jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 5 January 2014

ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀਆਂ ਤਿਆਰ ਲਿਸਟਾਂ 10 ਜਨਵਰੀ ਤੱਕ ਵੇਖੀਆਂ ਜਾ ਸਕਦੀਆਂ ਹਨ-ਐਸ.ਡੀ.ਐਮ

www.sabblok.blogspot.com
ਰਾਮਪੁਰਾ ਫੂਲ  4 ਜਨਵਰੀ : ਐਸ.ਡੀ.ਐਮ ਰਾਮਪੁਰਾ ਸ੍ਰੀ ਸਕੱਤਰ ਸਿੰਘ ਬੱਲ ਨੇ ਲੋਕਾਂ ਦੀ ਸੂਚਨਾਂ ਹਿੱਤ ਦੱਸਿਆ ਕਿ ਪੰਜਾਬ ਸਰਕਾਰ ਦੀ ਨਵੀਂ ਆਟਾ ਦਾਲ ਸਕੀਮ /ਨੈਸ਼ਨਲ ਫੂਡ ਸਕਿਉਰਟੀ ਐਕਟ 2013 ਅਧੀਨ ਨਵੇਂ ਨੀਲੇ ਰਾਸ਼ਨ ਕਾਰਡ ਬਣਾਉਣ ਲਈ ਯੋਗ ਲਾਭਪਾਤਰੀਆਂ ਦੀ ਸ਼ਨਾਖਤ ਕਰਨ ਲਈ ਉਪ ਮੰਡਲ ਰਾਮਪੁਰਾ ਫੂਲ 'ਚ ਤਾਇਨਾਤ ਅਧਿਕਾਰੀਆਂ ਵੱਲੋਂ ਤਿਆਰ ਲਿਸਟਾਂ ਤਹਿਸੀਲਦਾਰ/ਨਾਇਬ ਤਹਿਸੀਲਦਾਰ ਰਾਮਪੁਰਾ, ਭਗਤਾ ਅਤੇ ਬੀ.ਡੀ.ਪੀ.ਓ ਰਾਮਪੁਰਾ/ਫੂਲ/ਭਗਤਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਮਿਤੀ 10 ਜਨਵਰੀ 2014 ਤੱਕ ਵੇਖੀਆਂ ਜਾ ਸਕਦੀਆਂ ਹਨ। ਉਨ�ਾਂ ਦੱਸਿਆ ਕਿ ਇਹ ਲਿਸਟਾਂ ਪਿੰਡਾਂ ਵਿੱਚ ਸਾਂਝੀਆਂ ਥਾਵਾਂ 'ਤੇ ਲਗਾਉਣ ਲਈ ਤਹਿਸੀਲਦਾਰ/ਬੀ.ਡੀ.ਪੀ.ਓ/ਕਾਰਜ ਸਾਧਕ ਅਫਸਰ ਨੂੰ ਹਦਾਇਤ ਕੀਤੀ ਗਈ ਹੈ।
ਐਸ.ਡੀ.ਐਮ ਰਾਮਪੁਰਾ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੇ ਕੋਈ ਇਤਰਾਜ਼/ਕੋਈ ਦਾਅਵਾ ਪੇਸ਼ ਕਰਨਾ ਹੋਵੇ ਤਾਂ ਦਫਤਰ ਉਪ ਮੰਡਲ ਮੈਜਿਸਟ੍ਰੇਟ/ਤਹਿਸੀਲ ਦਫਤਰ/ਸਬ ਤਹਿਸੀਲ ਦਫਤਰ/ਸਬੰਧਤ ਬੀ.ਡੀ.ਪੀ.ਓ/ ਕਾਰਜ ਸਾਧਕ ਅਫਸਰ ਦੇ ਦਫਤਰ ਦਿੱਤੇ ਜਾ ਸਕਦੇ ਹਨ ਅਤੇ ਇਸ ਉਪਰੰਤ ਫਾਈਨਲ ਸੂਚੀ ਜਾਰੀ ਕਰਨ ਲਈ ਹਦਾਇਤਾਂ ਅਨੁਸਾਰ ਆਗਲੀ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਸਕੱਤਰ ਸਿੰਘ ਬੱਲ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਬੀ.ਪੀ.ਐਲ ਅਤੇ ਨੀਲੇ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਬਾਰੇ ਇਤਰਾਜ਼ ਮੰਗੇ ਗਏ ਸਨ। ਦੂਜੇ ਪੜਾਅ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਨਵੇਂ ਨੀਲੇ ਕਾਰਡਾਂ ਦੇ ਲਾਭਪਾਤਰੀਆਂ ਵੱਲੋਂ ਨਿਰਧਾਰਤ ਫਾਰਮ ਭਰ ਕੇ ਮਿਤੀ 16 ਦਸੰਬਰ 2013 ਤੱਕ ਦਿੱਤੇ ਗਏ ਸਨ ਜਿਨਾਂ ਦੀ ਪੜਤਾਲ ਲਈ 45 ਅਧਿਕਾਰੀ ਲਗਾਏ ਗਏ ਸਨ। ਉਨ�ਾਂ ਦੱਸਿਆ ਕਿ ਇਨ�ਾਂ ਅਧਿਕਾਰੀਆਂ ਵੱਲੋਂ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਿੱਜੀ ਤੌਰ 'ਤੇ ਜਾ ਕੇ 16 ਦਸੰਬਰ ਤੋਂ 30 ਦਸੰਬਰ 2013 ਤੱਕ ਪੜਤਾਲ ਕਰਕੇ
ਯੋਗ/ਅਯੋਗ ਲਾਭਪਾਤਰੀਆਂ ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ। ਪੜਤਾਲੀਆ ਅਧਿਕਾਰੀਆਂ ਅਤੇ ਉਨ�ਾਂ ਨੂੰ ਅਲਾਟ ਪਿੰਡਾਂ/ਖੇਤਰਾਂ ਦਾ ਵੇਰਵਾ ਦਿੰਦਿਆਂ ਸ੍ਰੀ ਬੱਲ ਨੇ ਦੱਸਿਆ ਕਿ ਬੀ.ਡੀ.ਪੀ.ਓ ਰਾਮਪੁਰਾ ਫੂਲ ਨੂੰ ਭਾਈਰੂਪਾ, ਮਹਿਰਾਜ, ਸੇਲਬਰਾਹ ਅਤੇ ਬੁਰਜ ਗਿੱਲ ਅਲਾਟ ਕੀਤਾ ਗਿਆ ਹੈ। ਇਸੇ ਤਰ�ਾਂ ਕਾਰਜ ਸਾਧਕ ਅਫਸਰ, ਰਾਮਪੁਰਾ ਨੂੰ ਮਿਊੰਸੀਪਲ ਕਮੇਟੀ ਰਾਮਪੁਰਾ ਫੂਲ ਦਾ ਏਰੀਆ, ਬੀ.ਡੀ.ਪੀ.ਓ ਰਾਮਪੁਰਾ ਨੂੰ ਪਿੰਡ ਰਾਮਪੁਰਾ, ਗਿੱਲ ਕਲਾਂ, ਪਿੱਥੋ, ਜਿਊੰਦ, ਜੇਠੂਕੇ, ਕੋਟੜਾ ਕੌੜਿਆਂ ਵਾਲਾ, ਕਰਾੜਵਾਲਾ,
ਬੁੱਗਰ, ਚੋਟੀਆਂ, ਬੁਰਜ ਮਾਨਸਾ ਅਤੇ ਜਵਾਹਰ ਨਗਰ ਅਲਾਟ ਕੀਤੇ ਗਏ ਹਨ। ਬੀ.ਡੀ.ਪੀ.ਓ ਭਗਤਾ ਨੂੰ ਕੋਠਾਗੁਰੂ, ਮਲੂਕਾ, ਦਿਆਲਪੁਰਾ ਮਿਰਜਾ, ਗੁੰਮਟੀ ਕਲਾਂ, ਸਲਾਬਤਪੁਰਾ, ਜਲਾਲ, ਦਿਆਲਪੁਰਾ ਭਾਈਕਾ, ਦੁੱਲੇਵਾਲਾ, ਰਾਜਗੜ�, ਕਾਂਗੜ, ਅਕਲੀਆਂ ਜਲਾਲ, ਗੌਂਸਪੁਰਾ ਅਤੇ ਆਦਮਪੁਰਾ, ਕਾਰਜ ਸਾਧਕ ਅਫਸਰ, ਨਗਰ ਪੰਚਾਇਤ ਭਗਤਾ ਨੂੰ ਭਗਤਾ ਅਤੇ ਤਹਿਸੀਲਦਾਰ ਰਾਮਪੁਰਾ ਫੂਲ ਨੂੰ ਢਿਪਾਲੀ, ਘੰਡਾਬੰਨਾ, ਫੂਲੇਵਾਲਾ, ਸੰਧੂ ਖੁਰਦ, ਰਾਈਆ,ਸਿਧਾਨਾ, ਕਾਲੋਕੇ, ਧਿੰਗੜ, ਆਲੀਕੇ ਅਤੇ ਹਰਨਾਮ ਸਿੰਘ ਵਾਲਾ ਪਿੰਡ ਅਲਾਟ ਕੀਤੇ ਗਏ
ਹਨ। ਉਨ�ਾਂ ਦੱਸਿਆ ਕਿ ਨਾਇਬ ਤਹਿਸੀਲਦਾਰ ਭਗਤਾ ਭਾਈਕਾ ਨੂੰ ਸਿਰੀਏਵਾਲਾ, ਬੁਰਜ ਥਰੋੜ, ਹਾਕਮ ਸਿੰਘ ਵਾਲਾ, ਰਾਮੂੰਵਾਲਾ, ਕੋਇਰ ਸਿੰਘ ਵਾਲਾ, ਭੋਡੀਪੁਰਾ, ਗੁਰੂਸਰ,ਹਮੀਰਗੜ�, ਕੇਸਰ ਸਿੰਘ ਵਾਲਾ, ਨਿਉਰ ਅਤੇ ਬੁਰਜ ਲੱਧਾ ਸਿੰਘ ਅਲਾਟ ਕੀਤੇ ਗਏ ਹਨ।

No comments: