jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 10 January 2014

ਆਮ ਆਦਮੀ ਪਾਰਟੀ ਨੇ ਪੰਜਾਬ ਦੀਆ ਸਾਰੀਆ ਲੋਕ ਸਭਾਂ ਸੀਟਾਂ ਉਤੇ ਚੋਣ ਲੜਨ ਦਾ ਐਲਾਨ ਕੀਤਾ

www.sabblok.blogspot.com
ਚੰਡੀਗੜ੍ਹ :  ਆਮ ਆਦਮੀ ਪਾਰਟੀ ਪੰਜਾਬ ਦੀਆ ਸਾਰੀਆ 13 ਲੋਕ ਸਭਾਂ ਸੀਟਾਂ ਉਤੇ ਅਗਾਮੀ ਲੋਕ ਸਭਾ ਚੋਣਾ ਵਿਚ ਆਪਣੇ ਉਮੀਦਵਾਰ ਖੜ੍ਹੇ ਕਰਨ ਜਾ ਰਹੀ ਹੈ। ਉਮੀਦਵਾਰਾਂ ਦੀ ਪਹਿਲੀ ਸੂਚੀ 15 ਤੋਂ 20 ਜਨਵਰੀ ਤਕ ਤੈਅ ਕੀਤੀ ਜਾਵੇਗੀ ਜਦੋਂ ਕਿ ਆਮ ਚੋਣਾਂ ਦੇ ਲਈ ਪਾਰਟੀ ਦਾ ਘੋਸ਼ਣਾ ਪੱਤਰ ਮਾਰਚ ਵਿਚ ਆਉਣ ਦੀ ਉਮੀਦ ਹੈ। ਅੱਜ ਜਲੰਧਰ ਦੇ ਯਾਦਗਾਰ ਹਾਲ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸੰਜੈ ਸਿੰਘ ਨੇ ਇਕ ਪ੍ਰੇਸ ਕਾਂਨਫਰੰਸ ਕਰ ਇਸ ਬਾਰੇ ਜਾਣਕਾਰੀ ਦਿੱਤੀ । ਸੰਜੈ ਦਾ ਕਹਿਣਾ ਨੇ ਕਿਹਾ, ''ਪੰਜਾਬ ਵਿਚ ਰਾਜਨੀਤੀ ਨੂੰ ਇਕ ਨਵੀਂ ਦਿਸ਼ਾ ਦੇਣ ਦੇ ਲਈ ਆਮ ਆਦਮੀ ਪਾਰਟੀ ਪੰਜਾਬ ਦੀਆ ਕੁੱਲ 13 ਲੋਕ ਸਭਾ ਸੀਟਾਂ ਉਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ ।''

ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਕੇਵਲ ਇਮਾਨਦਾਰ ਲੋਕਾਂ ਨੂੰ ਹੀ ਟਿਕਟ ਦਵੇਗੀ, ਇਸਦੇ ਲਈ ਪਹਿਲਾ ਉਮੀਦਵਾਰਾਂ ਦੀ ਪੂਰੀ ਛਾਣਬੀਣ ਕੀਤੀ ਜਾਵੇਗੀ। ਅਜਿਹਾ ਵਿਅਕਤੀ ਜਿਸ ਉਤੇ ਕੋਈ ਅਪਰਾਧ, ਜਾ ਫਿਰ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਾ ਹੋਵੇ । ਪਾਰਟੀ ਸਿਰਫ਼ ਇਮਾਨਦਾਰ ਅਤੇ ਚੰਗੇ ਚਰਿੱਤਰ ਵਾਲੇ ਵਿਅਕਤੀਆਂ ਨੂੰ ਹੀ ਆਪਣੇ ਉਮੀਦਵਾਰ ਬਣਾਏਗੀ ।


ਉਹਨਾਂ ਕਿਹਾ ਕਿ ਆਪ ਦਾ ਉਦੇਸ਼ ਸ਼੍ਰੇਮਣੀ ਅਕਾਲੀ ਦਲ- ਭਾਜਪਾ ਗਠਜੋੜ ਅਤੇ ਕਾਂਗਰਸ ਨੂੰ ਲੋਕ ਸਭਾ ਚੋਣਾਂ ਤੋਂ ਬਾਹਰ ਕਰਨਾ ਹੈ।ਇਸਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਜਾਤੀ ਜਾ ਧਰਮ ਦੇ ਨਾਂ ਉਤੇ ਰਾਜਨੀਤੀ ਵਿਚ ਵਿਸ਼ਵਾਸ ਨਹੀਂ ਰੱਖਦੀ । ਉਹਨਾਂ ਦੀ ਪਾਰਟੀ ਦਾ ਉਦੇਸ਼ ਦੇਸ਼ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਨਾ ਅਤੇ ਦੇਸ਼ ਦਾ ਵਿਕਾਸ ਕਰਨਾ ਹੈ।

ਉਹਨਾਂ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਚੇਤਾਵਨੀ ਦਿੱਤੀ ਕਿ ਉਹ ਆਪਣੀਆ ਹਰਕਤਾਂ ਤੋਂ ਬਾਜ ਆ ਜਾਵੇ ਨਹੀਂ ਤਾਂ ਆਪ ਜਟਅੰਦੋਲਨ ਖੜਾ ਕਰੇਗੀ । ਸੰਜੈ ਸਿੰਘ ਨੇ ਕਿਹਾ ਕਿ ਆਪ ਭ੍ਰਿਸ਼ਟਾਚਾਰ ਅਤੇ ਮਹਿੰਗਾਈ, ਕਾਨੂੰਨ ਵਿਵਸਥਾ ਅਤੇ ਕਿਸਾਨਾਂ ਦੇ ਮੁਦਿਆ ਨੂੰ ਲੈਕੇ ਚਲੇਗੀ । ਉਹਨਾਂ ਨੇ ਕਿਹਾ ਕਿ ਲੋਕ ਸੰਪਰਕ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ਼ ਲੱਗੇ ਦੋਸ਼ਾ ਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਾਂਗਰਸ ਅਤੇ ਭਾਜਪਾ ਨੂੰ ਇਕ ਹੀ ਤਕੱੜੀ ਦੇ ਵੱਟੇ ਦੱਸਿਆ ਹੈ। ਦੋਨੇ ਹੀ ਪਾਰਟੀਆ  ਭ੍ਰਿਸ਼ਟਾਚਾਰ ਵਿਚ ਡੁਬੀਆ ਹਨ ।

ਪਾਰਟੀ 15 ਤੋਂ 20 ਰਾਜਾਂ ਵਿਚ ਆਪਣੇ 250 ਤੋਂ 300 ਸੀਟਾਂ ਉਪਰ ਉਮੀਦਵਾਰ ਖੜ੍ਹੇ ਕਰਨ ਦੀ ਤਿਆਰੀ ਕਰ ਰਹੀ ਹੈ। ਉਮੀਦਵਾਰਾਂ ਦੀ ਪਹਿਲੀ ਸੂਚੀ 15 ਤੋਂ 20 ਜਨਵਰੀ ਤਕ ਤੈਅ ਕੀਤੀ ਜਾਵੇਗੀ ਜਦੋਂ ਕਿ ਆਮ ਚੋਣਾਂ ਦੇ ਲਈ ਪਾਰਟੀ ਦਾ ਘੋਸ਼ਣਾ ਪੱਤਰ ਮਾਰਚ ਵਿਚ ਆਉਣ ਦੀ ਉਮੀਦ ਹੈ। ਪਾਰਟੀ ਦੇ ਸੰਸਥਾਪਕ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਅਗਵਾਈ ਵਿਚ ਲੋਕ ਸਭਾ ਚੋਣਾ ਲੜੀਆ ਜਾਣਗੀਆ, ਪਰ ਉਹ ਖੁਦ ਚੋਣ ਨਹੀਂ ਲੜਨਗੇ ਅਤੇ ਆਪਣਾ ਧਿਆਨ ਪਾਰਟੀ ਦੇ ਲਈ ਪ੍ਰਚਾਰ ਪਰ ਕੇਂਦਰਿਤ ਕਰਨਗੇ।

No comments: