ ਪਰਦਾਫਾਸ਼ ਕੀਤਾ ਸੀ।

No comments: