jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 8 October 2013

ਰੇਲ ਸਫ਼ਰ ਹੋਇਆ ਮਹਿੰਗਾ

www.sabblok.blogspot.com
ਨਵੀਂ ਦਿੱਲੀ, 7 ਅਕਤੂਬਰ (ਏਜੰਸੀ)-ਵਧੇ ਹੋਏ ਰੇਲ ਕਿਰਾਏ ਲਾਗੂ ਹੋ ਗਏ ਹਨ। ਹੁਣ ਰੇਲ ਗੱਡੀਆਂ 'ਚ ਯਾਤਰਾ ਕਰਨਾ ਹੋਰ ਮਹਿੰਗਾ ਹੋ ਗਿਆ ਹੈ। ਸਲੀਪਰ ਤੇ ਏ. ਸੀ. ਸਮੇਤ ਸਾਰੀਆਂ ਸ਼੍ਰੇਣੀਆਂ ਦੇ ਕਿਰਾਏ 'ਚ 2 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਸਾਲ ਦੂਜੀ ਵਾਰ ਰੇਲ ਕਿਰਾਏ 'ਚ ਵਾਧਾ ਕੀਤਾ ਗਿਆ ਹੈ। ਰਾਜਧਾਨੀ ਦੀ ਏ. ਸੀ. ਸ਼੍ਰੇਣੀ 'ਚ ਬੈਂਗਲੁਰੂ ਤੋਂ ਦਿੱਲੀ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਹੁਣ 95 ਰੁਪਏ ਜ਼ਿਆਦਾ ਦੇਣੇ ਪੈਣਗੇ। ਪੰਜਾਬ ਮੇਲ 'ਚ ਏ. ਸੀ. ਸ਼੍ਰੇਣੀ 'ਚ ਫਿਰੋਜ਼ਪੁਰ ਤੋਂ ਮੁੰਬਈ ਦੀ ਯਾਤਰਾ ਕਰਨ ਲਈ ਹੁਣ 75 ਰੁਪਏ ਜ਼ਿਆਦਾ ਦੇਣੇ ਹੋਣਗੇ। ਨਵੀਂ ਦਿੱਲੀ ਤੋਂ ਮੁੰਬਈ ਲਈ ਰਾਜਧਾਨੀ ਦੀ ਏ. ਸੀ. ਦੂਜੇ ਦਰਜੇ 'ਚ ਯਾਤਰਾ ਕਰਨ 'ਤੇ 40 ਰੁਪਏ ਜ਼ਿਆਦਾ ਦੇਣੇ ਹੋਣਗੇ। ਜੰਮੂ ਰਾਜਧਾਨੀ ਦੀ ਏ. ਸੀ. ਪਹਿਲੀ ਸ਼੍ਰੇਣੀ 'ਚ ਜੰਮੂ ਤੱਕ ਯਾਤਰਾ ਕਰਨ 'ਤੇ 35 ਰੁਪਏ ਵੱਧ ਦੇਣੇ ਪੈਣਗੇ। ਇਹ ਨਵੇਂ ਕਿਰਾਏ ਉਨ੍ਹਾਂ ਟਿਕਟਾਂ 'ਤੇ ਵੀ ਲਾਗੂ ਹੋਣਗੇ ਜੋ 7 ਅਕਤੂਬਰ ਜਾਂ ਉਸ ਤੋਂ ਬਾਅਦ ਦੀ ਯਾਤਰਾ ਲਈ ਪਹਿਲੇ ਹੀ ਜਾਰੀ ਕਰ ਦਿੱਤੇ ਗਏ ਹਨ। ਉਪ-ਨਗਰਾਂ ਦੀਆਂ ਰੇਲਾਂ 'ਚ ਦੂਜੇ ਦਰਜੇ ਦੀਆਂ ਟਿਕਟਾਂ ਤੇ ਮਾਸਿਕ ਟਿਕਟਾਂ ਦੇ ਕਿਰਾਏ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਡੀਜ਼ਲ ਤੇ ਬਿਜਲੀ ਦੀਆਂ ਵਧੀਆਂ ਕੀਮਤਾਂ ਦੀ ਵਜ੍ਹਾ ਨਾਲ 1200 ਕਰੋੜ ਰੁਪਏ ਦਾ ਬੋਝ ਝੇਲ ਰਹੇ ਰੇਲਵੇ ਯਾਤਰੀ ਕਿਰਾਏ ਤੇ ਮਾਲ ਭਾੜੇ 'ਤੇ ਮੁੜ ਵਿਚਾਰ ਕਰਨ ਦਾ ਫੈਸਲਾ ਕੀਤਾ ਹੈ। ਕਿਰਾਏ ਦੇ ਇਸ ਮੁੜ ਵਿਚਾਰਨ ਦੇ ਫੈਸਲੇ ਨੂੰ ਤੇਲ ਕੀਮਤਾਂ ਵਿਚ ਵਾਧੇ ਨਾਲ ਜੋੜਿਆ ਜਾ ਰਿਹਾ ਹੈ। ਐਫ. ਏ. ਸੀ. ਨੂੰ ਯਾਤਰੀ ਕਿਰਾਏ ਤੇ ਮਾਲ ਭਾੜੇ ਨਾਲ ਜੋੜਨ ਦਾ ਪ੍ਰਸਤਾਵ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਸਾਲ 2012-13 ਦੇ ਰੇਲ ਬਜਟ 'ਚ ਦਿੱਤਾ ਸੀ।

No comments: