www.sabblok.blogspot.com
* ਸਾਬਕਾ ਕਮਿਸ਼ਨਰ ਨੇ ਜਾਂਚ ਵਿਚ ਪਾਇਆ ਸੀ ਦੋਸ਼ੀ * ਹਾਈਕੋਰਟ ਦੇ ਹੁਕਮ ‘ਤੇ ਪੁਲਸ ਨੇ ਲਿਆ ਸੀ ਨੋਟਿਸ
ਜਲੰਧਰ – ਭਾਰਤੀ ਨਾਗਰਿਕਤਾ ਹਾਸਲ ਕੀਤੇ ਬਿਨਾਂ ਭਾਰਤ ਵਿਚ ਚੋਣ ਲੜਨ ਦੇ ਦੋਸ਼ੀ ਪੰਜਾਬ ਦੇ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਖਿਲਾਫ ਸ਼ੁੱਕਰਵਾਰ ਨੂੰ ਅਦਾਲਤੀ ਕਾਰਵਾਈ ਦਾ ਸਿਲਸਿਲਾ ਸ਼ੁਰੂ ਹੋ ਗਿਆ। ਥਾਣਾ ਨਵੀਂ ਬਾਰਾਂਦਰੀ ਪੁਲਸ ਨੇ ਕੋਰਟ ਵਿਚ ਦੋਸ਼ੀ ਅਵਤਾਰ ਹੈਨਰੀ ਦੇ ਖਿਲਾਫ ਜਨ ਨੁਮਾਇੰਦਗੀ ਕਾਨੂੰਨ 1951 ਦੀ ਧਾਰਾ 125-ਏ ਦੇ ਤਹਿਤ ਕਲੰਦਰਾ (ਜਾਂਚ ਰਿਪੋਰਟ) ਦਾਇਰ ਕੀਤਾ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਹਰਪ੍ਰੀਤ ਸਿੰਘ ਨੇ ਕਲੰਦਰਾ ਦਾ ਨੋਟਿਸ ਲੈਂਦੇ ਹੋਏ ਦੋਸ਼ੀ ਅਵਤਾਰ ਹੈਨਰੀ ਨੂੰ 14 ਅਕਤੂਬਰ 2013 ਦੇ ਲਈ ਨੋਟਿਸ ਜਾਰੀ ਕੀਤਾ ਹੈ। ਸਾਬਕਾ ਐਡੀਸ਼ਨਲ ਡਿਪਟੀ ਕਮਿਸ਼ਨਰ ਆਫ ਪੁਲਸ ਜਲੰਧਰ ਨਵਜੋਤ ਸਿੰਘ ਮਾਹਿਲ ਨੇ ਆਪਣੀ ਫੈਕਟ ਫਾਈਂਡ ਰਿਪੋਰਟ ਵਿਚ ਸਾਬਕਾ ਮੰਤਰੀ ਅਵਤਾਰ ਹੈਨਰੀ ਨੂੰ ਦਸਤਾਵੇਜ਼ਾਂ ਦੇ ਆਧਾਰ ‘ਤੇ ਬ੍ਰਿਟਿਸ਼ ਨਾਗਰਿਕਤਾ ‘ਤੇ ਭਾਰਤ ਵਿਚ ਚੋਣ ਲੜਨ ਲਈ ਅਯੋਗ ਮੰਨਦੇ ਹੋਏ ਜਨ ਨੁਮਾਇੰਦਗੀ ਕਾਨੂੰਨ 1951 ਦੀ ਧਾਰਾ 125 ਏ ਦੇ ਤਹਿਤ ਕਾਰਵਾਈ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਸੀ। ਜਾਂਚ ਰਿਪੋਰਟ ‘ਤੇ ਸਾਬਕਾ ਪੁਲਸ ਕਮਿਸ਼ਨਰ ਗੌਰਵ ਯਾਦਵ ਨੇ ਵੀ ਮੋਹਰ ਲਗਾਈ ਸੀ ਅਤੇ ਉਸੇ ਜਾਂਚ ਰਿਪੋਰਟ ਦੇ ਆਧਾਰ ‘ਤੇ ਥਾਣਾ ਨਵੀਂ ਬਾਰਾਂਦਰੀ ਪੁਲਸ ਨੇ ਹੈਨਰੀ ਦੇ ਖਿਲਾਫ ਜਾਂਚ ਲਈ ਕੋਰਟ ਤੋਂ ਮਨਜ਼ੂਰੀ ਹਾਸਲ ਕੀਤੀ ਸੀ। ਕੋਰਟ ਵਿਚ ਦਾਇਰ ਕੀਤੇ ਕਲੰਦਰਾ ਵਿਚ ਪੁਲਸ ਨੇ ਹੈਨਰੀ ਦੀ ਪਹਿਲੀ ਪਤਨੀ ਤੋਂ ਲੁਧਿਆਣਾ ਨਿਵਾਸੀ ਪੁੱਤਰ ਗੁਰਜੀਤ ਸਿੰਘ, ਅਜੀਤ ਸਿੰਘ ਕਾਨੂੰਨਗੋ, ਨਾਰਥ ਹਲਕਾ ਦੇ ਰਿਟਰਨਿੰਗ ਅਫਸਰ-ਕਮ-ਡਿਪਟੀ ਡਾਇਰੈਕਟਰ ਲੋਕਲ ਬਾਡੀ ਦੇ ਦਫਤਰ ਕਲਰਕ ਰਮੇਸ਼ ਕੁਮਾਰ, ਵਿਦੇਸ਼ ਮੰਤਰਾਲੇ ਦੇ ਕਲਰਕ ਸਣੇ ਪੁਲਸ ਸਟਾਫ ਨੂੰ ਬਤੌਰ ਗਵਾਹ ਸ਼ਾਮਲ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਖੇਤਰੀ ਚੋਣ ਅਧਿਕਾਰੀ ਦੋਸ਼ੀ ਅਵਤਾਰ ਹੈਨਰੀ ਦੀ ਵੋਟ ਕੱਟ ਚੁੱਕੇ ਹਨ ਅਤੇ ਵਿਦੇਸ਼ੀ ਮੰਤਰਾਲਾ ਵੱਖਰੇ ਤੌਰ ‘ਤੇ ਸ਼ਿਕਾਇਤ ਦੇ ਤੱਥਾਂ ‘ਤੇ ਵਿਚਾਰ ਕਰ ਰਿਹਾ ਹੈ।
ਕੀ ਹੈ ਮਾਮਲਾ : ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਖਿਲਾਫ ਪਹਿਲੀ ਪਤਨੀ ਤੋਂ ਪੁੱਤਰ ਗੁਰਜੀਤ ਸਿੰਘ ਸੰਘੇੜਾ ਨੇ ਦੋਹਰੀ ਨਾਗਰਿਕਤਾ ਤੇ ਦੋਹਰੇ ਵਿਆਹ ਦੇ ਦੋਸ਼ ਵਿਚ ਜਲੰਧਰ ਪੁਲਸ ਕੋਲ ਸ਼ਿਕਾਇਤ ਦਾਖਲ ਕੀਤੀ ਸੀ। ਜਾਂਚ ਵਿਚ ਤਤਕਾਲੀ ਐਡੀਸ਼ਨਲ ਡਿਪਟੀ ਕਮਿਸ਼ਨਰ ਆਫ ਪੁਲਸ ਸਤਿੰਦਰ ਸਿੰਘ ਨੇ ਹੈਨਰੀ ਨੂੰ ਕਲੀਨ ਚਿਟ ਦੇ ਦਿੱਤੀ। ਉਥੇ ਹੀ ਦੂਸਰੇ ਪਾਸੇ ਜਲੰਧਰ ਦੇ ਆਰ.ਟੀ.ਆਈ. ਐਕਟੀਵਿਸਟ ਅਜੇ ਸਹਿਗਲ ਨੇ ਵੀ ਹੈਨਰੀ ਦੇ ਸਾਰੇ ਦਸਤਾਵੇਜ਼ ਹਾਸਲ ਕਰਕੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਸਿਵਲ ਰਿੱਟ ਪਟੀਸ਼ਨ ਦਾਖਲ ਕਰ ਦਿੱਤੀ। ਹਾਈਕੋਰਟ ਨੇ 19.12.2012 ਨੂੰ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਤਤਕਾਲੀ ਪੁਲਸ ਕਮਿਸ਼ਨਰ, ਜਲੰਧਰ ਗੌਰਵ ਯਾਦਵ ਨੂੰ ਪਟੀਸ਼ਨਕਰਤਾ ਦੀ ਸ਼ਿਕਾਇਤ ਮਿਤੀ 27.09.2012 ਦਾ ਨਿਪਟਾਰਾ 2 ਮਹੀਨੇ ਦੇ ਅੰਦਰ ਕਰਨ ਦਾ ਹੁਕਮ ਜਾਰੀ ਕੀਤਾ ਸੀ। ਹਾਈਕੋਰਟ ਦੇ ਹੁਕਮ ਦਾ ਪਾਲਣ ਸਮੇਂ ਮੁਤਾਬਕ ਨਹੀਂ ਹੋਇਆ, ਜਿਸ ਕਾਰਨ ਸਹਿਗਲ ਨੇ ਸਾਬਕਾ ਪੁਲਸ ਕਮਿਸ਼ਨਰ ਗੌਰਵ ਯਾਦਵ ਦੇ ਖਿਲਾਫ ਉਲੰਘਣਾ ਪਟੀਸ਼ਨ ਦਾਇਰ ਕੀਤੀ। ਹਾਈਕੋਰਟ ਵਲੋਂ ਉਲੰਘਣਾ ਦਾ ਨੋਟਿਸ ਜਾਰੀ ਹੋਣ ‘ਤੇ ਤਤਕਾਲ ਥਾਣਾ ਨਵੀਂ ਬਾਰਾਂਦਰੀ ਵਿਚ ਅਵਤਾਰ ਹੈਨਰੀ ਦੇ ਖਿਲਾਫ ਡੀ.ਡੀ.ਆਰ. ਦਰਜ ਕਰ ਲਈ ਗਈ ਸੀ ਅਤੇ ਜਾਂਚ ਲਈ ਕੋਰਟ ਵਿਚ ਅਰਜ਼ੀ ਦਾਇਰ ਕਰ ਦਿੱਤੀ ਸੀ।
ਕੀ ਹੈ ਸਜ਼ਾ ਦਾ ਨਿਯਮ : ਜਨ ਨੁਮਾਇੰਦਗੀ ਕਾਨੂੰਨ 1951 ਦੀ ਧਾਰਾ 125-ਏ ਦੇ ਤਹਿਤ ਦੋਸ਼ੀ ਕਰਾਰ ਦਿੱਤੇ ਜਾਣ ਦੀ ਹਾਲਤ ਵਿਚ ਦੋਸ਼ੀ ਨੂੰ 6 ਮਹੀਨੇ ਤੱਕ ਕੈਦ ਜਾਂ ਨਗਦ ਜੁਰਮਾਨਾ ਜਾਂ ਫਿਰ ਦੋਵਾਂ ਦੀ ਸਜ਼ਾ ਹੋ ਸਕਦੀ ਹੈ।
ਜਾਂਚ ਰਿਪੋਰਟ ‘ਤੇ ਉਠਿਆ ਸਵਾਲ : ਹੈਨਰੀ ਦੇ ਖਿਲਾਫ ਦੋ ਵਾਰ ਹੋਈ ਜਾਂਚ ‘ਤੇ ਵੱਖ-ਵੱਖ ਰਿਪੋਰਟਾਂ ਨੇ ਪੁਲਸ ਦੀ ਭੂਮਿਕਾ ‘ਤੇ ਵੀ ਸਵਾਲ ਖੜ੍ਹਾ ਕਰ ਦਿੱਤਾ ਹੈ। ਨਾਲ ਹੀ ਇਸ ਗੱਲ ਨੂੰ ਵੀ ਸਾਬਿਤ ਕਰ ਦਿੱਤਾ ਹੈ ਕਿ ਪੁਲਸ ਹਾਈਕੋਰਟ ਦਾ ਦਖਲ ਆਉਣ ‘ਤੇ ਹੀ ਗੰਭੀਰਤਾ ਨਾਲ ਜਾਂਚ ਕਰਦੀ ਹੈ। ਪਹਿਲੀ ਜਾਂਚ ਰਿਪੋਰਟ ਵਿਚ ਸਾਬਕਾ ਏ.ਡੀ.ਸੀ.ਪੀ. (ਮੁੱਖ ਦਫਤਰ) ਸਤਿੰਦਰ ਸਿੰਘ ਨੇ ਹੈਨਰੀ ਨੂੰ ਕਲੀਨ ਚਿਟ ਦੇ ਦਿੱਤੀ ਸੀ। ਉਥੇ ਹੀ ਹਾਈਕੋਰਟ ਦੇ ਹੁਕਮ ‘ਤੇ ਦੁਬਾਰਾ ਹੋਈ ਜਾਂਚ ਵਿਚ ਸਾਬਕਾ ਏ.ਡੀ.ਸੀ. ਪੀ. (ਮੁੱਖ ਦਫਤਰ) ਨਵਜੋਤ ਸਿੰਘ ਮਾਹਿਲ ਨੇ ਹੈਨਰੀ ਨੂੰ ਦੋਸ਼ੀ ਕਰਾਰ ਦਿੱਤਾ।
ਫਲੈਸ਼ ਬੈਕ : ਪਰਿਵਾਰਕ ਝਗੜੇ ਕਾਰਨ ਅਵਤਾਰ ਹੈਨਰੀ ਦੀ ਪਤਨੀ ਦੀ ਲੁਧਿਆਣਾ ਨਿਵਾਸੀ ਪੁੱਤਰ ਗੁਰਜੀਤ ਸਿੰਘ ਨੇ ਪਿਤਾ ‘ਤੇ ਤਲਾਕ ਲਏ ਬਿਨਾਂ ਦੂਸਰਾ ਵਿਆਹ ਕਰਨ ‘ਤੇ ਬ੍ਰਿਟਿਸ਼ ਨਾਗਰਿਕ ਹੁੰਦੇ ਹੋਏ ਭਾਰਤ ਵਿਚ ਚੋਣ ਲੜਨ ਦਾ ਦੋਸ਼ ਲਗਾਇਆ। ਦੋਸ਼ਾਂ ਦੀ ਲੜੀ ਵਿਚ ਗੁਰਜੀਤ ਨੇ ਖੁਲਾਸਾ ਕੀਤਾ ਕਿ ਅਵਤਾਰ ਸਿੰਘ ਸੰਘੇੜਾ ਪੁੱਤਰ ਲਖਬੀਰ ਸਿੰਘ ਸੰਘੇੜਾ ਦੀ ਪਛਾਣ ਤੋਂ ਇੰਗਲੈਂਡ ਗਏ ਪਿਤਾ ਨੇ 06.09.1969 ਨੂੰ ਭਾਰਤ ਪਰਤ ਕੇ ਆਪਣੀ ਪਛਾਣ ਅਵਤਾਰ ਹੈਨਰੀ ਪੁੱਤਰ ਜੁਗਿੰਦਰ ਸਿੰਘ ਬਣਾ ਦਿੱਤੀ। ਪਹਿਲੇ ਪਾਸਪੋਰਟ ਵਿਚ ਜਿਥੇ ਆਪਣਾ ਜਨਮ ਸਥਾਨ ਪਾਕਿਸਤਾਨ ਸੀ ਉਥੇ ਹੀ ਨਵੇਂ ਪਾਸਪੋਰਟ ਵਿਚ ਆਪਣਾ ਜਨਮ ਸਥਾਨ ਭਾਰਤ ਦੱਸਿਆ। ਬ੍ਰਿਟਿਸ਼ ਨਾਗਰਿਕਤਾ ਨੂੰ ਤਿਆਗ ਕੇ ਤੇ ਭਾਰਤੀ ਨਾਗਰਿਕਤਾ ਹਾਸਲ ਕੀਤੇ ਬਿਨਾਂ ਹੀ ਭਾਰਤ ਵਿਚ ਚੋਣ ਲੜੀ ਅਤੇ ਦੋਵਾਂ ਦੇਸ਼ਾਂ ਤੋਂ ਗੈਰ-ਜ਼ਰੂਰੀ ਫਾਇਦੇ ਹਾਸਲ ਕੀਤੇ। ਚੋਣ ਪ੍ਰਕਿਰਿਆ ਦੌਰਾਨ ਹਰ ਵਾਰੀ ਚੋਣ ਅਧਿਕਾਰੀ ਤੋਂ ਆਪਣੇ ਬ੍ਰਿਟਿਸ਼ ਨਾਗਰਿਕ ਹੋਣ ਦਾ ਤੱਥ ਲੁਕਾਇਆ। ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਸਰਾ ਵਿਆਹ ਕਰ ਲਿਆ। ਬਕੌਲ ਗੁਰਜੀਤ ਪਿਤਾ ਨੇ ਵਿਦੇਸ਼ ਜਾਂਦੇ ਸਮੇਂ ਜਿਸ ਲਖਬੀਰ ਸਿੰਘ ਨੂੰ ਆਪਣਾ ਪਿਤਾ ਬਣਾਇਆ ਸੀ, ਅਸਲ ਵਿਚ ਉਹ ਪਿਤਾ ਦੀ ਪਹਿਲੀ ਪਤਨੀ ਦੇ ਪੁੱਤਰ ਸਨ।
ਕਾਰਵਾਈ ਤੋਂ ਸੰਤੁਸ਼ਟ ਨਹੀਂ : ਸਹਿਗਲ¸ਹਾਈ ਪ੍ਰੋਫਾਈਲ ਮਾਮਲੇ ਵਿਚ ਅੱਡੀ ਚੋਟੀ ਦਾ ਜ਼ੋਰ ਲਗਾਉਣ ਵਾਲੇ ਆਰ.ਟੀ.ਆਈ. ਐਕਟੀਵਿਸਟ ਅਜੇ ਸਹਿਗਲ ਪੁਲਸ ਦੀ ਕਲੰਦਰਾ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। ਸਹਿਗਲ ਨੇ ਪੁਲਸ ਕਮਿਸ਼ਨਰ ਰਾਮ ਸਿੰਘ ਨੂੰ ਪੱਤਰ ਲਿਖ ਕੇ ਕਾਰਵਾਈ ਪ੍ਰਤੀ ਆਪਣਾ ਰੋਸ ਦਾਖਲ ਕੀਤਾ ਹੈ। ਸਹਿਗਲ ਦੇ ਅਨੁਸਾਰ ਅਵਤਾਰ ਹੈਨਰੀ ਦੇ ਖਿਲਾਫ ਆਈ. ਪੀ.ਸੀ. ਦੀ ਧਾਰਾ 181 ਦੇ ਤਹਿਤ ਐੱਫ.ਆਈ. ਆਰ. ਦਰਜ ਹੋਣੀ ਚਾਹੀਦੀ ਸੀ ਕਿਉਂਕਿ ਜਨ ਨੁਮਾਇੰਦਗੀ ਕਾਨੂੰਨ 1951 ਦੀ ਧਾਰਾ 125-ਏ- ਦਾ ਉਲੰਘਣੀ ਸਿੱਧੇ ਤੌਰ ‘ਤੇ ਆਈ.ਪੀ.ਸੀ. ਦੀ ਧਾਰਾ 121 ਨੂੰ ਹਾਈ ਲਾਈਟ ਕਰਦਾ ਹੈ। ਸਹਿਗਲ ਨੇ ਕਿਹਾ ਕਿ ਜੇਕਰ ਪੁਲਸ ਕਮਿਸ਼ਨਰ ਨੇ ਉਨ੍ਹਾਂ ਦੇ ਤਾਜ਼ਾ ਪੱਤਰ ਦਾ ਨੋਟਿਸ ਨਾ ਲਿਆ ਤਾਂ ਮੁੱਦੇ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪੈਂਡਿੰਗ ਉਲੰਘਣਾ ਪਟੀਸ਼ਨ ਦੀ ਸੁਣਵਾਈ ਦੌਰਾਨ ਚੁੱਕਿਆ ਜਾਵੇਗਾ। ਉਥੇ ਹੀ ਪੁਲਸ ਵਲੋਂ ਕਲੰਦਰਾ ‘ਤੇ ਸੁਣਵਾਈ ਕਰਨ ਵਾਲੀ ਸਥਾਨਕ ਅਦਾਲਤ ਵਿਚ ਵੀ ਪਟੀਸ਼ਨ ਦਾਇਰ ਕਰਕੇ ਨੋਟਿਸ ਲੈਣ ਦੀ ਮੰਗ ਕੀਤੀ ਜਾਵੇਗੀ।

No comments:
Post a Comment