www.sabblok.blogspot.com
-
ਨਵੀਂ ਦਿੱਲੀ.04 ਜਨਵਰੀ (ਏਜੰਸੀ)- ਇਸ ਸਾਲ ਕੁਝ ਮਹੀਨਿਆਂ ਬਾਅਦ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਕ ਸਾਲ ਪਹਿਲਾਂ ਬਣੀ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ‘ਚ ਧਮਾਕੇਦਾਰ ਸਫਲਤਾ ਤੋਂ ਕਾਫੀ ਉਤਸ਼ਾਹਿਤ ਹੈ। ਪਾਰਟੀ ਨੇ ਹੁਣ ਲੋਕ ਸਭਾ ਚੋਣ ਲੜਨ ਦਾ ਮੰਨ ਬਣਾਇਆ ਹੈ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਆਪ ਪਾਰਟੀ ਦੀ 23 ਮੈਂਬਰੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਹੋ ਰਹੀ ਹੈ। ਗੌਰਤਲਬ ਹੈ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਉਹ ਦਿੱਲੀ ਤੋਂ ਬਾਹਰ ਵੀ ਚੋਣ ਲੜੇਗੀ। ਆਪ ਨੇ ਐਲਾਨ ਕੀਤਾ ਸੀ ਕਿ ਗੁਜਰਾਤ ਦੇ ਨਾਲ ਨਾਲ ਹਰਿਆਣਾ ਅਤੇ ਉੱਤਰ ਪ੍ਰਦੇਸ਼ ‘ਚ ਵੀ ਚੋਣ ਲੜੀ ਜਾਵੇਗੀ।
No comments:
Post a Comment