jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 10 January 2014

ਪੰਜਾਬ ਦੇ ਸਾਬਕਾ ਡੀ.ਜੀ.ਪੀ ਨੇ ਲਗਾਇਆ ਪੰਜਾਬ ਪੁਲਸ ਉਤੇ ਅਗਵਾ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ

www.sabblok.blogspot.com

ਚੰਡੀਗੜ੍ਹ :  ਪੰਜਾਬ ਵਿਚ ਡਰਗ ਰੈਕੇਟ ਦੇ ਬਾਰੇ ਰੋਜ਼ ਨਵੇਂ ਤੋਂ ਨਵੇਂ ਖੁਲਾਸੇ ਹੋ ਰਹੇ ਹਨ । ਪੰਜ਼ਾਬ ਵਿਚ ਨਸ਼ਿਆ ਦੇ ਇਸ ਰੈਕੇਟ ਦੇ ਵਿਰੋਧ ਕਰ ਰਹੇ ਸਾਬਕਾ ਡੀ.ਜੀ.ਪੀ ਸ਼ਸ਼ੀਕਾਂਤ ਨੂੰ ਸਵੇਰੇ ਅਗਵਾ ਕਰਨ ਦੀ ਕੋਸ਼ਿਸ਼  ਕੀਤੀ ਗਈ । ਉਹਨਾਂ ਚੰਡੀਗੜ੍ਹ ਥਾਣੇ ਵਿਚ ਸ਼ਿਕਾਇਤ ਕਰਜ਼ ਕਰਵਾਈ । ਉਹਨਾਂ ਸ਼ਿਕਾਇਤ ਵਿਚ ਪੰਜਾਬ ਪੁਲਸ ਉਤੇ ਉਹਨਾਂ ਨੂੰ ਸੈਕਟਰ 18 ਸਥਿਤ ਕੋਠੀ ਤੋਂ ਅਗਵਾ ਕਰਨ ਦੀ ਕੋਸ਼ਿਸ਼ ਦਾ ਖੁਲਾਸਾ ਕੀਤਾ । ਇਹ ਹੀ ਨਹੀਂ ਸ਼ਸ਼ੀਕਾਂਤ ਨੇ ਇਸ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਲੋਕ ਸੰਪਰਕ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਉਤੇ ਉਹਨਾਂ ਨੂੰ ਅਗਵਾ ਕਰਵਾਏ ਜਾਣ ਦਾ ਦੋਸ਼ ਲਗਾਇਆ ਹੈ, ਅਤੇ ਕਿਹਾ ਹੈ ਕਿ ਜੇਕਰ ਉਹਨਾਂ ਨਾਲ ਜਾ ਉਹਨਾ ਦੇ ਪਰਿਵਾਰ ਨਾਲ ਹੋਈ ਘਟਨਾਂ ਵਾਪਰਦੀ ਹੈ ਤਾਂ ਉਸਦੇ ਜਿੰਮੇਵਾਰ ਵੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਮਜੀਠੀਆ ਹੀ ਹੋਣਗੇ।


ਉਹਨਾਂ ਘਟਨਾਂ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ  ਪੰਜਾਬ ਪੁਲਸ ਨੇ ਉਨ੍ਹਾਂ ਨੂੰ ਸੈਕਟਰ 18 'ਚ ਸਥਿਤ ਉਨ੍ਹਾਂ ਦੇ ਘਰ ਤੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਬਾਰੇ ਸੂਚਨਾ ਮਿਲਣ 'ਤੇ ਚੰਡੀਗੜ੍ਹ ਪੁਲਸ ਤੁਰੰਤ ਮੌਕੇ 'ਤੇ ਪਹੁੰਚ ਗਈ। ਉਸ ਸਮੇਂ ਉੱਥੇ ਪੰਜਾਬ ਪੁਲਸ ਦੀ ਜਿਪਸੀ ਅਤੇ 5-6 ਮੁਲਾਜ਼ਮ ਮੌਕੇ 'ਤੇ ਮੌਜੂਦ ਸਨ। 

ਚੰਡੀਗੜ੍ਹ ਪੁਲਸ ਨੇ ਇਸ ਸੰਬੰਧੀ ਡੀ. ਜੀ. ਪੀ. ਤੋਂ ਲਿਖਤੀ ਸ਼ਿਕਾਇਤ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

No comments: