jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 14 October 2013

ਹਾਦਸਿਆਂ ਦਾ ਸਿਆਸੀਕਰਨ ਉੱਚਿਤ ਨਹੀਂ- ਸ਼ਿਵਰਾਜ ਸਿੰਘ ਚੌਹਾਨ

www.sabblok.blogspot.com
shivraj2 
ਭੋਪਾਲ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਦਤੀਆ ਜ਼ਿਲੇ ਦੇ ਰਤਨਗੜ੍ਹ ਮੰਦਰ ‘ਚ ਐਤਵਾਰ ਨੂੰ ਮਚੀ ਭੱਜ-ਦੌੜ ਵਰਗੇ ਹਾਦਸਿਆਂ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਚੌਹਾਨ ਨੇ ਟਵਿੱਟਰ ‘ਤੇ ਇਸ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਹੈ,”ਕਿਸੇ ਵੀ ਤ੍ਰਾਸਦੀ ਦਾ ਸਿਆਸੀਕਰਨ ਉੱਚਿਤ ਗੱਲ ਨਹੀਂ ਹੈ। ਅਜਿਹੇ ‘ਚ ਜ਼ਖਮੀਆਂ ਦੇ ਇਲਾਜ ਅਤੇ ਕਦਮ ਉਠਾਉਣ ‘ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ, ਤਾਂ ਕਿ ਭਵਿੱਖ ‘ਚ ਅਜਿਹੇ ਹਾਦਸੇ ਦੁਬਾਰਾ ਨਾ ਹੋਣ।” ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚੌਹਾਨ ਸੋਮਵਾਰ ਨੂੰ ਹੀ ਦਤੀਆ-ਰਤਨਗੜ੍ਹ ਦਾ ਦੌਰਾ ਕਰ ਰਹੇ ਹਨ ਅਤੇ ਉਹ ਉੱਥੇ ਜ਼ਖਮੀਆਂ ਨੂੰ ਮਿਲਣ ਦੇ ਨਾਲ ਹੀ ਭੱਜ-ਦੌੜ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨਾਲ ਹਮਦਰਦੀ ਪ੍ਰਗਟ ਕਰਨਗੇ। ਇਸ ਲਈ ਉਨ੍ਹਾਂ ਨੂੰ ਚੋਣ ਕਮਿਸ਼ਨ ਤੋਂ ਮਨਜ਼ੂਰੀ ਮਿਲ ਗਈ ਹੈ। ਉਹ ਰਤਨਗੜ੍ਹ ਦੀ ਸਥਿਤੀ ਦੀ ਸਮੀਖਿਆ ਵੀ ਕਰਨਗੇ।
ਦੂਜੇ ਪਾਸੇ ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਐਤਵਾਰ ਦੀ ਰਾਤ ਰਾਘੌਗੜ੍ਹ ਤੋਂ ਨਵੀਂ ਦਿੱਲੀ ਜਾਂਦੇ ਹੋਏ ਭੋਪਾਲ ਦੇ ਰਾਜਾ ਭੋਜ ਹਵਾਈ ਅੱਡੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ‘ਚ ਦੋਸ਼ ਲਾਇਆ ਕਿ ਅਜਿਹੀਆਂ ਘਟਨਾਵਾਂ ਲਈ ਵੱਡੇ ਅਹੁਦਿਆਂ ‘ਤੇ ਭ੍ਰਿਸ਼ਟਾਚਾਰ ਇਕ ਬਹੁਤ ਵੱਡਾ ਕਾਰਨ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਜ਼ਿਲਿਆਂ ‘ਚ ਕਲੈਕਟਰਾਂ ‘ਤੇ ਪੁਲਸ ਕਪਤਾਨਾਂ ਦੀ ਅਹੁਦਾ ਸਥਾਪਨਾ ‘ਚ ਪੈਸਿਆਂ ਦਾ ਲੈਣ-ਦੇਣ ਭਾਜਪਾ ਰਾਜ ‘ਚ ਆਮ ਝੁਕਾਅ ਹੈ ਅਤੇ ਪੈਸੇ ਦੇ ਕੇ ਹੋਈ ਅਹੁਦਾ ਸਥਾਪਨਾ ‘ਚ ਅਧਿਕਾਰੀ ਆਪਣੇ ਕੰਮ ‘ਤੇ ਜ਼ਿਆਦਾ ਧਿਆਨ ਨਹੀਂ ਦਿੰਦੇ ਹਨ

No comments: