jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 12 October 2013

ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

www.sabblok.blogspot.com
100_3101.JPG100_3106.JPG100_3107.JPG
ਫੋਟੋ -ਪਿੰਡ ਪੂਹਲਾ ਵਿਖੇ ਮਨਾਏ ਗਏ ਮੇਲੇ ਤੇ ਢਾਡੀ ਵਾਰਾ ਗਾਉਨ ਕਰਦੇ ਹੋਏ ਨਾਲ ਖੜੇ ਬਾਬਾ ਹਰਮਿੰਦਰ ਸਿੰਘ ਜੀ ਮਾਤਾ ਕੌਲਾਂ ਵਾਲੇ ਆਦਿ। 

ਭਿੱਖੀਵਿੰਡ 10 ਅਕਤੂਬਰ (ਭੁਪਿੰਦਰ ਸਿੰਘ)- ਇਤਿਹਾਸਕ ਪਿੰਡ ਪੂਹਲਾ ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਹਾੜਾ ਗੁਰੂਦੁਆਰਾ ਭਾਈ ਤਾਰੂ ਸਿੰਘ ਜੀ ਵਿਖੇ ਪ੍ਰਧਾਨ ਬਾਪੂ ਜਗੀਰ ਸਿੰਘ
ਪਹੂਵਿੰਡ,ਮਾਤਾ ਕੌਲਾ ਜੀ ਭਲਾਈ ਕੇਦਰ ਅੰਮ੍ਰਿਤਸਰ ਦੇ ਭਾਈ ਹਰਮਿੰਦਰ ਸਿੰਘ ਜੀ ਤੇ ਸਮੂਹ ਇਲਾਕਾ ਨਿਵਾਸੀਆ ਵੱਲੋ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ ਤੇ ਰਾਗੀ ਸਿੰਘਾ ਵੱਲੋ ਕੀਰਤਨ ਕੀਤਾ ਗਿਆ।ਇਸ ਸਮੇ ਪਹੁੰਚੇ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਸਕੱਤਰ ਸਿੰਘ ਜੀ ਪਹੂਵਿੰਡ,ਢਾਡੀ ਗੁਰਭੇਜ ਸਿੰਘ ਚਵਿੰਡਾ ਤੇ ਸਾਥੀ,ਕਵੀਸ਼ਰ ਬਲਦੇਵ ਸਿੰਘ ਬੈਂਕਾ,ਗੁਰਿੰਦਰਪਾਲ ਸਿੰਘ ਬੈਂਕਾ ਆਦਿ ਜਥਿਆ ਵੱਲੋ ਢਾਡੀ ਵਾਰਾ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ ਗਿਆ।ਇਸ ਸਮੇ ਮਾਤਾ ਕੌਲਾ ਜੀ ਭਲਾਈ ਕੇਦਰ ਅੰਮ੍ਰਿਤਸਰ ਦੇ ਭਾਈ ਹਰਮਿੰਦਰ ਸਿੰਘ,ਐਸ.ਜੀ.ਪੀ.ਸੀ ਦੇ ਪ੍ਰਚਾਰਕ ਗੁਰਬਚਨ ਸਿੰਘ ਕਲਸੀਆਂ,ਭਾਈ ਹੀਰਾ ਸਿੰਘ ਮਨਿਆਲਾ,ਅਕਾਲੀ ਆਗੂ ਠੇਕੇਦਾਰ ਵਿਰਸਾ ਸਿੰਘ,ਜਨਰਲ ਕੌਸਲ ਮੈਬਰ ਸਰਪੰਚ ਅਮਰਜੀਤ ਸਿੰਘ ਪਹੂਵਿੰਡ ਨੇ ਸੰਗਤਾ ਨੂੰ ਸੰਬੋਧਨ ਕਰਦਿਆ ਆਖਿਆ ਕਿ ਭਾਈ ਤਾਰੂ ਸਿੰਘ ਨੇ ਆਪਣੀ ਸਿੱਖੀ ਤੇ ਸਵਾਸਾ ਨੁੰ ਕਾਇਮ ਰੱਖਦਿਆ ਲਾਮਮਿਸਾਲ ਕੁਰਬਾਨੀ ਕਰਕੇ ਕੌਮ ਨੁੰ ਸੱਚ ਦਾ ਮਾਰਗ ਦਿਖਾਇਆ ਸੀ,ਪਰ ਅਫਸੋਸ ਦੀ ਗੱਲ ਹੈ ਕਿ ਅੱਜ ਲੋਕ ਭਾਈ ਤਾਰੂ ਸਿੰਘ ਵਰਗੇ ਅਨੇਕਾ ਯੌਧਿਆਂ ਦੀਆ ਕੁਰਬਾਨੀਆਂ ਨੂੰ ਭੁੱਲ ਕੇ ਗਲਤ ਰਸਤੇ ਪੈ ਕੇ ਨਸ਼ਿਆਂ ਵਿੱਚ ਜਵਾਨੀਆ ਬਰਬਾਦ ਕਰ ਰਹੇ ਹਨ ਉੱਥੇ ਨੌਜਵਾਨ ਕੇਸਾ ਨੂੰ ਕਤਲ ਕਰਕੇ ਸਿੱਖੀ ਦਾ ਘਾਣ ਕਰ ਰਹੇ ਹਨ।ਉਹਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖੰਡੇ ਬਾਟਾ ਦਾ ਅੰਮ੍ਰਿਤ ਛਕ ਕੇ ਸਿੰਘ ਸਜਿਆ ਜਾਵੇ ਤਾਂ ਜੋ ਗੁਰੂ ਗੋਬਿੰਦ ਸਿੰਘ ਜੀ ਵੱਲੋ ਸਾਜਿਆ ਖਾਲਸਾ ਪੰਥ ਬੁਲੰਦੀਆਂ ਨੂੰ ਛੂਹ ਸਕੇ।ਇਸ ਸਮੇ ਠੇਕੇਦਾਰ ਲਖਵਿੰਦਰ ਸਿੰਘ,ਇਕਬਾਲ ਸਿੰਘ ਵੀਰਮ,ਡਾ:ਬਲਵੀਰ ਸਿੰਘ,ਬਲਵਿੰਦਰ ਸਿੰਘ ਪਾਹੜ•ਾ,ਨਿਰਮਲ ਸਿੰਘ ਸੁਰਸਿੰਘ,ਮਾਰਕੀਟ ਕਮੇਟੀ ਚੇਅਰਮੈਨ ਸ੍ਰੀ ਕ੍ਰਿਸ਼ਨਪਾਲ ਜੱਜ,ਪ੍ਰਦੀਪ ਕੁਮਾਰ ਖੰਨਾ,ਰੰਗਾ ਸਿੰਘ ਬਿਜਲੀ ਵਾਲਾ,ਪਾਲ ਸਿੰਘ ਉਦੋਕੇ,ਜੇ.ਈ ਚੰਨਣ ਸਿੰਘ ਸਮੇਤ ਆਦਿ ਹਾਜਰ ਸਨ।ਇਸ ਸਮੇ ਗੁਰੂ ਕਾ ਲੰਗਰ ਅਤੁੱਟ ਵਰਤਿਆ।

No comments: