jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 4 October 2013

ਬਾਦਲ ਵਿਕਾਸ ਦੇ ਨਹੀਂ, ਆਪਣੀਆਂ ਫੋਟੋਆਂ ਲਗਾਉਣ ਦੇ ਸ਼ੌਕੀਨ : ਭੱਠਲ

www.sabblok.blogspot.com
ਬਾਦਲ ਵਿਕਾਸ ਦੇ ਨਹੀਂ, ਆਪਣੀਆਂ ਫੋਟੋਆਂ ਲਗਾਉਣ ਦੇ ਸ਼ੌਕੀਨ : ਭੱਠਲ 
ਲਹਿਰਾਗਾਗਾ, (ਗਰਗ, ਗੋਇਲ, ਜਿੰਦਲ)-ਕੇਂਦਰ ਸਰਕਾਰ ਦੀਆਂ ਸਕੀਮਾਂ ਤਹਿਤ ਸ਼ੁਰੂ ਹੋ ਰਹੇ ਵਿਕਾਸ ਕੰਮਾਂ ਦਾ ਖੁਦ ਨੀਂਹ ਪੱਥਰ ਰੱਖ ਕੇ ਅਤੇ ਕਾਂਗਰਸੀ ਵਿਧਾਇਕਾਂ ਨੂੰ ਸੱਦਾ ਪੱਤਰ ਨਾ ਦੇ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੋਕਤੰਤਰ ਅਤੇ ਸੰਵਿਧਾਨ ਦਾ ਅਪਮਾਨ ਕਰ ਰਹੇ ਹਨ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਦਲ ਸਾਹਿਬ ਵਿਕਾਸ ਦੇ ਨਹੀਂ, ਆਪਣੀਆਂ ਫੋਟੋਆਂ ਲਗਵਾਉਣ ਦੇ ਸ਼ੌਕੀਨ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕਾ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਪਣੇ ਬੇਟੇ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਰਾਹੁਲਇੰਦਰ ਸਿੰਘ ਸਿੱਧੂ ਦੇ ਨਾਲ ਹਲਕੇ ਦੇ ਲੋਕਾਂ ਦੀਆਂ ਮੰਗਾਂ ਅਤੇ ਸ਼ਿਕਾਇਤਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।  ਉਨ੍ਹਾਂ ਅਕਾਲੀ-ਭਾਜਪਾ ਨੂੰ ਅੱਤਵਾਦ ਤੇ ਭ੍ਰਿਸ਼ਟਾਚਾਰ ਦੀ ਮਾਂ ਦੱਸਦਿਆਂ ਕਿਹਾਕਿ ਅਕਾਲੀ-ਭਾਜਪਾ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ‘ਚ ਗਰੀਬੀ ਬੇਰੋਜ਼ਗਾਰੀ ਵਧ ਰਹੀ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ। ਅਕਾਲੀ-ਭਾਜਪਾ ਆਗੂ ਇਕ-ਦੂਜੇ ਨੂੰ ਠਿੱਬੀ ਲਗਾਉਣ ਦੀ ਤਾਂਘ ‘ਚ ਬੈਠੇ ਹਨ। ਉਨ੍ਹਾਂ ਭਾਜਪਾ ਵਲੋਂ ਮੋਦੀ ਨੂੰ ਬਤੌਰ ਪ੍ਰਧਾਨ ਮੰਤਰੀ ਐਲਾਨਣ ਅਤੇ ਬਾਦਲ ਵਲੋਂ ਸਮਰਥਨ ਕਰਨ ‘ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਗੁਜਰਾਤ ਵਿਚ ਕਿਸਾਨਾਂ ਦੀ ਪੱਗ ਰੋਲਣ ਵਾਲਾ ਮੋਦੀ ਦੇਸ਼ ਦਾ ਭਲਾ ਨਹੀਂ ਕਰ ਸਕਦਾ। ਉਨ੍ਹਾਂ ਪੰਜਾਬ ਕਾਂਗਰਸ ਵਿਚ ਚੱਲ ਰਹੇ ਵਿਵਾਦ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਮੁੱਚੀ ਕਾਂਗਰਸ ਸ਼੍ਰੀਮਤੀ ਸੋਨੀਆ ਗਾਂਧੀ ਵਲੋਂ ਨਿਯੁਕਤ ਕੀਤੇ ਗਏ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖ਼ੜ ਦੀ ਪਿੱਠ ‘ਤੇ ਖੜ੍ਹੀ ਹੈ। ਇਕ ਵਿਅਕਤੀ ਵਲੋਂ ਨਿੱਜੀ ਫਾਇਦੇ ਲਈ ਕੀਤੀ ਬਿਆਨਬਾਜ਼ੀ ਨਾਲ ਪਾਰਟੀ ਵਿਚ ਗੁੱਟਬੰਦੀ ਨਹੀਂ ਹੋ ਸਕਦੀ। ਉਨ੍ਹਾਂ ਭਾਜਪਾ ਵਲੋਂ ਆਪਣੇ ਮੰਤਰੀਆਂ ਦੇ ਮਹਿਕਮੇ ਬਦਲੇ ਜਾਣ ਦੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਰੂਟੀਨ ਵਿਚ ਫ਼ੇਰ ਬਦਲ ਹੁੰਦਾ ਤਾਂ ਅਕਾਲੀ ਮੰਤਰੀਆਂ ਦੇ ਵੀ ਵਿਭਾਗ ਬਦਲੇ ਜਾਣੇ ਸਨ।  ਨਵਜੋਤ ਸਿੱਧੂ ਨੇ ਮਾਮਲੇ ‘ਤੇ ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਸਿੱਧੂ ਕਾਂਗਰਸ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਉਨ੍ਹਾਂ ਕਿਹਾ ਕਿ ਲੋਕਸਭਾ ਚੋਣਾਂ ਸੰਬੰਧੀ ਅਜੇ ਤੱਕ ਕਿਸੇ ਵੀ ਪਾਰਟੀ ਨਾਲ ਕੋਈ ਗੱਲਬਾਤ ਨਹੀਂ ਚੱਲ ਰਹੀ।
ਇਸ ਮੌਕੇ ਸੂਬਾ ਸਕੱਤਰ ਸੋਮਨਾਥ ਸਿੰਗਲਾ, ਕਿਸਾਨ ਵਿੰਗ ਦੇ ਸੂਬਾ ਆਗੂ ਉਦਮ ਸਿੰਘ ਬਾਗੜੀਆ, ਸਨਮੀਕ ਸਿੰਘ ਹੈਨਰੀ, ਓ. ਐੱਸ. ਡੀ. ਈਸ਼ਰ ਸਿੰਘ, ਬਲਾਕ ਅਨਦਾਣਾ ਦੇ ਇੰਚਾਰਜ ਤੇਜਿੰਦਰ ਕੁਲਾਰ, ਦਿਹਾਤੀ ਪ੍ਰਧਾਨ ਰਵਿੰਦਰ ਰਿੰਕੂ, ਨਿਰਭੈ ਢੀਂਡਸਾ, ਕੌਂਸਲਰ ਨੀਟੂ ਸ਼ਰਮਾ, ਮਿਠਨ ਲਾਲ ਮੂਨਕ, ਸ਼ਹਿਰੀ ਪ੍ਰਧਾਨ ਸੋਮ ਨਾਥ ਭੱਠੇ ਵਾਲੇ, ਐੱਫ਼. ਸੀ. ਆਈ. ਦੇ ਮੈਂਬਰ ਰਾਜੇਸ਼ ਗਰਗ, ਪ੍ਰਗਟ ਸਿੰਘ ਗਾਗਾ, ਸੁਰੇਸ਼ ਕੁਮਾਰ ਠੇਕੇਦਾਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

No comments: