jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 4 October 2013

ਆਈ.ਏ.ਐਸ.ਅਧਿਕਾਰੀਆਂ ਨੂੰ ਮੁਲਾਜਮਾਂ ਨਾਲ ਮਿਲੇ ਡੀ.ਏ.ਦੀ ਕਿਸ਼ਤ:- ਐਸੋਸੀਏਸਨ

www.sabblok.blogspot.com

ਡੀ.ਏ.ਦੀ ਕਿਸ਼ਤਾਂ ਨੂੰ ਲੈ ਕੇ ਪੰਜਾਬ ਸਕੱਤਰੇਤ ਮੁਲਾਜ਼ਮਾਂ ਵਲੋਂ ਫਿਰ ਪ੍ਰਦਰਸ਼ਨ 

ਚੰਡੀਗੜ੍ਹ 3 ਅਕਤੂਬਰ (ਗਗਨਦੀਪ ਸੋਹਲ) ਪੰਜਾਬ ਸਿਵਲ ਸਕੱਤਰੇਤ ਵਿਖੇ ਤਾਇਨਾਤ ਸਾਰੇ ਵਿਭਾਗਾਂ ਦੇ ਮੁਲਾਜਮਾ ਨੇ ਦਫਤਰ ਖੁੱਲਣ ਤੋ ਪਹਿਲਾ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪੰਜਾਬ ਸਕੱਤਰੇਤ ਦੇ ਦਫਤਰ ਅੱਗੇ ਜਬਰਦਸਤ ਰੈਲੀ ਕੀਤੀ ਇਕ ਪਾਸੇ ਪੰਜਾਬ ਸਰਕਾਰ ਦੀ ਕੈਬਨਿਟ ਦੀ ਮੀਟਿੰਗ ਚੱਲ ਰਹੀ ਸੀ ਅਤੇ ਦੂਜੇ ਪਾਸੇ ਮੁਲਾਜਮਾਂ ਨਾਅਰੇ ਗੁੰਜ ਰਹੇ ਸਨ। ਮੁਲਾਜਮ ਨਾਅਰੇਬਾਜੀ ਕਰਦੇ ਹੋਏ ਪੰਜਾਬ ਸਰਕਾਰ ਤੱੋ 18 ਫੀਸਦੀ ਡੀ.ਏ.ਦੀ ਕਿਸ਼ਤਾਂ ਅਤੇ ਤਨਖਾਹ ਕਮਿਸ਼ਨ ਦੇ ਬਕਾਏ ਦੇਣ ਦੀ ਮੰਗ ਕੀਤੀ। ਇਸ ਦੋਰਾਨ ਸੰਯੁਕਤ ਐਕਸ਼ਨ ਕਮੇਟੀ ਦੇ ਚੀਫ ਕਨਵੀਨਰ ਕਰਨੈਲ ਸਿੰਘ ਸੈਣੀ, ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਪਰਮਦੀਪ ਸਿੰਘ ਭਬਾਤ, ਵਿੱਤੀ ਕਮਿਸਨਰ ਸਕੱਤਰੇਤ ਦੇ ਪ੍ਰਧਾਨ ਭੁਪਿੰਦਰ ਸਿੰਘ, ਗੁਰਵਿੰਦਰ ਜੋਹਲ, ਜਸਪ੍ਰੀਤ ਸਿੰਘ ਰੰਧਾਵਾ, ਸਤਵਿੰਦਰ ਸੱਤੀ ਟੌਹੜਾ, ਹਰਕੇਸਪਾਲ ਬੜਾਨਾ, ਸੁਰਜੀਤ ਸਿੰਘ ਸੀਤਲ,ਮਲਕੀਤ ਸਿੰਘ ਰੰਗੀ , ਭਗਵੰਤ ਸਿੰਘ ਬਦੇਸਾਂ, ਰੁਪਿੰਦਰ ਰੂਪੀ, ਦਲਜੀਤ ਸਿੰਘ, ਜਗਮੋਹਨ ਸਿੰਘ, ਸੀਨੀਅਰ ਮੁਲਾਜਮ ਆਗੂ ਸੱਜਣ ਸਿੰਘ, ਮਿਥੁਨ ਚਾਵਲਾ, ਕੁਲਵੰਤ ਸਿੰਘ, ਸਲਾਹਕਾਰ ਨੇਤਰ ਸਿੰਘ, ਡਰਾਇਵਰ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ, ਦਰਜਾ-4 ਦੇ ਪ੍ਰਧਾਨ ਸ਼ਾਮ ਸਿੰਘ, ਜਸਬੀਰ ਸਿੰਘ ਦਾਉੱ, ਅਵਤਾਰ ਸਿੰਘ ਸਿਬਲ ਮਾਜਰਾ,ਪਰਮਜੀਤ ਸਿੰਘ ਭੁੱਡਾ,ਸਿੱਖਿਆਂ ਬੋਰਡ ਦੇ ਪ੍ਰਧਾਨ ਭਗਵੰਤ ਸਿੰਘ ਬੇਦੀ, ਨੇ ਕਿਹਾ ਕਿ ਕੇਦਰ ਸਰਕਾਰ ਨੇ ਆਪਣੇ ਮੁਲਾਜਮਾਂ ਨੂੰ ਜਨਵਰੀ ਤੋ 8 ਫੀਸਦੀ ਅਤੇ ਜੁਲਾਈ ਤੋ 10 ਫੀਸਦੀ ਡੀ.