www.sabblok.blogspot.com
ਨਵੀਂ ਦਿੱਲੀ 13 ਜਨਵਰੀ (ਏਜੰਸੀ) - ਸੀ.ਬੀ.ਆਈ ਨੇ ਅੱਜ ਕੋਲਗੇਟ ਘੁਟਾਲੇ ਦੇ ਮਾਮਲੇ 'ਚ ਸੁਪਰੀਮ ਕੋਰਟ 'ਚ ਤਾਜਾ ਸਥਿੱਤੀ ਰਿਪੋਰਟ ਪੇਸ਼ ਕੀਤੀ। ਸੂਤਰਾਂ ਅਨੁਸਾਰ ਜਾਂਚ ਏਜੰਸੀ ਨੂੰ 60 ਕੋਲਾ ਬਲਾਕਾਂ ਦੀ ਵੰਡ 'ਚ ਕੁਝ ਵੀ ਗੈਰ ਕਾਨੂੰਨੀ ਨਹੀਂ ਲੱਭਾ। ਸੀ.ਬੀ.ਆਈ ਵੱਲੋਂ ਕੁਲ 195 ਕੋਲਾ ਬਲਾਕਾਂ ਦੀ ਵੰਡ ਦੀ ਜਾਂਚ ਕੀਤੀ ਜਾ ਰਹੀ ਹੈ। ਸੀ.ਬੀ.ਆਈ ਨੇ ਕੋਲਾ ਘੁਟਾਲੇ ਸਬੰਧੀ 15 ਮਾਮਲੇ (ਐਫ.ਆਈ.ਆਰ) ਦਰਜ ਕੀਤੇ ਸਨ। ਇਨ੍ਹਾਂ ਮਾਮਲਿਆਂ ਦੀ ਜਾਂਚ ਬਹੁਤ ਸੁਸਤ ਰਫਤਾਰ ਨਾਲ ਚੱਲ ਰਹੀ ਹੈ ਜਿਸ ਕਾਰਨ ਜਾਂਚ ਏਜੰਸੀ ਨੂੰ ਮਨੋਨੀਤ ਅਦਾਲਤ ਦੀ ਝਾੜ ਦਾ ਵੀ ਸਾਹਮਣਾ ਕਰਨਾ ਪਿਆ ਸੀ। ਕੈਗ ਦੀ ਰਿਪੋਰਟ ਅਨੁਸਾਰ ਕੋਲਾ ਬਲਾਕਾਂ ਦੀ ਵੰਡ 'ਚ ਹੋਏ ਘੁਟਾਲੇ ਕਾਰਨ ਦੇਸ਼ ਦੇ ਖਜ਼ਾਨੇ ਨੂੰ 1.86 ਲੱਖ ਕਰੋੜ ਦਾ ਚੂਨਾ ਲੱਗਾ ਹੈ। ਸੀ.ਬੀ.ਆਈ ਨੂੰ 16 ਬਲਾਕਾਂ ਦੀ ਵੰਡ 'ਚ ਗੜਬੜ ਹੋਣ ਦੇ ਸਬੂਤ ਮਿਲੇ ਹਨ।
No comments:
Post a Comment