jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 5 October 2013

ਜ਼ਿਲਾ ਸਿੱਖਿਆ ਅਧਿਕਾਰੀ ਨੇ ਕੀਤੀਆਂ ਅਧਿਆਪਕਾ ਨਾਲ ਅਸ਼ਲੀਲ ਹਰਕਤਾਂ, ਕੇਸ ਦਰਜ

www.sabblok.blogspot.com
05HSPH-10 
ਈ. ਟੀ. ਟੀ. ਅਧਿਆਪਕ ਭਲਕੇ ਕਰਨਗੇ ਪ੍ਰਦਰਸ਼ਨ

ਹੁਸ਼ਿਆਰਪੁਰ – ਸਰਕਾਰੀ ਐਲੀਮੈਂਟਰੀ ਸਕੂਲ ਮੋਨਾਖੁਰਦ ਵਿਚ ਤਾਇਨਾਤ ਈ. ਟੀ. ਟੀ. ਅਧਿਆਪਕਾ ਸੁਖਜੀਤ ਕੌਰ (ਕਾਲਪਨਿਕ ਨਾਂ) ਨਾਲ ਜ਼ਿਲਾ ਸਿੱਖਿਆ ਅਧਿਕਾਰੀ (ਜ਼ਿਲਾ ਪ੍ਰੀਸ਼ਦ) ਪਰਮਜੀਤ ਸਿੰਘ ਵਲੋਂ ਅਸ਼ਲੀਲ ਹਰਕਤਾਂ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ । ਅੱਜ ਦੇਰ ਸ਼ਾਮ ਪੱਤਰਕਾਰਾਂ ਨੂੰ ਉਕਤ ਜਾਣਕਾਰੀ ਦਿੰਦੇ ਹੋਏ ਪੀੜਤ ਅਧਿਆਪਕਾ ਨੇ ਦੱਸਿਆ ਕਿ ਉਹ ਪਹਿਲਾਂ ਸਰਕਾਰੀ ਐਲੀਮੈਂਟਰੀ ਸਕੂਲ ਸਮੁੰਦੜਾ ‘ਚ ਤਾਇਨਾਤ ਸੀ । ਵਿਆਹ ਦੇ ਆਧਾਰ ‘ਤੇ ਵਿਭਾਗ ਦੇ ਡਾਇਰੈਕਟਰ ਵਲੋਂ ਆਰਡਰ ਹਾਸਲ ਕਰਕੇ ਉਸਨੇ ਆਪਣਾ ਤਬਾਦਲਾ ਮੋਨਾਖੁਰਦ ਸਕੂਲ ‘ਚ ਕਰਵਾਇਆ ਸੀ ਅਤੇ 30 ਸਤੰਬਰ ਨੂੰ ਹੀ ਉਹ ਆਪਣੀ ਡਿਊਟੀ ‘ਤੇ ਹਾਜ਼ਰ ਹੋ ਗਈ ਸੀ । ਪੀੜਤਾ ਨੇ ਦੱਸਿਆ ਕਿ ਡੀ. ਈ. ਓ. ਵਲੋਂ ਉਸ ‘ਤੇ ਇਹ ਦਬਾਅ ਬਣਾਇਆ ਜਾ ਰਿਹਾ ਸੀ ਕਿ ਮੇਰੀ ਇਹ ਬਦਲੀ ਉਸਦੀ ਬਦੌਲਤ ਹੀ ਹੋਈ ਹੈ । ਇਸ ਆੜ ‘ਚ ਉਹ ਉਸ ਨਾਲ ਮੋਬਾਈਲ ਫੋਨ ‘ਤੇ ਵਾਰ-ਵਾਰ ਅਸ਼ਲੀਲ ਗੱਲਾਂ ਕਰਨ ਲੱਗਾ । ਡੀ. ਈ. ਓ. ਦੀ ਬਦਨੀਅਤ ਦੀ ਉਸ ਸਮੇਂ ਹੱਦ ਹੋ ਗਈ ਜਦੋਂ ਉਹ 3 ਅਕਤੂਬਰ ਨੂੰ ਦੁਪਹਿਰ 1:15 ਵਜੇ ਉਸਦੇ ਸਕੂਲ ਆ ਅੱਪੜਿਆ । ਸਕੂਲ ਦੀ ਇੰਚਾਰਜ ਪਰਵਿੰਦਰ ਕੌਰ ਪ੍ਰਸੂਤੀ ਛੁੱਟੀ ‘ਤੇ ਚੱਲ ਰਹੀ ਹੈ, ਇਸ ਲਈ ਉਹ ਸਕੂਲ ‘ਚ ਇਕੱਲੀ ਹੀ ਸੀ ਅਤੇ ਕਲਾਸ ‘ਚ ਬੱਚਿਆਂ ਨੂੰ ਪੜ੍ਹਾ ਰਹੀ ਸੀ । ਡੀ. ਈ. ਓ.  ਨੇ ਉਸਨੂੰ ਦਫਤਰ ‘ਚ ਬੁਲਾਇਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ । ਪੀੜਤਾ ਨੇ ਦੱਸਿਆ ਕਿ ਉਸੇ ਵੇਲੇ ਮੈਂ ਰੌਲਾ ਪਾਉਂਦੀ ਹੋਈ ਜਦੋਂ ਦਫਤਰ ‘ਚੋਂ ਬਾਹਰ ਨਿਕਲੀ ਤਾਂ ਉਹ ਮੌਕਾ ਪਾ ਕੇ ਆਪਣੇ ਮੋਟਰਸਾਈਕਲ ‘ਤੇ ਫਰਾਰ ਹੋ ਗਿਆ । ਇਸ ਤੋਂ ਬਾਅਦ ਉਹ ਲਗਾਤਾਰ ਉਸਨੂੰ ਫੋਨ ਕਰਕੇ ਮੂੰਹ ਨਾ ਖੋਲ੍ਹਣ ਦੀਆਂ ਧਮਕੀਆਂ ਦਿੰਦਾ ਰਿਹਾ । ਸੁਖਜੀਤ ਕੌਰ ਨੇ ਦੱਸਿਆ ਕਿ ਉਸਨੇ ਆਪਣੀ ਸ਼ਿਕਾਇਤ ਥਾਣਾ ਮੇਹਟੀਆਣਾ ਪੁਲਸ ਨੂੰ ਲਿਖਤੀ ਤੌਰ ‘ਤੇ ਸੌਂਪ ਦਿੱਤੀ ਹੈ।
ਡੀ. ਈ. ਓ. ਦੀ ਬਰਖਾਸਤਗੀ ਦੀ ਮੰਗ  :  ਇਸ ਵਿਚ ਈ. ਟੀ. ਟੀ. ਟੀਚਰ ਯੂਨੀਅਨ ਦੇ ਆਗੂਆਂ ਅਜੀਵ ਦਿਵੇਦੀ, ਵਿਕਾਸ ਸ਼ਰਮਾ, ਇੰਦਰ, ਸੁਖਦੀਪ ਸਿੰਘ, ਪਰਮਿੰਦਰ ਸਿੰਘ ਬਾਵਾ ਅਤੇ ਰਮੇਸ਼ ਹੁਸ਼ਿਆਰਪੁਰ ਨੇ ਔਰਤ ਅਧਿਆਪਕ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਡੀ. ਈ. ਓ. ਨੂੰ ਤੁਰੰਤ ਬਰਖਾਸਤ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਰਵੱਈਆ ਵੀ ਡੀ. ਈ. ਓ. ਦੇ ਪੱਖ ਵਿਚ ਰਿਹਾ । ਉਨ੍ਹਾਂ ਐਲਾਨ ਕੀਤਾ ਹੈ ਕਿ 7 ਅਕਤੂਬਰ ਨੂੰ ਜ਼ਿਲਾ ਪੱਧਰ ‘ਤੇ ਈ. ਟੀ. ਟੀ. ਅਧਿਆਪਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨਗੇ । ਓਧਰ ਥਾਣਾ ਮੇਹਟੀਆਣਾ ਦੀ ਪੁਲਸ ਨੇ ਅਧਿਆਪਕਾ ਨਾਲ ਛੇੜ-ਛਾੜ ਕਰਨ ਦੇ ਦੋਸ਼ ‘ਚ ਜ਼ਿਲਾ ਸਿੱਖਿਆ ਅਧਿਕਾਰੀ (ਜ਼ਿਲਾ ਪ੍ਰੀਸ਼ਦ) ਪਰਮਜੀਤ ਸਿੰਘ ਵਿਰੁੱਧ ਧਾਰਾ 354 ਏ, 506 ਦੇ ਅਧੀਨ ਕੇਸ ਦਰਜ ਕਰ ਲਿਆ ਹੈ । ਚੱਬੇਵਾਲ ਉਪਮੰਡਲ ਦੇ ਡੀ. ਐੱਸ. ਪੀ. ਕੁਲਵੰਤ ਸਿੰਘ ਰੰਧਾਵਾ ਅਤੇ ਥਾਣਾ ਮੇਹਟੀਆਣਾ ਦੇ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਅਧਿਕਾਰੀ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ।

No comments: