www.sabblok.blogspot.com
ਨਵੀਂ ਦਿੱਲੀ, 13 ਜਨਵਰੀ (ਏਜੰਸੀ) - ਹੁਣ ਦਿੱਲੀ 'ਚ ਹਫ਼ਤੇ 'ਚ ਇੱਕ ਦਿਨ ਹੀ ਜਨਤਾ ਦਰਬਾਰ ਲੱਗੇਗਾ। ਇਹ ਜਾਣਕਾਰੀ ਦਿੱਲੀ ਦੇ ਮੁਖ?ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਦਿੱਲੀ 'ਚ ਸੱਤ ਦਿਨ ਜਨਤਾ ਦਰਬਾਰ ਨਹੀਂ ਲੱਗੇਗਾ। ਸਰਕਾਰ ਦੇ ਮੰਤਰੀ ਇੱਕ ਹੀ ਦਿਨ ਜਨਤਾ ਨੂੰ ਮਿਲਣਗੇ। ਲੋਕ ਆਨਲਾਈਨ ਸ਼ਿਕਾਇਤ ਦਰਜ ਕਰਾ ਸਕਦੇ ਹਨ। ਧਿਆਨ ਯੋਗ ਹੈ ਕਿ ਸ਼ਨੀਵਾਰ ਨੂੰ ਜਨਤਾ ਦਰਬਾਰ 'ਚ ਹਫੜਾ ਦਫ਼ੜੀ ਮੱਚ ਗਈ ਸੀ, ਜਿਸ ਤੋਂ ਬਾਅਦ ਕੇਜਰੀਵਾਲ ਨੂੰ ਜਨਤਾ ਦਰਬਾਰ 'ਚ ਹੀ ਛੱਡ ਕੇ ਜਾਣਾ ਪਿਆ ਸੀ। ਕੇਜਰੀਵਾਲ ਨੇ ਪਹਿਲਾਂ ਜਨਤਾ ਨੂੰ ਸੱਤੇ ਦਿਨ ਜਨਤਾ ਦਰਬਾਰ ਦਾ ਵਾਅਦਾ ਕੀਤਾ ਸੀ।
No comments:
Post a Comment