jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 14 October 2013

ਤਾਂ ਫਿਰ ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲਵਾਂਗਾ : ਪਰਮਿੰਦਰ ਢੀਂਡਸਾ

www.sabblok.blogspot.com

...ਤਾਂ ਫਿਰ ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲਵਾਂਗਾ : ਪਰਮਿੰਦਰ ਢੀਂਡਸਾ 
ਤਪਾ ਮੰਡੀ, (ਸਮੀਰ, ਢੀਂਗਰਾ)-ਕਾਂਗਰਸੀਆਂ ਵਲੋਂ ਘਾਬਦਾਂ ਕੋਠੀ ਵਿਖੇ ਕੈਂਸਰ ਹਸਪਤਾਲ ਵਾਲੀ ਥਾਂ ਨੂੰ ਲੈ ਕੇ ਅਤੇ ਉੱਥੇ ਅਕਾਲੀ ਸਰਕਾਰ ਵਲੋਂ ਸ਼ਰਾਬ ਦੀ ਫੈਕਟਰੀ ਖੋਲ੍ਹਣ ਦੇ ਬੇਤੁਕੇ ਬਿਆਨ ਦਾਗੇ ਜਾ ਰਹੇ ਹਨ, ਜੋ ਸੱਚਾਈ ਤੋਂ ਕੋਹਾਂ ਦੂਰ ਹਨ। ਜੇਕਰ ਕਾਂਗਰਸੀ ਆਗੂ ਘਾਬਦਾਂ ਕੋਠੀ ਵਿਖੇ ਪੰਜਾਬ ਸਰਕਾਰ ਜਾਂ ਸਾਡੇ ਵਲੋਂ ਸ਼ਰਾਬ ਦੀ ਫੈਕਟਰੀ ਲਗਾਉਣ ਸਬੰਧੀ ਕੋਈ ਕਾਗਜ਼, ਫਾਈਲ ਜਾਂ ਸਬੂਤ ਲੈ ਆਉਣ ਤਾਂ ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲਵਾਂਗਾ ਅਤੇ ਜੇਕਰ ਉਹ ਅਜਿਹਾ ਨਾ ਕਰ ਸਕਣ ਤਾਂ ਸਾਡੇ ‘ਤੇ ਇਲਜ਼ਾਮ ਲਗਾਉਣ ਵਾਲੇ ਖ਼ੁਦ ਰਾਜਨੀਤੀ ਤੋਂ ਸੰਨਿਆਸ ਲੈਣ। ਇਹ ਐਲਾਨ ਅੱਜ ਪਿੰਡ ਤਾਜੋਕੇ ਦੇ ਗੁਰਦੁਆਰਾ ਬਾਬਾ ਪੰਜਾਬ ਸਿੰਘ ਵਿਖੇ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ 10ਵੀਂ ਮੌਕੇ ਹੋਏ ਇਕ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਨ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਢੀਂਡਸਾ ਨੇ ਕਿਹਾ ਕਿ ਸੂਬੇ ‘ਚ ਇੰਡਸਟਰੀਜ਼ ਨੂੰ ਵਧੇਰੇ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਨਵੰਬਰ ਮਹੀਨੇ ਵਿਚ ਇਕ ਵੱਡੇ ਸਮਾਗਮ ਦੌਰਾਨ ਇੱਥੇ ਵੱਡੇ ਪ੍ਰਾਜੈਕਟ ਲਗਾਏ ਜਾਣ ਲਈ ਇਕ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਇਕੱਲੇ ਹੀ ਪੰਜਾਬ ਵਿਚ ਇੰਡਸਟਰੀਜ਼ ਸਬੰਧੀ ਬੇਤੁਕੇ ਬਿਆਨ ਦੇ ਕੇ ਸੂਬੇ ਨੂੰ ਨਿੰਦ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ। ਉਨ੍ਹਾਂ ਘਾਬਦਾਂ ਕੋਠੀ ਵਿਖੇ ਬਣ ਰਹੇ ਕੈਂਸਰ ਹਸਪਤਾਲ ਸਬੰਧੀ ਕਿਹਾ ਕਿ ਅਜੇ ਹਸਪਤਾਲ ਦਾ ਟੈਂਡਰ ਵੀ ਨਹੀਂ ਹੋਇਆ, ਕਾਂਗਰਸੀ ਨੀਂਹ ਪੱਥਰ ਰੱਖੀ ਜਾ ਰਹੇ ਹਨ। ਹਸਪਤਾਲ ਖੋਲ੍ਹਣ ਲਈ ਤਕਰਬੀਨ 60 ਕਰੋੜ ਰੁਪਏ ਦੇ ਮੁੱਲ ਦੀ ਜ਼ਮੀਨ ਅਕਾਲੀ ਸਰਕਾਰ ਨੇ ਦਿੱਤੀ ਹੈ, ਜਿਸ ਲਈ ਜਲਦੀ ਹੀ ਪ੍ਰੋਗਰਾਮ ਉਲੀਕ ਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਚਰਨ ਸਿੰਘ, ਸੇਵਾਦਾਰ ਬਾਬਾ ਬੂਟਾ ਸਿੰਘ, ਸਰਪੰਚ ਕੁਲਵੰਤ ਸਿੰਘ ਬੋਘਾ, ਪਰਮਜੀਤ ਸਿੰਘ ਪੰਮਾ, ਅੰਮ੍ਰਿਤਪਾਲ ਸਿੰਘ ਰੂੜੇਕੇ ਕਲਾਂ, ਚਮਕੌਰ ਸਿੰਘ, ਕਰਮਜੀਤ ਸਿੰਘ ਪੋਲਾ, ਹਾਕਮ ਸਿੰਘ ਚੌਹਾਨ, ਰਣਜੀਤ ਸਿੰਘ ਤਾਜੋ, ਬਲਜੀਤ ਸਿੰਘ ਤਾਜੋ ਆਦਿ ਹਾਜ਼ਰ ਸਨ।

No comments: