www.sabblok.blogspot.com
ਮੋਗਾ 10 ਅਕਤੂਬਰ ( ਗੁਰਭੇਜ ਸਿੰਘ ਚੌਹਾਨ ) ਪਿੰਡ ਰੌਂਤਾ ਜਿਲ•ਾ ਮੋਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚ ਇਕ ਚੋਰ ਪਿਛਲੇ ਚਾਰ ਮਹੀਨਿਆਂ ਤੋਂ ਦਿਲਚਸਪ ਢੰਗ ਨਾਲ ਕੰਪਿਊਟਰ ਲੈਬ ਵਿਚੋਂ ਚੋਰੀ ਕਰ ਰਿਹਾ ਹੈ। ਐਨੇ ਸਮੇਂ ਚ ਉਸਨੇ ਇਸ ਲੈਬ ਵਿਚੋਂ ਤਿੰਨ ਵਾਰ ਚੋਰੀ ਕੀਤੀ ਅਤੇ ਹਰ ਵਾਰ ਲੈਬ ਦਾ ਜਿੰਦਰਾ ਤੋੜਕੇ ਜਾਣ ਲੱਗਿਆਂ ਉਹ ਆਪਣਾ ਜਿੰਦਰਾ ਲਗਾ ਜਾਂਦਾ ਹੈ ਜੋ ਅਕਸਰ ਪੁਰਾਣਾ ਹੀ ਹੁੰਦਾ ਹੈ। ਇਸ ਹੋ ਰਹੀਆਂ ਚੋਰੀਆਂ ਤੋਂ ਜਿੱਥੇ ਸਕੂਲ ਸਟਾਫ ਪਰੇਸ਼ਾਨ ਹੈ , ਉੱਥੇ ਅਜਿਹੀ ਚੋਰੀ ਦੀ ਹੈਰਾਨੀ ਵੀ ਹੋ ਰਹੀ ਹੈ। ਇਕ ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਕੰਪਿਊਟਰ ਬਾਰੇ ਵੀ ਪੂਰੀ ਪੂਰੀ ਜਾਣਕਾਰੀ ਰੱਖਦਾ ਹੈ ਅਤੇ ਇਕ ਵਾਰ ਤਾਂ ਉਹ ਕੰਪਿਊਟਰ ਚੋਂ ਡਿਸਕ ਅਤੇ ਰੈਮ ਕੱਢਕੇ ਲੈ ਗਿਆ ਹੈ। ਇਸ ਸੰਬੰਧੀ ਸੰਬੰਧਤ ਪੁਲਿਸ ਥਾਣੇ ਨੂੰ ਸਾਰੀਆਂ ਚੋਰੀਆਂ ਦੀ ਇਤਲਾਹ ਦਿੱਤੀ ਗਈ ਪਰ ਪੁਲਿਸ ਮੌਕੇ ਤੇ ਪੁੱਜੀ ਹੀ ਨਹੀਂ। ਜਦੋਂ ਲੈਬ ਇੰਚਾਰਜ ਮੈਡਮ ਹਰਪ੍ਰੀਤ ਕੌਰ ਨੇ 181 ਪੁਲਿਸ ਹੈਲਪ ਲਾਈਨ ਨੰਬਰ ਤੇ ਇਸ ਸੰਬੰਧੀ ਚੰਡੀਗੜ• ਸ਼ਿਕਾਇਤ ਦਰਜ ਕਰਵਾਈ ਤਾਂ ਕਿਤੇ ਜਾਕੇ ਪੁਲਿਸ ਨੇ ਚੋਰ ਵਿਰੁੱਧ ਐਫ ਆਰ ਆਈ ਦਰਜ ਕਰਕੇ ਖਾਨਾਂਪੂਰਤੀ ਹੀ ਕੀਤੀ ਪਰੰਤੂ ਚੋਰ ਦੀ ਕੋਈ ਭਾਲ ਨਹੀਂ ਕੀਤੀ। ਹੋ ਸਕਦਾ ਹੈ ਕਿ ਉਹ ਚੌਥੀ ਵਾਰ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਫੇਰ ਸਕੂਲ ਵਿਚ ਚੋਰੀ ਕਰਨ ਲਈ ਆ ਜਾਵੇ।

No comments:
Post a Comment