ਏ.ਦੇ ਦਿੱਤਾ ਹੈ। ਇਸ ਉਪਰੰਤ ਪੰਜਾਬ ਦੇ ਗਵਾਂਢੀ ਰਾਜ ਹਰਿਆਣਾ, ਹਿਮਾਚਲ ਅਤੇ ਯੂ.ਟੀ.ਨੇ ਵੀ ਡੀ.ਏ. ਦੀ ਕਿਸ਼ਤ ਜਾਰੀ ਕਰ ਦਿੱਤੀ ਹੈ। ਇਸ ਪੰਜਾਬ ਸਰਕਾਰ ਹੀ ਹੈ, ਜਿਸ ਨੇ ਹਾਲੇ ਤੱਕ ਆਪਣੇ ਮੁਲਾਜਮਾਂ ਨੂੰ ਡੀ.ਏ.ਦੀ ਕਿਸ਼ਤ ਨਹੀ ਦਿੱਤੀ। ਇਸ ਤੋ ਇਲਾਵਾ ਪੰਜਾਬ ਸਕੱਤਰੇਤ ਵਿਖੇ 4-9-14 ਏ.ਸੀ.ਪੀ. ਦੇ ਕੇਸ ਵੀ ਲੰਮੇ ਸਮੇ ਤੋ ਲੰਬਿਤ ਪਏ ਹਨ। ਜਿਥੇ ਸੱਤ ਸੀਨੀਅਰ ਸਹਾਇਕਾਂ ਦੀਆਂ ਆਸਾਮੀਆਂ ਹਨ, ਉਥੇ 2 ਮੁਲਾਜਮ ਕੰਮ ਕਰ ਰਹੇ ਹਨ। ਜਿਸ ਕਾਰਨ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਈ.ਏ.ਐਸ ਅਧਿਕਾਰੀ ਕਦੋ ਦਾ ਤਨਖਾਹ ਕਮਿਸ਼ਨ ਦਾ ਏਰੀਅਰ ਲੈ ਕੇ ਖਾ ਚੁੱਕੇ ਹਨ ਇਸ ਤੋ ਇਲਾਵਾ ਉਨ੍ਹਾਂ ਨੂੰ ਡੀ.ਏ. ਅਤੇ ਬੱਚਿਆਂ ਦੀ ਪੜ੍ਹਾਂਈ ਲਈ ਐਜੁਕੇਸ਼ਨ ਅਲਾਉੱਸ ਵੀ ਸਰਕਾਰ ਨੇ ਦੇ ਦਿੱਤਾ ਹੈ ਪ੍ਰੰਤੂ ਜਦੋ ਮੁਲਾਜਮਾਂ ਨੂੰ ਡੀ.ਏ.ਜਾ ਕੁਝ ਹੋਰ ਦੇਣ ਦਾ ਸਮਾਂ ਆਉਦਾ ਹੈ ਤਾ ਖਜਾਨਾ ਖਾਲੀ ਹੋਣ ਦੇ ਬਹਾਨੇ ਘੜੇ ਜਾਦੇ ਹਨ। ਇਸ ਦੋਰਾਨ ਉਨ੍ਹਾਂ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਆਈ.ਏ.ਐਸ.ਅਧਿਕਾਰੀਆਂ ਨੂੰ ਮਿਲਣ ਵਾਲਾ ਡੀ.ਏ.ਆਦਿ ਭੱਤੇ ਮੁਲਾਜਮਾਂ ਨਾਲ ਜੋੜੇ ਜਾਣ। ਜਦੋ ਇਹ ਭੱਤੇ ਪੰਜਾਬ ਦੇ ਮੁਲਾਜਮਾਂ ਨੂੰ ਮਿਲਣ ਉਸ ਸਮੇੱ ਹੀ ਇਨ੍ਹਾਂ ਅਧਿਕਾਰੀਆਂ ਨੂੰ ਮਿਲਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜਮਾਂ ਨੂੰ ਡੀ.ਏ. ਤੁਰੰਤ ਜਾਰੀ ਨਾ ਕੀਤਾ ਅਤੇ ਮੁਲਾਜਮਾਂ ਦੀਆਂ ਮੰਗਾ ਵੱਲ ਫੋਰੀ ਤੋਰ ਤੇ ਧਿਆਨ ਨਾ ਦਿੱਤਾ ਤਾ ਉਹ ਆਉਣ ਵਾਲੇ ਦਿਨਾਂ ਵਿੱਚ ਸੰਘਰਸ ਨੂੰ ਹੋਰ ਤੇਜ ਕਰਨਗੇ।

No comments: