jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 14 October 2013

ਰਤਨਗੜ੍ਹ ਮੰਦਰ ਭੱਜ-ਦੌੜ ਮਾਮਲੇ ‘ਚ ਅਸਤੀਫਾ ਦੇਣ ਮੁੱਖ ਮੰਤਰੀ- ਅਜੇ ਸਿੰਘ

www.sabblok.blogspot.com

ajay 
ਭੋਪਾਲ- ਮੱਧ ਪ੍ਰਦੇਸ਼ ‘ਚ ਦਤੀਆ ‘ਚ ਰਤਨਗੜ੍ਹ ਮੰਦਰ ‘ਚ ਐਤਵਾਰ ਨੂੰ ਨੌਰਾਤਿਆਂ ਦੇ ਆਖਰੀ ਦਿਨ ਸ਼ਰਧਾਲੂਆਂ ‘ਚ ਮਚੀ ਭੱਜ-ਦੌੜ ‘ਚ 100 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਅਤੇ ਲਗਭਗ ਇੰਨੇ ਹੀ ਲੋਕਾਂ ਦੇ ਜ਼ਖਮੀ ਹੋਣ ਨੂੰ ਲੈ ਕੇ ਰਾਜ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਜੇ ਸਿੰਘ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਅਜੇ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਦੇਸ਼ ਦੇ ਇਤਿਹਾਸ ਦੇ ਸਭ ਤੋਂ ਵੱਡੇ ਹਾਦਸੇ ਤੋਂ ਬਾਅਦ ਜੇਕਰ ਮੁੱਖ ਮੰਤਰੀ ਚੌਹਾਨ ‘ਚ ਥੋੜ੍ਹੀ ਵੀ ਸੰਵੇਦਨਸ਼ੀਲਤਾ ਹੈ, ਤਾਂ ਉਨ੍ਹਾਂ ਨੂੰ ਤਿਆਗਪੱਤਰ ਦੇ ਦੇਣਾ ਚਾਹੀਦਾ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਲਈ ਵੀ ਅਸਤੀਫਾ ਦੇਣਾ ਚਾਹੀਦਾ, ਕਿਉਂਕਿ 2006 ‘ਚ ਇਸੇ ਜਗ੍ਹਾ ਉਸ ਹਾਦਸੇ ਦੇ ਦੋਸ਼ੀਆਂ ਨੂੰ ਉਨ੍ਹਾਂ ਨੇ ਬਚਾਇਆ, ਜਿਸ ਦਾ ਨਤੀਜਾ ਇਹ ਹੋਇਆ ਕਿ ਉੱਥੇ ਦੂਜਾ ਹਾਦਸਾ ਹੋਇਆ ਅਤੇ ਸੈਂਕੜੇ ਨਿਰਦੋਸ਼ ਸ਼ਰਧਾਲੂਆਂ ਦੀ ਮੌਤ ਹੋ ਗਈ। ਵਿਰੋਧੀ ਧਿਰ ਦੇ ਨੇਤਾ ਨੇ ਦੋਸ਼ ਲਾਇਆ ਕਿ ਇਸ ਹਾਦਸੇ ਦੀ ਸਿੱਧੀ ਜ਼ਿੰਮੇਵਾਰੀ ਮੁੱਖ ਮੰਤਰੀ ‘ਤੇ ਹੈ ਕਿਉਂਕਿ ਸਾਲ 2006 ‘ਚ ਰਤਨਗੜ੍ਹ ‘ਚ ਹੀ ਹੋਏ ਇਕ ਹਾਦਸੇ ‘ਚ 57 ਲੋਕਾਂ ਦੀ ਮੌਤ ਦੀ ਪੜਤਾਲ ਲਈ ਬਣੇ ਨਿਆਇਕ ਜਾਂਚ ਕਮਿਸ਼ਨ ਦੀ ਰਿਪੋਰਟ ਹੁਣ ਵੀ ਹੁਣ ਤੱਕ ਜਨਤਕ ਨਹੀਂ ਹੋਈ। ਉਸ ਦੇ ਦੋਸ਼ੀਆਂ ‘ਤੇ ਕਾਰਵਾਈ ਕੀਤੀ ਤਾਂ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ ਹੈ।


No comments: