jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 5 October 2013

ਕਾਲੋਨੀਆਂ ਨੂੰ ਰੈਗੂਲਾਈਜ਼ ਕਰਨ ਲਈ ਪਲਾਟਾਂ 'ਤੇ ਲਗਾਈ ਫੀਸ ਦੇ ਵਿਰੋਧ 'ਚ ਲੋਕਾਂ ਵੱਲੋਂ ਪ੍ਰਦਰਸ਼ਨ

www.sabblok.blogspot.com
ਹੁਸ਼ਿਆਰਪੁਰ, 5 ਅਕਤੂਬਰ (ਬਲਜਿੰਦਰਪਾਲ ਸਿੰਘ)- ਕਲੋਨੀਆਂ ਨੂੰ ਰੈਗੂਲਾਈਜ਼ ਕਰਵਾਉਣ ਲਈ ਪਲਾਟਾਂ 'ਤੇ ਲਾਈ ਗਈ ਫ਼ੀਸ ਦੇ ਵਿਰੋਧ 'ਚ ਦਸ਼ਮੇਸ਼ ਯੂਥ ਕਲੱਬ, ਫਰੈਂਡਜ਼ ਇੰਨਕਲੇਵ ਵੈਲਫੇਅਰ ਸੁਸਾਇਟੀ ਅਤੇ ਮੁਹੱਲਾ ਦਸਮੇਸ਼ ਨਗਰ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ੍ਰੀ ਦਰਸ਼ਨ ਕੁਮਾਰ ਨੇ ਕਿਹਾ ਕਿ ਹਰ ਇੱਕ ਨੇ ਮਕਾਨ ਲੋਨ ਲੈ ਕੇ ਪਾਇਆ ਹੈ ਅਤੇ ਇਸ ਮਹਿੰਗਾਈ 'ਚ ਕਿਸ਼ਤ ਦੇਣੀ ਔਖੀ ਹੈ ਅਤੇ ਇਹ ਫੀਸਾਂ ਜੋ ਕਿ ਬੇਹਿਤਾਸ਼ਾ ਹਨ, ਕਿਸੇ ਤਰ੍ਹਾਂ ਨਾਲ ਦੇਣ ਯੋਗ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇਕਰ ਪ੍ਰਸਾਸ਼ਨ ਨੇ ਧੱਕੇਸ਼ਾਹੀ ਕੀਤੀ ਤਾਂ ਮੁਹੱਲਾ ਵਾਸੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਪ੍ਰਸਾਸ਼ਨਿਕ ਅਫ਼ਸਰਾਂ ਦਾ ਘਿਰਾਓ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਵਿਰੋਧ ਦੇ ਸਬੰਧ 'ਚ ਗੁਰਦੁਆਰਾ ਸ਼ਹੀਦ ਸਿੰਘਾਂ ਡਗਾਣਾ ਰੋਡ ਵਿਖੇ 6 ਅਕਤੂਬਰ ਸ਼ਾਮ 4 ਵਜੇ ਮੀਟਿੰਗ ਕੀਤੀ ਜਾਵੇਗੀ | ਇਸ ਮੌਕੇ ਸੁੂਬੇ: ਧਰਮ ਸਿੰਘ ਵਿਰਦੀ, ਇਕਬਾਲ ਸਿੰਘ, ਉਦੈ ਸਿੰਘ, ਪਰਦੁਮਨ ਸਿੰਘ, ਦਰਸ਼ਨ ਸਿੰਘ, ਚਰਨਦੀਪ ਸਿੰਘ, ਮਨਮੋਹਣ ਸਿੰਘ, ਸੁਖਵੀਰ ਸਿੰਘ, ਅੰਮਿ੍ਤ ਕੁਮਾਰ, ਬੀਰਬਲ, ਗੁਰਦਿਆਲ ਸਿੰਘ, ਬਲਦੇਵ ਸਿੰਘ, ਨਿਰਮਲ ਸਿੰਘ, ਪਿਆਰਾ ਸਿੰਘ, ਅਮਰਜੀਤ ਸਿੰਘ, ਸੁਮਿੱਤਰ ਸਿੰਘ, ਨਿਰਮਲ ਪਟਿਆਲ, ਵਿਜੇ ਕੁਮਾਰ, ਸੁਰਿੰਦਰ ਸਿੰਘ, ਸੰਦੀਪ ਕੁਮਾਰ ਆਦਿ ਵੀ ਹਾਜ਼ਰ ਸਨ
|

No comments: