jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 4 January 2014

ਡੀ.ਐਸ.ਪੀ. ਅਤੇ ਰਾਜ ਸਭਾ ਮੈਂਬਰ ਭੂੰਦੜ ਦੇ ਰਿਸ਼ਤੇਦਾਰ ਨੇ ਅਗਵਾ ਕਰਕੇ ਵਸੂਲੇ ਲੱਖਾਂ ਰੁਪਏ : ਕਰਮਜੀਤ ਸਿੰਘ

www.sabblok.blogspot.com
ਬਠਿੰਡਾ 4 ਜਨਵਰੀ (ਅਨਿਲ ਵਰਮਾ) : ਪੁਲਿਸ ਅਤੇ ਸਤਾ ਗਠਬੰਧਨ ਦੇ ਰਾਜਨੀਤਿਕ ਗਠਜੋੜ ਤਹਿਤ ਦਹਿਸ਼ਤ ਦਾ ਸਨਸਨੀਖੇਜ਼ ਖੁਲਾਸਾ ਸਾਹਮਣੇ ਆਇਆ ਹੈ। ਕਰਮਜੀਤ ਸਿੰਘ ਪੁੱਤਰ ਮੇਲਾ ਸਿੰਘ bhunder sukhbirਵਾਸੀ ਬਾਲਿਆਂਵਾਲੀ ਨੇ ਪੱਤਰਕਾਰ ਵਾਰਤਾ ਵਿੱਚ ਡੀ ਐਸ ਪੀ ਮੌੜ ਜਸਪਾਲ ਸਿੰਘ ਔਲਖ, ਏ ਐਸ ਆਈ ਭੁਪਿੰਦਰ ਸਿੰਘ, ਏ ਐਸ ਆਈ ਚਮਨ ਲਾਲ ਅਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਦੇ ਨਜਦੀਕੀ ਰਿਸ਼ਤੇਦਾਰ ਰਜਿੰਦਰ ਸਿੰਘ ਤੇ ਕਿਡਨੈਪ ਕਰਕੇ ਲੱਖਾਂ ਰੁਪਏ ਵਸੂਲਣ ਅਤੇ ਖਾਲ੍ਹੀ ਸਟਾਮਾਂ ਤੇ ਦਸਤਖਤ ਕਰਾਉਣ ਅਤੇ ਝੂਠੇ ਇਕਰਾਰਨਾਮੇ ਕਰਾਉਣ ਦੇ ਗੰਭੀਰ ਦੋਸ਼ ਲਾਏ ਹਨ ਤੇ ਇਸ ਮਾਮਲੇ ਦੀਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਡੀ ਜੀ ਪੀ ਪੰਜਾਬ, ਹਿਊਮਨ ਰਾਈਟਸ ਕਮਿਸ਼ਨ, ਡੀ ਆਈ ਜੀ ਬਠਿੰਡਾ ਨੂੰ ਦਰਖਾਸਤਾਂ ਦੇਕੇ ਉਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਗਈ ਹੈ। ਕਰਮਜੀਤ ਸਿੰਘ ਨੇ ਬਾਲਿਆਂਵਾਲੀ ਦੇ ਸਾਬਕਾ ਸਰਪੰਚ ਗੁਲਜ਼ਾਰ ਸਿੰਘ ਦੀ ਹਾਜਰੀ ਵਿੱਚ ਦੱਸਿਆ ਕਿ 26 ਦਸੰਬਰ ਨੂੰ ਉਸਨੂੰ ਧੱਕੇ ਨਾਲ ਚੱਕ ਕੇ ਪੁਲਿਸ ਬਾਲਿਆਂਵਾਲੀ ਥਾਣੇ ਲੈ ਗਈ ਜਿੱਥੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਉਥੇ ਹੀ 1 ਲੱਖ 80 ਹਜਾਰ ਰੁਪਏ ਵਸੂਲੇ, ਇਸ ਵਿੱਚ ਜਗਦੇਵ ਸਿੰਘ ਪ੍ਰੇਮੀ, ਸੁਖਜਿੰਦਰ ਸਿੰਘ ਉਰਫ ਪੱਪਾ, ਦਰਸ਼ਨ ਸਿੰਘ ਸਾਬਕਾ ਪੰਚ, ਫੌਜਾ ਸਿੰਘ ਜਿਲ੍ਹਾ ਪ੍ਰੀਸ਼ਦ ਮੈਂਬਰ ਤੇ ਰਜਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਆਦਿ ਸ਼ਾਮਲ ਹਨ ਤੇ ਇਹਨਾਂ ਵਿਅਕਤੀਆਂ ਨੇ 2 ਹਜਾਰ ਰੁਪਏ ਦੇ ਖਾਲ੍ਹੀ ਸਟਾਮ ਤੇ ਦਸਤਖਤ ਵੀ ਕਰਵਾਏ ਤੇ ਝੂਠਾ ਇਕਰਾਰਨਾਮਾ ਵੀ ਕਰਵਾਇਆ ਹੈ ਤੇ ਮੈਨੂੰ ਗੈਰ ਕਾਨੂੰਨੀ ਰੱਖ ਕੇ ਕੁੱਟਮਾਰ ਵੀ ਕੀਤੀ ਤੇ ਹੁਣ ਮੈਨੂੰ ਜਾਨੋ ਮਾਰਨ ਅਤੇ ਨਜਾਇਜ਼ ਪਰਚਿਆਂ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੀੜ੍ਹਤ ਕਰਮਜੀਤ ਸਿੰਘ ਨੇ ਉਚ ਪੱਧਰੀ ਜਾਂਚ ਦੀ ਮੰਗ ਕੀਤੀ। ਮਾਮਲੇ ਸਬੰਧੀ ਜਦੋਂ ਡੀ ਐਸ ਪੀ ਮੌੜ ਜਸਵੀਰ ਸਿੰਘ ਔਲਖ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਤੇ ਇਹ ਦੋਨੇਂ ਧਿਰਾਂ ਦਾ ਆਪਸੀ ਮਾਮਲਾ ਹੈ। ਮਾਮਲੇ ਸਬੰਧੀ ਜਦੋਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੁੰਦੜ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ।

No comments: