jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 5 January 2014

ਵਿਆਹ ਤੋਂ ਪਹਿਲਾਂ ਸਰੀਰਕ ਸਬੰਧ ਅਨੈਤਿਕ , ਜਬਰ ਜਨਾਹ ਨਹੀਂ, ਲੜਕੀ ਖੁਦ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਸੋਚੇ

www.sabblok.blogspot.com
ਦਿੱਲੀ 5 ਜਨਵਰੀ (ਏਜੰਸੀ)-ਵਿਆਹ ਤੋਂ ਪਹਿਲਾਂ ਸਰੀਰਕ ਸਬੰਧ ਅਨੈਤਿਕਤਾ ਹੈ ਤੇ ਕਿਸੇ ਵੀ ਧਰਮ ਦੇ ਅਸੂਲਾਂ ਦੇ ਵਿਰੁੱਧ ਹੈ। ਦਿੱਲੀ ਦੀ ਇਕ ਅਦਾਲਤ ਨੇ ਇਹ ਕਹਿੰਦਿਆਂ ਫੈਸਲਾ ਦਿੱਤਾ ਹੈ ਕਿ ਵਿਆਹ ਦਾ ਵਾਅਦਾ ਕਰਕੇ ਦੋ ਬਾਲਗਾਂ ਵਿਚਾਲੇ ਬਣੇ ਸਰੀਰਕ ਸਬੰਧ ਜਬਰ ਜਨਾਹ ਨਹੀਂ ਹੈ। ਵਧੀਕ ਸੈਸ਼ਨ ਜੱਜ ਵਿਰੇਂਦਰ ਭੱਟ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਇਕ ਪੜ੍ਹੀ ਲਿਖੀ ਬਾਲਗ ਲੜਕੀ ਜੋ ਵਿਆਹ ਦੇ ਭਰੋਸੇ 'ਤੇ ਸਰੀਰਕ ਸਬੰਧ ਬਣਾਉਂਦੀ ਹੈ ਤਾਂ ਉਹ ਅਜਿਹਾ ਆਪਣੇ ਜੋਖਮ 'ਤੇ ਹੀ ਕਰਦੀ ਹੈ। ਜੱਜ ਨੇ ਕਿਹਾ ਹੈ ਕਿ 'ਮੇਰੇ ਵਿਚਾਰ ਅਨੁਸਾਰ ਵਿਆਹ ਦੇ ਭਰੋਸੇ 'ਤੇ ਦੋ ਬਾਲਗਾਂ ਵਿਚਾਲੇ ਬਣੇ ਸਰੀਰਕ ਸਬੰਧ ਬਾਅਦ ਵਿਚ ਲੜਕੇ ਵੱਲੋਂ ਵਿਆਹ ਦਾ ਵਾਅਦਾ ਨਾ ਪੂਰਾ ਕਰਨ 'ਤੇ ਜਬਰ ਜਨਾਹ ਨਹੀਂ ਬਣ ਜਾਂਦਾ।' ਜੱਜ ਨੇ ਕਿਹਾ ਹੈ ਕਿ ਪੜ੍ਹੀ ਲਿਖੀ ਨੌਕਰੀ ਕਰਦੀ ਲੜਕੀ ਨੂੰ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਇਸ ਦੇ ਨਤੀਜਿਆਂ ਨੂੰ ਸਮਝਣਾ ਚਾਹੀਦਾ ਹੈ। ਉਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਲੜਕੇ ਵੱਲੋਂ ਵਾਅਦਾ ਪੂਰਾ ਕਰਨ ਦੀ ਕੋਈ ਗਰੰਟੀ ਨਹੀਂ ਹੈ। ਜੱਜ ਨੇ ਇਹ ਫੈਸਲਾ ਇਕ ਬਹੁਰਾਸ਼ਟਰੀ ਕੰਪਨੀ ਵਿਚ ਕੰਮ ਕਰਦੇ ਇਕ ਨੌਜਵਾਨ ਨੂੰ ਬਰੀ ਕਰਦਿਆਂ ਸੁਣਾਇਆ। ਮਈ 2011 ਵਿਚ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੀ ਇਕ ਔਰਤ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦੇ ਲਾਏ ਗਏ ਦੋਸ਼ਾਂ ਤੋਂ ਬਾਅਦ ਪੰਜਾਬ ਦੇ ਇਕ 29 ਸਾਲਾ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਔਰਤ ਜੋ ਯਤੀਮ ਹੈ, ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਵਿਅਕਤੀ ਜੋ ਜੁਲਾਈ 2006 ਵਿਚ ਵੈੱਬਸਾਈਟ 'ਤੇ ਗੱਲਬਾਤ ਉਪਰੰਤ ਉਸ ਨੂੰ ਮਿਲਿਆ ਸੀ, ਨੇ ਵਿਆਹ ਦਾ ਵਾਅਦਾ ਕਰਕੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ ਸਨ।

No comments: