jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 18 October 2013

ਖਜ਼ਾਨੇ ਦੀ ਖੁਦਾਈ ਸ਼ੁਰੂ, ਸੈਨਾ ਦੀ ਨਹੀਂ ਹੋਵੇਗੀ ਤੈਨਾਤੀ

www.sabblok.blogspot.com

ਉਨਾਓ (ਯੂ.ਪੀ.), 18 ਅਕਤੂਬਰ (ਪੀ. ਟੀ. ਆਈ.)-ਖਜ਼ਾਨੇ ਦੀ ਭਾਲ ਲਈ ਅੱਜ ਏ. ਐਸ. ਆਈ. ਦੀ ਟੀਮ ਨੇ ਰਾਜਾ ਰਾਮ ਰਾਓ ਬਖਸ਼ ਸਿੰਘ ਦੇ ਕਿਲੇ ਦੀ ਖੁਦਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਡਿਪਟੀ ਡਾਇਰੈਕਟਰ ਪੀ. ਕੇ. ਮਿਸ਼ਰਾ ਦੀ ਅਗਵਾਈ 'ਚ ਖੁਦਾਈ ਲਈ 12 ਟੀਮਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਦੀ ਜਾਣਕਾਰੀ ਜ਼ਿਲ੍ਹਾ ਅਧਿਕਾਰੀ ਵਿਜੇ ਕਿਰਨ ਆਨੰਦ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਖੁਦਾਈ ਦੇ ਕਾਰਜ ਦੀ ਵੀਡੀਓ ਬਣਾਈ ਜਾਵੇਗੀ ਤੇ ਇਹ ਕੰਮ ਇਕ ਮਹੀਨੇ ਤੱਕ ਚੱਲੇਗਾ। ਉਨ੍ਹਾਂ ਨੇ ਕਿਹਾ ਕਿ ਖੁਦਾਈ ਦਾ ਕੰਮ ਜਦੋਂ ਤੱਕ ਚੱਲੇਗਾ ਤੱਦ ਤੱਕ ਏ. ਐਸ. ਆਈ. ਦੀ ਟੀਮ ਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਏ. ਐਸ. ਆਈ. ਦੇ ਸੀਨੀਅਰ ਅਧਿਕਾਰੀ ਪ੍ਰਵੀਨ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਕਿਲੇ 'ਚ ਇਕ ਮਹੀਨੇ ਤੱਕ ਖੁਦਾਈ ਜਾਰੀ ਰਹਿ ਸਕਦੀ ਹੈ। ਅੱਜ ਸਵੇਰੇ ਸਿੱਧ ਪੁਰਸ਼ ਸ਼ੋਬਨ ਸਰਕਾਰ ਜਿਸ ਨੂੰ ਇਸ ਖਜਾਨੇ ਦੇ ਹੋਣ ਦਾ ਸੁਪਨਾ ਆਇਆ ਸੀ ਨੇ ਖੁਦਵਾਈ ਸ਼ੁਰੂ ਹੋਣ ਤੋਂ ਪਹਿਲਾਂ ਭੂਮੀ ਪੂਜਾ ਕੀਤੀ। ਸਰਕਾਰ ਨੇ ਦੱਸਿਆ ਕਿ ਇਹ ਸੋਨਾ ਕਿਲੇ 'ਚ ਵੱਖ-ਵੱਖ ਥਾਵਾਂ ਤੋਂ ਪ੍ਰਾਪਤ ਹੋਵੇਗਾ। ਕਿਲੇ ਦੇ ਦੁਆਲੇ ਭਾਰੀ ਪੁਲਿਸ ਤੈਨਾਤ ਕੀਤੀ ਗਈ ਹੈ

No comments: