jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 12 October 2013

ਚੋਣ ਦੰਗਲ ‘ਚ ਹੱਥ ਅਜਮਾਉਣ ਦਾ ਚਾਹਵਾਨ ਬਣਿਆ ਰਾਜੋਆਣਾ

www.sabblok.blogspot.com


ਚੋਣ ਦੰਗਲ 'ਚ ਹੱਥ ਅਜਮਾਉਣ ਦਾ ਚਾਹਵਾਨ ਬਣਿਆ ਰਾਜੋਆਣਾ 

ਪਟਿਆਲਾ, (ਬਲਜਿੰਦਰ) – ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ‘ਚ ਫਾਂਸੀ ਦੀ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਪਟਿਆਲਾ ਜਾਂ ਆਨੰਦਪੁਰ ਸਾਹਿਬ ਤੋਂ ਆਪਣਾ ਉੁਮੀਦਵਾਰ ਖੜ੍ਹਾ ਕਰਨ ਦਾ ਐਲਾਨ ਕੀਤਾ ਹੈ। ਇਥੇ ਕੇਂਦਰੀ ਜੇਲ ਪਟਿਆਲਾ ਦੀ ਕੋਠੀ ਨੰ. 16 ਵਿਚ ਬੰਦ ਰਾਜੋਆਣਾ ਨੇ ਆਪਣੀ ਭੈਣ ਕਮਲਜੀਤ ਕੌਰ ਰਾਹੀਂ ਜਾਰੀ ਕੀਤੇ ਬਿਆਨ ‘ਚ ਆਪਣੀ ਇਹ ਇੱਛਾ ਦਾ ਖੁਲਾਸਾ ਕੀਤਾ ਹੈ। ਆਪਣੀ ਇੱਛਾ ਦੇ ਹੱਕ ਵਿਚ ਤਰਕ ਪੇਸ਼ ਕਰਦਿਆਂ ਰਾਜੋਆਣਾ ਨੇ ਪਟਿਆਲਾ ਹਲਕੇ ਬਾਰੇ ਆਪਣੀ ਦਲੀਲ ਪੇਸ਼ ਕਰਦਿਆਂ ਕਿਹਾ ਕਿ ਪਟਿਆਲਾ ਲੋਕ ਸਭਾ ਹਲਕਾ ਪਿਛਲੇ ਕਾਫੀ ਸਮੇਂ ਤੋਂ ਮੋਤੀ ਮਹਿਲ ਦੇ ਕਬਜ਼ੇ ‘ਚ ਹੈ। ਇਹ ਮੋਤੀ ਮਹਿਲ ਖਾਲਸਾ ਪੰਥ ਨਾਲ ਕੀਤੀਆਂ ਧੋਖੇਬਾਜ਼ੀਆਂ ਅਤੇ ਬੇਵਫਾਈਆਂ ਦਾ ਪ੍ਰਤੀਕ ਅਤੇ ਕੇਂਦਰ ਬਿੰਦੂ ਹੈ, ਜਦੋਂਕਿ ਆਨੰਦਪੁਰ ਸਾਹਿਬ ਹਲਕੇ ਦੀ ਗੱਲ ਕਰਦਿਆਂ ਰਾਜੋਆਣਾ ਨੇ ਆਖਿਆ ਕਿ ਆਨੰਦਪੁਰ ਸਾਹਿਬ ਦੀ ਸੀਟ ਤੋਂ ਕਾਤਲਾਂ ਦਾ ਜਿੱਤਣਾ ਇਸ ਪਵਿੱਤਰ ਧਰਤੀ ਦਾ ਅਤੇ ਖਾਲਸਈ ਭਾਵਨਾਵਾਂ ਦਾ ਅਪਮਾਨ ਹੈ। ਇਨ੍ਹਾਂ ਦੋ ਲੋਕ ਸਭਾ ਸੀਟਾਂ ਵਿਚੋਂ ਕਿਸੇ ਇਕ ‘ਤੇ ਉਹ ਆਪਣਾ ਉਮੀਦਵਾਰ ਖੜ੍ਹਾ ਕਰਨਾ ਚਾਹੁੰਦਾ ਹੈ।

No comments: