jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 5 January 2014

ਚਰਚਾ ਗਲੀ ਗਲੀ ---- ਪੰਜਾਬ ਚ ਵੀ ਕੇਜਰੀਵਾਲ ਕਲਚਰ ਦੀ ਹਾਮੀ ਭਰਨ ਲੱਗੇ ਨੇ ਲੋਕ

www.sabblok.blogspot.com
ਗੁਰਭੇਜ ਸਿੰਘ ਚੌਹਾਨ
9814306545
ਦਿੱਲੀ ਵਿਚ ਇਕ ਸਾਲ ਦੇ ਅੰਦਰ ਅੰਦਰ ਕੇਜਰੀਵਾਲ ਦੀ ਅਗਵਾਈ ਵਿਚ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਦੇ ਝਾੜੂ ਨੇ ਦਿੱਲੀ ਦਾ ਰਾਜਨੀਤਕ ਗੰਦ ਹੂੰਝਣਾ ਸ਼ੁਰੂ ਕਰ ਦਿੱਤਾ ਹੈ ਅਤੇ ਸਰਕਾਰ ਬਣਨ ਦੇ ਪਹਿਲੇ ਦੋ ਦਿਨਾਂ ਵਿਚ ਹੀ ਦਿੱਲੀ ਵਾਸੀਆਂ ਨੂੰ 667 ਲਿਟਰ ਪਾਣੀ ਮੁਫਤ ਅਤੇ ਬਿਜਲੀ ਦਰਾਂ ਚ ਵੱਡੀ ਰਾਹਤ ਦੇ ਕੇ ਭਾਰਤ ਦੀ ਭ੍ਰਿਸ਼ਟ ਲੀਡਰਸ਼ਿਪ ਨੂੰ ਫਿਕਰ ਪਾ ਦਿੱਤਾ ਹੈ ਅਤੇ ਸਾਰੇ ਦੇਸ਼ ਵਿਚ ਕੇਜਰੀਵਾਲ ਕੇਜਰੀਵਾਲ ਹੋ ਰਹੀ ਹੈ ਅਤੇ ਆਮ ਲੋਕਾਂ ਦੇ ਹੌਸਲੇ ਵਧੇ ਹਨ ਕਿ ਲੋਕ ਚਾਹੁਣ ਤਾਂ ਇਸ ਤਰਾਂ ਦਾ ਬਦਲਾਅ ਸਾਰੇ ਦੇਸ਼ ਵਿਚ ਹੀ ਆ ਸਕਦਾ ਹੈ ਅਤੇ ਉਹ ਦਿਨ ਵੀ ਹੁਣ ਦੂਰ ਨਹੀਂ। ਇਸਦਾ ਅਸਰ ਦੇਸ਼ ਅੰਦਰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਹੀ ਵੇਖਣ ਨੂੰ ਮਿਲੇਗਾ। ਲੋਕਾਂ ਲਈ ਦੇਵਤਾ ਅਤੇ ਭ੍ਰਿਸ਼ਟ ਲੀਡਰਾਂ ਤੇ ਅਫਸਰਾਂ ਲਈ ਜਿੰਨ ਬਣਕੇ ਪ੍ਰਗਟ ਹੋਏ ਕੇਜਰੀਵਾਲ ਤੋਂ ਜਿੱਥੇ ਬਾਕੀ ਸੂਬਿਆਂ ਦੇ ਅਜਿਹੇ ਲੋਕਾਂ ਵਿਚ ਹਊਆ ਪੈਦਾ ਹੋ ਗਿਆ ਹੈ। ਸਾਡੇ ਪੰਜਾਬ ਦੇ ਸੱਤਾਧਾਰੀ ਲੀਡਰ ਤਾਂ ਸੁਪਨੇ ਵਿਚ ਵੀ  ਗਿੜਗਿੜਾਉਣ  ਲੱਗ ਪਏ ਹਨ। ਪੰਜਾਬ ਦੇ ਕੈਬਨਿਟ ਮੰਤਰੀ ਸ: ਮਜੀਠੀਆ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਕਿ ਕੇਜਰੀਵਾਲ ਅਕਾਲੀ ਸਰਕਾਰ ਦੀ ਨਕਲ ਕਰ ਰਿਹਾ ਹੈ। ਵਾਹ ਕਿਆ ਬਾਤ ਅੈ? ਇਸਦੇ ਨਾਲ ਹੀ ਮਜੀਠੀਆ ਸਾਹਿਬ ਦੇ ਭੈਣ ਜੀ ਬੀਬੀ ਹਰਸਿਮਰਤ ਨੇ ਬਿਆਨ ਦਾਗ ਦਿੱਤਾ ਹੈ ਕਿ ਕੇਜਰੀਵਾਲ ਦੀ ਪੰਜਾਬ ਚ ਦਾਲ ਨਹੀਂ ਗਲਣੀ ਪਰ ਬੀਬੀ ਜੀ ਕੇਜਰੀਵਾਲ ਨੇ ਤਾਂ ਪੰਜਾਬ ਦੇ ਚੁੱਲ•ੇ ਚ ਅਜਿਹਾ ਬਾਲਣ ਝੋਕ ਦਿੱਤਾ ਹੈ ਕਿ ਦਾਲ ਤਾਂ ਕੀ ਕੋਕੜੂ ਵੀ ਗਲ ਜਾਣਗੇ। ਪੰਜਾਬ ਵਿਚ ਜਿੱਥੇ ਵੀ ਚਾਰ ਆਦਮੀ ਖੜ•ੇ ਹਨ, ਬੈਠੇ ਹਨ, ਕੇਜਰੀਵਾਲ ਦੀ ਹੀ ਚਰਚਾ ਹੈ ਅਤੇ ਪੰਜਾਬ ਦੇ ਬੱਚੇ ਬੱਚੇ  ਦੀ ਜ਼ਬਾਨ ਤੇ ਕੇਜਰੀਵਾਲ ਦਾ ਨਾਂ ਚੜ੍ਰ ਗਿਆ ਹੈ। ਬਿਨਾਂ ਸ਼ੱਕ ਪੰਜਾਬ ਵਿਚ ਕੇਜਰੀਵਾਲ ਕਲਚਰ ਨੂੰ ਲੋਕ ਜੀ ਆਇਆਂ ਆਖਦੇ ਹਨ, ਕਿਉਂ ਕਿ 7 ਸਾਲਾਂ ਤੋਂ ਹੂਟਰਾਂ ਦੀ ਹੂ ਹੂ ਤੇ ਪੰਜਾਬ ਦੇ ਸੱਤਾਧਾਰੀ ਲੀਡਰਾਂ, ਅਫਸਰਾਂ ਦੀ ਆਦਮ ਬੋ ਆਦਮ ਬੋ ਵਾਲੇ ਕਲਚਰ ਤੋਂ ਲੋਕ ਉਕਤਾ ਗਏ ਹਨ। ਪੰਜਾਬ ਦੇ ਲੋਕਾਂ ਨੂੰ ਹੁਣ ਬੇ ਸਬਰੀ ਨਾਲ ਉਡੀਕ ਹ ਕਿ ਕੇਜਰੀਵਾਲ ਕਦੋਂ ਪੰਜਾਬ ਵਿੱਚ ਆਕੇ ਲੋਕਾਂ ਦੇ ਰੂ ਬਰੂ ਹੋਵੇ। ਸਾਡੇ ਵੱਲੋਂ ਕੇਜਰੀਵਾਲ ਸਾਹਿਬ ਨੂੰ ਇਕ ਸਲਾਹ ਹੈ ਕਿ ਉਹ ਪੰਜਾਬ ਦੇ ਰਾਜਨੀਤੀ ਵਿਚ ਵਿਚਰ ਚੁੱਕੇ ਲੋਕਾਂ ਨੂੰ ਆਪਣੀ ਪਾਰਟੀ ਵਿਚ ਬਿਲਕੁੱਲ ਥਾਂ ਨਾਂ  ਦੇਣ, ਕਿਉਂ ਕਿ ਜੇਕਰ ਗਧਾ ਸ਼ੇਰ ਦੀ ਖੱਲ  ਪਹਿਨ ਲਵੇ ਤਾਂ ਉਹ ਸ਼ੇਰ ਨਹੀਂ ਬਣ ਸਕਦਾ। ਅਸੀਂ ਇਹ ਚਿਤਾਵਨੀ ਇਸ ਲਈ ਦਿੱਤੀ ਹੈ ਕਿਉਂ ਕਿ ਕਈ ਅਜਿਹੇ ਚੱਲੇ ਕਾਰਤੂਸ਼ਾਂ ਦੇ ਨਾਂ ਸੁਣਨ ਨੂੰ ਮਿਲ ਰਹੇ ਨ ਕਿ ਉਹ ਆਮ ਆਦਮੀ ਦੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਆਮ ਆਦਮੀ ਦੀ ਪਾਰਟੀ ਵਿਚ ਆਮ ਆਦਮੀ ਹੀ ਸ਼ਾਮਲ ਹੋਣਾ ਚਾਹੀਦਾ ਹੈ, ਇਸ ਗੱਲਦਾ ਖਾਸ ਖਿਆਲ ਰੱਖਿਆ ਜਾਵੇ। 

No comments: