jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 5 January 2014

ਅਧਿਆਪਕਾਂ ਨੂੰ ਤਿੰਨ ਮਹੀਨੇ ਤੋਂ ਨਹੀ ਮਿਲੀਆਂ ਤਨਖਾਹਾਂ: ਦਵਿੰਦਰ ਕੁਮਾਰ

www.sabblok.blogspot.com


5 ਜਨਵਰੀ
ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦੀ 8 ਜਨਵਰੀ ਨੂੰ ਮੁਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨਾਲ ਹੋਣ ਵਾਲੀ ਮੀਟਿੰਗ ਲਈ ਯੂਨੀਅਨ ਨੇ ਪੂਰੀ ਤਿਆਰੀ ਕਰ ਲਈ ਹੈ।ਇਸ ਸਬੰਧ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਸ.ਗੁਰਚਰਨ ਸਿੰਘ ਚਾਹਲ ਨੇ ਦੱਸਿਆ ਕਿ ਯੂਨੀਅਨ ਦੀ ਇਕੋ ਇਕ ਮੰਗ ਏਡਿਡ ਸਕੂਲਾਂ ਦੇ ਅਧਿਅਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਸਰਕਾਰੀ ਸਕੂਲ਼ਾਂ ਵਿਚ ਸ਼ਿਫਟ ਕਰਨਾ ਹੈ।ਇਸ ਮੌਕੇ ਸ.ਚਾਹਲ ਨੇ ਕਿਹਾ ਕਿ ਉਹਨਾਂ ਨੂੰ ਪੂਰਨ ਆਸ ਹੈ ਕਿ ਮੁਖ ਮੰਤਰੀ ਸ.ਬਾਦਲ ਉਹਨਾਂ ਦੀ ਇਹ ਮੰਗ ਹਰ ਹਾਲਤ ਵਿਚ ਪੂਰੀ ਕਰਨਗੇ।ਇਸ ਮੌਕੇ ਸ.ਚਾਹਲ ਨੇ ਕਿਹਾ ਕਿ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀ ਮਿਲੀ ਹੈ।ਸਿੱਖਿਆ ਵਿਭਾਗ ਅਕਤੂਬਰ ਮਹੀਨੇ ਤੋਂ ਹੁਣ ਤੱਕ ਗ੍ਰਾਂਟ ਜਾਰੀ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ ਜਿਸ ਕਰਕੇ ਏਡਿਡ ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹ ਨਹੀ ਮਿਲੀ ਹੈ।ਸ.ਚਾਹਲ ਨੇ ਦੱਸਿਆ ਕਿ ਯੂਨੀਅਨ ਦੀ ਐਕਸ਼ਨ ਕਮੇਟੀ ਦੀ ਮੀਟਿੰਗ ਵੀ 8 ਜਨਵਰੀ ਨੂੰ ਚੰਡੀਗੜ੍ਹ ਵਿਖੇ ਰੱਖੀ ਗਈ ਹੈ।ਇਸ ਮੌਕੇ ਉਹਨਾਂ ਨਾਲ ਸੂਬਾ ਸਕੱਤਰ ਸ੍ਰੀ ਐਨ.ਐਨ.ਸੈਣੀ, ਰਮੇਸ਼ ਦਸੂਹਾ, ਅਜੇ ਚੌਹਾਨ ਅੰਮ੍ਰਿਤਸਰ, ਰਾਜ ਕੁਮਾਰ ਮਿਸ਼ਰਾ ਅੰਮ੍ਰਿਤਸਰ, ਰਜਿੰਦਰ ਸ਼ਰਮਾ ਨਵਾਂਸ਼ਹਿਰ,ਗੁਰਮੀਤ ਸਿੰਘ,ਅਮਰਜੀਤ ਸਿੰਘ ਭੁੱਲਰ, ਕੁਲਵਰਨ ਸਿੰਘ, ਸ਼ਵਿੰਦਰ ਮਛਰਾਲ,ਦਲਜੀਤ ਸਿੰਘ ਖਰੜ, ਧਰਮਿੰਦਰ ਜੋਸ਼ੀ ਕੁਰਾਲੀ,ਦਵਿੰਦਰ ਕੁਮਾਰ,

No comments: