jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 18 October 2013

ਡੀ. ਜੀ. ਪੀ. ਪੰਜਾਬ ਨੂੰ ਭੇਜੀਆ ਲੀਗਲ ਨੋਟਿਸ

www.sabblok.blogspot.com

17thakur_8138
ਜਲੰਧਰ –  ’ਜਗ ਬਾਣੀ’ ਵਿਚ ਪਿਛਲੇ ਦਿਨੀਂ ਕਮਿਸ਼ਨਰ ਪੁਲਸ ਕੰਪਲੈਕਸ ਅੰਦਰ ਕਮੀਆਂ ਦੇ ਕਾਰਨ ਜਨਤਾ ਅਤੇ ਕਰਮਚਾਰੀਆਂ ‘ਤੇ ਖਤਰਾ ਹੋਣ ਸਬੰਧੀ ਜੋ ਅੰਦੇਸ਼ਾ ਜਤਾਇਆ ਗਿਆ ਸੀ, ਉਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਰਗੇਨਾਈਜ਼ੇਸ਼ਨ ਫਾਰ ਪ੍ਰੋਟੈਕਸ਼ਨਸ ਆਫ ਹਿਊਮਨ ਰਾਈਟਸ ਰਜਿਸਟਰਡ ਦੇ ਪ੍ਰਧਾਨ ਸੰਦੀਪ ਸ਼ਰਮਾ ਨੇ ਆਪਣੇ ਵਕੀਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਅਸ਼ੋਕ ਸ਼ਰਮਾ ਨਾਭੇ ਵਾਲਾ ਦੇ ਦੁਆਰਾ ਡੀ. ਜੀ. ਪੀ. ਪੰਜਾਬ ਸੁਮੇਧ ਸਿੰਘ ਸੈਣੀ ਨੂੰ ਇਕ ਲੀਗਲ ਨੋਟਿਸ ਭਿਜਵਾਇਆ ਹੈ, ਜਿਸ ਵਿਚ ਉਨ੍ਹਾਂ ਨੇ ਕਮਿਸ਼ਨਰ ਪੁਲਸ  ਕੰਪਲੈਕਸ ਜਲੰਧਰ ਅੰਦਰ ਫੈਲੀਆਂ ਤਰੁੱਟੀਆਂ ਕਾਰਨ ਅੱਤਵਾਦੀ ਹਮਲੇ ਦੇ ਸ਼ਿਕਾਰ ਹੋਣ ਦੀ ਸੰਭਾਵਨਾ ਜਤਾਈ ਹੈ ਕਿਉਂਕਿ ਇੰਨੇ ਵੱਡੇ ਕੰਪਲੈਕਸ ਵਿਚ ਜਿਥੇ ਪੂਰੇ ਜ਼ਿਲੇ ਦੀ ਕਮਿਸ਼ਨਰੇਟ ਪੁਲਸ ਨਾਲ ਸਬੰਧਤ ਅਧਿਕਾਰੀ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਕਰਮਚਾਰੀ ਕੰਮ ਕਰ ਰਹੇ ਹਨ, ਉਨ੍ਹਾਂ ਦੀ ਜਾਨ ਨੂੰ ਖਤਰੇ ਦੀ ਸੰਭਾਵਨਾ ਬਰਕਰਾਰ ਹੈ ਅਤੇ ਇਸਦੇ ਜ਼ਿੰਮੇਵਾਰ ਕਾਰਨਾਂ ਵਿਚ ਉਨ੍ਹਾਂ ਨੇ ਆਪਣੇ ਨੋਟਿਸ ਵਿਚ ਡੀ. ਜੀ. ਪੀ. ਨੂੰ ਕਿਹਾ ਹੈ ਕਿ ਮੁੱਖ ਰਸਤੇ ‘ਤੇ ਕਿਸੇ ਮੈਟਲ ਡਿਟੈਕਟਰ ਦਾ ਨਾ ਹੋਣਾ, ਪੂਰੇ ਕੰਪਲੈਕਸ ਦੇ ਅੰਦਰ ਸੀ. ਸੀ. ਟੀ. ਵੀ. ਕੈਮਰਿਆਂ ਦਾ ਪ੍ਰਬੰਧ ਨਾ ਹੋਣਾ, ਆਉਣ-ਜਾਣ ਵਾਲੇ ਲੋਕਾਂ ਲਈ ਕਿਸੇ ਲਿਫਟ ਜਾਂ ਵ੍ਹੀਲ ਚੇਅਰ  ਦਾ ਨਾ ਹੋਣਾ, ਅੱਗ ਬੁਝਾਉਣ ਵਾਲੇ ਯੰਤਰ ਸਹੀ ਮਾਤਰਾ ਵਿਚ ਨਾ ਹੋਣਾ ਅਤੇ ਪੁਰਾਣੀ ਤਕਨੀਕ ਦਾ ਹੋਣਾ, ਜਨਤਾ ਦੀ ਸੁਵਿਧਾ ਲਈ ਅਧਿਕਾਰੀਆਂ ਦੇ ਨਾਮ ਅਤੇ ਫੋਨ ਨੰਬਰ ਦੀ ਕੋਈ ਜਾਣਕਾਰੀ ਨਾ ਹੋਣਾ, ਕੰਪਲੈਕਸ ਵਿਚ ਲੋਕਾਂ ਦੇ ਬੈਠਣ ਲਈ ਉਚਿਤ ਪ੍ਰਬੰਧ ਨਾ ਹੋਣਾ ਆਦਿ ਉਨ੍ਹਾਂ ਨੇ ਡੀ. ਜੀ. ਪੀ.  ਤੋਂ ਕਿਸੇ ਅਧਿਕਾਰੀ ਦੀ ਜ਼ਿੰਮੇਦਾਰੀ ਤੈਅ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਲੋਕਾਂ ਦੀ ਜਾਨ ਮਾਲ ਦੀ ਪੂਰਨ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਸੰਦੀਪ ਨੇ ਡੀ. ਜੀ. ਪੀ. ਨੂੰ ਇਸ ਮਾਮਲੇ ਵਿਚ ਤੁਰੰਤ ਜਲਦੀ ਨਾਲ ਕਾਰਵਾਈ ਕਰਨ ਲਈ ਕਿਹਾ ਹੈ ਅਤੇ ਨਾਲ ਹੀ ਇਸ ਗੱਲ ਦਾ ਉਲੇਖ ਕੀਤਾ ਹੈ ਕਿ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਉਹ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਇਕ ਜਨਹਿੱਤ ਯਾਚਿਕਾ ਦਾਇਰ ਕਰਨਗੇ। ਸੰਦੀਪ ਨੇ ਕਿਹਾ ਕਿ ਜਲੰਧਰ ਕਮਿਸ਼ਨਰ ਪੁਲਸ ਕੰਪਲੈਕਸ ਦੇ ਅੰਦਰ ਭਾਰਤੀ ਸੰਵਿਧਾਨ ਦੇ ਅਨੁਛੇਦ 21 ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਦੇ ਖਿਲਾਫ ਸਖ਼ਤ ਐਕਸ਼ਨ ਲੈਣ ਦੀ ਲੋੜ ਹੈ। ਉਨ੍ਹਾਂ ਨੇ ਇਸ ਲੀਗਲ ਨੋਟਿਸ ਦੀ ਇਕ ਕਾਪੀ ਆਈ. ਜੀ. (ਇੰਟੈਲੀਜੈਂਸ) ਨੂੰ ਵੀ ਭਿਜਵਾਈ ਹੈ।

No comments: