jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 30 April 2013

ਰਾਮ ਰਹੀਮ , ਬਾਦਲ ਅਤੇ ਰਾਮਦੇਵ ਸਮੇਤ ਕਈ ਲੋਕਾਂ ਨੂੰ ਉਡਾਉਣ ਦੀ ਧਮਕੀ

www.sabblok.blogspot.com
ਰਾਮਦੇਵ, ਬਾਦਲ, ਰਾਮ ਰਹੀਮ ਸਮੇਤ ਕਈ ਲੋਕਾਂ ਨੂੰ ਉਡਾਉਣ ਦੀ ਧਮਕੀ
ਫਿਰੋਜਪੁਰ (ਏਜੰਸੀਆ )¸ਡੀ. ਆਰ. ਐੱਮ. ਫਿਰੋਜ਼ਪੁਰ ਅਤੇ ਸਟੇਸ਼ਨ ਸੁਪਰਡੈਂਟ ਹਰਿਦੁਆਰ ਦੇ ਨਾਂ 'ਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਵਲੋਂ ਧਮਕੀ ਭਰਿਆ ਪੱਤਰ ਪਹੁੰਚਿਆ ਹੈ, ਜਿਸ ਵਿਚ ਦੇਸ਼ ਦੇ ਕਈ ਧਾਰਮਿਕ ਅਤੇ ਸਮਾਜਿਕ ਅਸਥਾਨ ਉਡਾਉਣ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਮੇਤ ਕਈ ਅਤਿ ਵਿਸ਼ੇਸ਼ ਲੋਕਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੱਤਰ ਵਿਚ ਅਫਜ਼ਲ ਗੁਰੂ ਅਤੇ ਕਸਾਬ ਨੂੰ ਫਾਂਸੀ ਦੇਣ ਦੇ ਬਦਲੇ 'ਚ ਇਹ ਚੇਤਾਵਨੀ ਦਿੱਤੀ ਗਈ ਹੈ ਅਤੇ ਕਿਹਾ ਹੈ ਕਿ 9 ਤੇ 10 ਮਈ ਨੂੰ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।
ਜਾਣਕਾਰੀ ਅਨੁਸਾਰ ਕਰੀਮ ਅੰਸਾਰੀ ਨਾਮੀ ਵਿਅਕਤੀ ਨੇ 2 ਵੱਖ-ਵੱਖ ਪੱਤਰਾਂ ਵਿਚ ਅਫਜ਼ਲ ਗੁਰੂ ਅਤੇ ਕਸਾਬ ਨੂੰ ਫਾਂਸੀ ਦੇਣ 'ਤੇ ਰੋਸ ਜਤਾਇਆ ਹੈ। ਹਰਿਦੁਆਰ ਦੇ ਰੇਲਵੇ ਸਟੇਸ਼ਨ ਸੁਪਰਡੈਂਟ ਨੂੰ ਮਿਲੇ ਪੱਤਰ ਵਿਚ ਕਿਹਾ ਗਿਆ ਹੈ ਕਿ ਹਰਿ ਕੀ ਪੌੜੀ, ਭਾਰਤ ਮਾਤਾ ਮੰਦਰ, ਚੰਡੀ ਦੇਵੀ ਮੰਦਰ, ਯਮਨੋਤਰੀ ਮੰਦਰ, ਹਰਿਦੁਆਰ, ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਹੋਰਨਾਂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਮਿਲਟਰੀ ਕੈਂਪਸ, ਏਅਰਪੋਰਟ, ਗੋਲਡਨ ਟੈਂਪਲ ਅੰਮ੍ਰਿਤਸਰ, ਦੁਰਗਿਆਣਾ ਮੰਦਰ, ਫਗਵਾੜਾ, ਲੁਧਿਆਣਾ ਦੇ ਵੱਖ-ਵੱਖ ਧਾਰਮਿਕ ਅਸਥਾਨ, ਪਟਿਆਲਾ ਦਾ ਕਾਲੀ ਮਾਤਾ ਮੰਦਰ, ਦਮਦਮਾ ਸਾਹਿਬ ਬਠਿੰਡਾ ਨੂੰ 9 ਮਈ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਪੱਤਰ ਵਿਚ 10 ਮਈ ਨੂੰ ਫਿਰੋਜ਼ਪੁਰ ਕੈਂਟ, ਬਠਿੰਡਾ, ਫਰੀਦਕੋਟ, ਅੰਮ੍ਰਿਤਸਰ, ਅਟਾਰੀ, ਪਠਾਨਕੋਟ, ਜੰਮੂ ਚੱਕੀ ਬੈਂਕ, ਲੁਧਿਆਣਾ, ਜਲੰਧਰ, ਫਗਵਾੜਾ ਅਤੇ ਹੋਰ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਨਿਸ਼ਾਨਾ ਬਣਾਏ ਜਾਣਗੇ। ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ, ਆਸ਼ੂਤੋਸ਼ ਜੀ ਮਹਾਰਾਜ, ਬਾਬਾ ਰਾਮਦੇਵ, ਆਸਾ ਰਾਮ ਬਾਪੂ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਪੱਤਰਾਂ ਵਿਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ ਅਤੇ ਪੱਤਰ ਵਿਚ ਜੰਮੂ ਦਾ ਪਤਾ ਲਿਖ ਕੇ ਕਰੀਮ ਅੰਸਾਰੀ ਨੇ ਆਪਣੇ ਆਪ ਨੂੰ ਏਰੀਆ ਕਮਾਂਡਰ ਲਿਖਿਆ ਹੈ। ਪੱਤਰ ਵਿਚ ਅਫਜ਼ਲ ਅਤੇ ਕਸਾਬ ਦੀ ਮੌਤ ਦਾ ਬਦਲਾ ਜ਼ਰੂਰ ਲੈਣ ਦੀ ਚੇਤਾਵਨੀ ਦਿੱਤੀ ਗਈ ਹੈ।
ਇਨ੍ਹਾਂ ਦੋ ਵੱਖ-ਵੱਖ ਪੱਤਰਾਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਉਂਝ ਇਸ ਨਾਂ 'ਤੇ ਪਹਿਲਾਂ ਵੀ ਧਮਕੀ ਭਰੇ ਪੱਤਰ ਆ ਚੁੱਕੇ ਹਨ ਪਰ ਫੇਰ ਵੀ ਪੁਲਸ ਤੰਤਰ ਨੇ ਚੌਕਸੀ ਵਧਾ ਦਿੱਤੀ ਹੈ। ਉਕਤ ਸਾਰੀਆਂ ਥਾਵਾਂ 'ਤੇ ਵਿਸ਼ੇਸ਼ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ। ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ ਪੁਲਸ ਦੀ ਤਾਇਨਾਤੀ ਵਧਾ  ਦਿੱਤੀ ਗਈ ਹੈ ਅਤੇ ਸਮੇਂ-ਸਮੇਂ 'ਤੇ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਇਕ ਪੱਤਰ 22 ਅਪ੍ਰੈਲ ਨੂੰ  ਡੀ. ਆਰ. ਐੱਮ. ਫਿਰੋਜ਼ਪੁਰ ਦੇ ਨਾਂ ਆਇਆ ਸੀ, ਜਿਸ ਤੋਂ ਬਾਅਦ ਬਾਦਲਾਂ ਸਮੇਤ ਹੋਰਨਾਂ  ਦੀ  ਸੁਰੱਖਿਆ ਵਧਾ ਦਿੱਤੀ ਗਈ ਹੈ। ਹੁਣ ਦੂਸਰਾ ਪੱਤਰ ਮਿਲਣ ਤੋਂ ਬਾਅਦ ਸੁਰੱਖਿਆ ਵਿਵਸਥਾ ਹੋਰ ਪੁਖਤਾ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਸਰਬਜੀਤ ਦੀ ਸਿਹਤ ਹੋਰ ਵਿਗੜੀ

www.sabblok.blogspot.com
(ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ )


  ਭਾਰਤੀ ਕੈਦੀ  ਸਰਬਜੀਤ ਸਿੰਘ  ਦੇ ਇਲਾਜ ਕਰ ਰਹੇ ਪਾਕਿਸਤਾਨੀ ਡਾਕਟਰਾਂ ਦਾ ਕਹਿਣਾ ਹੈ ਕਿ  ਸਰਬਜੀਤ ਸਿੰਘ ਦੀ ਸਿਹਤ ਪਹਿਲਾਂ ਨਾਲੋਂ ਜਿ਼ਆਦਾ ਵਿਗੜ ਗਈ ਹੈ। ਜਦੋਂ ਦਾ ਉਸ ਉਪਰ ਹਮਲਾ ਹੋਇਆ ਹੈ ਉਹ ਕੋਮਾ ਵਿੱਚ ਹਨ ।
 ਪੀਟੀਆਈ ਨੇ ਅਲਾਮਾ ਇਕਬਾਲ ਮੈਡੀਕਲ ਕਾਲਜ ਦੇ ਮੁਖੀ  ਮਹਿਮੂਦ ਸ਼ੌਕਤ ਦੇ ਹਵਾਲੇ ਨਾਲ ਕਿਹਾ ਹੈ ਕਿ  ਉਸਦੀ ਤਾਜ਼ਾ ਜਾਂਚ ਵਿੱਚ  ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ। ਬਲਕਿ ਉਸਦੀ ਸਿਹਤ ਹੋਰ ਵਿਗੜ ਗਈ ਹੈ।ਡਾਕਟਰ ਸ਼ੌਕਤ  ਸਰਬਜੀਤ ਦਾ  ਇਲਾਜ ਕਰ ਰਹੇ ਹਨ ।
 ਪਾਕਿਸਤਾਨ ਨੇ ਸਰਬਜੀਤ ਨੂੰ ਜਾਸੂਸੀ ਅਤੇ ਚਾਰ ਬੰਬ ਧਮਾਕਿਆਂ  ਜਿੰਨਾਂ ਵਿੱਚ  14 ਲੋਕਾਂ ਦੀ ਮੌਤ ਹੋ ਗਈ ਸੀ ਦਾ ਦੋਸ਼ੀ ਪਾਇਆ ਸੀ ।
ਲਾਹੌਰ ਅਤੇ ਫੈਸਲਾਬਾਦ ਵਿੱਚ ਹੋਏ ਬੰਬ ਧਮਾਕਿਆਂ ਵਿੱਚ 14 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ ਹੋਏ ਸਨ।
 ਖ਼ਬਰ ਹੈ ਕਿ ਅੱਜ ਸਰਬਜੀਤ ਦਾ ਪਰਿਵਾਰ ਭਾਰਤ ਆ ਰਿਹਾ ਹੈ।

ਵੈਲਥ ਟੈਕਸ ਹਟਣ ਦਾ ਫਾਇਦਾ 'ਲੈਂਡ ਮਾਫੀਆ' ਅਕਾਲੀ ਦਲ ਨੂੰ : ਬਾਜਵਾ

www.sabblok.blogspot.com
ਵੈਲਥ ਟੈਕਸ ਹਟਣ ਦਾ ਫਾਇਦਾ 'ਲੈਂਡ ਮਾਫੀਆ' ਅਕਾਲੀ ਦਲ ਨੂੰ : ਬਾਜਵਾ (ਵੀਡੀਓ)
ਨਵੀਂ ਦਿੱਲੀ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ 'ਤੇ ਲਾਏ ਗਏ ਵੈਲਥ ਟੈਕਸ ਨੂੰ ਵਾਪਸ ਲੈਣ ਦੇ ਫੈਸਲੇ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਵਿੱਤ ਮੰਤਰੀ ਪੀ. ਚਿਦਾਂਬਰਮ ਦਾ ਧੰਨਵਾਦ ਕੀਤਾ ਹੈ। ਲੋਕ ਸਭਾ 'ਚ ਆਪਣੇ ਭਾਸ਼ਣ ਦੌਰਾਨ ਬਾਜਵਾ ਨੇ ਕਿਹਾ ਕਿ ਇਸ ਵੈਲਥ ਟੈਕਸ ਦੇ ਵਾਪਸ ਹੋਣ ਨਾਲ ਸਭ ਤੋਂ ਜ਼ਿਆਦਾ ਫਾਇਦਾ ਪੰਜਾਬ ਵਿਚ ਲੈਂਡ ਮਾਫੀਆ ਚਲਾ ਰਹੇ ਅਕਾਲੀ ਦਲ ਨੂੰ ਹੋਇਆ ਹੈ। ਬਾਜਵਾ ਨੇ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਦੀਆਂ ਪੰਜਾਬ ਦੇ ਵੱਡੇ ਸ਼ਹਿਰਾਂ 'ਚ ਹਜ਼ਾਰਾਂ ਏਕੜ ਜ਼ਮੀਨਾਂ ਹਨ ਅਤੇ ਇਹ ਸਾਰੀਆਂ ਜ਼ਮੀਨਾਂ ਵੈਲਥ ਟੈਕਸ ਦੇ ਦਾਇਰੇ ਅੰਦਰ ਆ ਗਈਆਂ ਸਨ ਜਿਸ ਕਾਰਨ ਅਕਾਲੀ ਦਲ ਨੇ ਇਸ ਨੂੰ ਵਾਪਸ ਲੈਣ ਲਈ ਕਿਸਾਨਾਂ ਦੇ ਨਾਂ ਦਾ ਸਹਾਰਾ ਲੈ ਕੇ ਸਿਆਸੀ ਮੁਹਿੰਮ ਚਲਾਉਣ ਦਾ ਐਲਾਨ ਕੀਤਾ। ਬਾਜਵਾ ਨੇ ਕਿਹਾ ਕਿ ਅਕਾਲੀ ਦਲ ਉਂਗਲੀ 'ਤੇ ਖੂਨ ਲਾ ਕੇ ਸ਼ਹੀਦ ਹੋਣ ਦਾ ਡਰਾਮਾ ਕਰ ਰਿਹਾ ਹੈ। ਜਦੋਂਕਿ ਅਕਾਲੀ ਦਲ ਨੂੰ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ ਹੈ। ਬਾਜਵਾ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਕਿਸਾਨਾਂ ਦੀ ਹਮਦਰਦ ਪਾਰਟੀ ਰਹੀ ਹੈ ਅਤੇ ਸਮੇਂ-ਸਮੇਂ ਸਿਰ ਕਾਂਗਰਸ ਨੇ ਕਿਸਾਨਾਂ ਦੇ ਹੱਕ 'ਚ ਆਰਥਿਕ ਫੈਸਲੇ ਲਏ ਹਨ। ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਇਹ ਫੈਸਲਾ ਵਾਪਸ ਲਏ ਜਾਣ ਤੋਂ ਬਾਅਦ ਅਕਾਲੀ ਦਲ ਦੇ ਹੱਥੋਂ ਇਕ ਸਿਆਸੀ ਮੁੱਦਾ ਨਿਕਲ ਗਿਆ ਹੈ ਲਿਹਾਜ਼ਾ ਅਕਾਲੀ ਦਲ ਨੂੰ ਹੁਣ ਇਸ ਮੁੱਦੇ 'ਤੇ ਚੁੱਪ ਹੋ ਕੇ ਬੈਠ ਜਾਣਾ ਚਾਹੀਦਾ ਹੈ।

ਇਤਿਹਾਸਕ ਇੱਕਠ ਨੇ ਖਾਲਸਾਈ ਰੰਗ ਵਿੱਚ ਰੰਗਿਆ ਡਾਊਨ ਟਾਊਨ ਟੋਰਾਂਟੋ

www.sabblok.blogspot.com
ਇਤਿਹਾਸਕ ਇੱਕਠ ਨੇ ਖਾਲਸਾਈ ਰੰਗ ਵਿੱਚ ਰੰਗਿਆ ਡਾਊਨ ਟਾਊਨ ਟੋਰਾਂਟੋ
 
 (ਪੰਜਾਬੀ ਪੋਸਟ ਕੈਨੇਡਾ ਤੋਂ ਧੰਨਵਾਦ ਸਾਹਿਤ )
ਟੋਰਾਂਟੋ : ਖਾਲਸੇ ਦੀ ਸਾਜਨਾ ਦੇ 314ਵੇਂ ਦਿਵਸ ਨੂੰ ਸਮ੍ਰਪਿਤ ਉਂਟੇਰੀਓ ਸਿੱਖ ਅਤੇ ਗੁਰਦੁਆਰਾ ਕਾਉਂਸਲ ਵੱਲੋਂ ਆਯੋਜਿਤ ਸਾਲਾਨਾ ਨਗਰ ਕੀਰਤਨ ਦੌਰਾਨ ਡਾਊਨ ਟਾਊਨ ਟੋਰਾਂਟੋ ਹਰ ਸਾਲ ਵਾਗੂੰ ਖਾਲਸਾਈ ਰੰਗ ਵਿੱਚ ਰੰਗਿਆ ਗਿਆ। ਪ੍ਰਬੰਦਕਾਂ ਅਨੁਸਾਰ ਇਸ ਨਗਰ ਕੀਰਤਨ ਵਿੱਚ ਇੱਕ ਲੱਖ ਤੋਂ ਵੱਧ ਸੰਗਤਾਂ ਨੇ ਭਾਗ ਲਿਆ। ਬੈਟਰ ਲਿਵਿੰਗ ਸੈਂਟਰ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਆਪਣਾ ਪੜਾਅ ਦੇ ਆਖਰੀ ਮੁਕਾਮ ਸਿਟੀ ਹਾਲ ਕਰੀਬ 4 ਵਜ਼ੇ ਪੁੱਜਾ। ਨਗਰ ਕੀਰਤਨ ਦੀ ਅਗਵਾਨੀ ਵਿੱਚ ਚੱਲ ਰਹੇ ਬਰੈਂਪਟਨ ਖਾਸਲਾ ਸਕੂਲ ਅਤੇ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਬੱਚਿਆਂ ਦੇ ਬੈਂਡ ਆਪਣਾ ਵਿਸ਼ੇਸ਼ ਆਕਰਸ਼ਣ ਪੈਦਾ ਕਰ ਰਹੇ ਸਨ। ਨਗਰ ਕੀਰਤਨ ਵਿੱਚ ਪੰਜ ਫਲੋਟ ਸ਼ਾਮਲ ਸਨ ਜੋ ਸਿੱਖ ਜਨ ਜੀਵਨ ਦੇ ਵੱਖ ਵੱਖ ਵਿਸਿ਼ਆਂ ਨੂੰ ਦਰਸਾ ਰਹੇ ਸਨ। ਫਲੋਟਾਂ ਦੇ ਵਿਸਿ਼ਆਂ ਵਿੱਚ ਅੰਮ੍ਰਿਤ ਸੰਚਾਰ ਬਾਰੇ, ਤੰਤੀ ਸਾਜ਼ਾਂ ਬਾਰੇ, 1984 ਦੀ ਦਾਸਤਾਂ ਨੂੰ ਬਿਆਨ ਕਰਨ ਬਾਰੇ, ਦਸਤਾਰ ਦੀ ਅਹਿਮੀਅਤ ਅਤੇ ‘ਕਨੇਡਾ ਵਿੱਚ ਸਿੱਖ’ ਦੇ ਫਲੋਟ ਸ਼ਾਮਲ ਸਨ। ਕਈ ਸਿੱਖਾਂ ਨੇ ਆਪਣੇ ਹੱਥਾਂ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਸਮੇਤ ਸਜ਼ਾਵਾਂ ਕੱਟ ਰਹੇ ਹੋਰ ਸਿੱਖਾਂ ਦੀ ਸਜ਼ਾ ਮੁਆਫੀ ਲਈ ਹੱਥਾਂ ਵਿੱਚ ਤੱਖਤੀਆਂ ਫੜੀਆਂ ਹੋਈਆਂ ਸਨ। ਨਗਰ ਕੀਰਤਨ ਦੇ ਸਿਟੀ ਹਾਲ ਪੁੱਜਣ ਉੱਤੇ ਦੇਹਿ ਸਿ਼ਵਾ ਵਰ ਮੋਹੇ ਸ਼ਬਦ ਦਾ ਉਚਾਰਣ ਹੋਇਆ ਅਤੇ ਕੈਨੇਡੀਅਨ ਕੌਮੀ ਗੀਤ ਓ ਕੈਨੇਡਾ ਸਮੂਹ ਰੂਪ ਵਿੱਚ ਬੋਲਿਆ ਗਿਆ। ਇਸ ਉਪਰੰਤ ਉਂਟੇਰੀਓ ਸਿੱਖ ਅਤੇ ਗੁਰਦੁਆਰਾ ਕਾਉਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਉੱਭੀ ਨੇ ਆਈਆਂ ਸੰਗਤਾਂ, ਸਿਆਸਤਦਾਨਾਂ ਅਤੇ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਮੌਕੇ ਕਾਉਂਸਲ ਦਾ ਸੁਨੇਹਾ ਬੀਬੀ ਮਨਦੀਪ ਕੌਰ ਵੱਲੋਂ ਪੜ ਕੇ ਸੁਣਾਇਆ ਗਿਆ। ਸਟੇਜ ਦੀ ਜੁੰਮੇਵਾਰੀ ਬਿੱਲੀ ਸਿੰਘ ਨੇ ਸੰਭਾਲੀ।ਸਿਟੀ ਹਾਲ ਤੋਂ ਪਰੋਗਰਾਮ ਦੀ ਸੁਰੂਆਤ ਸੱਤ ਮਿੰਟ ਲਈ ਸਿੰਘਾਂ ਵਲੋਂ ਗਤਕੇ ਦੇ ਜੌਹਰ ਦਿਖਾ ਕੇ ਕੀਤੀ ਗਈ।ਇਸ ਮੌਕੇ ਪੜੇ ਗਏ ਸਿੱਖ ਕਾਉਂਸਲ ਦੇ ਸੁਨੇਹੇ ਵਿੱਚ ਦੱਸਿਆ ਗਿਆ ਕਿ ਜਦੋਂ ਅਸੀਂ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮ੍ਰਪਿਤ ਨਗਰ ਕੀਰਤਨ ਵਿੱਚ ਸ਼ਾਮਲ ਹੋ ਰਹੇ ਹਾਂ। ਸਾਨੂੰ ਸਿਖ ਗੁਰੂ ਸਹਿਬਾਨਾਂ ਦੇ ਸੁਨੇਹੇ, ਸਿੱਖਿਆਵਾਂ ਅਤੇ ਕਦਰਾਂ ਕੀਮਤਾਂ ਉੱਤੇ ਚੱਲਣ ਦਾ ਤਹੱਈਆ ਕਰਦੇ ਹਾਂ। ਜੂਨ 1984 ਦੇ ਕਤਲੇਆਮ ਦਾ ਜਿ਼ਕਰ ਕਰਦੇ ਹੋਏ ਕਿਹਾ ਗਿਆ ਕਿ ਇਹ ਇੱਕ ਵਿਡੰਭਨਾ ਹੈ ਕਿ ਹਾਲੇ ਤੱਕ ਦੋਸ਼ੀਆਂ ਨੂੰ ਭਾਰਤ ਵਿੱਚ ਸਜ਼ਾ ਨਹੀਂ ਦਿੱਤੀ ਗਈ ਹੈ। ਕਾਉਂਸਲ ਨੇ ਸਿੱਖਜ਼ ਫਾਰ ਜਸਟਿਸ ਦੀ ਪਟੀਸ਼ਨ ਅਤੇ ਇਨਸਾਫ ਲਈ ਜੂਝ ਰਹੀਆਂ ਹੋਰ ਜੱਥੇਬੰਦੀਆਂ ਨੂੰ ਮੱਦਦ ਅਤੇ ਸਹਿਯੋਗ ਦੇਣ ਦਾ ਆਪਣਾ ਪ੍ਰਣ ਵੀ ਦੁਹਰਾਇਆ। ਕਾਉਂਸਲ ਦੇ ਸੁਨੇਹੇ ਵਿੱਚ ਐਨ ਡੀ ਪੀ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਕੇਸ ਨੂੰ ਆਪਣੀ ਹਾਲ ਦੀ ਫੈਡਰਲ ਕਨਵੈਨਸ਼ਨ ਵਿੱਚ ਮਾਨਤਾ ਦੇਣ ਦੀ ਸ਼ਲਾਘਾ ਕੀਤੀ। ਕਾਉਂਸਲ ਨੇ ‘ਸਾਡਾ ਹੱਕ’ ਫਿਲਮ ਉੱਤੇ ਪੰਜਾਬ ਸਰਕਾਰ ਵੱਲੋਂ ਬੈਨ ਲਾਏ ਜਾਣ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਫਿਲਮ ਬੋਰਡ ਨੂੰ ਸਾਡਾ ਹੱਕ ਬਾਰੇ ਫੈਸਲੇ ਉੱਤੇ ਮੁੜ ਨਜ਼ਰਸਾਨੀ ਕਰਨ ਲਈ ਆਖਣਾ ਸਾਬਤ ਕਰਦਾ ਹੈ ਕਿ ਇਸ ਫਿਲਮ ਨੂੰ ਬੈਨ ਕਰਨਾ ਜਾਇਜ਼ ਨਹੀਂ ਸੀ। ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਸੂਬਿਆਂ ਦੀ ਤਰਜ਼ ਉੱਤੇ ਉਂਟੇਰੀਓ ਵਿੱਚ ਸਿੱਖਾਂ ਨੂੰ ਦਸਤਾਰ ਪਹਿਨ ਕੇ ਮੋਟਰਸਾਈਕਲ ਚਲਾਉਣ ਦੀ ਇਜ਼ਾਜ਼ਤ ਦੀ ਗੱਲ ਵੀ ਕੀਤੀ ਗਈ। ਇਸ ਸਾਲ ਦੇ ਮੁੱਖ ਬੁਲਾਰੇ ਅਮਰੀਕਾ ਦੇ ਸਿੱਖ ਬੁੱਧੀਜੀਵੀ ਡਾਕਟਰ ਰਾਜਵੰਤ ਸਿੰਘ ਸਨ। ਵਰਨਣਯੋਗ ਹੈ ਕਿ ਵਿਸਕੌਨਸਿਨ ਵਿੱਚ ਸਿੱਖ ਗੁਰਦੁਆਰਾ ਸਾਹਿਬ ਉੱਤੇ ਹੋਏ ਹਮਲੇ ਅਤੇ ਕਤਲੇਆਮ ਤੋਂ ਬਾਅਦ ਡਾਕਟਰ ਰਾਜਵੰਤ ਸਿੰਘ ਨੇ ਸੀ ਐਨ ਟੀ ਵੀ ਰਾਹੀਂ ਸਿੱਖ ਧਰਮ ਬਾਰੇ ਅਮਰੀਕਾ ਵਿੱਚ ਚੇਤਨਤਾ ਫੈਲਾਉਣ ਵਿੱਚ ਵੱਡਾ ਰੋਲ ਅਦਾ ਕੀਤਾ ਸੀ ਅਤੇ ਉਹ ਸਿੱਖ ਕੌਮ ਨੂੰ ਵਾਤਾਵਰਣ ਦੀ ਸੰਭਾਲ ਬਾਰੇ ਜੋੜਨ ਲਈ ਚੰਗਾ ਕੰਮ ਕਰ ਰਹੇ ਹਨ। ਡਾਕਟਰ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਪੰਜ ਪਿਆਰਿਆਂ ਨੂੰ ਦਿੱਤੇ ਨਾਵਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਸੀਂ  ਵੀ ਦਯਾ, ਧਰਮ, ਹਿੰਮਤ ਅਤੇ ਮੋਹਕਮ ਦੇ ਗੁਣ ਅਪਣਾ ਕੇ ਸਾਹਿਬ ਬਣ ਸਕਦੇ ਹਾਂ। ਉਹਨਾਂ ਨੇ ਜੁੜੀ ਸਿੱਖ ਸੰਗਤ ਨੂੰ ਹੱਥ ਖੜੇ ਕਰਕੇ ਪੰਜਾਬ ਨਾਲ ਆਪਣੇ ਪਿਆਰ ਦਾ ਪ੍ਰਗਟਾਵਾ ਕਰਨ ਲਈ ਆਖਿਆ ਜਿਸਨੂੰ ਵੱਡਾ ਹੁੰਗਾਰਾ ਮਿਲਿਆ। ਉਹਨਾਂ ਕਿਹਾ ਕਿ ਹੁਣ ਸਮਾਂ ਸਿਰਫ ਹਮਾਇਤ ਜਾਹਰ ਕਰਨ ਦਾ ਨਹੀਂ ਸਗੋਂ ਠੋਸ ਕੰਮ ਕਰਨ ਦਾ ਹੈ। ਉਹਨਾਂ ਕਿਹਾ ਕਿ ਜਿਸ ਵੇਲੇ 65% ਪੰਜਾਬ ਦੀ ਨੌਜਵਾਨੀ ਨਸਿ਼ਆਂ ਵਿੱਚ ਗਲਤਾਨ ਹੈ ਅਤੇ ਕਾਲਜੀ ਪੜਾਈ ਤੋਂ ਬਾਹਰ ਹੈ, ਸਾਨੂੰ ਪੰਜਾਬ ਬਚਾਉਣ ਲਈ ਅਕਾਲੀ ਜਾਂ ਕਾਂਗਰਸੀ ਸਰਕਾਰਾਂ ਉੱਤੇ ਟੇਕ ਨਹੀਂ ਰੱਖਣੀ ਚਾਹੀਦੀ। ਉਹਨਾਂ ਨੇ ਸਿੱਖ ਧਰਮ ਦੇ ਪਰਚਾਰ ਲਈ ਕੈਨੇਡੀਅਨ ਗੁਰਦੁਆਰਾ ਸਾਹਿਬਾਨਾਂ ਨੂੰ ਇੱਕਸੁਰ ਹੋ ਕੇ ਯਤਨ ਕਰਨ ਲਈ ਆਖਿਆ ਅਤੇ ਗੁਰਦੁਆਰਾ ਸਾਹਿਬਾਨਾਂ ਵਿੱਚ ਚਰਚਾਂ ਦੀ ਤਰਜ਼ ਉੱਤੇ ਚਕਮਣ ਵਾਲੇ (ਗਲੋ ਸਾਈਨ) ਸਾਈਨ ਬੋਰਡ ਲਾ ਕੇ ਸੁਨੇਹਾ ਦੇਣ ਲਈ ਤਾਈਦ ਕੀਤਾ। ਡਾਕਟਰ ਰਾਜਵੰਤ ਸਿੰਘ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਵਾਲੰਟੀਅਰ ਕੰਮ ਕਰਨ ਲਈ ਵੀ ਆਖਿਆ। ਕੈਨੇਡਾ ਵਿੱਚ ਸਿੱਖ ਸਿਆਸਤ ਬਾਰੇ ਇੱਕ ਕਿਸਮ ਦੀ ਭੱਵਿਖ ਬਾਣੀ ਕਰਦੇ ਹੋਏ ਰਾਜਵੰਤ ਸਿੰਘ ਨੇ ਕਿਹਾ ਕਿ ਕੈਨੇਡਾ ਦਾ ਆਉਣ ਵਾਲੇ ਸਾਲਾਂ ਵਿੱਚ ਪ੍ਰਧਾਨ ਮੰਤਰੀ ਬਣਨ ਵਾਲਾ ਸਿੱਖ ਬੱਚਾ ਜਨਮ ਲੈ ਚੁੱਕਾ ਹੈ।
ਫੈਡਰਲ ਖੇਡ ਰਾਜ ਮੰਤਰੀ ਬਲਜੀਤ ਗੋਸਲ ਨੇ ਸਿਟੀਜ਼ਨਸਿ਼ੱਪ ਮੰਤਰੀ ਜੇਸਨ ਕੈਨੀ ਅਤੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਸੁਨੇਹੇ ਪੜ ਕੇ ਸੁਣਾਏ। ਉਹਨਾਂ ਦੇ ਨਾਲ ਐਮ ਪੀ ਪਰਮ ਗਿੱਲ ਅਤੇ ਟੋਰੀ ਆਗੂ ਪ੍ਰੀਤੀ ਲਾਬਾਂ ਵੀ ਸਨ। ਪਰਮ ਗਿੱਲ ਨੇ ਵਿਸਾਖੀ ਦੇ ਦਿਹਾੜੇ ਦੀ ਮਹੱਤਤਾ ਨੂੰ ਨਤਮਸਤਕ ਹੁੰਦੇ ਹੋਏ ਸਮੂਹ ਸੰਗਤਾਂ ਨੂੰ ਮੁਬਾਰਕਾਂ ਪੇਸ਼ ਕੀਤੀਆਂ।
ਉਂਟੇਰੀਓ ਦੀ ਪ੍ਰੀਮੀਅਰ ਕੈਥਲਿਨ ਵਿੱਨ ਨੇ ਸਿੱਖ ਸੰਗਤ ਨੂੰ ਮੁਬਾਰਕ ਦੇਂਦੇ ਹੋਏ ਆਖਿਆ ਕਿ ਪੰਜ ਫਲੋਟਾਂ ਵਿੱਚੋਂ ਸਿੱਖ ਕਦਰਾਂ ਕੀਮਤਾਂ ਬਾਰੇ ਫਲੋਟ ਉਸਦੀ ਮਨਪੰਸਦ ਰਹੀ ਕਿਉਂਕਿ ਇਹ ਫਲੋਟ ਕੈਨੇਡੀਅਨ ਕਦਰਾਂ ਕੀਮਤਾਂ ਦੀ ਤਰਜਮਾਨੀ ਕਰਦੀ ਹੈ। ਉਸਨੇ ਕਿਹਾ ਕਿ ਅਸੀਂ ਸਿੱਖ ਭਾਈਚਾਰੇ ਵੱਲੋਂ ਉਠਾਈਆਂ ਗਈਆਂ ਆਟੋ ਬੀਮਾ ਦੀ ਦਰਾਂ, ਦਸਤਾਰ ਪਹਿਨ ਨੇ ਮੋਟਰ ਸਾਈਕਲ ਚਲਾਉਣ, ਧਾਰਮਿਕ ਅਜ਼ਾਦੀ ਆਦਿ ਦੀਆਂ ਮੰਗਾਂ ਤੋਂ ਭਲੀਭਾਂਤ ਜਾਣੂੰ ਹਾਂ ਅਤੇ ਇਹਨਾਂ ਦੇ ਹੱਲ ਲਈ ਵਚਨਬੱਧ ਹਾਂ। ਉਹਨਾਂ ਨਾਲ ਕੈਬਨਿਟ ਮੰਤਰੀ ਹਰਿੰਦਰ ਤੱਖੜ, ਐਮ ਪੀ ਪੀ ਬਾਸ ਬਾਲਕਿਸ਼ਨ, ਅਮ੍ਰਤਿਾ ਮਾਂਗਟ, ਦੀਪਿਕਾ ਦਰਮੇਲ, ਮੰਤਰੀ ਲਿੰਡਾ ਜੈਫਰੀ ਵੀ ਵਧਾਈ ਦੇਣ ਲਈ ਹਾਜ਼ਰ ਹੋਏ। ਜਿ਼ਕਰਯੋਗ ਹੈ ਕਿ ਕੈਥਲਿਨ ਵਿੱਨ ਪਹਿਲੀ ਪ੍ਰੀਮੀਅਰ ਹੈ ਜੋ ਸਿੱਧਾ ਸਟੇਜ ਉੱਤੇ ਆਉਣ ਨਾਲੋਂ ਐਡੀਲੇਡ ਸਟਰੀਟ ਕੋਲੋਂ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਸਟੇਜ ਤੱਕ ਪੁੱਜੀ।
ਐਨ ਡੀ ਪੀ ਦੇ ਲੀਡਰ ਥੋਮਸ ਮਲਕੇਅਰ ਨੇ ਐਮ ਪੀ ਓਲੀਵੀਆ ਚਾਓ, ਐਂਡਰੀਓ ਕੈਸ਼, ਸਿੱਖ ਆਗੂ ਮਾਰਟਿਨ ਸਿੰਘ ਆਦਿ ਨਾਲ ਹਾਜ਼ਰੀ ਭਰਦੇ ਹੋਏ ਕਿਹਾ ਕਿ ਕ੍ਰਿਤ ਕਰਨ ਅਤੇ ਵੰਡ ਛੱਕਣ ਦੀਆਂ ਸਿੱਖੀ ਕੀਮਤਾਂ ਐਨ ਡੀ ਪੀ ਦੇ ਉਦੇਸ਼ ਨਾਲ ਢੁੱਕਦੀਆਂ ਹਨ। ਉਹਨਾਂ ਨੇ ਫੈਡਰਲ ਪੱਧਰ ਉੱਤੇ ਅਪਰੈਲ ਨੂੰ ਪੰਜਾਬੀ ਵਿਰਸਾ ਮਹੀਨਾ ਐਲਾਨਣ ਲਈ ਪਾਰਟੀ ਦੇ ਉੱਦਮ ਦਾ ਜਿ਼ਕਰ ਕੀਤਾ ਅਤੇ ਵਿਸ਼ੇਸ਼ ਕਰਕੇ ਜਸਵੰਤ ਸਿੰਘ ਖਾਲੜਾ ਬਾਰੇ ਪਾਰਟੀ ਕਨਵੈਨਸ਼ਨ ਵਿੱਚ ਮਤਾ ਪਾਸ ਕਰਨ ਦਾ ਜਿ਼ਕਰ ਕੀਤਾ। ਉਹਨਾਂ ਨੇ ਜਸਵੰਤ ਸਿੰਘ ਖਾਲੜਾ ਸਬੰਧੀ ਪਾਰਟੀ ਮੈਮੋਰੰਡਮ ਦੀ ਇੱਕ ਕਾਪੀ ਕਾਉਂਸਲ ਨੂੰ ਪੇਸ਼ ਕੀਤੀ। ਉਹਨਾਂ ਨੇ ਅਗਲੇ ਸਾਲ ਆ ਰਹੀ ਕਾਮਾਗਾਟਾਮਾਰੂ ਦੀ 100ਵੀਂ ਵਰ੍ਹੇ ਗੰਢ ਅਤੇ ਪਾਰਲੀਮੈਂਟ ਵਿੱਚ ਇਸ ਬਾਰੇ ਮੁਆਫੀ ਮੰਗਣ ਦੀ ਮੰਗ ਦਾ ਵੀ ਜਿ਼ਕਰ ਕੀਤਾ।
ਹਾਲ ਵਿੱਚ ਹੀ ਚੁਣੇ ਗਏ ਨੌਜਵਾਨ ਲਿਬਰਲ ਲੀਡਰ ਜਸਟਿਨ ਟਰੂਡੋ ਦਾ ਭਾਸ਼ਣ ਕਾਫੀ ਦਿਲਚਸਪ ਸੀ ਜੋ ਕਾਫੀ ਸੋਚ ਸਮਝ ਕੇ ਤਿਆਰ ਕੀਤਾ ਜਾਪਦਾ ਸੀ। ਉਹਨਾਂ ਨਾਲ ਸਾਬਕਾ ਐਮ ਪੀ ਗੁਰਬਖਸ਼ ਸਿੰਘ ਮੱਲ੍ਹੀ, ਐਮ ਪੀ ਕ੍ਰਿਸਟੀ ਡੰਕਨ, ਜੂਡੀ ਸਿਗਰੋ ਅਤੇ ਓਮਰ ਅਲਘਬਰਾ ਵੀ ਸਨ। ਟਰੂਡੋ ਨੇ ਕਿਹਾ ਕਿ 31 ਸਾਲ ਪਹਿਲਾਂ ਸਾਡੀ ਪਾਰਟੀ ਨੇ ਚਾਰਟਰ ਆਫ ਫਰੀਡਮ ਹੋਂਦ ਵਿੱਚ ਲਿਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਉਦੇਸ਼ਾਂ ਵੱਲ ਕਦਮ ਚੁੱਕਆ ਕਿਉਂਕਿ ਸਿੱਖੀ ਵਿੱਚ ਮਨੁੱਖੀ ਅਜ਼ਾਦੀ ਦਾ ਵੱਡਾ ਸੰਕਲਪ ਹੈ। ਉਹਨਾਂ ਨੇ ਇਸ ਚਾਰਟਰ ਕਾਰਣ ਆਰ ਸੀ ਐਮ ਪੀ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਬਲਜੀਤ ਸਿੰਘ ਢਿੱਲੋਂ ਦੇ ਰੁਜ਼ਗਾਰ, ਕਿਰਪਾਨ ਕੇਸ ਵਿੱਚ ਗੁਰਬਖਸ਼ ਸਿੰਘ ਮੁਲਤਾਨੀ ਆਦਿ ਕੇਸਾਂ ਦਾ ਜਿ਼ਕਰ ਕੀਤਾ। ਉਹਨਾਂ ਨੇ ਦਸਤਾਰ ਬੰਨ ਕੇ ਸੌਕਰ ਖੇਡਣ ਦੀ ਮੰਗ ਨੂੰ ਜ਼ਾਇਜ਼ ਦੱਸਦੇ ਹੋਏ ਕੈਨੇਡੀਅਨ ਆਰਮੀ ਵਿੱਚ ਕਰਨਲ ਹਰਜੀਤ ਸਿੰਘ ਸੱਜਣ, ਸੇਵਾ ਫੂਡ ਬੈਂਕ, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਉਂਡੇਸ਼ਨ ਦੇ ਯੋਗਦਾਨ ਨੂੰ ਸਰਾਹਿਆ।
ਉਂਟੇਰੀਓ ਟੋਰੀ ਲੀਡਰ ਟਿਮ ਹੁੱਡਾਕ ਨੇ ਐਮ ਪੀ ਪੀ ਟੌਡ ਸਮਿਥ, ਜੇਨ ਮਕੀਨਾ, ਉਮੀਦਵਾਰਾਂ ਨੀਨਾ ਟਾਂਗਰੀ, ਅਮਰਜੀਤ ਗਿੱਲ, ਹਰਜੀਤ ਜਸਵਾਲ, ਰਣਦੀਪ ਸੰਧੂ ਅਤੇ ਨੀਟਾ ਕੰਗ ਨਾਲ ਹਾਜ਼ਰੀ ਭਰੀ। ਉਹਨਾਂ ਨੇ ਸਿੱਖ ਸੰਗਤ ਨੂੰ ਮੁਬਾਰਕਾਂ ਦੇਂਦੇ ਹੋਏ ਕਿਹਾ ਕਿ ਉਹਨਾਂ ਦੀ ਪਾਰਟੀ ਸਿੱਖਾਂ ਵੱਲੋਂ ਪਾਏ ਯੋਗਦਾਨ ਦੀ ਕਦਰਦਾਨ ਹੈ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਾਇਮ ਕੀਤਾ ਗਿਆ ਜੀਵਨ ਕੋਡ ਸਾਡੀ ਪਾਰਟੀ ਦੇ ਸਿਧਾਂਤਾਂ ਨੂੰ ਮਜਬੂਤ ਕਰਦਾ ਹੈ।
ਪ੍ਰੋਵਿੰਸ਼ੀਅਲ ਐਨ ਡੀ ਪੀ ਦੀ ਲੀਡਰ ਐਂਡਰੀਆ ਹਾਵਰਥ ਨੇ ਐਮ ਪੀ ਪੀ ਜਗਮੀਤ ਸਿੰਘ ਨਾਲ ਆ ਕੇ ਸਿੱਖ ਸੰਗਤਾਂ ਨੂੰ ਸਟੇਜ ਤੋਂ ਮੁਬਾਰਕਾਂ ਪੇਸ਼ ਕੀਤੀਆਂ। ਉਹਨਾਂ ਕਿਹਾ ਕਿ ਅਸੀਂ ਉਂਟੇਰੀਓ ਵਿੱਚ ਸਿੱਖ ਜਗਤ ਦੇ ਯੋਗਦਾਨ ਦੇ ਮੱਦੇਨਜ਼ਰ ਅਪਰੈਲ ਮਹੀਨੇ ਨੂੰ ਸਿੱਖ ਮੰਥ ਐਲਾਨਣ ਲਈ ਯਤਨਸ਼ੀਲ ਹਾਂ। ਉਹਨਾਂ ਨੇ ਉਂਟੇਰੀਓ ਅਦਾਲਤਾਂ ਵਿੱਚ ਕਿਰਪਾਨ ਪਹਿਨਣ ਅਤੇ ਆਟੋ ਬੀਮਾ ਮੁੱਦੇ ਬਾਰੇ ਵੀ ਗੱਲ ਕੀਤੀ।
ਬਰੈਂਪਟਨ ਦੀ ਮੇਅਰ ਸੂਜ਼ਨ ਫੈਨਲ ਸਦਾ ਵਾਗੂੰ ਪੰਜਾਬੀ ਸੂਟ ਵਿੱਚ ਸੱਜ ਕੇ ਮੁਬਾਰਕਾਂ ਦੇਣ ਪੁੱਜੀ। ਉਸ ਨਾਲ ਸਕੂਲ ਟਰੱਸਟੀ ਹਰਿੰਦਰ ਮੱਲ੍ਹੀ ਵੀ ਸੀ। ਮੇਅਰ ਫੈਨਲ ਨੇ ਕਿਹਾ ਕਿ ਅੱਜ ਜੁੜੀ ਵੱਡੀ ਗਿਣਤੀ ਸਿੱਖ ਸੰਗਤ ਵਿੱਚ ਬਹੁ ਗਿਣਤੀ ਵਿੱਚ ਲੋਕੀ ਉਸਦੇ ਸ਼ਹਿਰ ਬਰੈਂਪਟਨ ਤੋਂ ਆਏ ਹਨ ਜਿਸਦਾ ਉਸਨੂੰ ਬਹੁਤ ਮਾਣ ਹੈ। ਉਸਨੇ ਕਿਹਾ ਕਿ ਦਰਅਸਲ ਬਰੈਂਪਟਨ ਟਾਊਨ ਆਫ ਖਾਲਸਾ ਹੈ। ਉਸਨੇ ਆਪਣੀ ਭਾਰਤੀ ਫੇਰੀ ਖਾਸ ਕਰਕੇ ਦਰਬਾਰ ਸਾਹਿਬ ਮੱਥਾ ਟੇਕਣ ਦੇ ਅਨੁਭਵ ਨੂੰ ਸਾਂਝਾ ਕੀਤਾ।
ਇਸ ਸਾਲ ਟੋਰਾਂਟੋ ਮੇਪਲ ਲੀਫ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਖਾਸ ਖਿੱਚ ਦਾ ਕਾਰਣ ਬਣੀ। ਮੇਪਲ ਲੀਫ ਦੇ ਨੁਮਾਇੰਦੇ ਟੌਮ ਐਨਸੋਨੀਆ ਨੇ ਪੰਜਾਬੀ ਹਾਕੀ ਕਮੈਂਟੇਟਰ ਪਰਮਿੰਦਰ ਸਿੰਘ ਨਾਲ ਸਟੇਜ ਉੱਤੇ ਆ ਕੇ ਕਿਹਾ ਕਿ ਸਿੱਖ ਸੰਗਤ ਦੁਆ ਕਰੇ ਕਿ ਅਗਲੇ ਸਾਲਾਂ ਵਿੱਚ ਅਸੀਂ ਸਟੈਨਲੀ ਕੱਪ ਜਿੱਤ ਕੇ ਇਸ ਨਗਰ ਕੀਰਤਨ ਪਰੇਡ ਵਿੱਚ ਸ਼ਾਮਲ ਹੋਈਏ। ਟੋਰਾਂਟੋ ਪੁਲੀਸ ਦੇ ਅਫਸਰਾਂ ਨੇ ਸਿੱਖ ਸੰਗਤ ਨੂੰ ਜਾਬਤਾ ਰੱਖਣ ਅਤੇ ਸਮੁੱਚੇ ਪ੍ਰਬੰਧ ਨੂੰ ਬੇਹੱਦ ਸੁੱਚਜੇ ਢੰਗ ਨਾਲ ਨੇਪਰੇ ਚਾੜਨ ਲਈ ਮੁਬਾਰਕਾਂ ਦਿੱਤੀਆਂ ਅਤੇ ਧੰਨਵਾਦ ਕੀਤਾ।
ਮਜ਼ੇਦਾਰ ਗੱਲ ਇਹ ਰਹੀ ਕਿ ਸਾਰਾ ਦਿਨ 17-18 ਡਿਗਰੀ ਸੈਂਟੀਗਰੇਡ ਤਾਮਮਾਨ ਨੇ ਸੰਗਤਾਂ ਨੂੰ ਨਗਰ ਕੀਰਤਨ ਦਾ ਆਨੰਦ ਮਾਨਣ ਦਾ ਅਵਸਰ ਦਿੱਤਾ। ਜਿਉਂ ਹੀ ਨਗਰ ਕੀਰਤਨ ਦੀ ਸਮਾਪਤੀ ਦਾ ਜੈਕਾਰਾ ਛੱਡਿਆ ਗਿਆ, ਕਿਣਮਿਣ ਸ਼ੁਰੂ ਹੋ ਗਈ।

‘ਬ੍ਰੇਨ ਡੈੱਡ ’ ਦੇ ਇਲਾਜ ਦਾ ਪਤਾ ਕਰਨ ਲਈ ਸਰਬਜੀਤ ਦੀ ਭੈਣ ਭਾਰਤ ਆਵੇਗੀ

www.sabblok.blogspot.com
(ਪੰਜਾਬੀ ਨਿਊਜ ਆਨਲਾਇਨ  ਤੋਂ ਧੰਨਵਾਦ ਸਾਹਿਤ )

ਲਾਹੌਰ ਦੇ ਜਿਨਾਹ ਹਸਪਤਾਲ ਵਿੱਚ ਭਰਤੀ ਸਰਬਜੀਤ ਸਿੰਘ ਨੂੰ  ਡਾਕਟਰਾਂ ਦੁਆਰਾਂ ‘ ਬ੍ਰੇਨ ਡੈੱਡ ’  ਐਲਾਨੇ ਜਾਣ ਮਗਰੋ
ਉਸਦੀ ਭੈਣ ਦਲਬੀਰ ਕੌਰ  ਉਸਦੇ ਇਲਾਜ ਬਾਰੇ ਸਲਾਹ ਮਸ਼ਵਰਾ ਕਰਨ ਲਈ ਭਾਰਤ ਆ ਰਹੀ ਹੈ। ਐਸਸੀ –ਐਸਟੀ  ਕਮਿਸ਼ਨ ਦੇ ਚੇਅਰਮੈਨ  ਰਾਜ ਕੁਮਾਰ ਵੇਰਕਾ ਦੇ ਹਵਾਲੇ ਨਾਲ ਇੱਕ ਅਖਬਾਰ ਨੇ ਖ਼ਬਰ ਦਿੱਤੀ ਹੈ ਕਿ  ਦਲਬੀਰ ਕੌਰ  ਨੇ ਉਹਨਾਂ ਨੂੰ ਦੱਸਿਆ ਕਿ ਪਾਕਿਸਤਾਨ ਦੇ ਡਾਕਟਰਾਂ ਨੇ ਸਰਬਜੀਤ ਨੂੰ ਬਰੇਨ ਡੈੱਡ  ਦੱਸਦੇ ਹੋਏ ਪਰਿਵਾਰ ਤੋਂ ਵੈਂਟੀਲੇਟਰ ਹਟਾਉਣ ਦੀ ਇਜ਼ਾਜਤ ਮੰਗੀ ਹੈ। ਉਸਦੇ ਮੁਤਾਬਿਕ , ਪਰਿਵਾਰ ਨੇ ਇਸਦੀ ਇਜ਼ਾਜਤ ਨਹੀਂ ਦਿੱਤੀ ।
 ਸਰਬਜੀਤ ਦੇ ਵਕੀਲ ਓਵੈਸ਼ ਸੇ਼ਖ ਨੇ ਪੁਸ਼ਟੀ ਕੀਤੀ ਹੈ ਕਿ ਦਲਬੀਰ ਨੇ ਉਹਨਾਂ ਨੂੰ ਆਪਣੇ ਭਾਰਤ ਵਾਪਸ ਪਰਤਣ ਦੇ ਇਰਾਦੇ ਬਾਰੇ ਦੱਸਿਆ ਹੈ। ਪਰ ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਉਸਦੀਆਂ  ਸਰਬਜੀਤ ਦੀ ਪਤਨੀ ਅਤੇ  ਦੋਵੇ ਬੇਟੀਆਂ ਭਾਰਤ ਆਉਣਗੀਆਂ ਜਾਂ ਨਹੀਂ ।
  ਵਕੀਲ ਸੇ਼ਖ  ਨੇ ਕਿਹਾ ਕਿ  ਅਪੁਸ਼ਟ ਖ਼ਬਰਾਂ ਆ ਰਹੀਆਂ ਹਨ ਕਿ  ਡਾਕਟਰਾਂ ਨੇ ਸਰਬਜੀਤ ਨੂੰ ਬਰੇਨ ਡੈੱਡ ( ਦਿਮਾਗੀ ਤੌਰ  ) ਤੇ ਮਰਿਆ ਹੋਇਆ ਐਲਾਨ ਦਿੱਤਾ ਹੈ ਅਤੇ ਦਲਬੀਰ ਕੌਰ ਦਾ ਭਾਰਤ  ਵਾਪਸ ਪਰਤਣਾ ਇਸ ਨਾਲ ਜੁੜਿਆ ਹੋ ਸਕਦਾ ਹੈ।
 

ਸੱਜਣ ਕੁਮਾਰ ਨੂੰ ਬਰੀ ਕਰਕੇ ਪੀੜਤ ਪਰਿਵਾਰਾਂ ਦੇ ਜਖਮਾਂ ਤੇ ਲੂਣ ਛਿੜਕਿਆ-ਨਾਪਾ

www.sabblok.blogspot.com

ਮਿਲਪੀਟਸ(ਅਮਰੀਕਾ)-ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ(ਨਾਪਾ) ਵਲੋਂ ਜਾਰੀ ਕੀਤੇ ਗਏ ਇਕ ਪਰੈਸ ਬਿਆਨ ਰਾਹੀਂ ਸਿਖ ਵਿਰੋਧੀ ਦੰਗਿਆਂ ਦੇ ਮੁਖ ਦੋਸ਼ੀ ਸਜਣ ਕੁਮਾਰ ਨੂੰ ਸੀ.ਬੀ.ਆਈ ਦੀ ਅਦਾਲਤ ਵਲੋਂ ਬਰੀ ਕਰ ਦਿਤੇ ਜਾਣ ਦੇ ਫੈਸਲੇ ਉਪਰ ਆਪਣੀ ਪ੍ਰਤੀਕ੍ਰਿਆ ਪਰਗਟ ਕਰਦੇ ਹੋਏ ਕਿਹਾ ਹੈ ਕਿ ਅਦਾਲਤ ਦੇ ਇਸ ਫੈਸਲੇ ਨੇ ਸਿਖ ਕੌਮ ਤੇ ਪੀੜਤ ਪਰਿਵਾਰਾਂ ਨੂੰ ਜਿਥੇ ਬਿਲਕੁਲ ਨਿਰਾਸ਼ ਕੀਤਾ ਹੈ ਉਥੇ ਇਨਸਾਫ ਦੇਣ ਤੋਂ ਇਨਕਾਰ ਕੀਤਾ ਹੈ।ਬਿਆਨ ਵਿਚ ਇਸ ਗਲ ਤੇ ਹੈਰਾਨਗੀ ਪਰਗਟ ਕੀਤੀ ਗਈ ਕਿ ਜੇਕਰ ਇਹਨਾਂ ਦੰਗਿਆਂ ਲਈ ਸੱਜਣ ਕੁਮਾਰ ਦੇ ਨਾਲ ਵਾਲੇ ਦੋਸ਼ੀਆਂ ਨੂੰ ਕਸੂਰਵਾਰ ਮੰਨਿਆ ਗਿਆ ਹੈ ਤਾਂ ਅਜਿਹੀ ਸਥਿਤੀ ਵਿਚ ਸੱਜਣ ਕੁਮਾਰ ਨੂੰ ਇਹਨਾਂ ਦੋਸ਼ਾਂ ਤੋਂ ਬਰੀ ਕਿਵੇਂ ਕੀਤਾ ਜਾ ਸਕਦਾ ਹੈ।ਅਦਾਲਤ ਦੇ ਇਸ ਫੈਸਲੇ ਨਾਲ ਸਿਖਾਂ ਤੇ ਪੀੜਤ ਪਰਿਵਾਰਾਂ ਵਿਚ ਜਿਸ ਤਰਾਂ ਗੁਸਾ ਤੇ ਰੋਸ ਪੈਦਾ ਹੋ ਰਿਹਾ ਹੈ ਉਹ ਸਾਡੇ ਸਾਰੇ ਸਰਕਾਰੀ ਤੰਤਰ ਦੇ ਮੂੰਹ ਤੇ ਇਕ ਚਪੇੜ ਹੈ ਜਿਹੜਾ ਸਰਕਾਰੀ ਤੰਤਰ ਆਪਣੇ ਦੇਸ਼ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਜਿਥੇ ਅਸਮਰਥ ਹੈ ਉਥੇ ਸੱਤਾ ਦੇ ਗਲਿਆਰਿਆਂ ਤੱਕ ਪਹੁੰਚ ਰਖਣ ਵਾਲੇ ਦੋਸ਼ੀਆਂ ਦੇ ਪਰਭਾਵ ਹੇਠ ਹੈ।

ਦਸਮਗ੍ਰੰਥ ਨੇ ਸਚਮੁਚ ਜੀਵਨ ਬਦਲਿਆ

www.sabblok.blogspot.com 
ਇਸ ਦਸਮਗ੍ਰੰਥ ਦੀ ਇਕ ਸਿਫ਼ਤ ਤਾਂ ਮੰਨਣੀ ਪਵੇਗੀ ਕਿ ਇਸ ਦਾ ਅਸਰ ਬਹੁਤ ਜ਼ਬਰਦਸਤ ਹੈ; ਸਾਫ਼ ਨਜ਼ਰ ਆ ਰਿਹਾ ਹੈ ਕਿ ਇਸ ਨੂੰ ਪੜ੍ਹਨ ਜਾਂ ਮੰਨਣ ਵਾਲਿਆਂ ਜ਼ਿੰਦਗੀ ਵਿਚ ਬੜੀ ਵੱਡੀ ਤਬਦੀਲੀ ਆਈ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਵਿਚ ਨਾਮ, ਭਗਤੀ, ਪਿਆਰ, ਮਿਠਾਸ, ਨਿਮਰਤਾ ਦੀਆਂ ਗੱਲਾਂ ਹਨ ਉਥੇ ਅਖੌਤੀ ਦਸਮਗ੍ਰੰਥ ਵਿਚ ਨਫ਼ਰਤ, ਗੁੱਸਾ, ਸਾਜ਼ਸ਼ਾਂ, ਠੱਗੀ, ਬੇਈਮਾਨੀ, ਹਮਲੇ, ਲੜਾਈਆਂ, ਗੁੰਡਾਗਰਦੀ, ਕਾਮ ਤੇ ਵਿਭਚਾਰ ਤੇ ਕੰਜਰਪੁਣਾ, ਪਾਪ, ਕੂੜ ਦੀਆਂ ਗੱਲਾਂ ਹਨ; ਅਤੇ, ਅਖੌਤੀ ਦਸਮਗ੍ਰੰਥ ਨੂੰ ਮੰਨਣ ਵਾਲਿਆਂ ਦੇ ਜੀਵਨ ਵਿਚ ਇਹ ਸਾਰਾ ਕੁਝ ਪੂਰੀ ਤਰ੍ਹਾਂ ਸਮਾ ਗਿਆ ਹੈ; ਉਹ ਧਮਕੀਆਂ, ਹਮਲੇ, ਨਫ਼ਰਤ ਦੀ ਬੋਲੀ, ਸਾਜ਼ਸ਼ਾਂ, ਬੇਈਮਾਨੀਆਂ ਵਿਚ ਸੜ-ਗਲ ਰਹੇ ਹਨ। ਕਿਤੇ ਡਾ ਦਿਲਗੀਰ ਨੂੰ ਕਤਲ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਕਿਤੇ ਜੋਗਿੰਦਰ ਸਿੰਘ ਸਪੋਕਸਮੈਨ ਨੂੰ ਧਮਕਾਇਆ ਜਾ ਰਿਹਾ ਹੈ, ਕਿਤੇ ਕਾਲਾ ਅਫ਼ਗ਼ਾਨਾ, ਜਿਊਣਵਾਲਾ, ਦਰਸ਼ਨ ਸਿੰਘ ਰਾਗੀ ਤੇ ਸਰਬਜੀਤ ਸਿੰਘ ਧੂੰਦਾ ਦੇ ਖ਼ਿਲਾਫ਼ ਜੰਗ ਛੇੜੀ ਹੋਈ ਹੈ; ਅਤੇ, ਇੰਦਰ ਸਿੰਘ ਘੱਗਾ ਤਾਂ ਇਨ੍ਹਾਂ ਦੇ ਗੁੰਡਿਆਂ ਹੱਥੋਂ ਦੋ ਵਾਰ ਨੱਕ ਭੰਨਾ ਚੁਕਾ ਹੈ। ਇੰਞ ਹੀ ਅਖੌਤੀ ਦਸਮਗ੍ਰੰਥ ਦੇ ਹਿਮਾਇਤੀ ਕਿਤੇ (ਧਨਵੰਤ ਸਿੰਘ ਪੱਲੀ ਝਿੱਕੀ, ਅਮਰ ਸਿੰਘ ਬੜੂੰਦੀ, ਦਲਜੀਤ ਸਿੰਘ ਸ਼ਿਕਾਗੋ, ਮਾਨ ਸਿੰਘ ਪਿਹੋਵਾ) ਰੇਪ ਅਤੇ ਉਧਾਲੇ ਦੇ ਕੇਸਾਂ ਤੇ ਦੋਸ਼ਾਂ ਵਿਚ ਫਸੇ ਹੋਏ ਹਨ, ਕਿਤੇ ਜ਼ਮੀਨ ਨੂੰ ਹੜਪਣ ਦੇ, ਕਿਤੇ ਕਤਲ ਦੀ ਸਾਜ਼ਸ਼ ਦੇ; ਯਾਨਿ ਇਸ ਅਖੌਤੀ ਦਸਮਗ੍ਰੰਥ ਨੂੰ ਪੜ੍ਹਨ ਵਾਲੇ ਚਰਿਤਰੋਪਾਖਯਾਨ ਵਰਗਾ ਜੀਵਨ ਜੀਅ ਰਹੇ ਹਨ। ਸੋ, ਅਖੌਤੀ ਦਸਮਗ੍ਰੰਥ ਨੇ ਕਮਾਲ ਦੀ ਦੇਣ ਦਿੱਤੀ ਹੈ। ਕਦੇ ਗੁਰੂ ਗ੍ਰੰਥ ਸਾਹਿਬ ਪੜ੍ਹਨ ਵਾਲੇ ਵੀ ਧਮਕੀਆਂ, ਗੁੰਡਾਗਰਦੀ, ਸਾਜ਼ਸ਼ਾਂ ਕਰਦੇ ਹਨ? ਨਹੀਂ, ਇਕ ਵੀ ਘਟਨਾ ਅਜਿਹੀ ਨਹੀਂ –- ਇਹ ਸਭ ਅਖੌਤੀ ਦਸਮਗ੍ਰੰਥ ਦੀ ਹੀ ‘ਮਹਾਨ’ ਦੇਣ ਹੈ।

ਨਿਆਪਾਲਿਕਾ ਫੇਲ ਜਾ ਨਿਆ ਲੈਣ ਵਾਲੇ ਫੇਲ ?

www.sabblok.blogspot.com 
ਅਜ ਜਦੋ ਸਵੇਰੇ ਅਖ ਖੁਲੀ ਤਾ ਇਕ ਮਨਹੂਸ ਖਬਰ ਸੁਨ ਕੇ ਮਨ ਬੜਾ ਦੁਖੀ ਹੋਇਆ ਕੀ 1984 ਦੇ ਕਤਲੇਆਮ ਦਾ ਮੁਖ ਦੋਸ਼ੀ ਸਜਨ ਕੁਮਾਰ ਬਰੀ ਹੋ ਗਿਆ ਹੈ ..ਵੈਸੇ ਇਹ ਖਬਰ ਕੋਈ ਹੈਰਾਨੀ ਵਾਲੀ ਵੀ ਨਹੀ ਹੈ ਕਿਓਂ ਕੀ ਜਿਹਨਾ ਨੂ ਪਿਛਲੇ 29 ਸਾਲਾਂ ਵਿਚ ਕੁਝ ਨਹੀ ਹੋਇਆ ਓਹਨਾ ਨੂ ਹੁਣ ਕੀ ਹੋਵੇਗਾ ਕਿਓਂ ਕਿ ਹਿੰਦੁਸਤਾਨ ਵਿਚ ਘਟ ਗਿਣਤੀਆਂ ਦਾ ਇਹੀ ਹਾਲ ਹੋਣਾ ਸੀ ਜੋ ਹੋ ਰਿਹਾ ਹੈ ਜਦੋਂ ਦੇਸ਼ ਅਜਾਦ ਹੋਇਆ ਤਾ ਜਨਾਹ ਨੇ ਸਿਖਾਂ ਨੂ ਇਕ ਗੱਲ ਆਖੀ ਸੀ ਕੀ ਤੁਸੀਂ ਹਿੰਦੂ ਗੁਲਾਮ ਦੇਖੇ ਹਨ ..ਅਜਾਦ ਨਹੀ ਦੇਖੇ ..ਵਾਕਿਆ ਹੀ ਜਨਾਹ ਦੀ ਗੱਲ ਸਹੀ ਸੀ ..ਹੁਣ ਮੁੜਦੇ ਹਾ ਇਸ ਕੇਸ ਵੱਲ ..ਕਿਸੇ ਦੇਸ਼ ਦਾ ਸ਼ਿਸ਼ਟਮ ਇਨਾ ਵੀ ਮਾੜਾ ਨਹੀ ਹੁੰਦਾ ਕਿ ਹਜਾਰਾਂ ਬੇਗੁਨਾਹ ਲੋਕਾਂ ਦੇ ਕਾਤਿਲ ਨੂ ਇਕ ਦਿਨ ਵੀ ਜੇਲ ਨਾ ਜਾਣਾ ਪਵੇ ...ਮੈਂ ਥੋੜੇ ਜਿਹੇ ਹੋਰ ਪਾਸਿਓਂ ਸੋਚਦਾ ਹਾ ..ਸ਼ਾਇਦ ਮੇਰੀ ਗੱਲ ਕੁਝ ਲੋਕਾਂ ਨੂ ਕੌੜੀ ਵੀ ਲੱਗੇ ਤੇ ਹਜਮ ਵੀ ਨਾ ਹੋਵੇ ..ਸਭ ਤੋ ਪਹਿਲਾਂ ਸਾਨੂ ਇਹ ਦੇਖਣ ਦੀ ਲੋੜ ਹੈ ਕੀ ਸ਼ੁਰੂ ਤੋ ਲੈਕੇ ਇਹ ਕੇਸ ਲੜ ਕੌਣ ਰਿਹਾ ਹੈ

'ਇਕੋਲਾਹਾ' ਵਿਖੇ ਸੰਤ ਢੱਡਰੀਆਂ ਵਾਲਿਆਂ ਦੇ ਦੀਵਾਨ 3 ਨੂੰ

www.sabblok.blogspot.com


ਅਜੀਤਗੜ੍ਹ, 30 ਅਪ੍ਰੈਲ (ਏਜੰਸੀਆ )-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਇਕੋਲਾਹਾ (ਨੇੜੇ ਖੰਨਾ) ਵਿਖੇ ਸਿੱਖ ਕੌਮ ਦੇ ਉਘੇ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਧਾਰਮਿਕ ਦੀਵਾਨ 3 ਮਈ ਦਿਨ ਸ਼ੁੱਕਰਵਾਰ ਰਾਤ 8 ਤੋਂ 11 ਵਜੇ ਤੱਕ ਸਜਾਏ ਜਾ ਰਹੇ ਹਨ | ਬਾਬਾ ਹਰਬੰਸ ਸਿੰਘ ਇਕੋਲਾਹਾ ਵਾਲਿਆਂ ਨੇ ਦੱਸਿਆ ਕਿ ਇਸ ਸਮਾਗਮ ਵਿਚ ਹੋਰ ਵੀ ਪੰਥ ਪ੍ਰਸਿੱਧ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ |

ਮਜ਼ਦੂਰਾਂ ਨੂੰ ਸਮਰਪਿਤ ਮਈ ਦਿਵਸ

www.sabblok.blogspot.com

ਡਾ. ਹਰਕੇਸ਼ ਸਿੰਘ ਸਿੱਧੂ

ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ ਜਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ ਸੀ। ਇਸ ਹੜਤਾਲ ਦੌਰਾਨ  ਸ਼ਿਕਾਗੋ ਵਿੱਚ ਬੰਬ ਧਮਾਕਾ ਹੋਇਆ ਸੀ ਜਿਸਦੇ ਸਿੱਟੇ ਵਜੋਂ ਕਈ ਪੁਲੀਸ ਕਰਮਚਾਰੀ ਅਤੇ ਆਮ ਲੋਕ ਮਾਰੇ ਗਏ ਸਨ। ਭਾਵੇਂ ਇਸ ਘਟਨਾ´ਮ ਦਾ ਅਮਰੀਕਾ ਉੱਤੇ ਇਕਦਮ ਕੋਈ ਵੱਡਾ ਪ੍ਰਭਾਵ ਨਹੀਂ ਪਿਆ ਸੀ ਪਰ ਕੁਝ ਸਮਾਂ ਬਾਅਦ ਅਮਰੀਕਾ ਵਿੱਚ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਸੀ। ਮੌਜੂਦਾ ਸਮੇਂ ਭਾਰਤ ਅਤੇ ਹੋਰ ਮੁਲਕਾਂ ਵਿੱਚ ਮਜ਼ਦੂਰਾਂ ਦੇ 8 ਘੰਟੇ ਕੰਮ ਕਰਨ ਸਬੰਧੀ ਕਾਨੂੰਨ ਲਾਗੂ ਹੈ। ਮਜ਼ਦੂਰ ਦਿਵਸ ਅੰਤਰਰਾਸ਼ਟਰੀ ਪੱਧਰ ’ਤੇ 1 ਮਈ ਨੂੰ ਮਨਾਇਆ ਜਾਂਦਾ ਹੈ। ਭਾਰਤ ਵਿੱਚ ਇੱਕ ਮਈ ਦਾ ਦਿਹਾੜਾ ਸਭ ਤੋਂ ਪਹਿਲਾਂ ਚੇਨਈ ਵਿੱਚ 1 ਮਈ 1923 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਇਸ ਨੂੰ ਮਦਰਾਸ ਦਿਵਸ ਵਜੋਂ ਪ੍ਰਵਾਨਿਤ ਕਰ ਲਿਆ ਗਿਆ ਸੀ। ਇਸ ਦੀ ਸ਼ੁਰੂਆਤ ਭਾਰਤੀ ਮਜ਼ਦੂਰ ਕਿਸਾਨ ਪਾਰਟੀ ਦੇ ਨੇਤਾ ਕਾਮਰੇਡ ਸਿੰਗਰਾਵੇਲਰ ਨੇ ਸ਼ੁਰੂ ਕੀਤੀ ਸੀ। ਭਾਰਤ ਵਿੱਚ ਮਦਰਾਸ ਦੇ ਹਾਈਕੋਰਟ ਸਾਹਮਣੇ ਇੱਕ ਵੱਡਾ ਮੁਜਾਹਰਾ ਕਰ ਕੇ ਇੱਕ ਮਤਾ ਪਾਸ ਕਰਕੇ ਇਹ ਸਹਿਮਤੀ ਬਣਾਈ ਗਈ ਕਿ ਇਸ ਦਿਵਸ ਨੂੰ ਭਾਰਤ ਵਿੱਚ ਵੀ ਕਾਮੇ ਦਿਵਸ ਵਜੋਂ ਮਨਾਇਆ ਜਾਵੇ ਅਤੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਜਾਵੇ। ਹੁਣ ਤਾਂ ਯੂ.ਐੱਨ.ਓ. ਦੀ ਇੱਕ ਸ਼ਾਖਾ ਵੀ ਅੰਤਰਰਾਸ਼ਟਰੀ ਮਜ਼ਦੂਰ ਸੰਘ ਆਈ.ਐੱਲ.ਓ. ਦੇ ਨਾਂ ਹੇਠ ਮੌਜੂਦ ਹੈ ਜੋ ਮਜ਼ਦੂਰਾਂ ਦੇ ਮਾਮਲਿਆਂ, ਹੱਕਾਂ ਅਤੇ ਸਹੂਲਤਾਂ ਲਈ ਕੰਮ ਕਰ ਰਹੀ ਹੈ।  ਵੀਹਵੀਂ ਸਦੀ ਵਿੱਚ ਜਦੋਂ ਮਜ਼ਦੂਰਾਂ, ਕਿਰਤੀਆਂ, ਕਾਮਿਆਂ ਅਤੇ ਮਿਹਨਤਕਸ਼ਾਂ ਨੂੰ ਉਨ੍ਹਾਂ ਦੀ ਮਿਹਨਤ ਦੀ ਕਦਰ ਨਾ ਪੈਂਦੀ ਦਿਸੀ ਤਾਂ ਉਨ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਲਾਮਬੰਦੀ ਸ਼ੁਰੂ ਕਰ ਦਿੱਤੀ। ਜਗੀਰਦਾਰੀ ਅਤੇ ਪੂੰਜੀਵਾਦੀ ਨਿਜ਼ਾਮ ਮਜ਼ਦੂਰਾਂ ਦੀ ਬਣਦੀ ਮਜ਼ਦੂਰੀ, ਹੱਕ ਅਤੇ ਉਨ੍ਹਾਂ ਦੀ ਸਮਾਜਿਕ ਸੁਰੱਖਿਆ ਤੋਂ ਨਾਬਰ ਕਰਨ ਅਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਦੇ ਸਿਰ ’ਤੇ ਆਪਣੇ ਮੁਨਾਫ਼ਿਆਂ ਵਿੱਚ ਵਾਧਾ ਕਰਨ ਲਈ ਉਨ੍ਹਾਂ ਦੇ ਹੱਕਾਂ ਦਾ ਸ਼ੋਸ਼ਣ ਕਰ ਰਹੇ ਸਨ। ਅਜਿਹੀ ਹਾਲਤ ਵਿੱਚ ਸ਼ੋਸ਼ਤ ਵਰਗ ਦਾ ਜਾਗਰੂਕ ਅਤੇ ਲਾਮਬੰਦ ਹੋਣਾ ਸੁਭਾਵਿਕ ਹੈ। ਮਜ਼ਦੂਰ ਕਾਮੇ ਲਾਮਬੰਦ ਹੋ ਕੇ ਸਾਲ ਵਿੱਚ ਇੱਕ ਦਿਨ ਮਜ਼ਦੂਰ ਜਾਂ ਕਾਮਾ ਦਿਵਸ ਮਨਾਉਣ ਲੱਗ ਪਏ। ਇਸ ਦਿਨ ਉਹ ਸਾਰੇ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਗੱਲ ਕਰਦੇ ਹਨ ਅਤੇ ਪੂੰਜੀਪਤੀਆਂ, ਉਦਯੋਗਪਤੀਆਂ ਤੇ ਸਮੇਂ ਦੀ ਸਰਕਾਰ ਦੇ ਖ਼ਿਲਾਫ਼ ਮੁਜਾਹਰੇ ਅਤੇ ਧਰਨੇ ਦੇ ਕੇ ਪ੍ਰਬੰਧਕਾਂ ਨੂੰ ਮੈਮੋਰੰਡਮ ਦਿੰਦੇ ਹਨ। ਭਾਰਤ ਸਮੇਤ ਲਗਪਗ 80 ਮੁਲਕਾਂ ਵਿੱਚ ਇਹ ਦਿਵਸ ਪਹਿਲੀ ਮਈ ਨੂੰ ਮਨਾਇਆ ਜਾਂਦਾ ਹੈ। ਇਸ ਪਿੱਛੇ ਤਰਕ ਹੈ ਕਿ ਇਹ ਦਿਨ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਪ੍ਰਵਾਨਿਤ ਹੋ ਚੁੱਕਿਆ ਹੈ।
ਕਿਸੇ ਵੀ ਸਮਾਜ, ਦੇਸ਼, ਸੰਸਥਾ ਅਤੇ ਉਦਯੋਗ ਵਿੱਚ ਮਜ਼ਦੂਰਾਂ, ਕਾਮਿਆਂ ਅਤੇ ਮਿਹਨਤਕਸ਼ਾਂ ਦਾ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਦੀ ਵੱਡੀ ਗਿਣਤੀ ਇਸ ਦੀ ਕਾਮਯਾਬੀ ਲਈ ਹੱਥੀਂ, ਅਕਲ-ਇਲਮ ਅਤੇ ਤਨਦੇਹੀ ਨਾਲ ਜੁਟੀ ਹੁੰਦੀ ਹੈ। ਕਿਸੇ ਵੀ ਉਦਯੋਗ ਵਿੱਚ ਕਾਮਯਾਬੀ ਲਈ ਮਾਲਕ, ਸਰਮਾਇਆ, ਕਾਮੇ ਅਤੇ ਸਰਕਾਰ ਅਹਿਮ ਧਿਰਾਂ ਹੁੰਦੀਆਂ ਹਨ। ਕਾਮਿਆਂ ਤੋਂ ਬਿਨਾਂ ਕੋਈ ਵੀ ਸਨਅਤੀ ਢਾਂਚਾ ਖੜਾ ਨਹੀਂ ਰਹਿ ਸਕਦਾ। ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਕਿਸੇ ਦੇਸ਼ ਦੀ ਤਰੱਕੀ ਉਸ ਦੇਸ਼ ਦੇ ਕਾਮਿਆਂ ਅਤੇ ਕਿਸਾਨਾਂ ਉੱਤੇ ਨਿਰਭਰ ਕਰਦੀ ਹੈ। ਉਦਯੋਗਪਤੀ, ਮਾਲਕ ਜਾਂ ਪ੍ਰਬੰਧਕ ਸਮਝਣ ਦੀ ਬਜਾਏ ਆਪਣੇ-ਆਪ ਨੂੰ ਟਰੱਸਟੀ ਸਮਝਣ। ਲੋਕਰਾਜੀ ਢਾਂਚੇ ਵਿੱਚ ਤਾਂ ਸਰਕਾਰ ਵੀ ਲੋਕਾਂ ਵੱਲੋਂ ਚੁਣੀ ਜਾਂਦੀ ਹੈ ਜੋ ਸਿਆਸੀ ਲੋਕਾਂ ਨੂੰ ਆਪਣੇ ਦੇਸ਼ ਦੀ ਵਾਗਡੋਰ ਟਰੱਸਟੀ ਦੇ ਰੂਪ ਵਿੱਚ ਸੌਂਪਦੇ ਹਨ। ਉਹ ਪ੍ਰਬੰਧ ਚਲਾਉਣ ਲਈ ਮਜ਼ਦੂਰਾਂ, ਕਾਮਿਆਂ ਅਤੇ ਕਿਸਾਨਾਂ ਦੀ ਬਿਹਤਰੀ, ਭਲਾਈ ਤੇ ਵਿਕਾਸ,  ਅਮਨ ਅਤੇ ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਵਚਨਬੱਧ ਹੁੰਦੇ ਹਨ। ਮਜ਼ਦੂਰਾਂ ਅਤੇ ਕਿਸਾਨਾਂ ਦੀ ਵੱਡੀ ਗਿਣਤੀ ਦਾ ਰਾਜ ਪ੍ਰਬੰਧ ਵਿੱਚ ਬੜਾ ਯੋਗਦਾਨ ਹੈ। ਸਰਕਾਰ ਦਾ ਰੋਲ ਉਦਯੋਗਿਕ ਸ਼ਾਂਤੀ, ਉਦਯੋਗਪਤੀਆਂ ਅਤੇ ਮਜ਼ਦੂਰਾਂ ਦਰਮਿਆਨ ਸੁਖਾਵੇਂ, ਸ਼ਾਂਤਮਈ ਤੇ ਪਰਿਵਾਰਕ ਸਬੰਧ ਕਾਇਮ ਕਰਨਾ, ਝਗੜੇ ਤੇ ਟਕਰਾਅ ਦੀ ਸੂਰਤ ਵਿੱਚ ਉਨ੍ਹਾਂ ਦਾ ਸਮਝੌਤਾ ਅਤੇ ਸੁਲਾਹ ਕਰਵਾਉਣ ਦਾ ਪ੍ਰਬੰਧ ਕਰਨਾ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਉਦਯੋਗਿਕ ਟ੍ਰਿਬਿਊਨਲ ਕਾਇਮ ਕਰ ਕੇ ਨਿਰਪੱਖਤਾ ਤੇ ਪਾਰਦਰਸ਼ੀ ਢੰਗ ਨਾਲ ਕੁਦਰਤੀ ਨਿਆਂ ਦੇ ਅਸੂਲ ਦੇ ਸਿਧਾਂਤ ਅਨੁਸਾਰ ਇਨਸਾਫ਼ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੀ ਬਿਹਤਰੀ ਲਈ ਸਮੇਂ-ਸਮੇਂ ਸਿਰ ਕਾਨੂੰਨੀ ਅਤੇ ਜਾਬਤਾ ਪ੍ਰਣਾਲੀ ਨਿਰਧਾਰਤ ਕਰਨਾ ਹੈ।
ਭਾਰਤੀ ਸੰਦਰਭ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕ ’ਚ ਆਵਾਜ਼ ਉਠਾਈ ਸੀ ਅਤੇ ਉਸ ਸਮੇਂ ਦੇ ਹੰਕਾਰੀ ਅਤੇ ਲੁਟੇਰੇ ਹਾਕਮ ਮਲਕ ਭਾਗੋ ਦੀ ਰੋਟੀ ਵਿੱਚੋਂ ਰੱਤ ਚੋਂਦਾ ਦਿਖਾ ਕੇ ਉਸ ਦਾ ਹੰਕਾਰ ਤੋੜਿਆ ਅਤੇ ਭਾਈ ਲਾਲੋ ਦੀ ਕਿਰਤ ਦੀ ਕਮਾਈ ਨੂੰ ਸਤਿਕਾਰ ਦਿੱਤਾ ਸੀ। ਗੁਰੂ ਨਾਨਕ ਦੇਵ ਜੀ ਨੇ ‘ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਅਤੇ ਦਸਵੰਧ ਕੱਢਣਾ ਦਾ ਸੰਦੇਸ਼ ਦਿੱਤਾ। ਗ਼ਰੀਬ ਮਜ਼ਦੂਰ ਅਤੇ ਕਾਮੇ ਦਾ ਹਲੀਮੀ ਰਾਜ ਸਥਾਪਿਤ ਕਰਨ ਲਈ ਮਨਮੁਖ ਤੋਂ ਗੁਰਮੁਖ ਤਕ ਦੀ ਯਾਤਰਾ ਕਰਨ ਦਾ ਸੰਦੇਸ਼ ਦਿੱਤਾ। ਇਸੇ ਕਰਕੇ 1 ਮਈ ਨੂੰ ਭਾਈ ਲਾਲੋ ਦਿਵਸ ਵਜੋਂ ਵੀ ਸਿੱਖ ਜਗਤ ਵਿੱਚ ਮਨਾਇਆ ਜਾਂਦਾ ਹੈ।
ਲੋਕਰਾਜ ਵਿੱਚ ਜਿੱਥੇ ਕਿਰਤੀਆਂ, ਕਿਸਾਨਾਂ ਅਤੇ ਕਾਮਿਆਂ ਦੀ ਬਹੁਤ ਵੱਡੀ ਗਿਣਤੀ ਹੈ ਉੱਥੇ ਉਨ੍ਹਾਂ ਦਾ ਰਾਜ ਪ੍ਰਬੰਧ ਵਿੱਚ ਵੀ ਅਹਿਮ ਯੋਗਦਾਨ ਹੈ। ਜਿਹੜੇ ਮੁਲਕ ਗਲੋਬਲ ਪੱਧਰ ’ਤੇ ਤਰੱਕੀ ਕਰ ਰਹੇ ਹਨ, ਉਹ ਉਦਯੋਗ ਦੇ ਸਹਾਰੇ ਕਰ ਰਹੇ ਹਨ ਜਿਸ ਵਿੱਚ ਕਾਮਿਆਂ ਦਾ ਅਹਿਮ ਰੋਲ ਹੈ। ਜਿਹੜੇ ਮੁਲਕ ਵਿੱਚ ਉਦਯੋਗਪਤੀ, ਪ੍ਰਬੰਧਕ ਅਤੇ ਸਰਕਾਰੀ ਉਦਯੋਗਿਕ ਇਕਾਈਆਂ ਅਤੇ ਮਜ਼ਦੂਰਾਂ ਦਾ ਪਰਸਪਰ ਸਬੰਧ ਸੁਖਦ, ਸ਼ਾਂਤਮਈ ਅਤੇ ਪਰਿਵਾਰਕ ਢੰਗ ਦਾ ਰੱਖਣ ਵਿੱਚ ਕਾਮਯਾਬ ਹੁੰਦੇ ਹਨ ਜਾਂ ਕਾਨੂੰਨ ਬਣਾਉਣ ਵਿੱਚ ਪਾਰਦਰਸ਼ਤਾ ਦਾ ਧਿਆਨ ਰੱਖਦੇ ਹਨ ਅਤੇ ਉਨ੍ਹਾਂ ਦੀ ਪਾਲਣਾ ਨਿਰਪੱਖਤਾ, ਪ੍ਰਤੀਬੱਧਤਾ ਅਤੇ ਇੱਕ ਅੱਖ ਨਾਲ ਦੇਖਣ ਵਾਲੀ ਨੀਤੀ ਨਾਲ ਕਰਦੇ ਹਨ, ਉਨ੍ਹਾਂ ਦਾ ਉਦਯੋਗਿਕ ਵਿਕਾਸ ਹੁੰਦਾ ਹੈ ਅਤੇ ਕਾਮਿਆਂ ਦੀ ਤਰੱਕੀ ਹੁੰਦੀ ਹੈ।
ਸਾਡੇ ਮੁਲਕ ਵਿੱਚ ਕੁਝ ਰਾਜਨੀਤਕ ਪਾਰਟੀਆਂ ਦੇ ਕਿਰਤੀ, ਕਾਮੇ, ਵਰਕਰ ਜਾਂ ਮਜ਼ਦੂਰ ਅਸਲੀ ਕੰਮ ਕਰਨ ਵਾਲੇ ਕਾਮਿਆਂ ਜਾਂ ਮਜ਼ਦੂਰਾਂ ਨੂੰ ਗੁਮਰਾਹ ਕਰ ਕੇ ਅਤੇ ਭੜਕਾਊ ਨੀਤੀ ਅਪਣਾ ਕੇ ਉਦਯੋਗਿਕ ਰਿਸ਼ਤਿਆਂ ਵਿੱਚ ਤਰੇੜ ਪਾ ਕੇ ਕਈ ਥਾਵਾਂ ’ਤੇ ਵੱਡੇ-ਵੱਡੇ ਉਦਯੋਗਾਂ ਨੂੰ ਤਬਾਹ ਕਰ ਕੇ ਕਾਮਿਆਂ ਨੂੰ ਰੁਜ਼ਗਾਰ ਤੋਂ ਵਾਂਝੇ ਕਰ ਦਿੰਦੇ ਹਨ। ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਕਾਮਿਆਂ ਦੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਚਾਹੀਦਾ ਹੈ ਕਿ ਉਹ ਕੰਮ ਕਰਨ ਵਾਲਿਆਂ ਦੇ ਹੱਕਾਂ ਦੀ ਪੈਰਵੀ ਕਰਨ ਅਤੇ ਆਪਣੇ ਹਿੱਤਾਂ ਦੀ ਪੂਰਤੀ ਵਿੱਚ ਖ਼ੁਦ ਸਮਰੱਥ ਹੋਣ। ਸਰਕਾਰ ਦੀ ਪੱਧਰ ’ਤੇ ਸੁਖਾਵਾਂ, ਉਦਯੋਗਿਕ, ਸਮਾਜਿਕ, ਰਾਜਨੀਤਕ ਅਤੇ ਪ੍ਰਸ਼ਾਸਨਿਕ ਮਾਹੌਲ ਅਤੇ ਵਾਤਾਵਰਨ ਦੇਣ ਦੀ ਲੋੜ ਹੈ। ਭ੍ਰਿਸ਼ਟਾਚਾਰ ਰਹਿਤ ਪਾਰਦਰਸ਼ੀ ਪ੍ਰਸ਼ਾਸਨ ਦੇਣ ਨਾਲ ਉਦਯੋਗਿਕ ਕਾਮਿਆਂ ਵਿੱਚ ਰਾਜ ਪੱਧਰੀ, ਸਤਿਕਾਰ ਅਤੇ ਉਦਯੋਗਿਕ ਰਿਸ਼ਤੇ ਹੋਰ ਵੀ ਸੁਖਾਵੇਂ ਹੁੰਦੇ ਹਨ। ਸਾਰੇ ਵਰਗਾਂ ਨੂੰ ਆਪਣੇ ਫ਼ਰਜ਼ਾਂ ਦੀ ਪਛਾਣ ਕਰਦੇ ਹੋਏ ਅਜਿਹਾ ਵਾਤਾਵਰਨ ਸਿਰਜਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਵਿੱਚ ਮਜ਼ਦੂਰ ਸਵੈਮਾਣ ਨਾਲ ਆਪਣੀ ਰੋਜ਼ੀ-ਰੋਟੀ ਕਮਾ ਸਕਣ ਅਤੇ ਉਨ੍ਹਾਂ ਦੇ ਅਧਿਕਾਰਾਂ ਦਾ ਹਨਨ ਨਾ ਹੋਵੇ।
 ਸੰਪਰਕ: 98140-53272

ਲਸ਼ਕਰ ਵਲੋਂ ਬਾਦਲ ਨੂੰ ਉਡਾਉਣ ਦੀ ਧਮਕੀ, ਪੰਜਾਬ ’ਚ ਸੁਰੱਖਿਆ ਸਖਤ

www.sabblok.blogspot.com
ਲਸ਼ਕਰ ਵਲੋਂ ਬਾਦਲ ਨੂੰ ਉਡਾਉਣ ਧਮਕੀ, ਪੰਜਾਬ ’ਚ ਸੁਰੱਖਿਆ ਸਖਤ (ਵੀਡੀਓ ਦੇਖੋ)

ਨਵੀਂ ਦਿੱਲੀ- ਅਫਜਲ ਗੁਰੂ ਅਤੇ ਕਸਾਬ ਦੀ ਮੌਤ ਦਾ ਬਦਲਾ ਲੈਣ ਲਈ ਹੁਣ ਲਸ਼ਕਰ ਏ ਤੋਏਬਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਲਸ਼ਕਰ ਏ ਤੋਏਬਾ ਦੇ ਏਰੀਆ ਕਮਾਂਡਰ ਕਰੀਮ ਅੰਸਾਰੀ ਨੇ ਹਰਿਦੁਆਰ ਦੇ ਸਟੇਸ਼ਨ ਮਾਸਟਰ ਅਤੇ ਡੀ. ਆਰ. ਐਮ. ਫਿਰੋਜ਼ਪੁਰ ਨੂੰ ਧਮਕੀ ਭਰਿਆ ਪੱਤਰ ਭੇਜ ਕੇ ਅਗਲੀ 9 ਅਤੇ 10 ਮਈ ਨੂੰ ਬੰਬ ਧਮਾਕਿਆਂ ਦੀ ਧਮਕੀ ਦਿੱਤੀ ਹੈ। ਇਸ ਪੱਤਰ ’ਚ ਹਰਿਦੁਆਰ ਦੇ ਕਈ ਧਾਰਮਿਕ ਸਥਾਨਾਂ ਦੇ ਨਾਲ ਹੀ ਰੇਲਵੇ ਸਟੇਸ਼ਨ, ਮਿਲਟਰੀ ਕੈਂਪਾਂ ਅਤੇ ਹਵਾਈ ਅੱਡਿਆਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ।
ਇਸ ਧਮਕੀ ਭਰੇ ਪੱਤਰ ਦੇ ਮਿਲਦੇ ਹੀ ਸੁਰੱਖਿਆ ਏਜੰਸੀਆਂ ਦੀਆਂ ਨੀਂਦਾਂ ਉ¤ਡ ਗਈਆਂ ਹਨ ਕਿਉਂਕਿ ਇਸ ਪੱਤਰ ’ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬੰਬ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੱਤਰ ਅਨੁਸਾਰ ਆਉਣ ਵਾਲੀ 9 ਮਈ ਨੂੰ ਸੀਰੀਅਲ ਬੰਬ ਧਮਾਕੇ ਕਰਕੇ ਅਫਜਲ ਗੁਰੂ ਅਤੇ ਕਸਾਬ ਦੀ ਮੌਤ ਦਾ ਬਦਲਾ ਲਿਆ ਜਾਏਗਾ। ਅੱਤਵਾਦੀ ਸੰਗਠਨ ਦਾ ਪੱਤਰ ਮਿਲਦੇ ਹੀ ਨਵੀਂ ਦਿੱਲੀ ਸਥਿਤ ਰੇਲਵੇ ਦੇ ਬੜੌਦਾ ਹਾਊਸ ਹੈ¤ਡ ਆਫਿਸ ਵਲੋਂ ਇਸ ਦੀ ਸੂਚਨਾ ਸੁਰੱਖਿਆ ਏਜੰਸੀਆਂ ਨੂੰ ਦਿੱਤੀ ਗਈ ਸੀ। ਬੜੌਦਾ ਹਾਊਸ ਵਲੋਂ ਪੱਤਰ ’ਚ ਦੱਸੇ ਗਏ ਸਾਰੇ ਸੰਭਾਵਿਤ ਟਿਕਾਣਿਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੰਗਲਵਾਰ ਨੂੰ ਜਲੰਧਰ ਦੇ ਰੇਲਵੇ ਸਟੇਸ਼ਨ ’ਤੇ ਵੀ ਇਕ ਤਲਾਸ਼ੀ ਮੁਹਿੰਮ ਦੌਰਾਨ ਰੇਲਵੇ ਪੁਲਸ ਦੇ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਪੱਤਰ ਮਿਲਦੇ ਹੀ ਸੁਰੱਖਿਆ ਵਿਵਸਥਾ ਨੂੰ ਵਧਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।

ਮੁਸ਼ੱਰਫ਼ ਦੇ ਚੋਣ ਲੜਨ ’ਤੇ ਉਮਰ ਭਰ ਲਈ ਪਾਬੰਦੀ

www.sabblok.blogspot.com
ਇਸਲਾਮਾਬਾਦ, 30 ਅਪਰੈਲ
ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ ਦੇਸ਼ ਵਿਚ ਚੋਣਾਂ ਵਾਲੇ ਦਿਨ ਵੀ ਆਪਣੇ ਫਾਰਮ ਹਾਊਸ ’ਚ ਹੀ ਨਜ਼ਰਬੰਦ ਰਹਿਣਗੇ। ਦਹਿਸ਼ਤਵਾਦ-ਵਿਰੋਧੀ ਅਦਾਲਤ ਨੇ 2007 ਵਿਚ ਹੋਏ ਬੇਨਜ਼ੀਰ ਭੁੱਟੋ ਦੇ ਕਤਲ ਕੇਸ ਵਿਚ ਮੁਸ਼ੱਰਫ ਨੂੰ ਦੋ ਹਫ਼ਤਿਆਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸੇ ਦੌਰਾਨ ਪਿਸ਼ਾਵਰ ਹਾਈ ਕੋਰਟ ਦੇ ਚੀਫ ਜਸਟਿਸ ਦੋਸਤ ਮੁਹੰਮਦ ਖਾਨ ਦੀ ਅਗਵਾਈ ਵਾਲੇ 5 ਜੱਜਾਂ ਦੇ ਬੈਂਚ ਨੇ ਮੁਸ਼ੱਰਫ ਵੱਲੋਂ ਉਸ ਉਤੇ ਉਮਰ ਭਰ ਲਈ ਚੋਣ ਨਾ ਲੜ ਸਕਣ ਦੇ ਫੈਸਲੇ ਖਿਲਾਫ ਪਾਈ ਅਪੀਲ ਰੱਦ ਕਰ ਦਿੱਤੀ ਹੈ।  ਕੌਮੀ ਜਾਂਚ ਏਜੰਸੀ (ਐਫਆਈਏ) ਦੇ ਮੁੱਖ ਇਸਤਗਾਸਾਕਾਰ ਚੌਧਰੀ ਜ਼ੁਲਫ਼ਿਕਾਰ ਅਲੀ ਨੇ ਕਿਹਾ ਕਿ ਮੁਸ਼ੱਰਫ ਨੂੰ ਸੁਰੱਖਿਆ ਕਾਰਨਾਂ ਕਰਕੇ ਅੱਜ ਦੀ ਸੁਣਵਾਈ ਲਈ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ। ਹਾਲਾਂਕਿ 69 ਸਾਲਾ ਮੁਸ਼ੱਰਫ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਰੱਖਣ ਦੇ ਹੁਕਮ ਦਿੱਤੇ ਗਏ ਹਨ ਪਰ ਉਨ੍ਹਾਂ ਨੂੰ ਇਸਲਾਮਾਬਾਦ ਦੀ ਚੱਕ ਸ਼ਹਿਜ਼ਾਦ ਰੋਡ ’ਤੇ ਸਥਿਤ ਸ਼ਾਨਦਾਰ ਫਾਰਮ ਹਾਊਸ ’ਤੇ ਹੀ ਰੱਖਿਆ ਜਾਵੇਗਾ, ਜਿਸ ਨੂੰ ਸਬ ਜੇਲ੍ਹ ਦਾ ਦਰਜਾ ਦਿੱਤਾ ਗਿਆ ਹੈ। ਅਦਾਲਤ ਨੇ ਅਗਲੀ ਪੇਸ਼ੀ 14 ਮਈ ਨੂੰ ਮੁਕੱਰਰ ਕੀਤੀ ਹੈ। ਪਾਕਿਸਤਾਨ ਵਿਚ 11 ਮਈ ਨੂੰ ਆਮ ਚੋਣਾਂ ਹੋਣਗੀਆਂ। ਚੋਣ ਅਧਿਕਾਰੀਆਂ ਨੇ ਮੁਸ਼ੱਰਫ ਦੇ ਚੋਣ ਲੜਨ ’ਤੇ ਪਹਿਲਾਂ ਹੀ ਰੋਕ ਲਗਾ ਦਿੱਤੀ ਹੈ ਜਿਸ ਨਾਲ ਉਨ੍ਹਾਂ ਦੀ ਸਿਆਸੀ ਵਾਪਸੀ ਦੀਆਂ ਖਾਹਸ਼ਾਂ ’ਤੇ ਵਿਰਾਮ ਲੱਗ ਗਿਆ ਹੈ।
ਲੰਘੀ 26 ਅਪਰੈਲ ਨੂੰ ਮੁਸ਼ੱਰਫ ਨੂੰ ਚਾਰ ਦਿਨਾਂ ਲਈ ਐਫਆਈਏ ਦੀ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ ਗਿਆ ਸੀ ਤਾਂ ਕਿ ਭੁੱਟੋ ਕਤਲ ਕੇਸ ਵਿਚ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਸਕੇ। ਮੁਸ਼ੱਰਫ ਨੂੰ ਅੱਜ ਅਦਾਲਤ ਵਿਚ ਪੇਸ਼ ਨਾ ਕਰਨ ਦੇ ਐਫਆਈਏ ਦੇ ਫੈਸਲੇ ਬਾਰੇ ਜਦੋਂ ਪੁੱਛਿਆ ਗਿਆ ਤਾਂ ਮੁੱਖ ਇਸਤਗਾਸਾਕਾਰ ਅਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਇਕ ਹੁਕਮ ਜਾਰੀ ਕਰਕੇ ਕਿਹਾ ਸੀ ਕਿ ਮੁਸ਼ੱਰਫ ਦੀ ਸੁਰੱਖਿਆ ਨੂੰ ਹੱਦ ਦਰਜੇ ਦਾ ਖਤਰਾ ਹੈ। ਉਨ੍ਹਾਂ ਕਿਹਾ ‘‘ਇਸੇ ਕਾਰਨ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ ਪਰ ਉਨ੍ਹਾਂ ਦਾ ਜੁਡੀਸ਼ਲ ਰਿਮਾਂਡ ਦੇ ਦਿੱਤਾ ਗਿਆ ਹੈ।’’
ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਐਲਾਨ ਕੀਤਾ ਸੀ ਕਿ ਉਸ ਨੇ ਮੁਸ਼ੱਰਫ ਨੂੰ ਨਿਸ਼ਾਨਾ ਬਣਾਉਣ ਲਈ ਆਤਮਘਾਤੀ ਬੰਬਰਾਂ ਅਤੇ ਨਿਸ਼ਾਨੇਬਾਜ਼ਾਂ ਦਾ ਇਕ ਖਾਸ ਦਸਤਾ ਤਿਆਰ ਕੀਤਾ ਹੈ। ਮੁਸ਼ੱਰਫ ਦੇ ਫਾਰਮ ਹਾਊਸ ਲਾਗਿਓਂ ਹਾਲ ਹੀ ਵਿਚ ਵਿਸਫੋਟਕ ਸਮੱਗਰੀ ਨਾਲ ਭਰੀ ਇਕ ਕਾਰ ਬਰਾਮਦ ਹੋਈ ਸੀ। ਖੁਫੀਆ ਏਜੰਸੀਆਂ ਨੇ ਇਤਲਾਹ ਦਿੱਤੀ ਸੀ ਕਿ ਤਾਲਿਬਾਨ ਮੁਸ਼ੱਰਫ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਅਲੀ ਨੇ ਦੱਸਿਆ ਕਿ ਐਫਆਈਏ ਦੀ ਸਾਂਝੀ ਜਾਂਚ ਟੀਮ ਨੇ ਮੁਸ਼ੱਰਫ ਖ਼ਿਲਾਫ਼ ਠੋਸ ਸਬੂਤ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁਸ਼ੱਰਫ ਨੇ ਜ਼ਿੰਮੇਵਾਰੀ ਹੋਰਨਾਂ ’ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਪਰ ਅਜਿਹੇ ਠੋਸ ਸਬੂਤ ਮਿਲੇ ਹਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਉਹ ਦੋਸ਼ੀ ਹਨ। ਬੇਨਜ਼ੀਰ ਭੁੱਟੋ ਦੀ ਦਸੰਬਰ 2007 ਵਿਚ ਰਾਵਲਪਿੰਡੀ ’ਚ ਇਕ ਚੋਣ ਰੈਲੀ ਮੌਕੇ ਕੀਤੇ ਗਏ ਆਤਮਘਾਤੀ ਹਮਲੇ ਵਿਚ ਹੱਤਿਆ ਕਰ ਦਿੱਤੀ ਗਈ ਸੀ।
-ਪੀ.ਟੀ.ਆਈ.

‘ਨਾਕਾਬਲ’ ਖਿਡਾਰੀਆਂ ਨੂੰ ਅਰਜੁਨ ਐਵਾਰਡ ਮਿਲਣ ਤੋਂ ਮਿਲਖਾ ਸਿੰਘ ਦੁਖੀ

www.sabblok.blogspot.com
ਕੋਲਕਾਤਾ, 30 ਅਪਰੈਲ(ਪੀ ਟੀ ਆਈ)
‘ਉਡਣੇ ਸਿੱਖ’ ਮਿਲਖਾ ਸਿੰਘ ਨੇ ‘ਨਾਕਾਬਲ’ ਖਿਡਾਰੀਆਂ ਨੂੰ ਸਰਕਾਰ ਵੱਲੋਂ ਅਰਜੁਨ ਐਵਾਰਡ ਦਿੱਤੇ ਜਾਣ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਸਰਕਾਰ ਨੇ ਇਹ ਐਵਾਰਡ ਉਨ੍ਹਾਂ ਖਿਡਾਰੀਆਂ ਨੂੰ ਵੀ ਦਿੱਤੇ ਹਨ ਜਿਨ੍ਹਾਂ ਨੇ ਕਦੀ ਵੀ ਆਪਣੇ ਦੇਸ਼ ਦੀ ਪ੍ਰਤੀਨਿਧਤਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਐਵਾਰਡ ਕੇਵਲ ਵਧੀਆ ਅਥਲੀਟਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ।
ਮਿਲਖਾ ਸਿੰਘ, ਜਿਹੜੇ ਕਲਕੱਤਾ ਸਪਰੋਟਸ ਜਰਨਲਿਸਟ ਕਲੱਬ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਲੈਣ ਲਈ ਏਥੇ ਪਹੁੰਚੇ ਸਨ, ਨੇ ਕਿਹਾ ਕਿ ਉਨ੍ਹਾਂ ਨੇ 2001 ਵਿਚ ਉਨ੍ਹਾਂ ਨੂੰ ਦਿੱਤਾ ਗਿਆ ਅਰਜੁਨ ਐਵਾਰਡ ਵਾਪਸ ਕਰ ਦਿੱਤਾ ਸੀ ਕਿਉਂਕਿ ਉਸ ਸਮੇਂ ਉਹ ਆਪਣੀ ਜ਼ਿੰਦਗੀ ਦੇ ਵਧੀਆ ਹਿੱਸੇ ਨੂੰ ਹੰਢਾ ਚੁੱਕੇ ਸਨ। ਉਸ ਤੋਂ ਪਹਿਲਾਂ ਉਨ੍ਹਾਂ ਨੂੰ ਪਦਮਸ੍ਰੀ ਐਵਾਰਡ ਨਾਲ ਸਰਕਾਰ ਨੇ ਸਨਮਾਨਤ ਕੀਤਾ ਸੀ।
ਖਿਡਾਰੀਆਂ ਵੱਲੋਂ ਆਪਣੀ ਕਾਰਗੁਜ਼ਾਰੀ ਵਧਾਉਣ ਲਈ ‘ਡਰੱਗ’ ਦੀ ਕੀਤੀ ਜਾਂਦੀ ਵਰਤੋਂ ’ਤੇ ਗੁੱਸਾ ਪ੍ਰਗਟ ਕਰਦਿਆਂ ਮਿਲਖਾ ਸਿੰਘ ਨੇ ਕਿਹਾ, ‘‘ਮੈਂ ਲਗਾਤਾਰ 12 ਸਾਲ ਮਿਹਨਤ ਕੀਤੀ ਅਤੇ ਉਸ ਤੋਂ ਬਾਅਦ ਹੀ ਸਿਖਰ ’ਤੇ ਪਹੁੰਚ ਸਕਿਆ ਪਰ ਅੱਜ ਦੇ ਖਿਡਾਰੀ ਇਕ-ਦੋ ਸਾਲ ਹੀ ਮਿਹਨਤ ਕਰਕੇ ਸਿਖਰ ਉਤੇ ਪਹੁੰਚਣਾ ਚਾਹੁੰਦੇ ਹਨ ਅਤੇ ਇਸ ਲਈ ਉਹ ਡਰੱਗ ਦਾ ਸਹਾਰਾ ਲੈਂਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਦੇਸ਼ ਦੀ ਬਦਨਾਮੀ।’’ ਮਿਲਖਾ ਸਿੰਘ ਨੂੰ ਦੇਸ਼ ਅੰਦਰ ਕੰਮ ਕਰ ਰਹੀਆਂ ਵੱਖ-ਵੱਖ ਖੇਡ ਸੰਸਥਾਵਾਂ ਪ੍ਰਤੀ ਵੀ ਸ਼ਿਕਾਇਤ ਹੈ। ਉਨ੍ਹਾਂ ਕਿਹਾ, ‘‘ਮੈਂ ਭਵਿੱਖਬਾਣੀ ਕੀਤੀ ਸੀ ਕਿ ਅਥਲੈਟਿਕ ’ਚ ਚੀਨ ਦੀ ਸਰਦਾਰੀ ਹੋਵੇਗੀ ਅਤੇ ਸੁਝਾਉ ਦਿੱਤਾ ਸੀ ਕਿ ਭਾਰਤ ਵੀ ਚੀਨ ਵਰਗਾ ਖੇਡ ਢਾਂਚਾ ਤਿਆਰ ਕਰੇ। ਪਰ ਅਧਿਕਾਰੀਆਂ ਨੇ ਕੋਈ ਧਿਆਨ ਨਹੀਂ ਦਿੱਤਾ।’’

ਮੈਂ ਜੁੱਤੀ ਕਿਸੇ ਜੱਜ ਦੇ ਨਹੀਂ, ਬਲਕਿ ਭਾਰਤੀ ਨਿਆਂ ਪਾਲਿਕਾ ਵੱਲ ਸੁੱਟੀ-ਪੀਰ ਮੁਹੰਮਦ


ਚੰਡੀਗੜ੍ਹ, 30 ਅਪ੍ਰੈਲ (ਏਜੰਸੀਆ )-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰ ਮੁਹੰਮਦ ਨੇ ਆਪਣੇ ਬੁਲਾਰੇ ਰਾਹੀਂ ਚੰਡੀਗੜ੍ਹ ਦੇ ਮੀਡੀਆ ਨੂੰ ਜਾਰੀ ਬਿਆਨ 'ਚ ਕਿਹਾ ਹੈ ਕਿ ਉਨ੍ਹਾਂ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਵੱਲ ਜੁੱਤੀ ਸੁੱਟਣ ਦਾ ਕੋਈ ਪਛਤਾਵਾ ਨਹੀਂ ਹੈ, ਸਗੋਂ ਉਨ੍ਹਾਂ ਇਸ ਕਾਰਵਾਈ ਰਾਹੀਂ ਸਿੱਖ ਕਤਲੇਆਮ ਦੀਆਂ ਸੈਂਕੜੇ ਪੀੜਤ ਵਿਧਵਾਵਾਂ, ਬੇਪੱਤ ਕੀਤੀਆਂ ਗਈਆਂ ਮਾਵਾਂ ਤੇ ਭੈਣਾਂ ਤੇ ਪਿਛਲੇ 29 ਸਾਲਾਂ ਤੋਂ ਇਨਸਾਫ਼ ਨੂੰ ਉਡੀਕ ਰਹੀ ਸਮੁੱਚੀ ਸਿੱਖ ਕੌਮ ਦੀਆਂ ਜ਼ਖ਼ਮੀ ਭਾਵਨਾਵਾਂ ਤੇ ਪੀੜਤ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ | ਬੁਲਾਰੇ ਨੇ ਦੱਸਿਆ ਕਿ ਨਵੀਂ ਦਿੱਲੀ 'ਚ ਪੁਲਿਸ ਹਿਰਾਸਤ 'ਚੋਂ ਮੋਬਾਈਲ ਰਾਹੀਂ ਜਾਰੀ ਕੀਤੇ ਬਿਆਨ 'ਚ ਸ: ਪੀਰ ਮੁਹੰਮਦ ਨੇ ਆਖਿਆ ਹੈ ਕਿ ਉਨ੍ਹਾਂ ਨੇ ਅੱਜ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫ਼ੈਸਲੇ ਤੋਂ ਬਾਅਦ ਅਦਾਲਤ ਵਿਚ ਜੁੱਤੀ ਕਿਸੇ ਵਿਸ਼ੇਸ਼ ਜੱਜ ਵੱਲ ਨਹੀਂ, ਸਗੋਂ ਭਾਰਤੀ ਨਿਆਂਪਾਲਿਕਾ ਵੱਲ ਮਾਰੀ ਹੈ, ਜਿਸ ਨੇ ਸਿੱਖਾਂ ਨਾਲ ਘੋਰ ਧੱਕੇਸ਼ਾਹੀ ਕੀਤੀ ਹੈ |



ਪੰਜਾਬ ਸਰਕਾਰ ਹੁਣ ਪ੍ਰਾਪਰਟੀ ਟੈਕਸ ਵੀ ਵਾਪਸ ਲਵੇ : ਬਾਜਵਾ

www.sabblok.blogspot.com
ਪੰਜਾਬ ਸਰਕਾਰ ਹੁਣ ਪ੍ਰਾਪਰਟੀ ਟੈਕਸ ਵੀ ਵਾਪਸ ਲਵੇ : ਬਾਜਵਾ (ਵੀਡੀਓ)ਨਵੀਂ ਦਿੱਲੀ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵਲੋਂ ਲਾਏ ਗਏ ਪ੍ਰਾਪਰਟੀ ਟੈਕਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਲੋਕ ਸਭਾ ਵਿਚ ਆਪਣੇ ਭਾਸ਼ਣ ਦੌਰਾਨ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ 'ਤੇ ਲਾਇਆ ਗਿਆ ਵੈਲਥ ਟੈਕਸ ਵਾਪਸ ਲੈ ਲਿਆ ਹੈ ਲਿਹਾਜ਼ਾ ਹੁਣ ਪੰਜਾਬ ਸਰਕਾਰ ਨੂੰ ਸੂਬੇ ਵਿਚ ਲਾਇਆ ਗਿਆ ਪ੍ਰਾਪਰਟੀ ਟੈਕਸ ਵੀ ਵਾਪਸ ਲੈ ਲੈਣਾ ਚਾਹੀਦਾ ਹੈ। ਸੰਸਦ 'ਚ ਅਕਾਲੀ ਦਲ 'ਤੇ ਤਿੱਖਾ ਹਮਲਾ ਕਰਦਿਆਂ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰਦਾ ਹੈ ਜਦੋਂਕਿ ਕਾਂਗਰਸ ਨੇ ਸਹੀ ਅਰਥਾਂ ਵਿਚ ਕਿਸਾਨ ਦੀ ਆਵਾਜ਼ ਨੂੰ ਸਮਝਿਆ ਹੈ ਅਤੇ ਜਾਇਦਾਦ ਟੈਕਸ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਬਾਜਵਾ ਨੇ ਜਾਇਦਾਦ ਟੈਕਸ ਵਾਪਸ ਲੈਣ 'ਤੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਵਿੱਤ ਮੰਤਰੀ ਪੀ. ਚਿਦਾਂਬਰਮ ਦਾ ਧੰਨਵਾਦ ਵੀ ਕੀਤਾ। ਸ਼ਾਇਰਾਨਾ ਅੰਦਾਜ਼ 'ਚ ਬਾਦਲ 'ਤੇ ਟਿੱਚਰ ਕੱਸਦੇ ਹੋਏ ਬਾਜਵਾ ਨੇ ਕਿਹਾ ਕਿ ਇਨਸਾਨ ਨੂੰ ਸਾਰੀ ਉਮਰ ਕਮਾਈ ਕਰ ਕੇ  ਅਖੀਰ ਵਿਚ ਦੋ ਗਜ਼ ਕਫਨ ਦਾ ਟੁੱਕੜਾ ਹੀ ਮਿਲਦਾ ਹੈ ਲਿਹਾਜ਼ਾ ਪੰਜਾਬ 'ਚ ਲੁੱਟਮਾਰ ਬੰਦ ਹੋਣੀ ਚਾਹੀਦੀ ਹੈ।

ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਨੂੰ ਕੋਈ ਖ਼ਤਰਾ ਨਹੀਂ

www.sabblok.blogspot.com
ਕਾਨਫਰੰਸ ਦੌਰਾਨ ਗੁਰਬਚਨ ਸਿੰਘ ਭੁੱਲਰ ਦਾ ਸਨਮਾਨ ਕਰਦੇ ਹੋਏ ਡਾ. ਜਸਪਾਲ ਸਿੰਘ ਤੇ ਹੋਰ

ਪਟਿਆਲਾ, 30 ਅਪਰੈਲ(ਪੀ ਟੀ ਆਈ )
ਪੰਜਾਬੀ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਛੇਵੀਂ ਸਰਬ ਭਾਰਤੀ ਪੰਜਾਬੀ ਕਾਨਫਰੰਸ ਅੱਜ ਇੱਥੇ ਸ਼ੁਰੂ ਹੋਈ। ਇਸ ਦੌਰਾਨ ਵੱਖ ਵੱਖ ਤੱਥਾਂ ਦੇ ਹਵਾਲੇ ਨਾਲ ਜਿੱਥੇ ਪੰਜਾਬੀ ਭਾਸ਼ਾ ਨੂੰ ਕੋਈ ਖ਼ਤਰਾ ਨਾ ਹੋਣ ਦੀ ਗੱਲ ਆਖੀ ਗਈ, ਉਥੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਸਮੇਤ ਪੰਜਾਬੀਅਤ ਲਈ ਉਪਰਾਲੇ ਕਰਨ ਵਾਲੀਆਂ ਦਰਜਨ ਭਰ ਹਸਤੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਉਂਜ ਮੁੱਖ ਮਹਿਮਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੈਰ ਮੌਜੂਦਗੀ ਕਾਰਨ ਕਾਨਫਰੰਸ ਦਾ ਉਦਘਾਟਨੀ ਸਮਾਰੋਹ ਫਿੱਕਾ ਰਿਹਾ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਗੈਰਹਾਜ਼ਰੀ ਵੀ ਰੜਕਦੀ ਰਹੀ। ਇਸ ਕਾਰਨ ਉਦਘਾਟਨ ਦੀ ਰਸਮ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅਦਾ ਕੀਤਾ।
ਪੰਜਾਬੀਆਂ ਦੇ ਨਿੱਘੇ ਤੇ ਖੁੱਲ੍ਹੇ ਸੁਭਾਅ ਦਾ ਜ਼ਿਕਰ ਕਰਦਿਆਂ ਸ੍ਰੀ ਰੱਖੜਾ ਨੇ ਕਿਹਾ ਕਿ ਉਹ ਜਿੱਥੇ ਵੀ ਜਾਂਦੇ ਹਨ ਆਪਣੀ ਨਿਵੇਕਲੀ ਪਛਾਣ ਬਣਾਅ ਲੈਂਦੇ ਹਨ। ਇਸੇ ਕਾਰਨ ਪੰਜਾਬੀਆਂ ਦੀ ਵਿਦੇਸ਼ਾਂ ਵਿੱਚ ਵੀ ਧਾਕ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਜਾ ਵਸੇ ਪੰਜਾਬੀਆਂ ਨੂੰ ਆਪਣੀ ਮਾਤ ਭਾਸ਼ਾ ਨਾਲ ਵਧੇਰੇ ਮੋਹ ਹੈ ਅਤੇ ਉਨ੍ਹਾਂ ਨੇ ਪੰਜਾਬੀਅਤ ਨਹੀਂ ਤਿਆਗੀ, ਜੋ ਮਾਣ ਵਾਲੀ ਗੱਲ ਹੈ।
ਸਵਾਗਤੀ ਭਾਸ਼ਣ ਦੌਰਾਨ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਨੂੰ ਕੋਈ ਖ਼ਤਰਾ ਨਹੀਂ ਕਿਉਂਕਿ ਇਸ ਕੋਲ ਗੁਰੂ ਗੰ੍ਰਥ ਸਾਹਿਬ ਸਮੇਤ ਪੁਰਾਤਨ ਸਾਹਿਤ ਦਾ ਬੇਸ਼ਕੀਮਤੀ ਖ਼ਜ਼ਾਨਾ ਹੈ। ਨਾਲ ਹੀ ਪੰਜਾਬੀ ਵਿਸ਼ਵ ਦੀਆਂ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ 12ਵੇਂ ਸਥਾਨ ‘ਤੇ ਹੈ। ਡੇਢ ਸੌ ਤੋਂ ਵੱਧ ਦੇਸ਼ਾਂ ਵਿੱਚ ਵਸੇ 12 ਕਰੋੜ ਲੋਕ ਪੰਜਾਬੀ ਬੋਲਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ 10 ਵਿਭਾਗ ਪੰਜਾਬੀ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਹਨ।
ਸਾਬਕਾ ਐਮ.ਪੀ. ਤਰਲੋਚਨ ਸਿੰਘ ਨੇ ਕਿਹਾ ਕਿ ਪੰਜਾਬੀ ਦੀ ਪ੍ਰਫੁੱਲਤਾ ਵਿੱਚ ਪੰਜਾਬੀ ਫ਼ਿਲਮਾਂ ਦਾ ਵੀ ਵੱਡਾ ਯੋਗਦਾਨ ਹੈ। ਇਸ ਲਈ ਚੰਗੀਆਂ ਪੰਜਾਬੀ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਆਪਣੇ ਬੱਚਿਆਂ ਨਾਲ ਅਤੇ ਪਰਿਵਾਰਾਂ ਵਿੱਚ ਪੰਜਾਬੀ ਬੋਲਣ, ਪੜ੍ਹਣ ਅਤੇ ਲਿਖਣ ਲਈ ਪ੍ਰੇਰਿਆ।
ਪੰਜਾਬੀ ਸਾਹਿਤ ਅਕਾਦਮੀ ਹਰਿਆਣਾ ਦੇ ਸਾਬਕਾ ਡਾਇਰੈਕਟਰ ਡਾ. ਸੀ.ਆਰ. ਮੋਦਗਿੱਲ ਨੇ ਕੁੰਜੀਵਤ ਭਾਸ਼ਣ ਦੌਰਾਨ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਕੋਈ ਖ਼ਤਰਾ ਨਹੀਂ। ਪੰਜਾਬੀ ਨੂੰ ਕਿੱਤਾ ਮੁਖੀ ਬਣਾਉਣ ਦੀ  ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਇਸ ਲਈ ਸਾਂਝੇ ਯਤਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਪੰਜਾਬੀ ਦੇ ਵਿਕਾਸ ਲਈ ਮਾਨਸਿਕਤਾ ਬਦਲਣ ਦੀ ਲੋੜ ‘ਤੇ ਜ਼ੋਰ ਦਿੱਤਾ।
ਕਾਨਫਰੰਸ ਦੇ ਮੁੱਖ ਕੋਆਰਡੀਨੇਟਰ ਡਾ. ਜੋਧ ਸਿੰਘ ਨੇ ਦੱਸਿਆ ਕਿ ਕਾਨਫਰੰਸ ਵਿੱਚ ਵੀਹ ਸੂਬਿਆਂ ਤੋਂ ਤਿੰਨ ਸੌ ਦੇ ਕਰੀਬ ਡੈਲੀਗੇਟ ਭਾਗ ਲੈ ਰਹੇ ਹਨ। ਇਸ ਮੌਕੇ ਡਾ. ਜੇ.ਏ. ਖਾਨ ਤੇ ਡਾ. ਮੁਕੇਸ਼ ਕੁਮਾਰ ਵੱਲੋਂ ਤਿਆਰ ਕਾਨਫਰੰਸ ਦਾ ਸੋਵੀਨਾਰ, ਡਾ. ਜੋਧ ਸਿੰਘ ਅਤੇ ਡਾ. ਜਸਪ੍ਰੀਤ ਕੌਰ ਸਿੱਧੂ ਵੱਲੋਂ ਤਿਆਰ ਸਿੱਖ ਧਰਮ ਵਿਸ਼ਵਕੋਸ਼, ਡਾ. ਧਨਵੰਤ ਕੌਰ ਅਤੇ ਟੀਮ ਵੱਲੋਂ ਤਿਆਰ ਗੁਰੁਸ਼ਬਦ ਰਤਨਾਗਰ ਮਹਾਨ ਕੋਸ਼ (ਹਿੰਦੀ), ਡਾ. ਜੋਧ ਸਿੰਘ ਦਾ ਕਨਸਾਈਜ਼ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਅਤੇ ਡਾ. ਮੋਹਨ ਤਿਆਗੀ ਦੀ ਬਾਜੀਗਰ ਕਬੀਲੇ ਦਾ ਸਭਿਆਚਾਰ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ।  ਇਸ ਮੌਕੇ ਸਾਹਿਤਕ ਅਤੇ ਸਭਿਆਚਾਰਕ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ, ਇਨ੍ਹਾਂ ਵਿੱਚ ਮਰਹੂਮ ਗਾਇਕਾ ਸੁਰਿੰਦਰ ਕੌਰ ਦਾ ਸਨਮਾਨ ਉਨ੍ਹਾਂ ਦੀ ਧੀ ਡੌਲੀ ਗੁਲੇਰੀਆ ਅਤੇ ਮਰਹੂਮ ਅਦਾਕਾਰ ਜਸਪਾਲ ਭੱਟੀ ਦਾ ਸਨਮਾਨ ਉਨ੍ਹਾਂ ਦੀ ਪਤਨੀ ਸ੍ਰੀਮਤੀ ਸਵਿਤਾ ਭੱਟੀ  ਨੇ ਹਾਸਲ ਕੀਤਾ। ਇਸੇ ਤਰ੍ਹਾਂ ਕਲਾਕਾਰ ਮਿਹਰ ਮਿੱਤਲ, ਕਹਾਣੀਕਾਰ ਡਾ. ਗੁਰਬਚਨ ਸਿੰਘ ਭੁੱਲਰ, ਸ਼ਾਇਰ ਕਰਨੈਲ ਸਿੰਘ ‘ਸਰਦਾਰ ਪੰਛੀ’, ਨਾਵਲਕਾਰ ਸ੍ਰੀਮਤੀ ਸੁਰਿੰਦਰ ਨੀਰ ਜੰਮੂ ਸਮੇਤ ਸਮਾਜ ਸੇਵੀ ਐਸ.ਪੀ.ਐਸ. ਉਬਰਾਏ, ਹਰਿੰਦਰਪਾਲ ਸਿੰਘ ਦਿੱਲੀ ਅਤੇ ਬਾਬਾ ਜੋਧ ਸਿੰਘ ਰਿਸ਼ੀਕੇਸ਼, ਬਲਦੇਵ ਸਿੰਘ ਬੱਧਨ ਅਤੇ ਡਾ. ਸੰਤੋਖ ਸਿੰਘ ਭੁਪਾਲ ਦੇ ਭਰਾ ਸੁਰਜੀਤ ਸਿੰਘ ਚੰਡੀਗੜ੍ਹ ਆਦਿ ਦਾ ਸ੍ਰੀ ਰੱਖੜਾ ਅਤੇ ਡਾ. ਜਸਪਾਲ ਸਿੰਘ  ਵੱਲੋਂ ਸਾਂਝੇ ਤੌਰ ‘ਤੇ ਸਨਮਾਨ ਕੀਤਾ ਗਿਆ।

ਪੀ.ਪੀ.ਐਸ. ਨਾਭਾ ਵਿਖੇ ਵਿਸ਼ਵ ਨਾਚ ਦਿਵਸ ਮਨਾਇਆ

www.sabblok.blogspot.com


ਕਵਿਤਾ ਦਿਵੇਦੀ ਪੀ.ਪੀ.ਐਸ. ਵਿਖੇ ਉੜੀਸੀ ਨਾਚ ਪੇਸ਼ ਕਰਦੇ ਹੋਏ

ਨਾਭਾ, 30 ਅਪਰੈਲ(ਪੀ ਟੀ ਆਈ )
ਵਿਸ਼ਵ ਨਾਚ ਦਿਵਸ ਮੌਕੇ ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਉੜੀਸੀ ਨਾਚ ਦੀ ਵਿਸ਼ਵ ਪ੍ਰਸਿੱਧ ਨ੍ਰਿਤਕੀ ਕਵਿਤਾ ਦਿਵੇਦੀ ਦਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਸ੍ਰੀਮਤੀ ਦਿਵੇਦੀ ਪਿਛਲੇ 25 ਸਾਲਾਂ ਤੋਂ ਭਾਰਤ ਤੋਂ ਇਲਾਵਾ 40 ਵਿਦੇਸ਼ੀ ਮੁਲਕਾਂ ਵਿੱਚ ਉੜੀਸੀ ਨਾਚ ਦੀਆਂ ਪੇਸ਼ਕਾਰੀਆਂ ਕਰ ਚੁੱਕੀ ਹੈ। ਉਨ੍ਹਾਂ ਨੇ ਆਪਣਾ ਪ੍ਰੋਗਰਾਮ ਸਰਸਵਤੀ ਵੰਦਨਾ ਨਾਲ ਸ਼ੁਰੂ ਕੀਤਾ। ਨਾਚ ਤੋਂ ਪਹਿਲਾਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਾਰਤ ਦੇ ਅਮੀਰ ਕਲਾਸੀਕਲ ਨਾਚਾਂ ਅਤੇ ਵਿਸ਼ੇਸ਼ ਤੌਰ ’ਤੇ ਉੜੀਸੀ ਨਾਚ ਸਬੰਧੀ ਸੰਖੇਪ ਵਿੱਚ ਜਾਣਕਾਰੀ ਦਿੱਤੀ।
ਸਪਿਕ ਮੈਕੇ ਵੱਲੋਂ ਕਰਵਾਏ ਇਸ ਪ੍ਰੋਗਰਾਮ ਵਿੱਚ ਵਿਸ਼ਵ ਪ੍ਰਸਿੱਧ ਨਰਤਕੀ ਦੇ ਨਾਲ ਭਾਰਤੀ ਸ਼ਾਸਤਰੀ ਸੰਗੀਤ ਦੇ ਪ੍ਰਸਿੱਧ ਗਾਇਕ ਸੁਰੇਸ਼ ਕੁਮਾਰ, ਵਾਇਲਨ ਵਾਦਕ ਅਗਨੀ ਮਿੱਤਰਾ ਅਤੇ ਮ੍ਰਿਦੁਲ   ਸਾਜ਼ ਦੇ ਪ੍ਰਸਿੱਧ ਸਾਜ਼ਿੰਦੇ ਪ੍ਰਫੁੱਲ ਮਾਨਗਾਰਾਜ ਨੇ ਸਾਥ ਦਿੱਤਾ।  ਕਵਿਤਾ ਦਿਵੇਦੀ ਜੋ ਸਮਾਜ ਸ਼ਾਸਤਰ ਦੀ ਐਮ.ਏ. ਹਨ ਨੇ ਉੜੀਸਾ ਨਾਚ ਦੀ ਸਿਖਲਾਈ ਆਪਣੇ ਪਿਤਾ ਗੁਰੂ ਹਰ ਕ੍ਰਿਸ਼ਨ ਬਹਿਰਾ ਤੋਂ ਪ੍ਰਾਪਤ ਕੀਤੀ।
ਪ੍ਰੋਗਰਾਮ ਦੇ ਅੰਤ ਵਿੱਚ ਭਰਤ ਵੱਲੋਂ ਭਗਵਾਨ ਰਾਮ ਚੰਦਰ ਦੀਆਂ ਖੜਾਵਾਂ ਲਿਆਉਣ ਵਾਲੇ ਦ੍ਰਿਸ਼ ਨੂੰ ਉੜੀਸਾ ਨਾਚ ਰਾਹੀਂ ਪੇਸ਼ ਕੀਤਾ ਗਿਆ। ਉਨ੍ਹਾਂ ਦੇ ਚਿਹਰੇ ’ਤੇ ਹਾਵ-ਭਾਵ ਅਤੇ ਹੱਥਾਂ ਦੀਆਂ ਅਦਾਵਾਂ ਵਿੱਚ ਅਜਿਹੀ ਪ੍ਰਬੀਨਤਾ ਸੀ ਕਿ ਸਕੂਲੀ ਪੱਧਰ ਦੇ ਵਿਦਿਆਰਥੀ ਵੀ ਕਲਾਸੀਕਲ ਨਾਚ ਦੀਆਂ ਬਾਰੀਕੀਆਂ ਨੂੰ ਮਾਣ ਰਹੇ ਸਨ। ਪੀ.ਪੀ.ਐਸ. ਦੇ ਮੁੱਖ ਅਧਿਆਪਕ ਜਗਪ੍ਰੀਤ ਸਿੰਘ ਨੇ  ਕਵਿਤਾ ਦਿਵੇਦੀ ਅਤੇ ਉਨ੍ਹਾਂ ਦੇ ਸਾਥੀ ਕਲਾਕਾਰਾਂ ਅਤੇ ਸਪਿਕ ਮੈਕੇ ਦਾ ਵੀ ਧੰਨਵਾਦ ਕੀਤਾ।

ਆਪਣੇ ਮੂੰਹ ਮੀਆਂ-ਮਿੱਠੂ ਬਣਨ ਵਾਲੇ ਘੜੱਮ ਚੌਧਰੀ

www.sabblok.blogspot.com
ਸਮਾਜ ’ਚ ਅੱਜ-ਕੱਲ੍ਹ ਕੁਝ ਅਜਿਹਾ ਵਰਤਾਰਾ ਚੱਲ ਰਿਹਾ ਹੈ, ਜਿਸ ਅਧੀਨ ਆਪਣੇ ਮੂੰਹ ਮੀਆਂ-ਮਿੱਠੂ ਬਣਨ ਵਾਲੇ ਘੜੱਮ ਚੌਧਰੀਆਂ ਦੀ ਗਿਣਤੀ ਕੱਚੀ ਲੱਸੀ ਵਾਂਗ ਬਿਨਾਂ ਕਿਸੇ ਰੋਕ-ਟੋਕ ਦੇ ਵਧਦੀ ਜਾ ਰਹੀ ਹੈ। ਅਜਿਹੇ ਲੋਕਾਂ ਕੋਲ ਕੱਚ-ਘਰੜ ਗਿਆਨ ਦਾ ਇੰਨਾ ਜ਼ਿਆਦਾ ਭੰਡਾਰਾ ਹੁੰਦਾ ਹੈ ਕਿ ਉਹ ਕਦੇ ਮੁੱਕਣ ਦਾ ਨਾਂ ਨਹੀਂ ਲੈਂਦਾ। ਇਕ ਵਾਰ ਕੋਈ ਵਿਸ਼ਾ ਜਾਂ ਕੋਈ ਮਾਮਲਾ ਸਾਹਮਣੇ ਆਵੇ ਸਹੀ, ਉਹ ਬਿਨਾਂ ਕਿਸੇ ਦੇਰੀ ਦੇ ਆਪਣੀ ਮਰਜ਼ੀ ਨਾਲ ਉਸ ਬਾਰੇ ਮਣਾਂ-ਮੂੰਹੀਂ ਗਿਆਨ ਝਾੜਨ ਲੱਗ ਪੈਂਦੇ ਹਨ। ਕਿਸੇ ਰੋਗ ਦੀ ਗੱਲ ਕਰ ਲਓ ਤਾਂ ਉਨ੍ਹਾਂ ਦੀ ਝੋਲੀ ’ਚ ਲੁਕਮਾਨ ਹਕੀਮ ਤੋਂ ਵੱਧ ਹੀ ਨਹੀਂ, ਸਗੋਂ ਸਾਰੇ ਬ੍ਰਹਿਮੰਡ ਦੇ ਨੁਸਖੇ ਰੱਖੇ ਹੁੰਦੇ ਹਨ, ਜਿਨ੍ਹਾਂ ਨੂੰ ਉਹ ਇਕ-ਇਕ ਕੱਢ ਕੇ ਤੁਹਾਡੇ ਅੱਗੇ ਖਿਲਾਰਨਾ ਸ਼ੁਰੂ ਕਰ ਦਿੰਦੇ ਹਨ। ਤੁਸੀਂ ਕਿਹੜੀ ਦਵਾਈ ਲੈਣੀ ਹੈ, ਕਿਸ ਤਰ੍ਹਾਂ ਦਾ ਪਰਹੇਜ਼ ਕਰਨਾ ਹੈ, ਤੁਹਾਨੂੰ ਕੀ ਖਾਣਾ ਚਾਹੀਦਾ ਹੈ, ਕੀ ਨਹੀਂ ਖਾਣਾ ਚਾਹੀਦਾ, ਕਿਸ ਤਰ੍ਹਾਂ ਦੀ ਕਸਰਤ ਕਰਨੀ ਚਾਹੀਦੀ ਹੈ, ਇਸ ਸਭ ਨੁਸਖੇ ਉਹ ਫਟਾ-ਫਟ ਤੁਹਾਡੇ ਸਾਹਮਣੇ ਉਗਲਣੇ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦਾ ਆਪਣਾ ਭਾਵੇਂ ਅੰਗ-ਅੰਗ ਰੋਗੀ ਹੋਵੇ ਅਤੇ ਨਾਲ ਹੀ ਸਾਰਾ ਪਰਿਵਾਰ ਵੀ ਦਵਾਈਆਂ ਆਸਰੇ ਚੱਲ ਰਿਹਾ ਹੋਵੇ ਪਰ ਉਹ ਤੁਹਾਡੇ ਰੋਗ ਦੇ ਨਿਪਟਾਰੇ ਲਈ ਇੰਨੇ ਚਿੰਤਤ ਦਿਖਾਈ ਦੇਣਗੇ, ਜਿਵੇਂ ਹੋਰ ਕੋਈ ਕੰਮ ਹੀ ਨਾਂ ਹੋਵੇ। ਵਿਸ਼ਾ ਭਾਵੇਂ ਸਿਆਸਤ ਦਾ ਹੋਵੇ, ਭਾਵੇਂ ਭ੍ਰਿਸ਼ਟਾਚਾਰ ਦਾ, ਕਿਸੇ ਪੰਚਾਇਤ ਦਾ ਹੋਵੇ ਜਾਂ ਸਰਕਾਰ ਦਾ, ਮੁੱਦਾ ਪਤਝੜ ਦਾ ਹੋਵੇ ਜਾਂ ਬਹਾਰ ਦਾ, ਦੁਸ਼ਮਣੀ ਦਾ ਹੋਵੇ ਅਤੇ ਭਾਵੇਂ ਪਿਆਰ ਦਾ, ਇਨ੍ਹਾਂ ਨੀਮ-ਹਕੀਮਾਂ ਕੋਲ ਸਭ ਮਸਲਿਆਂ ਦਾ ਇਲਾਜ ਮੌਜੂਦ ਹੁੰਦਾ ਹੈ। ਠੰਢ ਤੋਂ ਕਿਵੇਂ ਬਚਾਅ ਕਰਨਾ ਹੈ, ਗਰਮੀ ਨੂੰ ਕਿਵੇਂ ਸਹਿਣਾ ਹੈ, ਬਰਸਾਤ ’ਚ ਕੀ ਕਰਨਾ ਚਾਹੀਦਾ ਹੈ, ਇਸ ਸਭ ਬਾਰੇ ਉਨ੍ਹਾਂ ਦੇ ਕੋਲ ‘ਗਿਆਨ’ ਦਾ ਅਥਾਹ ਭੰਡਾਰ ਮੌਜੂਦ ਹੁੰਦਾ ਹੈ। ਕਿਸ ਚੋਣ ’ਚ ਕਿਹੜੀ ਪਾਰਟੀ ਜਿੱਤੇਗੀ ਅਤੇ ਕਿਹੜੀ ਹਾਰੇਗੀ, ਕਿਸ ਮੌਕੇ ’ਤੇ ਕਿਹੜਾ ਅਫਸਰ ਸੂਬੇ ਦਾ ਉ¤ਚ ਅਧਿਕਾਰੀ ਬਣੇਗਾ ਅਤੇ ਕਿਹੜਾ ਘਰ ਨੂੰ ਤੁਰ ਜਾਏਗਾ, ਸਕੂਲ ਦਾ ਨਤੀਜਾ ਕੀ ਹੋਵੇਗਾ, ਕਿਸ ਟੀਚਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੋਵੇਗੀ, ਇਸ ਸਭ ’ਤੇ ਟਿੱਪਣੀ ਕਰਨਾ ਉਹ ਆਪਣਾ ‘ਧਰਮ’ ਸਮਝਦੇ ਹਨ। ਇਹ ਲੋਕ ਤਾਂ ਇਸ ਹੱਦ ਤੱਕ ਵੀ ਜਾ ਸਕਦੇ ਹਨ ਕਿ ਲਾੜਾ ਕਿਸੇ ਦਾ, ਲਾੜੀ ਕਿਸੇ ਹੋਰ ਪਰਿਵਾਰ ਦੀ, ਬਰਾਤ ਕਿਤੋਂ ਆਈ ਅਤੇ ਰੋਟੀ-ਪਾਣੀ ਦੀ ਜ਼ਿੰਮੇਵਾਰੀ ਕਿਸੇ ਦੀ ਪਰ ਅਜਿਹੇ ਲੋਕ ਸਲਾਹ ਦੇਣੋਂ ਬਾਜ਼ ਨਹੀਂ ਆਉਂਦੇ। ਉਹ ਫੱਟ ਕਹਿ ਦੇਣਗੇ ‘‘ਜ਼ਰਾ ਜਲਦੀ ਕਰ ਲਓ ਬਈ, ਬਰਾਤ ਤਾਂ ਆਉਣ ਹੀ ਵਾਲੀ ਹੈ।’’ ਉਨ੍ਹਾਂ ਦਾ ਦੂਜਾ ਡਾਇਲਾਗ ਹਲਵਾਈ ਵੱਲ ਸੰਬੋਧਨ ਹੁੰਦਾ ਹੈ, ‘‘ਸਬਜ਼ੀ ਬਣ ਗਈ ਕਿ ਨਹੀਂ, ਜ਼ਰਾ ਜਲਦੀ-ਜਲਦੀ ਸਲਾਦ ਵੀ ਕੱਟ ਲਓ।’’ ਭਲਾ ਬੰਦਾ ਪੁੱਛੇ ਜਿਸ ਦੇ ਘਰ ਬਰਾਤ ਆਉਣੀ ਹੈ ਅਤੇ ਜਿਸ ਨੇ ਹਲਵਾਈ ਦਾ ਪ੍ਰਬੰਧ ਕੀਤਾ ਹੈ, ਉਨ੍ਹਾਂ ਨੂੰ ਘੱਟ ਫਿਕਰ ਹੋਵੇਗਾ? ਪਰ ਨਹੀਂ ਅਜਿਹੇ ਲੋਕਾਂ ਨੂੰ ਤਾਂ ਹਰ ਕਿਸੇ ਦੇ ਕੰਮ ਅਤੇ ਮਾਮਲੇ ’ਚ ਮੂੰਹ ਮਾਰਨ ਤੋਂ ਬਿਨਾਂ ਚੈਨ ਹੀ ਨਹੀਂ ਆਉਂਦਾ। ਗੱਲ ਕੁੱਝ ਹੋਵੇ ਨਾ ਹੋਵੇ ਉਹ ਖੰਭਾਂ ਦੀਆਂ ਡਾਰਾਂ ਬਣਾਉਣ ਨੂੰ ਸ਼ੇਰ ਰਹਿੰਦੇ ਹਨ। ਐਵੇਂ ਹੀ ਹਵਾਈ ਗੱਲਾਂ ਉਡਾਈ ਜਾਣਗੇ.. ਫਲਾਣੇ ਮੁਹੱਲੇ ਦੀ ਕੁੜੀ ਦੂਜੇ ਮੁਹੱਲੇ ਦੇ ਮੁੰਡੇ ਨਾਲ ਦੌੜ ਗਈ, ਫਲਾਣੇ ਪਿੰਡ ਦੇ ਇਕ ਘਰ ’ਚੋਂ ਚੋਰਾਂ ਨੇ ਦਰਜਨਾਂ ਮੱਝਾਂ ਚੋਰੀ ਕਰ ਲਈਆਂ, ਭਲਕੇ ਜਾਂ ਪਰਸੋਂ ਤੱਕ ਮੀਂਹ ਜ਼ਰੂਰ ਆਵੇਗਾ, ਇਸ ਵਾਰ ਸਰਦੀ ਨਹੀਂ ਪਵੇਗੀ, ਵਗੈਰਾ, ਵਗੈਰਾ। ਅਜਿਹਾ ਵੀ ਨਹੀਂ ਕਿ ਇਸ ਤਰ੍ਹਾਂ ਦੇ ਲੋਕ ਕਿਸੇ ਇਕ ਪਿੰਡ ਜਾਂ ਸ਼ਹਿਰ ਤੱਕ ਸੀਮਤ ਹੁੰਦੇ ਹਨ। ਇਹ ਤਾਂ ਸੱਤ ਸਮੁੰਦਰੋਂ ਪਾਰ ਵੀ ਲੱਭੇ ਜਾ ਸਕਦੇ ਹਨ। ਅਜਿਹੇ ਲੋਕ ਹਰ ਜਗ੍ਹਾ, ਹਰ ਮੌਸਮ ’ਚ ਮਿਲ ਜਾਂਦੇ ਹਨ, ਜਿੱਥੇ ਉਹ ਖੁਦ ਨੂੰ ਲਾੜੇ ਦੀ ਤਾਈ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਰਹਿੰਦੇ ਹਨ। 
ਜੁਗਿੰਦਰ ਸੰਧੂ

ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਬਰੀ ਕਰਨਾ ਮੰਦਭਾਗਾ-ਜਥੇ: ਅਵਤਾਰ ਸਿੰਘ

www.sabblok.blogspot.com 
ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਬਰੀ ਕਰਨਾ ਮੰਦਭਾਗਾ-ਜਥੇ: ਅਵਤਾਰ ਸਿੰਘ

ਅੰਮਿ੍ਤਸਰ, 30 ਅਪ੍ਰੈਲ (ਬਹੋੜੂ)-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ 1984 'ਚ ਦਿੱਲੀ ਸਿੱਖ ਕਤਲੇਆਮ ਦੇ ਇੱਕ ਮਾਮਲੇ 'ਚੋਂ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਕੜਕੜਡੂੁਮਾ ਅਦਾਲਤ ਵੱਲੋਂ ਬਰੀ ਕਰਨ ਵਾਲਾ ਫੈਸਲਾ ਬਹੁਤ ਹੀ ਮੰਦਭਾਗਾ ਤੇ ਸਿੱਖਾਂ ਨੂੰ ਨਿਆਂ ਤੋਂ ਵਾਂਝਾ ਕਰਨ ਵਾਲਾ ਹੈ | ਅਦਾਲਤ ਦੇ ਇਸ ਫੈਸਲੇ ਨਾਲ ਸਿੱਖ ਭਾਈਚਾਰੇ ਵਿਚ ਇਕ ਵਾਰ ਫਿਰ ਦੇਸ਼ ਦੀ ਨਿਆਂ ਪ੍ਰਣਾਲੀ ਪ੍ਰਤੀ ਸ਼ੰਕੇ ਖੜੇ ਕਰਨ ਦੇ ਬਰਾਬਰ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇ: ਅਵਤਾਰ ਸਿੰਘ ਨੇ ਮੰਗ ਕੀਤੀ ਕਿ ਸਿੱਖਾਂ ਨੂੰ ਨਿਆਂ ਦਿੱਤਾ ਜਾਵੇ |ਅੰਮਿ੍ਤਸਰ, 30 ਅਪ੍ਰੈਲ (ਬਹੋੜੂ)-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ 1984 'ਚ ਦਿੱਲੀ ਸਿੱਖ ਕਤਲੇਆਮ ਦੇ ਇੱਕ ਮਾਮਲੇ 'ਚੋਂ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਕੜਕੜਡੂੁਮਾ ਅਦਾਲਤ ਵੱਲੋਂ ਬਰੀ ਕਰਨ ਵਾਲਾ ਫੈਸਲਾ ਬਹੁਤ ਹੀ ਮੰਦਭਾਗਾ ਤੇ ਸਿੱਖਾਂ ਨੂੰ ਨਿਆਂ ਤੋਂ ਵਾਂਝਾ ਕਰਨ ਵਾਲਾ ਹੈ | ਅਦਾਲਤ ਦੇ ਇਸ ਫੈਸਲੇ ਨਾਲ ਸਿੱਖ ਭਾਈਚਾਰੇ ਵਿਚ ਇਕ ਵਾਰ ਫਿਰ ਦੇਸ਼ ਦੀ ਨਿਆਂ ਪ੍ਰਣਾਲੀ ਪ੍ਰਤੀ ਸ਼ੰਕੇ ਖੜੇ ਕਰਨ ਦੇ ਬਰਾਬਰ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇ: ਅਵਤਾਰ ਸਿੰਘ ਨੇ ਮੰਗ ਕੀਤੀ ਕਿ ਸਿੱਖਾਂ ਨੂੰ ਨਿਆਂ ਦਿੱਤਾ ਜਾਵੇ |

ਸੁਖਬੀਰ ਨੇ ਹੈਰਾਨੀ ਜਤਾਈ

www.sabblok.blogspot.com
ਸੁਖਬੀਰ ਨੇ ਹੈਰਾਨੀ ਜਤਾਈ

ਚੰਡੀਗੜ੍ਹ ਹਰੀਸ਼ ਚੰਦਰ ਬਾਗਾਂ ਵਾਲਾ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ 1984 ਵਿਚ ਸਿੱਖ ਦੀ ਨਸਲਕੁਸ਼ੀ ਦੇ ਦੋਸ਼ੀ ਸੱਜਣ ਕੁਮਾਰ ਨੂੰ ਛੱਡਣ ਦੇ ਫੈਸਲੇ ’ਤੇ ਹੈਰਾਨੀ ਪ੍ਰਗਟ ਕੀਤੀ ਹੈ। ਅੱਜ ਇੱਥੋਂ ਜਾਰੀ ਇਕ ਬਿਆਨ ਵਿਚ ਉਨ੍ਹਾਂ ਆਸ ਜਤਾਈ ਕਿ ਜਿਵੇਂ ਜਗਦੀਸ਼ ਟਾਇਟਲਰ ਦੇ ਕੇਸ ਵਿਚ ਸੁਪਰੀਮ ਕੋਰਟ ਨੇ ਦੁਬਾਰਾ ਜਾਂਚ ਦੇ ਹੁਕਮ ਦਿੱਤੇ ਹਨ, ਉਵੇਂ ਹੀ ਇਸ ਕੇਸ ਵਿਚ ਸੁਪਰੀਮ ਕੋਰਟ ਮੁੜ ਜਾਂਚ ਦੇ ਹੁਕਮ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਦੁਨੀਆਂ ਵਿਚ ਸਭ ਤੋਂ ਵੱਡੀ ਕਤਲੋਗਾਰਤ ਦੇ 29 ਸਾਲ ਬਾਅਦ ਵੀ ਦਿੱਲੀ ਪੁਲਿਸ, ਕਾਂਗਰਸ ਤੇ ਸੀ.ਬੀ.ਆਈ. ਦੀ ਮਿਲੀਭੁਗਤ ਨਾਲ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ’ਤੇ ਧੱਬਾ ਹੈ ਕਿ ਇਹ ਫੈਸਲਾ ਉਸ ਦਿਨ ਆਇਆ ਹੈ ਜਦ ਸੀ.ਬੀ.ਆਈ. ਨੇ ਸੁਪਰੀਮ ਕੋਰਟ ਵਿਚ ਖੁਦ ਮੰਨਿਆ ਹੈ ਕਿ ਉਸਨੇ ਮਹੱਤਪੂਰਨ ਫਾਇਲਾਂ ਕਾਂਗਰਸੀ ਮੰਤਰੀਆਂ ਨੂੰ ਦਿਖਾਈਆਂ ਸਨ, ਜਿਨ੍ਹਾਂ ਵਿਚ ਕਾਂਗਰਸੀ ਮੰਤਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੀ ਕਾਂਗਰਸ ਦਾ ਜ਼ੋਰ 10 ਜਨਪਥ ਵਿਚ ਰਹਿਣ ਵਾਲਿਆਂ ਨੂੰ ਬਚਾਉਣ ’ਤੇ ਲੱਗਾ ਹੈ, ਕਿਉਂ ਜੋ ਉਨ੍ਹਾਂ ਨੂੰ ਪਤਾ ਹੈ ਕਿ ਸੱਜਣ ਕੁਮਾਰ ਤੇ ਜਗਦੀਸ਼ ਟਾਇਟਲਰ ਕੋਲੋਂ ਪੁੱਛਗਿੱਛ ਨਾਲ ਉਨ੍ਹਾਂ ਦੀ ਭੂਮਿਕਾ ਵੀ ਸਾਹਮਣੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਇਨ੍ਹਾਂ ਦੋਸ਼ੀਆਂ ਨੂੰ ਕਾਂਗਰਸ ਦੇ ਪਹਿਲੇ ਪਰਿਵਾਰ ਦੇ ਹਿੱਤਾਂ ਦੀ ਰਾ

ਖੀ ਲਈ ਬਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਕਤਲੋਗਾਰਤ ਦੇ ਦੋਸ਼ੀਆਂ ਨੂੰ ਮਿਸਾਲੀ ਸਾਜ਼ਾਵਾਂ ਦਿਵਾਉਣ Ñਲਈ ਆਪਣਾ ਸੰਘਰਸ਼ ਜਾਰੀ ਰੱਖੇਗਾ। ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਉਹ ਸਾਰੇ ਵਖਰੇਵਿਆਂ ਤੋਂ ਉਪਰ ਉਠਕੇ ਕਾਂਗਰਸ ਦੇ ਇਸ ਕਰੂਪ ਚਿਹਰੇ ਦਾ ਪਰਦਾਫਾਸ਼ ਕਰਨ ਤੇ ਕਤਲ ਹੋਏ 3 ਹਜ਼ਾਰ ਸਿੱਖਾਂ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਅੱਗੇ ਆਉਣ ਤੇ ਅਕਾਲੀ ਦਲ ਦਾ ਸਾਥ ਦੇਣ, ਕਿਉਂ ਜੋ ਇੰਨੀ ਵੱਡੀ ਨਸਲਕੁਸ਼ੀ ਲਈ ਕਿਸੇ ਇਕ ਵੀ ਦੋਸ਼ੀ ਨੂੰ ਸਜਾ ਨਾ ਹੋਣਾ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ’ਤੇ ਕਲੰਕ ਹੈ।ਚੰਡੀਗੜ੍ਹ (ਹਰੀਸ਼ ਚੰਦਰ ਬਾਗਾਂ ਵਾਲਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ 1984 ਵਿਚ ਸਿੱਖ ਦੀ ਨਸਲਕੁਸ਼ੀ ਦੇ ਦੋਸ਼ੀ ਸੱਜਣ ਕੁਮਾਰ ਨੂੰ ਛੱਡਣ ਦੇ ਫੈਸਲੇ ’ਤੇ ਹੈਰਾਨੀ ਪ੍ਰਗਟ ਕੀਤੀ ਹੈ। ਅੱਜ ਇੱਥੋਂ ਜਾਰੀ ਇਕ ਬਿਆਨ ਵਿਚ ਉਨ੍ਹਾਂ ਆਸ ਜਤਾਈ ਕਿ ਜਿਵੇਂ ਜਗਦੀਸ਼ ਟਾਇਟਲਰ ਦੇ ਕੇਸ ਵਿਚ ਸੁਪਰੀਮ ਕੋਰਟ ਨੇ ਦੁਬਾਰਾ ਜਾਂਚ ਦੇ ਹੁਕਮ ਦਿੱਤੇ ਹਨ, ਉਵੇਂ ਹੀ ਇਸ ਕੇਸ ਵਿਚ ਸੁਪਰੀਮ ਕੋਰਟ ਮੁੜ ਜਾਂਚ ਦੇ ਹੁਕਮ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਦੁਨੀਆਂ ਵਿਚ ਸਭ ਤੋਂ ਵੱਡੀ ਕਤਲੋਗਾਰਤ ਦੇ 29 ਸਾਲ ਬਾਅਦ ਵੀ ਦਿੱਲੀ ਪੁਲਿਸ, ਕਾਂਗਰਸ ਤੇ ਸੀ.ਬੀ.ਆਈ. ਦੀ ਮਿਲੀਭੁਗਤ ਨਾਲ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ’ਤੇ ਧੱਬਾ ਹੈ ਕਿ ਇਹ ਫੈਸਲਾ ਉਸ ਦਿਨ ਆਇਆ ਹੈ ਜਦ ਸੀ.ਬੀ.ਆਈ. ਨੇ ਸੁਪਰੀਮ ਕੋਰਟ ਵਿਚ ਖੁਦ ਮੰਨਿਆ ਹੈ ਕਿ ਉਸਨੇ ਮਹੱਤਪੂਰਨ ਫਾਇਲਾਂ ਕਾਂਗਰਸੀ ਮੰਤਰੀਆਂ ਨੂੰ ਦਿਖਾਈਆਂ ਸਨ, ਜਿਨ੍ਹਾਂ ਵਿਚ ਕਾਂਗਰਸੀ ਮੰਤਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੀ ਕਾਂਗਰਸ ਦਾ ਜ਼ੋਰ 10 ਜਨਪਥ ਵਿਚ ਰਹਿਣ ਵਾਲਿਆਂ ਨੂੰ ਬਚਾਉਣ ’ਤੇ ਲੱਗਾ ਹੈ, ਕਿਉਂ ਜੋ ਉਨ੍ਹਾਂ ਨੂੰ ਪਤਾ ਹੈ ਕਿ ਸੱਜਣ ਕੁਮਾਰ ਤੇ ਜਗਦੀਸ਼ ਟਾਇਟਲਰ ਕੋਲੋਂ ਪੁੱਛਗਿੱਛ ਨਾਲ ਉਨ੍ਹਾਂ ਦੀ ਭੂਮਿਕਾ ਵੀ ਸਾਹਮਣੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਇਨ੍ਹਾਂ ਦੋਸ਼ੀਆਂ ਨੂੰ ਕਾਂਗਰਸ ਦੇ ਪਹਿਲੇ ਪਰਿਵਾਰ ਦੇ ਹਿੱਤਾਂ ਦੀ ਰਾਖੀ ਲਈ ਬਚਾਇਆ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਕਤਲੋਗਾਰਤ ਦੇ ਦੋਸ਼ੀਆਂ ਨੂੰ ਮਿਸਾਲੀ ਸਾਜ਼ਾਵਾਂ ਦਿਵਾਉਣ Ñਲਈ ਆਪਣਾ ਸੰਘਰਸ਼ ਜਾਰੀ ਰੱਖੇਗਾ। ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਉਹ ਸਾਰੇ ਵਖਰੇਵਿਆਂ ਤੋਂ ਉਪਰ ਉਠਕੇ ਕਾਂਗਰਸ ਦੇ ਇਸ ਕਰੂਪ ਚਿਹਰੇ ਦਾ ਪਰਦਾਫਾਸ਼ ਕਰਨ ਤੇ ਕਤਲ ਹੋਏ 3 ਹਜ਼ਾਰ ਸਿੱਖਾਂ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਅੱਗੇ ਆਉਣ ਤੇ ਅਕਾਲੀ ਦਲ ਦਾ ਸਾਥ ਦੇਣ, ਕਿਉਂ ਜੋ ਇੰਨੀ ਵੱਡੀ ਨਸਲਕੁਸ਼ੀ ਲਈ ਕਿਸੇ ਇਕ ਵੀ ਦੋਸ਼ੀ ਨੂੰ ਸਜਾ ਨਾ ਹੋਣਾ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ’ਤੇ ਕਲੰਕ ਹੈ।

ਦੋਸ਼ੀ ‘ਸੱਜਣ’ ਬਰੀ--------30 ਸਾਲਾਂ ’ਚ ਵੀ ਨਾ ਮਿਲਿਆ ਸਿੱਖਾਂ ਨੂੰ ਇਨਸਾਫ਼

ਦੋਸ਼ੀ ‘ਸੱਜਣ’ ਬਰੀ
01 May 2013

30 ਸਾਲਾਂ ’ਚ ਵੀ ਨਾ ਮਿਲਿਆ ਸਿੱਖਾਂ ਨੂੰ ਇਨਸਾਫ਼

5 ਦੋਸ਼ੀ ਕਰਾਰ, ਅਦਾਲਤ ਦੇ ਬਾਹਰ, ਅੰਦਰ ਵਿਰੋਧ ਪ੍ਰਦਰਸ਼ਨ

image ਨਵੀਂ ਦਿੱਲੀ ਝ ਵਿਸ਼ਵ ਵਾਰਤਾ-ਸਾਲ 1984 ਦੇ ਦਿੱਲੀ ਦੰਗਿਆਂ ਦੇ ਇਕ ਮਾਮਲੇ ਵਿਚ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਹੈ। ਇਹ ਫ਼ੈਸਲਾ ਮੰਗਲਵਾਰ ਨੂੰ ਕੜਕੜਡੂਮਾ ਕੋਰਟ ਨੇ ਸੁਣਾਇਆ। 1984 ਵਿਚ ਦਿੱਲੀ ਦੇ ਕੈਂਟ ਇਲਾਕੇ ਵਿਚ ਇਹ ਹਿੰਸਾ ਹੋਈ ਸੀ, ਜਿਸ ਵਿਚ ਸੱਜਣ ਨੂੰ ਬਰੀ ਕੀਤਾ ਗਿਆ ਹੈ, ਜੋ ਯਕੀਨਨ ਉਸ ਲਈ ਵੱਡੀ ਰਾਹਤ ਹੈ। ਅਦਾਲਤ ਨੇ 1984 ਵਿਚ ਦਿੱਲੀ ਛਾਊਣੀ ਇਲਾਕੇ ਵਿਚ ਭੀੜ ਦੁਆਰਾ ਪੰਜ ਸਿੱਖਾਂ ਦੀ ਹੱਤਿਆ ਦੇ ਮਾਮਲੇ ਵਿਚ ਪੰਜ ਹੋਰ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ। ਫ਼ੈਸਲਾ ਸੁਣਾਉਣ ਤੋਂ ਬਾਅਦ ਦਿੱਲੀ ਵਿਚ ਕੜਕੜਡੂਮਾ ਅਦਾਲਤ ਦੇ ਬਾਹਰ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਹ ਮਾਮਲਾ ਸਿੱਖ ਵਿਰੋਧੀ ਦੰਗਿਆਂ ਨਾਲ ਜੁੜਿਆ ਹੈ ਜੋ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸ਼ੁਰੂ ਹੋਏ ਸਨ। ਇੰਦਰਾ ਗਾਂਧੀ ਦੀ ਉਨ੍ਹਾਂ ਦੇ ਦੋ ਸਕਿਓਰਿਟੀ ਗਾਰਡ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਜਸਟਿਸ ਜੀ.ਟੀ ਨਾਨਾਵਤੀ ਕਮਿਸ਼ਨ ਦੀ ਸਿਫਾਰਿਸ਼ ’ਤੇ 2005 ਵਿਚ ਕੁਮਾਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਸੀ.ਬੀ.ਆਈ ਨੇ ਉਸ ਦੇ ਅਤੇ ਉਨ੍ਹਾਂ ਦੇ ਹੋਰ ਦੋਸ਼ੀਆਂ ਖਿਲਾਫ਼ ਜਨਵਰੀ 2010 ਵਿਚ ਦੋ ਦੋਸ਼ ਪੱਤਰ ਦਾਖ਼ਲ ਕੀਤੇ ਸਨ। ਹੇਠਲੀ ਅਦਾਲਤ ਨੇ ਮਈ 2010 ਵਿਚ ਕੁਮਾਰ ਅਤੇ ਪੰਜ ਹੋਰ ਖਿਲਾਫ਼ ਆਰੋਪ ਤੈਅ ਕੀਤੇ ਸਨ। ਇਨ੍ਹਾਂ ਲੋਕਾਂ ਖਿਲਾਫ਼  ਭਾਰਤੀ ਧਾਰਾ 302 (ਹੱਤਿਆ), 395 (ਡਕੈਤੀ), 427 (ਜਾਇਦਾਦ ਨੂੰ ਨੁਕਸਾਨ ਪਹੁੰਚਾਉਣ), 153-ਏ ਵੱਖ-ਵੱਚ ਭਾਈਚਾਰੇ ਵਿਚ ਦੁਸ਼ਮਣੀ ਪੈਦਾ ਕਰਨ, 120ਬੀ (ਅਪਰਾਧਿਕ ਸਾਜਿਸ਼) ਅਤੇ ਹੋਰ ਪੇਸ਼ਕਸ਼ਾਂ ਤਹਿਤ ਆਰੋਪ ਤੈਅ ਕੀਤੇ ਗਏ ਸਨ।www.sabblok.blogspot.com 
5 ਦੋਸ਼ੀ ਕਰਾਰ, ਅਦਾਲਤ ਦੇ ਬਾਹਰ, ਅੰਦਰ ਵਿਰੋਧ ਪ੍ਰਦਰਸ਼ਨ
ਨਵੀਂ ਦਿੱਲੀ ਝ ਵਿਸ਼ਵ ਵਾਰਤਾ-ਸਾਲ 1984 ਦੇ ਦਿੱਲੀ ਦੰਗਿਆਂ ਦੇ ਇਕ ਮਾਮਲੇ ਵਿਚ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਹੈ। ਇਹ ਫ਼ੈਸਲਾ ਮੰਗਲਵਾਰ ਨੂੰ ਕੜਕੜਡੂਮਾ ਕੋਰਟ ਨੇ ਸੁਣਾਇਆ। 1984 ਵਿਚ ਦਿੱਲੀ ਦੇ ਕੈਂਟ ਇਲਾਕੇ ਵਿਚ ਇਹ ਹਿੰਸਾ ਹੋਈ ਸੀ, ਜਿਸ ਵਿਚ ਸੱਜਣ ਨੂੰ ਬਰੀ ਕੀਤਾ ਗਿਆ ਹੈ, ਜੋ ਯਕੀਨਨ ਉਸ ਲਈ ਵੱਡੀ ਰਾਹਤ ਹੈ। ਅਦਾਲਤ ਨੇ 1984 ਵਿਚ ਦਿੱਲੀ ਛਾਊਣੀ ਇਲਾਕੇ ਵਿਚ ਭੀੜ ਦੁਆਰਾ ਪੰਜ ਸਿੱਖਾਂ ਦੀ ਹੱਤਿਆ ਦੇ ਮਾਮਲੇ ਵਿਚ ਪੰਜ ਹੋਰ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ। ਫ਼ੈਸਲਾ ਸੁਣਾਉਣ ਤੋਂ ਬਾਅਦ ਦਿੱਲੀ ਵਿਚ ਕੜਕੜਡੂਮਾ ਅਦਾਲਤ ਦੇ ਬਾਹਰ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਹ ਮਾਮਲਾ ਸਿੱਖ ਵਿਰੋਧੀ ਦੰਗਿਆਂ ਨਾਲ ਜੁੜਿਆ ਹੈ ਜੋ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸ਼ੁਰੂ ਹੋਏ ਸਨ। ਇੰਦਰਾ ਗਾਂਧੀ ਦੀ ਉਨ੍ਹਾਂ ਦੇ ਦੋ ਸਕਿਓਰਿਟੀ ਗਾਰਡ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਜਸਟਿਸ ਜੀ.ਟੀ ਨਾਨਾਵਤੀ ਕਮਿਸ਼ਨ ਦੀ ਸਿਫਾਰਿਸ਼ ’ਤੇ 2005 ਵਿਚ ਕੁਮਾਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਸੀ.ਬੀ.ਆਈ ਨੇ ਉਸ ਦੇ ਅਤੇ ਉਨ੍ਹਾਂ ਦੇ ਹੋਰ ਦੋਸ਼ੀਆਂ ਖਿਲਾਫ਼ ਜਨਵਰੀ 2010 ਵਿਚ ਦੋ ਦੋਸ਼ ਪੱਤਰ ਦਾਖ਼ਲ ਕੀਤੇ ਸਨ। ਹੇਠਲੀ ਅਦਾਲਤ ਨੇ ਮਈ 2010 ਵਿਚ ਕੁਮਾਰ ਅਤੇ ਪੰਜ ਹੋਰ ਖਿਲਾਫ਼ ਆਰੋਪ ਤੈਅ ਕੀਤੇ ਸਨ। ਇਨ੍ਹਾਂ ਲੋਕਾਂ ਖਿਲਾਫ਼ ਭਾਰਤੀ ਧਾਰਾ 302 (ਹੱਤਿਆ), 395 (ਡਕੈਤੀ), 427 (ਜਾਇਦਾਦ ਨੂੰ ਨੁਕਸਾਨ ਪਹੁੰਚਾਉਣ), 153-ਏ ਵੱਖ-ਵੱਚ ਭਾਈਚਾਰੇ ਵਿਚ ਦੁਸ਼ਮਣੀ ਪੈਦਾ ਕਰਨ, 120ਬੀ (ਅਪਰਾਧਿਕ ਸਾਜਿਸ਼) ਅਤੇ ਹੋਰ ਪੇਸ਼ਕਸ਼ਾਂ ਤਹਿਤ ਆਰੋਪ ਤੈਅ ਕੀਤੇ ਗਏ ਸਨ।


ਅਕਾਲੀਆਂ ਦੇ ਪ੍ਰੈਸ਼ਰ ਅੱਗੇ ਹਾਰੀ ਕਾਂਗਰਸ ਨੇ ਰੱਦ ਕੀਤਾ ਵੈਲਥ ਟੈਕਸ : ਚੰਦੂਮਾਜਰਾ

www.sabblok.blogspot.com
ਅਕਾਲੀਆਂ ਦੇ ਪ੍ਰੈਸ਼ਰ ਅੱਗੇ ਹਾਰੀ ਕਾਂਗਰਸ ਨੇ ਰੱਦ ਕੀਤਾ ਵੈਲਥ ਟੈਕਸ : ਚੰਦੂਮਾਜਰਾ
ਪਟਿਆਲਾ, (ਪੀ ਟੀ ਆਈ )-ਅਕਾਲੀ ਦਲ ਦੇ ਜਨਰਲ ਸਕੱਤਰ ਤੇ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇਥੇ ਵੈਲਥ ਟੈਕਸ ਦੇ ਮਾਮਲੇ 'ਚ ਕਾਂਗਰਸ ਨੂੰ ਹਾਰਿਆ ਹੋਇਆ ਸਿਪਾਹੀ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੇ ਦਬਾਅ ਅੱਗੇ ਕੇਂਦਰ ਦੇ ਵਿੱਤ ਮੰਤਰੀ ਨੂੰ ਲੋਕ ਸਭਾ ਵਿਚ ਇਹ ਬਿਆਨ ਦੇ ਕੇ ਵੈਲਥ ਟੈਕਸ ਨੂੰ ਵਾਪਸ ਕਰਵਾਉਣਾ ਪਿਆ ਤੇ ਇਹ ਪੰਜਾਬ ਦੇ ਕਿਸਾਨਾਂ ਤੇ ਅਕਾਲੀ ਵਰਕਰਾਂ ਦੀ ਜਿੱਤ ਹੈ। ਪ੍ਰੋ. ਚੰਦੂਮਾਜਰਾ ਅੱਜ ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਐੱਮ. ਡੀ. ਸਹਿਕਾਰਤਾ ਬੈਂਕ, ਹਰਵਿੰਦਰ ਸਿੰਘ ਹਰਪਾਲਪੁਰ ਸਾਬਕਾ ਚੇਅਰਮੈਨ, ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐੱਸ. ਜੀ. ਪੀ. ਸੀ., ਹਰਮੀਤ ਸਿੰਘ ਪਠਾਣਮਾਜਰਾ ਪ੍ਰਧਾਨ ਯੂਥ ਅਕਾਲੀ ਦਲ, ਜਗਜੀਤ ਸਿੰਘ ਕੋਹਲੀ ਓ. ਐੱਸ. ਡੀ. ਪ੍ਰੋ. ਚੰਦੂਮਾਜਰਾ, ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਦੇਵ ਸਿੰਘ ਸਿਆਲੂ, ਕੌਂਸਲਰ ਸੁਖਬੀਰ ਸਿੰਘ ਅਬਲੋਵਾਲ, ਜਸਵਿੰਦਰ ਸਿੰਘ ਚੱਢਾ, ਮੂਸਾ ਖਾਨ ਕੌਮੀ ਮੀਤ ਪ੍ਰਧਾਨ, ਜੋਗਿੰਦਰ ਸਿੰਘ ਛਾਂਗਾ ਅਤੇ ਹੋਰ ਵੀ ਨੇਤਾ ਮੌਜੂਦ ਸਨ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੇ ਲੋਕ ਦਿੱਲੀ ਵਲੋਂ ਲਗਾਏ ਗਏ ਜਜ਼ੀਆ ਟੈਕਸ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਦੇ ਤੇ ਸਮੇਂ-ਸਮੇਂ 'ਤੇ ਪੰਜਾਬੀਆਂ ਨੇ ਜਜ਼ੀਆ ਟੈਕਸ ਦਾ ਜ਼ਬਰਦਸਤ ਵਿਰੋਧ ਕੀਤਾ ਹੈ ਤੇ ਅੱਜ ਵੀ ਪੰਜਾਬ ਦੇ ਬਹਾਦਰ ਲੋਕਾਂ ਤੇ ਅਕਾਲੀ ਵਰਕਰਾਂ ਦੇ ਕੀਤੇ ਐਲਾਨ ਮੁਤਾਬਕ ਕੇਂਦਰ ਦੀ ਸਰਕਾਰ ਨੂੰ ਝੁੱਕਣਾ ਪਿਆ ਹੈ, ਜਿਸਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸੀ ਕਦੇ ਵੀ ਪੰਜਾਬ ਦੇ ਨਾਲ ਨਹੀਂ ਹਨ। ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸੂਝ-ਬੂਝ ਕਾਰਨ ਹੀ ਪੰਜਾਬ ਦੇ ਕਾਂਗਰਸੀ ਜ਼ੀਰੋ ਹੋ ਕੇ ਰਹਿ ਗਏ ਹਨ। ਉਨ੍ਹਾਂ ਆਖਿਆ ਕਿ ਜੇਕਰ ਅਕਾਲੀ ਦਲ ਪੰਜਾਬ ਵਿਚ ਧਰਨਿਆਂ ਦਾ ਐਲਾਨ ਨਾ ਕਰਦਾ ਤੇ ਵਿਧਾਨ ਸਭਾ ਸੈਸ਼ਨ ਬੁਲਾਉੁਣ ਦੀ ਮੰਗ ਨਾ ਕਰਦਾ ਤਾਂ ਕਾਂਗਰਸ ਜਜ਼ੀਆ ਟੈਕਸ ਨੂੰ ਪੰਜਾਬ ਵਿਚ ਲਾਗੂ ਕਰਵਾ ਦਿੰਦੀ।  ਪ੍ਰੋ. ਚੰਦੂਮਾਜਰਾ ਨੇ ਅੱਜ 1984 ਦੇ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਕਲੀਨ ਚਿੱਟ ਮਿਲਣ ਦੇ ਮਾਮਲੇ ਨੂੰ ਬੇਹੱਦ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਹਜ਼ਾਰਾਂ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਨਿਰਦੋਸ਼ ਕਰਾਰ ਦੇ ਦਿੱਤਾ ਹੈ, ਜਿਸਨੇ ਲੱਖਾਂ ਸਿੱਖਾਂ ਦੇ ਹਿਰਦੇ ਛੱਲਣੀ ਕਰ ਦਿੱਤੇ ਹਨ।

ਸੱਜਣ ਬਾਰੇ ਫੈਸਲੇ 'ਤੇ ਸੁਪਰੀਮ ਕੋਰਟ ਤੋਂ ਮੁੜ ਜਾਂਚ ਦੇ ਹੁਕਮਾਂ ਦੀ ਉਮੀਦ : ਸੁਖਬੀਰ

ਸੱਜਣ ਬਾਰੇ ਫੈਸਲੇ 'ਤੇ ਸੁਪਰੀਮ ਕੋਰਟ ਤੋਂ ਮੁੜ ਜਾਂਚ ਦੇ ਹੁਕਮਾਂ ਦੀ ਉਮੀਦ : ਸੁਖਬੀਰ

ਜਲੰਧਰ/ਚੰਡੀਗੜ੍ਹ, (ਭੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 1984 ਵਿਚ ਸਿੱਖਾਂ ਦੀ ਨਸਲਕੁਸ਼ੀ ਦੇ ਦੋਸ਼ੀ ਸੱਜਣ ਕੁਮਾਰ ਨੂੰ ਛੱਡਣ ਦੇ ਫੈਸਲੇ 'ਤੇ ਹੈਰਾਨੀ ਪ੍ਰਗਟ ਕੀਤੀ ਹੈ। ਅੱਜ ਇੱਥੋਂ ਜਾਰੀ ਇਕ ਬਿਆਨ ਵਿਚ ਉਨ੍ਹਾਂ ਆਸ ਜਤਾਈ ਕਿ ਜਿਵੇਂ ਜਗਦੀਸ਼ ਟਾਇਟਲਰ ਦੇ ਕੇਸ ਵਿਚ ਸੁਪਰੀਮ ਕੋਰਟ ਨੇ ਦੁਬਾਰਾ ਜਾਂਚ ਦੇ ਹੁਕਮ ਦਿੱਤੇ ਹਨ, ਉਵੇਂ ਹੀ ਇਸ ਕੇਸ ਵਿਚ ਸੁਪਰੀਮ ਕੋਰਟ ਮੁੜ ਜਾਂਚ ਦੇ ਹੁਕਮ ਦੇਵੇਗੀ।
ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਦੁਨੀਆ ਵਿਚ ਸਭ ਤੋਂ ਵੱਡੀ ਕਤਲੋਗਾਰਤ ਦੇ 29 ਸਾਲ ਬਾਅਦ ਵੀ ਦਿੱਲੀ ਪੁਲਸ, ਕਾਂਗਰਸ ਤੇ ਸੀ. ਬੀ. ਆਈ. ਦੀ ਮਿਲੀਭੁਗਤ ਨਾਲ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ 'ਤੇ ਧੱਬਾ ਹੈ ਕਿ ਇਹ ਫੈਸਲਾ ਉਸ ਦਿਨ ਆਇਆ ਹੈ ਜਦ ਸੀ. ਬੀ. ਆਈ. ਨੇ ਸੁਪਰੀਮ ਕੋਰਟ ਵਿਚ ਖੁਦ ਮੰਨਿਆ ਹੈ ਕਿ ਉਸ ਨੇ ਮਹੱਤਵਪੂਰਨ ਫਾਈਲਾਂ ਕਾਂਗਰਸੀ ਮੰਤਰੀਆਂ ਨੂੰ ਦਿਖਾਈਆਂ ਸਨ, ਜਿਨ੍ਹਾਂ ਵਿਚ ਕਾਂਗਰਸੀ ਮੰਤਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ।  ਉਨ੍ਹਾਂ ਕਿਹਾ ਕਿ ਸਾਰੀ ਕਾਂਗਰਸ ਦਾ ਜ਼ੋਰ 10 ਜਨਪਥ ਵਿਚ ਰਹਿਣ ਵਾਲਿਆਂ ਨੂੰ ਬਚਾਉਣ 'ਤੇ ਲੱਗਾ ਹੈ ਕਿਉਂਜੋ ਉਨ੍ਹਾਂ ਨੂੰ ਪਤਾ ਹੈ ਕਿ ਸੱਜਣ ਕੁਮਾਰ ਤੇ ਜਗਦੀਸ਼ ਟਾਇਟਲਰ ਕੋਲੋਂ ਪੁੱਛਗਿੱਛ ਨਾਲ ਉਨ੍ਹਾਂ ਦੀ ਭੂਮਿਕਾ ਵੀ ਸਾਹਮਣੇ ਆ ਜਾਵੇਗੀ।
ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਉਹ ਸਾਰੇ ਵਖਰੇਵਿਆਂ ਤੋਂ Àੁੱਪਰ ਉੱਠ ਕੇ ਕਾਂਗਰਸ ਦੇ ਇਸ ਕਰੂਪ ਚਿਹਰੇ ਦਾ ਪਰਦਾਫਾਸ਼ ਕਰਨ ਤੇ ਕਤਲ ਹੋਏ 3 ਹਜ਼ਾਰ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਅੱਗੇ ਆਉਣ ਤੇ ਅਕਾਲੀ ਦਲ ਦਾ ਸਾਥ ਦੇਣ।www.sabblok.blogspot.com
ਜਲੰਧਰ/ਚੰਡੀਗੜ੍ਹ, (ਭੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 1984 ਵਿਚ ਸਿੱਖਾਂ ਦੀ ਨਸਲਕੁਸ਼ੀ ਦੇ ਦੋਸ਼ੀ ਸੱਜਣ ਕੁਮਾਰ ਨੂੰ ਛੱਡਣ ਦੇ ਫੈਸਲੇ 'ਤੇ ਹੈਰਾਨੀ ਪ੍ਰਗਟ ਕੀਤੀ ਹੈ। ਅੱਜ ਇੱਥੋਂ ਜਾਰੀ ਇਕ ਬਿਆਨ ਵਿਚ ਉਨ੍ਹਾਂ ਆਸ ਜਤਾਈ ਕਿ ਜਿਵੇਂ ਜਗਦੀਸ਼ ਟਾਇਟਲਰ ਦੇ ਕੇਸ ਵਿਚ ਸੁਪਰੀਮ ਕੋਰਟ ਨੇ ਦੁਬਾਰਾ ਜਾਂਚ ਦੇ ਹੁਕਮ ਦਿੱਤੇ ਹਨ, ਉਵੇਂ ਹੀ ਇਸ ਕੇਸ ਵਿਚ ਸੁਪਰੀਮ ਕੋਰਟ ਮੁੜ ਜਾਂਚ ਦੇ ਹੁਕਮ ਦੇਵੇਗੀ।

ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਦੁਨੀਆ ਵਿਚ ਸਭ ਤੋਂ ਵੱਡੀ ਕਤਲੋਗਾਰਤ ਦੇ 29 ਸਾਲ ਬਾਅਦ ਵੀ ਦਿੱਲੀ ਪੁਲਸ, ਕਾਂਗਰਸ ਤੇ ਸੀ. ਬੀ. ਆਈ. ਦੀ ਮਿਲੀਭੁਗਤ ਨਾਲ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ 'ਤੇ ਧੱਬਾ ਹੈ ਕਿ ਇਹ ਫੈਸਲਾ ਉਸ ਦਿਨ ਆਇਆ ਹੈ ਜਦ ਸੀ. ਬੀ. ਆਈ. ਨੇ ਸੁਪਰੀਮ ਕੋਰਟ ਵਿਚ ਖੁਦ ਮੰਨਿਆ ਹੈ ਕਿ ਉਸ ਨੇ ਮਹੱਤਵਪੂਰਨ ਫਾਈਲਾਂ ਕਾਂਗਰਸੀ ਮੰਤਰੀਆਂ ਨੂੰ ਦਿਖਾਈਆਂ ਸਨ, ਜਿਨ੍ਹਾਂ ਵਿਚ ਕਾਂਗਰਸੀ ਮੰਤਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੀ ਕਾਂਗਰਸ ਦਾ ਜ਼ੋਰ 10 ਜਨਪਥ ਵਿਚ ਰਹਿਣ ਵਾਲਿਆਂ ਨੂੰ ਬਚਾਉਣ 'ਤੇ ਲੱਗਾ ਹੈ ਕਿਉਂਜੋ ਉਨ੍ਹਾਂ ਨੂੰ ਪਤਾ ਹੈ ਕਿ ਸੱਜਣ ਕੁਮਾਰ ਤੇ ਜਗਦੀਸ਼ ਟਾਇਟਲਰ ਕੋਲੋਂ ਪੁੱਛਗਿੱਛ ਨਾਲ ਉਨ੍ਹਾਂ ਦੀ ਭੂਮਿਕਾ ਵੀ ਸਾਹਮਣੇ ਆ ਜਾਵੇਗੀ।
ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਉਹ ਸਾਰੇ ਵਖਰੇਵਿਆਂ ਤੋਂ Àੁੱਪਰ ਉੱਠ ਕੇ ਕਾਂਗਰਸ ਦੇ ਇਸ ਕਰੂਪ ਚਿਹਰੇ ਦਾ ਪਰਦਾਫਾਸ਼ ਕਰਨ ਤੇ ਕਤਲ ਹੋਏ 3 ਹਜ਼ਾਰ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਅੱਗੇ ਆਉਣ ਤੇ ਅਕਾਲੀ ਦਲ ਦਾ ਸਾਥ ਦੇਣ।


ਅਫਸਾਨੇ ਸਰਤਾਜ ਦੇ' ਸ਼ਾਮ ਹੇਠ ਸਰੋਤਿਆਂ ਨੇ ਸੂਫੀ ਕਲਾਕਾਰ ਸਤਿੰਦਰ ਸਰਤਾਜ ਦੀ ਮਹਿਫਲ ਦਾ ਆਨੰਦ ਮਾਣਿਆ

www.sabblok.blogspot.com

ਨੌਜਵਾਨਾਂ ਨੇ ਰੱਜ ਕੇ ਪਾਏ ਭੰਗੜੇ ਤੇ ਨਾਲੇ 'ਅੱਧੀ ਕਿੱਕ ਤੇ ਸਟਾਰਟ' ਕੀਤੇ ਯਾਮ੍ਹੇ
altਬਰੇਸ਼ੀਆ, 30, ਅਪ੍ਰੈਲ, (ਸਵਰਨਜੀਤ ਸਿੰਘ ਘੋਤੜਾ) - ਇਟਲੀ ਵਿਚ ਸੂਫੀ ਕਲਾਕਾਰ ਸਤਿੰਦਰ ਸਰਤਾਜ ਦੀ ਆਮਦ ਤੇ ਉਨ੍ਹਾਂ ਦੀ ਕਲਾ ਦੇ ਦੀਵਾਨਿਆਂ ਵਿਚ ਖੁਸ਼ੀ ਦੀ ਲਹਿਰ ਬਣੀ ਹੋਈ ਸੀ। ਉਨ੍ਹਾਂ ਨੇ ਇਟਲੀ ਵਿਚ ਪਹਿਲਾਂ ਰੀਜੋਮਿਲੀਆ ਤੇ ਫਿਰ ਬਰੇਸ਼ੀਆ ਵਿਚ ਆਪਣੀ ਕਲਾ ਦਾ ਜਾਦੂ ਬਖੇਰਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਬਲਦੇਵ ਸਿੰਘ ਬੂਰੇ ਜੱਟਾਂ, ਤੇ ਵਿਜੇ ਯੂ ਕੇ ਨੇ ਦੱਸਿਆ ਕਿ ਇਟਲੀ ਵਿਚ ਦਰਸ਼ਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਤੇ ਸਰਤਾਜ ਨੂੰ ਦੇਖਣ ਤੇ ਸੁਣਨ ਲਈ ਸਰੋਤੇ ਵੱਧ ਚੜ੍ਹ ਕੇ ਪੁੱਜੇ। ਸ਼ਨੀਵਾਰ ਸ਼ਾਮ ਨੂੰ ਬਰੇਸ਼ੀਆ ਵਿਚ ਪੈਂਦੇ ਸ਼ਹਿਰ ਮੋਂਨਤੀਕਿਆਰੀ ਵਿਚ ਹੋਏ ਸ਼ੋਅ ਵਿਚ ਪੰਜਾਬੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਸਭ ਤੋਂ ਜਿਆਦਾ ਫੈਮਲੀਆਂ ਵਾਲੇ ਇਸ ਪ੍ਰੋਗਰਾਮ ਵਿਚ ਸਮੇਤ ਫੈਮਲੀਆਂ ਦੇ ਪੁੱਜੇ। ਇਸ ਪ੍ਰੋਗਰਾਮ ਨੂੰ ਸਫਲਾ ਕਰਨ ਲਈ ਪ੍ਰਬੰਧਕਾਂ ਨੇ ਬਹੁਤ ਵੱਡੇ ਹਾਲ ਦਾ ਪ੍ਰਬੰਧ ਕੀਤਾ ਹੋਇਆ ਸੀ। ਜਿਸ ਵਿਚ ਬਹੁਤ ਹੀ ਸੁੰਦਰ ਲਾਇਟਾਂ ਦੇ ਨਾਲ ਵਧੀਆ ਸਟੇਜ ਬਣੀ ਹੋਈ ਸੀ। ਸਤਿੰਦਰ ਸਰਤਾਜ ਦੇ ਪੁੱਜਣ ਤੋਂ ਪਹਿਲਾਂ ਬਲਦੇਵ ਸਿੰਘ ਬੂਰੇ ਜੱਟਾਂ ਨੇ ਆਏ ਹੋਏ ਸਰੋਤਿਆਂ ਨੂੰ ਜੀ ਆਇਆਂ ਕਿਹਾ ਤੇ ਨਾਲ ਹੀ ਜੋ ਸਰਤਾਜ ਦੇ ਨਾਲ ਯੂ ਕੇ ਅਤੇ ਹੋਰ ਮੁਲਕਾਂ ਤੋਂ ਸਰੋਤੇ ਪੁੱਜੇ ਸਨ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਜਦੋਂ ਸਤਿੰਦਰ ਸਰਤਾਜ ਆਪਣੇ ਵਖਰੇ ਸਟਾਇਲ ਨਾਲ ਸਟੇਜ ਤੇ ਪੁੱਜੇ ਤਾ ਪੰਡਾਲ ਵਿਚ ਮੌਜੂਦ ਦਰਸ਼ਕਾਂ ਨੇ ਤਾਲੀਆਂ ਦੀ ਗੜਗੜਾਹਟ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਸਤਿੰਦਰ ਸਰਤਾਜ ਨੇ ਇਟਲੀ ਦੇ ਦਰਸ਼ਕਾਂ ਦਾ ਧੰਨਵਾਦ ਕਰਦੇ ਹੋਏ ਆਪਣੀ ਗਾਇਕੀ ਇੱਕ ਇਟਲੀ ਤੇ ਲਿਖੇ ਹੋਏ ਸ਼ੇਅਰ ਨਾਲ ਸ਼ੁਰੂ ਕੀਤੀ, ਅਤੇ ਉਸ ਤੋਂ ਬਾਦ ਉਨ੍ਹਾਂ ਨੇ ਆਪਣਾ ਚਰਚਿਤ ਗੀਤ 'ਸਾਂਈ ਵੇ ਸਾਂਈ ਨਾਲ ਗਾਇਕੀ ਦਾ ਆਗਾਜ ਕੀਤਾ, ਇਸ ਤੋਂ ਬਾਦ ਉਨ੍ਹਾਂ ਨੇ ਆਪਣੇ ਨਵੇਂ ਅਤੇ ਪੁਰਾਣੇ ਗੀਤਾਂ ਨਾਲ ਲੱਗਭੱਗ ਤਿੰਨ ਘੰਟੇ ਤੱਕ ਸਰੋਤਿਆਂ ਦਾ ਮਨੋਰੰਜਨ ਕੀਤਾ। ਜਿਸ ਦੌਰਾਨ ਸਰੋਤਿਆਂ ਵੱਲੋਂ ਭਰਪੂਰ ਪਿਆਰ ਪ੍ਰਾਪਤ ਕੀਤਾ। ਨੌਜੁਆਨਾਂ ਨੇ ਆਪਣੀ ਫਰਮਾਇਸ਼ ਦੇ ਸਾਰੇ ਗੀਤ ਸਰਤਾਜ ਕੋਲੋਂ ਸੁਣੇ, ਅਤੇ ਕਈ ਗੀਤਾਂ ਦੇ ਨਾਲ ਨਾਲ ਗਾਇਆ ਵੀ, ਜਦੋਂ ਸਰਤਾਜ ਨੇ ਅੱਧੀ ਕਿੱਕ ਤੇ ਸਟਾਰਟ ਮੇਰਾ ਯਾਮਾ ਨੀ ਹੋਰ ਦੱਸ ਕੀ ਭਾਲਦੀ ਗਾਇਆ ਤੇ ਪੰਡਾਲ ਵਿਚ ਮੌਜੂਦ ਤਕਰੀਬਨ ਸਾਰੇ ਹੀ ਨੌਜੁਆਨਾਂ ਨੇ ਭੰਗੜਾ ਵੀ ਪਾਇਆ ਤੇ ਸਰਤਾਜ ਵੀ ਉਨ੍ਹਾਂ ਨੂੰ ਵੇਖ ਵੇਖ ਕੇ ਖੁਸ਼ ਹੁੰਦੇ ਰਹੇ। ਉਨ੍ਹਾਂ ਨਾਲ ਆਏ ਹੋਏ ਮਿਊਜੀਸ਼ਨਾਂ ਨੇ ਵੀ ਬਹੁਤ ਵਧੀਆ ਮਿਊਜਿਕ ਵਜਾ ਕੇ ਗਾਇਕੀ ਨੂੰ ਹੋਰ ਵੀ ਉਭਾਰਿਆ। ਸਮਾਤਪਤੀ ਤੇ ਬਹੁਤ ਸਾਰੀਆਂ ਫੈਮਲੀਆਂ ਅਤੇ ਨੌਜੁਆਨਾਂ ਨੇ ਸਤਿੰਦਰ ਸਰਤਾਜ ਨਾਲ ਫੋਟੋ ਖਿਚਵਾਈਆ ਤੇ ਨਾਲ ਹੀ ਉਨ੍ਹਾਂ ਤੋਂ ਆਟੋਗਰਾਫ ਵੀ ਲਏ। ਕੁਲ ਮਿਲਾ ਕਿ ਇਹ ਸ਼ੌਅ ਬਹੁਤ ਹੀ ਸਫਲਤਾਪੂਰਵਕ ਸੰਪੰਨ ਹੋਇਆ। ਇਸ ਪ੍ਰੌਗਰਾਮ ਦੀ ਫੋਟੋਗ੍ਰਾਫੀ ਘੋਤੜਾ ਸਟੂਡੀਓ ਬਰੇਸ਼ੀਆ ਵਾਲਿਆਂ ਵੱਲੋਂ ਕੀਤੀ ਗਈ ਜੋ ਕਿ ਇਸ ਮੌਕੇ 'ਤੇ ਖਾਸ ਤੌਰ 'ਤੇ ਪੁੱਜੇ ਹੋਏ ਸਨ।

ਸੈਕਰਾਮੈਂਟੋ ਸਿੱਖ ਸੁਸਾਇਟੀ ਗੁਰਦੁਆਰਾ ਬਰੈਡਸ਼ਾਅ ਵਿਖੇ ਵਿਸਾਖੀ ਮੌਕੇ ਮੇਅਰ ਗੈਰੀ ਡੇਵਿਸ ਨੇ ਸ਼ਿਰਕਤ ਕੀਤੀ

www.sabblok.blogspot.com

altਕੈਲੀਫੋਰਨੀਆ, 30 ਅਪ੍ਰੈਲ, (ਹੁਸਨ ਲੜੋਆ ਬੰਗਾ) - ਸੈਕਰਾਮੈਂਟੋ ਸਿੱਖ ਸੁਸਾਇਟੀ ਗੁਰਦੁਆਰਾ ਬਰੈਡਸ਼ਾਅ ਵਿਖੇ ਵਿਸਾਖੀ ਧੂਮ ਧਾਮ ਨਾਲ ਮਨਾਈ। ਇਸ ਮੌਕੇ ਐਲਕ ਗਰੋਵ ਸ਼ਹਿਰ ਦੇ ਮੇਅਰ ਗੈਰੀ ਡੇਵਿਸ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਦਾ ਸਵਾਗਤ ਕਰਦਿਆਂ ਹਰਕੀਰਤ ਸਿੰਘ ਨੇ ਐਲਕ ਗਰੋਵ ਸ਼ਹਿਰ ਵੱਲੋਂ ਸਿੱਖ ਭਾਈਚਾਰੇ ਨੂੰ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਮੌਕੇ ਸੰਬੋਧਿਨ ਕਰਦਿਆਂ ਮੇਅਰ ਗੈਰੀ ਡੇਵਿਸ ਨੇ ਸਿੱਖ ਭਾਈਚਾਰੇ ਨੂੰ ਵਿਸਾਖੀ ਦੀ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਸਿੱਖ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ, ਸੂਬਾ ਤੇ ਦੇਸ਼ ਨੂੰ ਰਹਿਣ ਵਾਸਤੇ ਮਹਾਨ ਸਥਾਨ ਬਣਾਉਣ ਲਈ ਸਿੱਖਾਂ ਨੇ ਭਾਰੀ ਯੋਗਦਾਨ ਪਾਇਆ। ਉਨ੍ਹਾਂ ਨੇ ਇਸ ਮੌਕੇ 'ਤੇ ਉਨ੍ਹਾਂ ਵੱਲੋਂ ਤੇ ਐਲਕ ਗਰੋਵ ਸ਼ਹਿਰ ਦੀ ਤਰਫੋਂ ਸਾਰੇ ਕੌਂਸਲ ਮੈਂਬਰਾਂ ਦੇ ਦਸਤਖਤਾਂ ਵਾਲਾ ਇਕ ਮਤਾ ਸੈਕਰਾਮੈਂਟੋ ਸਿੱਖ ਸੁਸਾਇਟੀ ਦੇ ਪ੍ਰਧਾਨ ਡਾ ਗੁਰਪ੍ਰੀਤ ਸਿੰਘ ਨੂੰ ਸੌਂਪਿਆ ਜਿਨ੍ਹਾਂ ਨੇ ਸਮੂਹ ਸੰਗਤ ਦੀ ਤਰਫੋਂ ਸਵੀਕਾਰ ਕੀਤਾ। ਡਾ ਗੁਰਪ੍ਰੀਤ ਸਿੰਘ ਨੇ ਮੇਅਰ ਦਾ ਇੱਥੇ ਆਉਣ 'ਤੇ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆ੍ਰਰੇ ਦੇ ਹੈਡ ਗ੍ਰੰਥੀ ਭਾਈ ਸੁਖਦੇਵ ਸਿੰਘ ਨੇ ਸਿਰੋਪਾਓ ਦੇਕੇ ਸਨਮਾਨਿਤ ਕੀਤਾ। ਮੇਅਰ ਗੈਰ ਡੇਵਿਸ ਨੇ ਗੁਰੂ ਕੇ ਲੰਗਰ ਦਾ ਵੀ ਅਨੰਦ ਮਾਣਿਆ। ਇਸ ਮੌਕੇ 'ਤੇ ਬਰੈਡਸ਼ਾਅ ਗੁਰਮਤ ਸਕੂਲ ਨੇ ਸੈਕਰਾਮੈਂਟੋ ਸਿੱਖ ਸਪੋਰਟਸ ਸਕੂਲ ਕੰਪਲੈਕਸ ਵਿਖੇ ਚੌਥਾ ਸਾਲਾਨਾ ਹੋਲ ਮਹੱਲਾ ਮਨਾਇਆ। ਇਸ ਮੌਕੇ ਬੱਚਿਆਂ ਨੇ ਵੱਖ ਵੱਖ ਖੇਡਾਂ ਵਿਚ ਹਿੱਸਾ ਲਿਆ। ਮੇਅਰ ਨੇ ਬੱਚਿਆਂ ਦੀਆਂ ਖੇਡਾਂ ਦਾ ਵੀ ਅਨੰਦ ਮਾਣਿਆ। ਸਕੂਲ ਪ੍ਰਬੰਧਕਾਂ ਨੇ ਮੇਅਰ ਦਾ ਇੱਥੇ ਆਉਣ 'ਤੇ ਧੰਨਵਾਦ ਕੀਤਾ।

ਗੁਰਦੁਵਾਰਾ ਨਾਨਕਸਰ ਡੈਲਹਾਈ ਵਿਖੇ ਹੋਇਆ ਭਾਰੀ ਅੰਮ੍ਰਿਤ ਸੰਚਾਰ ਅਤੇ ਮਹਾਨ ਗੁਰਮਤਿ ਸਮਾਗਮ

www.sabblok.blogspot.com

altਕੈਲੀਫੋਰਨੀਆ, 30 ਅਪ੍ਰੈਲ, (ਹੁਸਨ ਲੜੋਆ ਬੰਗਾ) - ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਤਿ ਧੰਨ ਧੰਨ ਬਾਬਾ ਮਹਾਂ ਹਰਨਾਮ ਸਿੰਘ ਜੀ ਭੁਚੋ ਸਾਹਿਬ ਵਾਲਿਆ ਦੀ 200 ਸਾਲਾ ਜਨਮ ਸ਼ਤਾਪਦੀ ਅਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆ ਦੀ 100 ਸਾਲਾ ਜਨਮ ਸ਼ਤਾਪਦੀ ਦੀ ਖੁਸ਼ੀ ਵਿਚ ਗੁਰਦਵਾਰਾ ਨਾਨਕਸਰ ਡੈਲਹਾਈ ਵਿਖੇ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਹਾਨ ਗੁਰਮਤਿ ਸਮਾਗਮ ਹੋਇਆ ਜਿਸ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਗੁਰੂਘਰ ਦੇ ਪ੍ਰਧਾਨ ਜਸਵਿੰਦਰ ਸਿੰਘ ਕੰਗ ਅਤੇ ਮੀਡੀਆ ਇੰਚਾਰਜ ਦਲਜੀਤ ਸਿੰਘ ਮਾਛੀਵਾੜਾ ਦੇ ਵੱਖ - ਵੱਖ ਗੁਰੂਘਰਾਂ ਤੋਂ ਪਹੁੰਚੇ ਅਹੁੱਦੇਦਾਰਾਂ ਅਤੇ ਸਮੂੰਹ ਸੰਗਤਾ ਨੂੰ ਜੀ ਆਇਆ ਆਖਿਆ ਹਜ਼ਾਰਾ ਸੰਗਤਾਂ ਵੱਲੋਂ ਸਹਿਜ ਪਾਠ,ਮੂਲ ਮੰਤਰ, ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਅਖੰਡ ਪਾਠ ਕਰਵਾਏ ਗਏ। ਇਸ ਮਹਾਨ ਸੰਤ ਸਮਾਗਮ ਵਿਚ ਸੰਤ ਬਾਬਾ ਧੰਨਾ ਸਿੰਘ ਜੀ ਨਾਨਕਸਰ ਬੜੂੰਦੀ ਵਾਲੇ, ਸੰਤ ਬਾਬਾ ਬਲਵਿੰਦਰ ਸਿੰਘ ਜੀ ਕੁਰਾਲੀ ਵਾਲੇ, ਸੰਤ ਬਾਬਾ ਪ੍ਰੀਤਮ ਸਿੰਘ ਜੀ ਮਿਂਠੇ ਟਿਵਾਣੇ ਵਾਲੇ, ਗਿਆਨੀ ਸਾਹਿਬ ਸਿੰਘ ਜੀ ਕਨੇਡਾ ਵਾਲੇ, ਭਾਈ ਰਵਿੰਦਰ ਸਿੰਘ ਟਰਲੱਕ , ਬਾਬਾ ਪ੍ਰਿਤਪਾਲ ਸਿੰਘ ਟਰਲੱਕ ਅਤੇ ਹੋਰ ਗੁਰੂ ਪੰਥ ਦੇ ਮਹਾਨ ਕਥਾਵਾਚਕ ਅਤੇ ਗੁਰੂ ਦੇ ਕੀਰਤਨੀਆਂ ਨੇ ਕਥਾ-ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸੀਂਘੜਾ ਵਾਲੇ ਅਤੇ ਸੰਤ ਬਾਬਾ ਹਰਦੇਵ ਸਿੰਘ ਜੀ ਲੂਲੋ ਵਾਲਿਆਂ ਨੇ ਫੋਨ ਰਾਹੀ ਹਾਜ਼ਰੀ ਭਰੀ ਅਤੇ ਬਾਬਾ ਬਲਵਿੰਦਰ ਸਿੰਘ ਕੁਰਾਲੀ ਵਾਲਿਆਂ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਦੀ ਵਧਾਈ ਦਿੱਤੀ ੀ ਗੁਰਮਤਿ ਸਮਾਗਮ ਸ਼ਾਮ 6 ਵਜੇ ਤੋਂ ਸ਼ੁਰੂ ਹੋਏ ਰਾਤ 12 ਵਜੇ ਸੰਗਤਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ ਜੋ ਅਲੌਕਕ ਨਜ਼ਾਰਾ ਵੇਖਣ ਵਾਲਾ ਸੀ। ਰਾਤ 12æ30 ਵਜੇ ਅਰਦਾਸ ਕਰਨ ਅਤੇ ਹੁਕਮਨਾਮਾ ਲੈਣ ਉਪਰੰਤ ਸਮਾਪਤ ਹੋਏ। 28 ਅਪ੍ਰੈਲ ਦਿਨ ਐਂਤਵਾਰ ਨੂੰ ਭਾਰੀ ਅੰਮ੍ਰਿਤ ਸੰਚਾਰ ਹੋਇਆ ਜਿਸ ਵਿਚ ਬੇਅੰਤ ਪਰਾਣੀਆ ਨੇ ਅੰਮ੍ਰਿਤ ਪਾਨ ਕੀਤਾ ਅਤੇ ਇਕ ਗੋਰਾ ਸਿੱਖ ਵੀ ਅੰਮ੍ਰਿਤ ਪਾਨ ਕਰਕੇ ਗੁਰੂ ਦਾ ਸਿੰਘ ਸਜਿਆ। ਹੋਰਨਾ ਤੋਂ ਇਲਾਵਾ ਪੰਜਾਬ ਮੇਲ ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ, ਸੈਨਹੋਜੇ ਗੁਰਦਵਾਰਾ ਸਾਹਿਬ ਦੇ ਸਕੱਤਰ ਪ੍ਰੀਤਮ ਸਿੰਘ ਗਰੇਵਾਲ, ਸੁਰਿੰਦਰ ਸਿੰਘ ਅਟਵਾਲ, ਗੁਰਦਿਆਲ ਸਿੰਘ ਢਿੱਲੋਂ, ਗੁਰਦਵਾਰਾ ਬ੍ਰੈਡਸ਼ਾਹ ਰੋਡ ਸੈਕਰਾਮੈਂਟੋ ਦੇ ਸਕੱਤਰ ਗੁਰਿੰਦਰਪਾਲ ਸਿੰਘ ਲਾਡੀ, ਸੁਖਜੀਵਨ ਸਿੰਘ ਧਾਲੀਵਾਲ ਨੇ ਇਸ ਨਗਰ ਕੀਰਤਨ ਵਿਚ ਹਾਜ਼ਰੀ ਭਰੀ। ਅਖੀਰ ਵਿਚ ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਕੁਰਾਲੀ ਵਾਲਿਆਂ ਵੱਲੋਂ ਗੁਰਮਤਿ ਸਮਾਗਮ ਵਿਚ ਪੁੱਜੀ ਸੰਗਤ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਧਿਆਨ ਸਿੰਘ " ਸ਼ਾਹ ਸਕੰਦਰ "

www.sabblok.blogspot.com

30 ਅਪ੍ਰੈਲ - ਪੰਜਾਬੀ ਮਾਂ ਬੋਲੀ ਦੇ ਸਾਹਿਤ ਭੰਡਾਰ ਨੂੰ ਭਰਨ ਲਈ ਅਨੇਕਾਂ ਬੁੱਧੀ ਜੀਵੀ ਲੇਖਕ, ਕਹਾਣੀ ਕਾਰ, ਨਾਵਲ ਕਾਰ, ਖੋਜਕਾਰ, ਲਿਖਾਰੀ ਕਵੀ ਵੱਖ - ਵੱਖ ਸਾਹਿਤ ਸਭਾਵਾਂ ਨਾਲ ਜੁੜਕੇ ਅਤੇ ਕਈ ਸਾਹਿਤਕ ਮੈਗਜ਼ੀਨਾਂ ਅਤੇ ਵੈੱਬ ਸਾਈਟਾਂ ਰਾਹੀਂ ਇਸ ਮਹਾਨ ਕਾਰਜ ਵਿਚ ਸਰਗਰਮ ਹਨ ,ਜਿਨ੍ਹਾਂ ਸਾਰਿਆਂ ਦਾ ਵਰਨਣ ਕਰਨਾ ਅਸੰਭਵ ਹੈ, ਪਰ ਜਦੋਂ ਕਿਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮ੍ਰਿਪਤ ੍ਰ ਤ੍ਰੈ ਮਾਸਿਕ ਮੈਗਜ਼ੀਨ " ਰੂਪਾਂਤ੍ਰ" ਦੇ ਸੰਪਾਦਕ ਦਾ ਨਾਂ ਤੇ ਉਸ ਦੀ ਸੂਰਤ ਮੇਰੇ ਜ਼ਿਹਨ ਵਿਚ ਵਿਚ ਘੁੰਮਣ ਲੱਗ ਜਾਂਦੀ ਹੈ, ਤਾਂ ਮਨ ਕਰਦਾ ਹੈ ਕਿ ਅਪਣੇ ਇਸ ਲੇਖ ਰਾਹੀਂ ਮੈਂ ਉਸ ਬਾਰੇ ਕੁੱਝ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨ ਦਾ ਯਤਨ ਕਰਾਂ। ਦਰਮਿਆਨਾ ਕੱਦ, ਮਾੜਕੂ ਜੇਹਾ ਸਰੀਰ, ਪਤਲਾ ਚੇਹਰਾ, ਕਨਕ ਵੰਨਾ ਰੰਗ, ਅੱਖਾਂ ਜ਼ਰਾ ਅੰਦਰ ਨੂੰ ਧੱਸੀਆਂ ਹੋਈਆਂ ਖੁੱਲ੍ਹਾ ਭਰਵਾਂ ਦਾੜ੍ਹਾ, ਜ਼ਰਾ Aੱੱਪਰ ਵੱਲ ਨੂੰ ਸਿੱਧੇ ਸੁਆਰੇ ਹੋਏ ਚੇਹਰੇ 'ਤੇ ਸੱਜਦੇ ਮੁਛਹਿਰੇ, ਜਚਦਾ ਪਰ ਸਾਦਾ ਮੁਰਾਦਾ ਪਹਿਰਾਵਾ ਹਲਕੇ ਰੰਗ ਦੀ ਬੜੇ ਸੁਹਜ ਨਾਲ ਬੰਨ੍ਹੀ ਪੱਗ ਉਸ ਦੀ ਸ਼ਖਸੀਅਤ ਨੂੰ ਨਿਖਾਰਦੀ ਹੈ, ਮਿਲਣ ਸਾਰ, ਮਿੱਠ ਬੋਲੜਾ ਸਾਫ ਗੋ ਸਪਸ਼ਟ, ਗੱਲ ਕਰਦਿਆਂ ਖੰਘੂਰਾ ਜੇਹਾ ਮਾਰ ਕੇ ਅਪਣੀ ਗੱਲ ਤੋਰਨੀ, ਅਪਣੀ ਗੱਲ ਦੇ ਵਿਸ਼ੇ ਨੂੰ ਪੂਰੇ ਵਿਸਥਾਰ ਨਾਲ ਕਹਿਣਾ ਉਸ ਦਾ ਸੁਭਾਅ ਹੈ, ਯੋਗਤਾ ਐਮ, ਏ, ਤੱਕ ਹੈ, ਕਿੱਤੇ ਵਜੋਂ ਅਧਿਆਪਕ ਹੈ, ਤੇ ਅਪਣਾ ਜੱਦੀ ਪਿੰਡ ਛੱਡ ਕੇ ਉਸ ਨੇ ਅਪਣਾ ਰੈਣ ਬਸੇਰਾ ਅਪਣੀ ਨੌਕਰੀ ਵਾਲੇ ਕਸਬੇ ਦੀਨਾ ਨਗਰ(ਗੁਰਦਾਸਪੁਰ) ਜੀ ਟੀ ਰੋਡ ਦੇ ਕੰਡੇ ਤੇ ਬਣਾ ਲਿਆ, ਜਿੱਥੇ ਤ੍ਰੈ ਮਾਸਿਕ ਮੈਗਜ਼ੀਨ " ਰੂਪਾਂਤ੍ਰ ",ਜਿਸ ਦੀ ਨੀਂਹ ਪ੍ਿਰਸੱਧ ਕਥਾ ਕਾਰ ਅਤੇ ਸਵਤੰਤਰਤਾ ਸੰਗ੍ਰਾਮੀ ਗਿਆਨੀ ਮਾਨ ਸਿੰਘ ਝਾਵਰ ਦੇ ਵੱਡੇ ਬੇਟੇ, ਅੰਤਰ ਰਾਸ਼ਟਰੀ ਲੇਖਕ ਪੂਰਨ ਸਿੰਘ ਇੰਗਲੈਂਡ ਨੇ ਅੱਜ ਤੋਂ ਲਗ ਪਗ ਦੱਸ ਕੁ ਸਾਲ ਪਹਿਲਾਂ ਰੱਖੀ ਸੀ, ਜਿਸ ਦੇ ਪਹਿਲੇ ਸੰਪਾਦਿਕ ਉਨ੍ਹਾਂ ਦੇ ਛੋਟੇ ਭਰਾ ਪ੍ਰੌਫੈਸਰ ਵਰਿੰਦਰ ਸਿੰਘ ਸਨ। ਜੋ ਅੰਗ੍ਰੇਜ਼ੀ ਤੇ ਫਾਰਸੀ ਦੇ ਚੰਗੇ ਵਿਦਵਾਨ ਸਨ। ਇਸ ਮੈਗਜ਼ੀਨ ਦੀ ਸਰਪ੍ਰਸਤੀ ਉਨ੍ਹਾਂ ਦੀ ਸੁਯੋਗ ਪਤਨਂੀ ਸ੍ਰੀਮਤੀ ਤਾਰਾ ਵਤੀ ਸਨ। ਜੋ ਦੋਵੇਂ ਹੀ ਮੌਤ ਦੇ ਜਾਬਰ ਪੰਜੇ ਨੇ ਸਾਥੋਂ ਖੋਹ ਲਏ ਹਨ ਬੇਸ਼ੱਕ ਇਹ ਮੈਗਜੀਨ ਉਨ੍ਹਾਂ ਦੇ ਪਿੰਡ ਝਾਵਰ(ਗੁਰਦਾਸਪੁਰ) ਤੋਂ ਹੀ ਨਿਕਲਦਾ ਰਿਹਾ ਪਰ ਇੱਸ ਦੀ ਰੂਪ ਰੇਖਾ ਧਿਆਨ ਸਿੰਘ ਵੱਲੋਂ ਦੀਨਾ ਨਗਰ ਵਿਖੇ ਹੀ ਤਿਆਰ ਹੁੰਦੀ ਰਹੀ, ਪ੍ਰੋਫੈਸਰ ਸਾਹਬ ਦੀ ਯੋਗਤਾ ਅਤੇ ਸੂਝ ਸਿਆਣਪ ਕਰਕੇ ਰੂਪਾਂਤਰ ਅਪਣੀ ਨਿਰੰਤਰ ਤੋਰ ਬਿਨਾਂ ਕਿਸੇ ਇਸ਼ਤਹਾਰ ਵਗੈਰਾ ਦੀ ਆਰਥਿਕ ਸਹਾਇਤਾ ਬਿਨਾਂ ਚਲਦਾ ਰਿਹਾ, ਪਰ ਪ੍ਰੋਫੈਸਰ ਵੀਰਿੰਦਰ ਸਿੰਘ ਦੀ ਅਚਾਣਕ ਮੌਤ ਹੋਣ ਜਾਣ ਕਰਕੇ ਇਸ ਮੈਗਜ਼ੀਨ ਦੀ ਸੰਪਾਦਕੀ ਦੀ ਪੂਰੀ ਜ਼ਿਮੇਵਾਰੀ ਧਿਆਨ ਸਿੰਘ " ਸ਼ਾਹ ਸਕੰਦਰ " ਦੇ ਸਿਰ ਪੈ ਗਈ, ਜਿਸ ਨੂੰ ਪੂਰੀ ਤਨ ਦੇਹੀ ਨਾਲ ਉਹ ਨਿਭਾ ਰਿਹਾ ਹੈ। ਸੰਪਾਦਕ ਦੇ ਤੌਰ 'ਤੇ ਉਹ ਇਕ ਵਧੀਆ ਸੰਪਾਦਕ ਹੈ। ਕਹਾਣੀ ਕਾਰ ਤੇ ਕਵੀ ਹੈ। ਸੂਫੀਆਨਾ ਰੰਗ ਵਿਚ ਦੋਹੜੇ ਵੀ æਿਲਖਦਾ ਹੈ। ਅਪਣੇ ਸੁਰੀਲੇ ਗਲੇ ਰਾਂਹੀਂ ਜਦ ਉਹ ਅਪਣੀ ਕੋਈ ਕਵਿਤਾ ਜਾਂ ਦੋਹੜਾ ਗਾ ਕੇ ਸਾਜ਼ਾਂ ਨਾਲ ਕਿਸੇ ਪ੍ਰੋਗ੍ਰਾਮ 'ਤੇ ਸਟੇਜ 'ਤੇ ਗਾਂਦਾ ਹੈ ਤਾਂ ਸ੍ਰੋਤੇ ਮੰਤ੍ਰ ਮੁਘਦ ਕਰ ਦੇਂਦਾ ਹੈ। ਹਰ ਸਾਲ ਅਪਣੇ ਜਨਮ ਦਿਨ ਦੇ ਬਹਾਨੇ ਉਹ ਅਪਣੇ ਵੇਹੜੇ " ਮੇਲਾ ਕਲਮਾਂ ਦਾ " ਦਾ ਇੱਕ ਰੰਗਾ ਰੰਗ ਪ੍ਰੋਗ੍ਰਾਮ ਰਚਾਉਂਦਾ ਹੈ, ਤਾਂ ਸ਼ਾਇਰਾਂ, ਗੀਤ ਕਾਰਾਂ, ਕਲਾਕਾਰਾਂ, ਲੇਖਕਾਂ ਦਾ ਇਹ ਸੰਗਮ ਵੇਖਣ ਯੋਗ ਹੂੰਦਾ ਹੈ। ਬਾਹਰੋਂ ਆਏ ਲੇਖਕ ਮਹਿਮਾਂਨਾਂ ਦੇ ਲੰਗਰ ਵਿਚ ਗੰਨੇ ਦੇ ਰੱਸ ਵਿਚ ਪਕਾਈ ਖੀਰ, ਮੱਕੀ ਦੀ ਰੋਟੀ ਨਾਲ ਸਰ੍ਹੋਂ ਦਾ ਸਾਗ ਉਚੇਚਾ ਤਿਆਰ ਕਰਕੇ ਪਰੋਸਿਆ ਜਾਂਦਾ ਹੈ। ਮਹਿਮਾਣ ਨਿਵਾਜ਼ੀ ਵਿੱਚ ਅਪਣੀ ਖੁਸ਼ੀ ਸਮਝਦਾ ਹੈ। ਉਸ ਦੇ ਨਾਮ ਨਾਲ ਉਸ ਦਾ ਉੱਪ ਨਾਮ " ਸ਼ਾਹ ਸਕੰਦਰ " ਕਿਵੇਂ ਜੁੜ ਗਿਆ ਇਹ ਵੀ ਇੱਕ ਬੜੀ ਰੌਚਕ ਗੱਲ ਹੈ। ਗੁਰਦਾਪੁਰ ਪਠਾਨ ਕੋਟ ਜੀ ਟੀ ਰੋਡ 'ਤੇ ਦੀਨਾ ਨਗਰ ਦੇ ਨਾਲ ਹੀ ਜਿੱਥੇ ਉਸ ਦਾ ਕੋਠੀ ਨੁਮਾ ਖੁਲ੍ਹਾ ਘਰ ਹੈ। ਬੜੀ ਹੀ ਹਰੀ ਭਰੀ ਰਮਣੀਕ ਥਾਂ ਤੇ ਹੈ। ਇਸ ਦੇ ਲਹਿੰਦੇ ਪਾਸੇ ਥੋੜ੍ਹੀ ਦੂਰ ਤੇ ਕਿਸ ਫੱਕਰ ਸ਼ਾਹ ਸਕੰਦਰ ਦਾ ਮਜ਼ਾਰ ਹੈ। ਜਿਸ ਤੇ ਹਰ ਸਾਲ ਮੇਲਾ ਲੱਗਦਾ ਹੈ। ਬੜੀਆਂ ਰੌਣਕਾਂ ਲਗਦੀਆਂ ਹਨ। ਉਸ ਦਾ ਘਰ ਵੀ ਏਸੇ ਥਾਂ ਦੇ ਨੇੜੇ ਹੋਣ ਕਾਰਣ ਉਸ ਦੇ ਨਾਂ ਨਾਲ ਵੀ ਉਸ ਦੇ ਨਾਂ ਨਾਲ ਸ਼ਾਹ ਸਕੰਦਰ ਜੁੜ ਗਿਆ ਲਗਦਾ ਜਾਪਦਾ ਹੈ। ਉਸ ਨੂੰ ਵੱਖ ਤਰ੍ਹਾਂ ਦੇ ਫੁੱਲ ਬੂਟੇ ਲਗਾਣ ਦਾ ਸ਼ੌਕ ਹੈ। ਇਸ ਲਈ ਉਸ ਨੇ ਅਪਣੇ ਘਰ ਦੇ ਸਾਮ੍ਹਣੇ ਭਾਂਤ 2 ਦੇ ਸੁੰਦਰ ਫੱਲਾਂ ਫਲਾਂ ਵਾਲੇ ਬੂਟੇ ਲਗਾਏ ਹੋਏ ਹਨ। ਜਿਨ੍ਹਾਂ ਦੀ ਸਾਂਭ ਸੰਭਾਲ ਉਹ ਆਪ ਕਰਦਾ ਹੈ। ਅਪਣੀਆਂ ਰੰਗ ਬਰੰਗੀਆਂ ਰਚਨਾਂਵਾਂ ਵਾਂਗ, ਲਿਖਣ ਵੇਲੇ ਲਿਖਦਾ ਤੇ ਕਦੇ ਬਗੀਚੀ ਵਿਚ ਰੰਬੀ ਫੜੀ ਗੋਡੀ ਆਦਿ ਕਰਦਾ ਉਹ ਆਮ ਵੇਖਿਆ ਜਾ ਸਕਦਾ ਹੈ। ਉਸ ਦੇ ਗੇਟ ਤੇ " ਤ੍ਰੈ ਮਾਸਿਕ ਰੂਪਾਂਤ੍ਰ ਦਾ ਸੁੰਦਰ ਅੱਖਰਾਂ ਵਿਚ ਲਿਖਿਆ ਲੱਗਾ ਬੋਰਡ ਉਸ ਦੇ ਘਰ ਦੀ ਪਛਾਣ ਹੈ। ਰੂਪਾਂਤ੍ਰ ਨੇ ਉਸ ਨੂੰ ਅਤੇ ਉਸ ਨੇ ਰੂਪਾਂਤ੍ਰ ਦੀ ਦਿੱਖ ਵਿਚ ਪੂਰਾ ਯੋਗਦਾਨ ਪਾਇਆ ਹੈ। ਜਿਸ ਕਾਰਣ ਉਸ ਨੂੰ ਮਿਲਣ ਵਾਲੇ ਲੋਕਾਂ ਦੀ ਜਿਨ੍ਹਾਂ ਵਿਚ ਬਹੁਤੇ ਮਿਤ੍ਰ ਪਿਆਰੇ ਲੇਖਕ ਹੀ ਹੁੰਦੇ ਹਨ ਜੋ ਇਸ ਬੋਰਡ ਕਰਕੇ ਸੌਖੇ ਹੀ ਉਨ੍ਹਾਂ ਦਾ ਟਿਕਾਣਾ ਲੱਭ ਲੈਂਦੇ ਹਨ। ਆਉਣ ਜਾਣ ਦਾ ਸਿਲਸਲਾ ਬਣਿਆ ਰਹਿੰਦਾ ਹੈ। ਜਦ ਵੀ ਕੋਈ ਉਸ ਨੂੰ ਮਿਲਣ ਲਈ ਜਾਵੇ ਅਪਣਾ ਹੱਥਲਾ ਕੰਮ ਛੱਡ ਕੇ ਉਹ ਉਸ ਵੱਲ ਪੂਰਾ ਧਿਆਨ ਦੇਂਦਾ ਹੈ ਤੇ ਕਈ ਸਾਹਿਤਕ ਵਿਸਿਆਂ ਤੇ ਚਰਚਾ ਕਰਦੇ ਹੋਏ ਕਦੇ ਅੱਕਦਾ ਨਹੀਂæ ਅਤੇ ਚਾਹ ਪਾਣੀ ਦੀ ਪੂਰੀ ਸੇਵਾ ਵੀ ਕਰਦਾ ਹੈ। ਦੋ ਬੇਟੇ ਤੇ ਇੱਕ ਬੇਟੀ ਚੰਗਾ ਪੜ੍ਹ ਕੇ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਹਨ। ਘਰ ਵਿਚ ਮੀਆਂ ਬੀਵੀ ਤੇ ਬ੍ਰਿਧ ਨੇਤ੍ਰਹੀਨ ਮਾਂ ਹੈ। ਘਰ ਦੇ ਕੰਮ ਲਈ ਕਦੇ ਕੋਈ ਨੌਕਰ ਰੱਖਦੇ ਹਨ ਪਰ ਬਹੁਤਾ ਕੰਮ ਹੱਥੀਂ ਆਪ ਕਰਦੇ ਹਨ। ਬੁਢੇਪੇ ਵਿਚ ਮਾਂ ਦੀ ਡੰਗੋਰੀ ਆਪ ਬਣਕੇ ਇਸ ਲੇਖਕ ਦੀ ਮਾਂ ਪ੍ਰਤੀ ਸੇਵਾ ਨੇ ਮੇਰਾ ਧਿਆਨ ਇਸ ਲੇਖਕ ਵੱਲ ਖਿੱਚਆ ਹੈ। ਉਹ ਨਿਰੀ ਕਹਿਣੀ ਨਹੀਂ ਕਰਨੀ ਵਿਚ ਵੀ ਯਕੀਨ ਰੱਖਦਾ ਹੈ। ਅੁੱਜ ਉਸ ਨੂੰ ਮਿਲਿਆ ਲਗ ਪਗ ਪੰਜ ਸਾਲ ਹੋਣ ਵਾਲੇ ਹਨ। ਪਤਾ ਨਹੀਂ ਉਸ ਦੀ ਮਾਂ ਇਸ ਦੁਨੀਆ ਵਿਚ ਹੈ ਜਾਂ ਨਹੀਂ, ਪਰ ਉਸ ਦਾ ਮਾਂ ਪ੍ਰਤੀ ਵੇਖਿਆ ਮੋਹ ਪਿਆਰ ਮੈਨੂੰ ਅਜੇ ਵੀ ਯਾਦ ਹੈ। ਉਸ ਦਾ ਸਾਹਿਤਕ ਸਫਰ ਹੋਰ ਸੁਖਾਂਵਾਂ ਬਨਾਉਣ ਲਈ ਉਸ ਨੇ ਬੜੇ ਉਦਮ ਨਾਲ ਦੀਨਾ ਨਗਰ ਵਿਚ ਇੱਕ ਇੰਟਰ ਨੈਸ਼ਨਲ ਸਾਹਿਤ ਸਭਾ ਵੀ ਬਣਾਈ ਹੈ, ਜਿਸ ਵਿਚ ਪ੍ਰਸਿਧ ਹਾਸ ਰੱਸ ਵਿਅੰਗ ਲੇਖਕ ਕਵੀ ਤਾਰਾ ਸਿੰਘ," ਖੋਜੇ ਪੁਰੀ " ਤੇ ਮੰਗਤ ਚੰਚਲ ਵਰਗੇ ਗਜ਼ਲ ਗੋ ਕਵੀ ਹਨ, ਜੋ ਰੂਪਾਂਤ੍ਰ ਨੂੰ ਜਾਰੀ ਰੱਖਣ ਵਿਚ ਸ਼ਾਹ ਸਕੰਦਰ ਦੀ ਸੱਜੀ, ਖੱਬੀ ਬਾਂਹ ਵਾਂਗ ਹਨ। ਮੈਨੂੰ ਇੱਥੇ ਵਿਦੇਸ਼ ਵਿਚ ਆਉਣ ਕਰਕੇ" ਰੂਪਾਂਤ੍ਰ" ਤੋਂ ਮੇਰੀ ਦੂਰੀ ਹੋ ਗਈ , ਅਪਣੇ ਇੱਕ ਲੇਖਕ ਮਿੱਤ੍ਰ ਰਾਂਹੀਂ ਜਦ ਧਿਆਨ ਸਿੰਘ " ਸ਼ਾਹ ਸਕੰਦਰ ਦਾ ਫੋਨ ਨੰਬਰ ਲੈ ਕੇ ਜਦ ਉਸ ਨੂੰ ਫੋਨ ਕੀਤਾਂ ਤਾਂ ਉਸ ਦੀ ਮਿੱਠੀ ਪਿਆਰੀ ਆਵਾਜ਼ ਸੁਣਕੇ ਬੜੀ ਖੁਸ਼ੀ ਹੋਈ, ਬੜੀ ਦੇਰ ਤੱਕ ਉਸ ਨਾਲ ਉਸ ਦੀ ਸੇਹਤ ਬਾਰੇ, ਰੂਪਾਂਤ੍ਰ ਬਾਰੇ ਗੱਲਾਂ ਹੋਈਆਂ, ਇਵੇਂ ਲਗਦਾ ਸੀ ਜਿਵੇਂ ਉਨ੍ਹਾਂ ਪਲਾਂ ਵਿਚ ਮੈਂ ਵਿਦੇਸ਼ ਨਹੀਂ ਉਸ ਦੇ ਘਰ ਪਹਿਲਾਂ ਵਾਂਗ ਅਸੀਂ ਇੱਕ ਦੂਜੇ ਦੇ ਰੂਬਰੂ ਹੋਈਏ,ਸਭ ਤੋਂ ਵੱਡੀ ਗੱਲ ਇਹ ਸੁਣ ਕੇ ਮਨ ਉਦਾਸ ਹੋਇਆ ਕਿ ਉਹ ਜੀ ਟੀ ਰੋਡ ਤੇ ਸ਼ਾਹ ਸਕੰਦਰ ਫੱਕਰ ਦੇ ਮਜ਼ਾਰ ਨੇੜਲਾ ਘਰ ਵੇਚ ਕੇ ਉਹ ਕੁੱਝ ਕਾਰਨਾਂ ਕਰਕੇ ਦੀਨਾ ਨਗਰ ਦੀ ਕਿਸੇ ਨਵੀਂ ਥਾਂ ਤੇ ਅਪਣਾ ਛੋਟਾ ਜੇਹਾ ਆਲ੍ਹਣਾ ਬਣਾ ਕੇ ਰਹਿਣ ਲੱਗ ਪਿਆ ਹੈ ,ਤੇ ਉਮਰ ਦੇ ਇਸ ਆਖਰੀ ਪੜਾਂ ਤੇ ਰੂਪਾਂਤ੍ਰ ਨਾਲ ਅਪਣੀ ਸਾਹਾਂ ਦੀ ਸਾਂਝ ਬਣਾਈ ਇੱਕ ਸਾਹਿਤਕ ਜੀਵਣ ਜੀ ਰਿਹਾ ਹੈ, ਭਾਵੇਂ ਕੁਝ ਛੋਟੇ ਮੋਟੇ ਐਕਸੀ ਡੈਂਟਾਂ ਅਤ ਹੋਰ ਛੋਟੀਆਂ ਮੋਟੀਆਂ ਬੀਮਾਰੀਆਂ ਕਰਕੇ ਸਰੀਰਕ ਤਕਲੀਫਾਂ ਦਾ ਸਾਮ੍ਹਣਾ ਕਰਦੇ ਹੋਏ ਉਹ ਸਰੀਰਕ ਪੱਖੋਂ ਕਾਫੀ ਕਮਜ਼ੋਰ ਹੋ ਚੁਕਾ ਹੈ ਫਿਰ ਵੀ ਉਹ ਰੂਪਾਂਤ੍ਰ ਦੀ ਸੁਯੋਗ ਸੰਪਾਦਕੀ ਰਾਂਹੀਂ ਉਹ ਵਧੀਆ ਲੇਖਕ ਬੁਧੀ ਜੀਵੀਆਂ ਸ਼ਾਇਰਾਂ ਨੂੰ ਪਾਠਕਾਂ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਹੈ, ਜੋ ਸਾਹਿਤ ਜਗਤ ਨੂੰ ਉਸ ਦੀ ਇਹ ਇੱਕ ਬੜੀ ਵੱਡੀ ਦੇਣ ਹੈ। ਰੂਪਾਂਤ੍ਰ ਦੇ ਲੇਖਕ ਦੇਸ਼ ਪ੍ਰਦੇਸ਼ ਵਿਚ ਬੈਠੇ ਲਿਖਦੇ ਲੇਖਕ ਵੀ ਰੂਪਾਂਤ੍ਰ ਵਿਚ ਛਪਣਾ ਮਾਣ ਵਾਲੀ ਗੱਲ ਸਮਝਦੇ ਹਨ। ਇੱਕ ਵੱਡੀ ਗੱਲ ਖਾਸ ਇਹ ਹੈ ਕਿ "ਰੂਪਾਂਤ੍ਰ " ਇੱਕ ਨਿਰੋਲ ਸਾਹਿਤਕ ਮੈਗਜ਼ੀਨ ਹੈ ਜੋ ਬਿਨਾਂ ਕਿਸੇ ਐਡ (ੇ ਇਸ਼ਤਹਾਰ ਬਾਜ਼ੀ ) ਬਿਨਾਂ ਕਿਸੇ ਲਾਭ ਹਾਨੀ ,ਚਲ ਰਿਹਾ ਹੈ ਤੇ ਦਿੱਖ ਪੱਖੋਂ ਕਈ ਵੱਡੇ 2 ਮੈਗਜ਼ੀਨਾਂ ਤੋਂ ਅੱਗੇ ਹੈ। ਇਸ ਮੈਗਜ਼ੀਨ ਵਿਚ ਚੜ੍ਹਦੇ ਲਹਿੰਦੇ ਪੰਜਾਬ ਦੇ ਲੇਖਕ, ਸ਼ਾਇਰ ਛਪਦੇ ਰਹਿੰਦੇ ਹਨ। ਧਾਰਮਿਕ ਕੱਟੜ ਵਾਦ, ਅੰਧ ਵਿਸ਼ਵਾਸ਼ੀ ਤੇ ਸਿਆਸਤ ਤੋਂ ਕੋਹਾਂ ਦੂਰ ਹੈ। ਉਸ ਦੀ ਕਲਮ ਵਿਚ ਕਹਿਰਾਂ ਦਾ ਦੰਮ ਹੈ, ਆਸ਼ਾ ਵਾਦੀ, ਜ਼ਿੰਦਗੀ ਦੁੱਖ ਸੁੱਖ ਦੀ ਛਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ, ਉਸ ਦੀਆਂ ਦਲੀਲਾਂ ਵਿਚ ਵਜ਼ਨ ਹੈ, ਜਿਲੰਦਗੀ ਨੂੰ ਉਹ ਭਾਰ ਸਮਝ ਕੇ ਨਹੀਂ ਜੀਂਦਾ,ਉਸ ਦੇ ਬੋਲਾਂ ਵਿਚ ਧਰਵਾਸ ਹੈ, ਦਲੇਰੀ ਹੈ, ਸਾਹਸ ਹੈ, ਸੱਚ ਕਹਿਣ ਦੀ ਜੁਰਤ ਹੈ, ਬੋਲਾਂ ਵਿਚ ਵੀ ਤੇ ਲਿਖਤਾਂ ਵਿਚ ਵੀ। ਉਸ ਦੇ ਸੰਪਾਦਕੀ ਨੋਟਾਂ ਇਨ੍ਹਾਂ ਦੀ ਤਰਜਮਾਨੀ ਕਰਦੇ ਪ੍ਰਤੱਖ ਪ੍ਰਤੀਤ ਹੁੰਦੇ ਹਨ। ਉਹ ਜਿੱਥੇ" ਰੂਪਾਂਤ੍ਰ" ਦੀ ਸੰਪਾਦਕੀ ਵੀ ਕਰਦਾ ਹੈ ਉੱਥੇ ਉਸ ਵਿਚ ਉਸ ਦੀਆਂ ਆਪਣੀਆਂ ਰਚਨਾਵਾਂ, ਕਵਿਤਾਵਾਂ, ਕਹਾਣੀਆ, ਦਾ ਪੱਧਰ ਵੀ ਪਾਠਕਾਂ ਨੂੰ ਖਿੱਚਦਾ ਹੈ। ਉਸ ਨੇ ਜੋ ਦੋ ਪੁਸਤਕਾਂ " ਜਿੰਦ "ਅਤੇ " ਦੋਹੜੇ" ਅਤੇ ਅਪਣੀ ਇਗੰਲੈਂਡ ਫੇਰੀ ਤੇ ਉਸ ਦਾ ਲਿਖਿਆ ਸਫਰ ਨਾਮਾ " ਰੌਸ਼ਨੀਆਂ ਦਾ ਸ਼ਹਿਰ ਇੰਗਲੈਂਡ " ਉਸ ਦੀ ਕਲਮ ਦੀ ਸੁੰਦਰ ਕਲਾ ਰਾਹੀਂ ਸਾਹਿਤ ਜਗਤ ਨੂੰ ਅਰਪਣ ਕੀਤੀਆਂ ਪੁਸਤਕਾਂ ਪੜ੍ਹਨ ਯੋਗ ਹਨ। ਉਸ ਦਾ ਇਹ ਉੱਦਮ ਵੀ ਉਸ ਦੀ ਸਾਹਿਤਕ ਪ੍ਰਤਿਭਾ ਨੂੰ ਉਭਾਰਦਾ ਹੈ। ਉਹ ਅਪਣੀਆਂ ਲਿਖਤਾਂ ਵਿਚ ਨਿਰਾ ਸ਼ਬਦ ਜਾਲ ਹੀ ਨਹੀਂ ਬੁਣਦਾ, ਸਗੋਂ ਸ਼ਬਦ ਚਿਤਰਦਾ ਹੈ ਤੇ ਉਨ੍ਹਾਂ ਵਿਚ ਅਪਣੀ ਸੂਖਮ ਕਲਾ ਰਾਹੀਂ ਜਾਨ ਪਾਉਣ ਦਾ ਯਤਨ ਵੀ ਕਰਦਾ ਹੈ। ਮੈਂ ਪੰਜਾਬ ਰਹਿੰਦੇ ਜਿੰਨੀ ਕੁ ਉਸ ਦੀ ਨੇੜਤਾ ਮਾਣੀ ਹੈ, ਉਸ ਨੂੰ ਦਰਸਾਉਣ ਵਿਚ ਜਿਨੀ ਕੁ ਮੇਰੀ ਇਸ ਆਖਰੀ ਉਮਰ ਵਿਚ ਯਾਦਾਸ਼ਤ ਕੰਮ ਕਰਦੀ ਹੈ, ਓਨਾ ਕੁ ਮੈਂ ਇਸ ਸਾਹਿਤ ਨਾਲ ਜੁੜੇ ਸਿਰ੍ਹੜੀ, ਸੁਹਜ ਕਲਾ ਦੇ ਸ਼ਬਦਾਂ ਦੇ ਚਿਤੇਰੇ ਬਾਰੇ ਜਾਣ ਸਕਿਆਂ ਹਾਂ ,ਅਪਨਣ ਪਿਆਰੇ ਪਾਠਕਾਂ ਦੀ ਨਜ਼ਰ ਕਰਕੇ ਅਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਹਾਂ। ਰੱਬ ਕਰੇ ਉਹ ਹੋਰ ਲੰਮੀ ਨਰੋਈ ਉਮਰ ਮਾਣ ਕੇ ਸਾਹਿਤ ਖੇਤ੍ਰ ਵਿਚ ਵਿਚਰ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ।
ਰਵੇਲ ਸਿੰਘ ਇੱਟਲੀ

ਗ਼ਦਰ ਲਹਿਰ ਦਾ ਸੁਨੇਹਾ ਦੇਣ 'ਚ ਸਫ਼ਲ ਰਿਹਾ --------ਨਾਟਕ 'ਦਾਸਤਾਨੇ ਗ਼ਦਰ'

www.sabblok.blogspot.com
ਜਲੰਧਰ, 29 ਅਪ੍ਰੈਲ:     ਗ਼ਦਰ ਲਹਿਰ ਦੇ ਉਦੇਸ਼ਾਂ ਨੂੰ ਰੂਪਮਾਨ ਕਰਦਾ ਅਤੇ ਗ਼ਦਰ ਲਹਿਰ ਦੇ ਸੁਪਨਿਆਂ ਦਾ ਆਜ਼ਾਦ, ਖੁਸ਼ਹਾਲ ਅਤੇ ਮਨੁੱਖ ਦਾ ਕਦਰਦਾਨ ਨਿਜ਼ਾਮ ਸਿਰਜਣ ਦਾ ਸੁਨੇਹਾ ਦਿੰਦਾ ਨਾਟਕ 'ਦਾਸਤਾਨੇ ਗ਼ਦਰ' ਵਿਸ਼ੇਸ਼ ਕਰਕੇ ਕੁਰਾਹੇ ਪਾਈ ਜਾ ਰਹੀ ਨੌਜਵਾਨ ਪੀੜੀ ਨੂੰ ਆਪਣਾ ਸੰਗਰਾਮੀ ਵਿਰਸਾ ਸੰਭਾਲਣ ਦਾ ਹੋਕਾ ਦੇਣ 'ਚ ਸਫ਼ਲ ਰਿਹਾ।
ਪੰਜਾਬੀ ਰੰਗ ਮੰਚ ਦੇ ਮੰਨੇ-ਪ੍ਰਮੰਨੇ ਅਦਾਕਾਰ ਗੁਰਿੰਦਰ ਮਕਨਾ ਦੀ ਰਚਨਾ 'ਦਾਸਤਾਨੇ ਗ਼ਦਰ' ਅਤੇ ਉਨ•ਾਂ ਦੀ ਹੀ ਨਿਰਦੇਸ਼ਨਾ 'ਚ ਸਾਈਂ ਕਰੀਏਸ਼ਨ ਅੰਮ੍ਰਿਤਸਰ ਦੇ ਕੋਈ ਦੋ ਦਰਜਨ ਕਲਾਕਾਰਾਂ ਨੇ 100 ਵਰੇ• ਪਹਿਲਾਂ ਹੀ ਇਸ ਇਤਿਹਾਸਕ ਬੀਰ-ਗਾਥਾ ਨੂੰ ਦਰਸ਼ਕਾਂ ਦੇ ਰੂ-ਬ-ਰੂ ਅਜੇਹੇ ਅੰਦਾਜ਼ 'ਚ ਕੀਤਾ ਜਿਸਦਾ ਜਾਦੂਮਈ ਪ੍ਰਭਾਵ ਉਨ•ਾਂ ਦੇ ਮਨ ਮਸਤਕ 'ਤੇ ਅਮਿੱਟ ਛਾਪ ਛੱਡ ਗਿਆ।
'ਦਾਸਤਾਨੇ ਗ਼ਦਰ' ਨਾਟਕ ਨੇ ਗ਼ਦਰ ਪਾਰਟੀ ਦੀ ਸਥਾਪਨਾ, ਹਜ਼ਾਰਾਂ ਲੋਕਾਂ ਵੱਲੋਂ ਵਤਨ ਦੀ ਅਜ਼ਾਦੀ ਲਈ ਸਭ ਕੁਝ ਕੁਰਬਾਨ ਕਰਨ ਦੀ ਭਾਵਨਾ ਨਾਲ ਵਤਨ ਵੱਲ ਪਾਏ ਚਾਲੇ, ਕਾਮਾਗਾਟਾ ਮਾਰੂ ਜਹਾਜ਼, ਬਜਬਜ ਘਾਟ, ਫੌਜਾਂ ਵਿੱਚ ਬਗ਼ਾਵਤਾਂ, ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਾਲ ਉਮਰੇ ਗ਼ਦਰੀ ਨਾਇਕ ਵਾਲੀ ਸਮੱਰਥਾਵਾਨ ਭੂਮਿਕਾ, ਫਾਂਸੀਆਂ ਅਤੇ ਤੀਜੇ ਗ਼ਦਰ ਲਈ ਸੰਗਰਾਮ ਜਾਰੀ ਰੱਖਣ ਦਾ ਸੁਨੇਹੇ ਨੂੰ ਆਪਣੇ ਕਲਾਵੇ ਵਿਚ ਲਿਆ।
ਗ਼ਦਰ ਲਹਿਰ 'ਚ ਬੀਬੀ ਗੁਲਾਬ ਕੌਰ ਵਰਗੀਆਂ ਬਹਾਦਰ ਔਰਤਾਂ ਦੀ ਇਨਕਲਾਬੀ ਭੂਮਿਕਾ ਨੂੰ ਰੌਸ਼ਨੀ 'ਚ ਲਿਆਂਦਾ ਅਤੇ ਮਰਦਾਵੇਂ ਦਾਬੇ ਨੂੰ ਲੱਤ ਮਾਰਦਿਆਂ ਗੁਲਾਬ ਕੌਰ ਨੂੰ ਗ਼ਦਰੀ ਨਾਇਕਾ ਵਜੋਂ ਪੇਸ਼ ਕੀਤਾ।
ਨਾਟਕ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ (ਖੁਸ਼ਬੀਰ ਸਿੰਘ), ਹਰਨਾਮ ਸਿੰਘ ਟੁੰਡੀਲਾਟ ਅਤੇ ਬਾਬਾ ਸੋਹਣ ਸਿੰਘ ਭਕਨਾ (ਇੰਦਰਜੀਤ ਸਹਾਰਨ), ਲਾਲਾ ਹਰਦਿਆਲ (ਰਾਜੀਵ ਸ਼ਰਮਾ), ਗੁਲਾਬ ਕੌਰ (ਮਨਜੀਤ ਕੌਰ), ਕਿਰਪਾਲਾ ਅਤੇ ਬੇਲਾ (ਵਰਿੰਦਰ ਬੱਬੂ) ਨੇ ਕਿਰਦਾਰ ਨਿਭਾਏ।  ਸੰਗੀਤ ਅਤੇ ਰੌਸ਼ਨੀ ਦੀ ਭੂਮਿਕਾ ਕਰਮਵਾਰ ਪਰਮਜੀਤ ਛਾਬੜਾ ਅਤੇ ਰਾਜੀਵ ਸ਼ਰਮਾ ਨੇ ਨਿਭਾਈ।
ਗ਼ਦਰ ਸ਼ਤਾਬਦੀ ਨੂੰ ਸਮਰਪਤ ਨਾਟ-ਲੜੀ ਦੇ ਇਸ ਨਾਟ ਸਮਾਗਮ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਹਰਵਿੰਦਰ ਭੰਡਾਲ ਨੇ ਕਿਹਾ ਕਿ ਗ਼ਦਰ ਸ਼ਤਾਬਦੀ ਦੇ ਇਸ ਵਰੇ• ਨਾਟਕ, ਵਿਚਾਰ ਚਰਚਾਵਾਂ ਆਦਿ ਦੀ ਲੜੀ ਰਾਹੀਂ ਗ਼ਦਰ ਲਹਿਰ ਅਤੇ ਅਜੋਕੇ ਸਰੋਕਾਰਾਂ ਨੂੰ ਸੁਰਤਾਲ ਕਰਨ ਲਈ ਕਮੇਟੀ ਯਤਨਸ਼ੀਲ ਹੈ।
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਬੋਲਦਿਆਂ ਕਿਹਾ ਕਿ ਗ਼ਦਰ ਲਹਿਰ ਵਰਗੇ ਇਤਿਹਾਸ ਨੂੰ ਨਾਟਕੀ ਰੂਪ 'ਚ ਢਾਲਣ ਲਈ ਗੁਰਿੰਦਰ ਵਧਾਈ ਦਾ ਪਾਤਰ ਹੈ।

ਸਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਮੰਚ ਸੰਚਾਲਕ ਅਮੋਲਕ ਸਿੰਘ ਨੇ ਕਿਹਾ ਕਿ ਸੌ ਵਰੇ• ਪਹਿਲਾਂ ਜਿਹਨਾਂ ਆਰਥਕ-ਸਮਾਜਕ ਅਤੇ ਸਭਿਆਚਾਰਕ ਚੁਣੌਤੀਆਂ ਨਾਲ ਸਾਡੇ ਲੋਕਾਂ ਦਾ ਮੱਥਾ ਲੱਗਿਆ ਇਹ ਚੁਣੌਤੀਆਂ ਹੁਣ ਉਸ ਤੋਂ ਵੀ ਤਿੱਖੀਆਂ ਅਤੇ ਵਿਆਪਕ ਹਨ।  ਇਸ ਲਈ ਇਨਕਲਾਬੀ ਸਭਿਆਚਾਰਕ ਜਨਤਕ ਲਹਿਰ ਉਸਾਰਨ ਲਈ ਲੋਕਾਂ ਨੂੰ ਜਾਗਰੂਕ ਹੋ ਕੇ ਅੱਗੇ ਆਉਣ ਦੀ ਲੋੜ ਹੈ।  ਇਸ ਮਕਸਦ ਦੀ ਪੂਰਤੀ ਲਈ ਅਸੀਂ ਗ਼ਦਰ ਸ਼ਤਾਬਦੀ ਵਰੇ• 'ਚ ਉਚੇਚੇ ਤੌਰ 'ਤੇ ਯਤਨਸ਼ੀਲ ਹੈ।
 

ਮੰਗਲ ’ਤੇ ਵੱਸਣ ਲਈ 600 ਚੀਨੀਆਂ ਨੇ ਦਿੱਤੀਆਂ ਅਰਜ਼ੀਆਂ

www.sabblok.blogspot.com
ਪੇਇਚਿੰਗ, 29 ਅਪਰੈਲ
ਚੀਨ ਦੇ ਲੋਕਾਂ ਨੂੰ ਪੱਕੇ ਤੌਰ ’ਤੇ ਮੰਗਲ ਗ੍ਰਹਿ ’ਤੇ ਜਾ ਕੇ ਵੱਸਣ ਦਾ ਸ਼ੌਕ ਜਾਗਿਆ ਹੈ। ਇਕ ਡੱਚ ਪੁਲਾੜ ਪ੍ਰਾਜੈਕਟ ਲਈ 600 ਤੋਂ ਵੱਧ ਚੀਨ ਵਾਸੀ ਅਰਜ਼ੀਆਂ ਦੇ ਚੁੱਕੇ ਹਨ। ਇਸ ਪ੍ਰਾਜੈਕਟ ਤਹਿਤ ਲੋਕਾਂ ਨੂੰ ਸਥਾਈ ਵਸੇਬੇ ਲਈ ਮੰਗਲ ਗ੍ਰਹਿ ’ਤੇ ਛੱਡਣ ਦੇ ਪ੍ਰਬੰਧ ਕੀਤੇ ਜਾਣਗੇ। ਇਹ ਯਾਤਰਾ ਇਕ ਪਾਸੇ ਦੀ ਹੋਵੇਗੀ।
ਇਹ ਡੱਚ ਪ੍ਰਾਜੈਕਟ ਕਈਆਂ ਨੂੰ ਬੜਾ ਸੁਹਾਵਣਾ ਲੱਗ ਰਿਹਾ ਹੈ, ਪਰ ਕਈਆਂ ਵੱਲੋਂ ਇਸ ਨੂੰ ‘ਆਤਮਘਾਤੀ ਮਿਸ਼ਨ’ ਕਰਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨੈਕਾਰਾਂ ਨੂੰ ਉਸ ਗ੍ਰਹਿ ’ਤੇ ਲਿਜਾ ਕੇ ਛੱਡ ਦਿੱਤਾ ਜਾਵੇਗਾ, ਜੋ ਮਨੁੱਖਤਾ ਦੇ ਵਸੇਬੇ-ਯੋਗ ਨਹੀਂ ਹੈ। ਪ੍ਰਾਜੈਕਟ ‘ਮਾਰਸ ਵੰਨ’ ਇਕ ਡੱਚ ਭਲਾਈ ਸੰਗਠਨ ਵੱਲੋਂ ਲਾਂਚ ਕੀਤਾ ਜਾ ਰਿਹਾ ਹੈ, ਜੋ 2023 ’ਚ 4 ਲੋਕਾਂ ਨੂੰ ਇਸ ਲਾਲ ਗ੍ਰਹਿ ’ਤੇ ਛੱਡ ਕੇ ਆਏਗਾ।
ਇਸ ਹਫ਼ਤੇ ਐਲਾਨੇ ਗਏ ਪ੍ਰਾਜੈਕਟ ਦੇ ਪਹਿਲੇ ਤਿੰਨ ਦਿਨਾਂ ’ਚ ਹੀ ਵਿਸ਼ਵ ਭਰ ਤੋਂ 20,000 ਤੋਂ ਵੱਧ ਅਰਜ਼ੀਆਂ ਆਨਲਾਈਨ ਆ ਚੁੱਕੀਆਂ ਹਨ, ਜਿਨ੍ਹਾਂ ’ਚ 600 ਤੋਂ ਵੱਧ ਲੋਕ ਚੀਨ ਦੇ ਹਨ। ‘ਮਾਰਸ ਵੰਨ’ ਦੇ ਸਹਿਬਾਨੀ ਬਾਸ ਲੈਂਸਡੋਰਪ ਨੇ ਸ਼ੰਘਾਈ ’ਚ ਮੀਡੀਆ ਨੂੰ ਦੱਸਿਆ ਕਿ ਉਹ ਸੁਪਨੇ ਦੇ ਹਕੀਕਤ ’ਚ ਬਦਲਣ ਲਈ ਸਵੈ-ਭਰੋਸੇ ਨਾਲ ਲਬਾਲਬ ਹੈ ਤੇ ਉਹ ਪੰਜ ਲੱਖ ਤੋਂ ਵੱਧ ਅਰਜ਼ੀਆਂ ਚਾਹ ਰਹੇ ਹਨ।
ਚੀਨ ਦੇ ਚੰਨ ’ਤੇ ਕੇਂਦਰਤ ਪੁਲਾੜੀ ਮਿਸ਼ਨ ਲਈ ਚੰਗੀ ਰਾਸ਼ੀ ਉਪਲਬਧ ਹੈ ਤੇ 2030 ਤੱਕ ਇਹ ਤਿੰਨ ਪੜਾਵੀ ਮੰਗਲ ਮਿਸ਼ਨਾਂ ਲਈ ਤਿਆਰੀਆਂ ਕਰ ਰਿਹਾ ਹੈ। ਭਾਰਤ ’ਚ ਇਸਰੋ ਵੱਲੋਂ ਇਸੇ ਸਾਲ ਨਵੰਬਰ ਤੱਕ ਮੰਗਲ ’ਤੇ ਪੁਲਾੜੀ ਵਾਹਨ ਭੇਜਿਆ ਜਾ ਰਿਹਾ ਹੈ। ਅਜਿਹਾ ਕਰਕੇ ਭਾਰਤ ਮੰਗਲ ਮਿਸ਼ਨ ਵਾਲਾ ਪਹਿਲਾ ਏਸ਼ਿਆਈ ਮੁਲਕ ਬਣ ਜਾਵੇਗਾ। ਲੈਂਸਡੋਰਪ ਨੇ ਦੱਸਿਆ ਕਿ ਜਦੋਂ 40 ਦੇ ਕਰੀਬ ਉਮੀਦਵਾਰਾਂ ਨੂੰ ਪੂਰੀ ਤਰ੍ਹਾਂ ਸਿਖਲਾਈ ਦੇ ਦਿੱਤੀ ਗਈ ਤਾਂ ਟੀਵੀ ਦਰਸ਼ਕਾਂ ਦੀ ਵੋਟ ਰਾਹੀਂ ਮੰਗਲ ਦੇ ਪਹਿਲੇ ਬਸ਼ਿੰਦਿਆਂ ਦੀ ਚੋਣ ਕੀਤੀ ਜਾਵੇਗੀ।
ਇਹ ਯਾਤਰਾ ਇਕ ਪਾਸੇ ਦੀ ਹੋਵੇਗੀ ਤੇ ਡੱਚ ਕੰਪਨੀ ਸਿਰਫ਼ ਇਨ੍ਹਾਂ ਲੋਕਾਂ ਨੂੰ ਮੰਗਲ ’ਤੇ ਛੱਡ ਕੇ ਆਏਗੀ।
ਲੈਂਸਡੋਰਪ ਨੇ ਦੱਸਿਆ ਕਿ ਪ੍ਰਾਜੈਕਟ ਲਈ ਸ਼ੰਘਾਈ ਨੂੰ ਅਰਜ਼ੀਆਂ ਲਈ ਪ੍ਰੈੱਸ ਕਾਨਫਰੰਸ ਲਈ ਦੂਜੇ ਮੰਚ ਵਜੋਂ ਰੱਖਿਆ ਗਿਆ ਹੈ। ਪਹਿਲਾ ਮੰਚ ਨਿਊਯਾਰਕ ਹੈ। ਬਹੁਤੇ ਚੀਨ ਵਾਲੇ ਸਮੇਤ ਨੌਜਵਾਨਾਂ ਦੇ ਪੁਲਾੜ ਯਾਤਰੀ ਬਣਨ ਲਈ ਬੜੇ ਉਤਸ਼ਾਹੀ ਹੋਏ ਪਏ ਹਨ। ਕਿਤਾਬਾਂ ਵੇਚਣ ਵਾਲੇ 39 ਸਾਲਾ ਮਾ-ਕੁਇੰਗ ਦਾ ਕਹਿਣਾ ਹੈ ਕਿ ਰੁੱਖੇ ਨੀਰਸ ਰੋਜ਼ਨਾਮਚੇ ਤੋਂ ਛੁਟਕਾਰਾ ਪਾਉਣ ਲਈ ਇਸ ਪ੍ਰਾਜੈਕਟ ਦਾ ਉਹ ਹਿੱਸਾ ਬਣਿਆ ਹੈ। ਉਸ ਨੇ ਚੀਨ ਵਿਚਲੇ ਪ੍ਰਦੂਸ਼ਣ ’ਤੇ ਤਨਜ਼ ਕਸÇਆਂ ਕਿਹਾ ਕਿ ਮੰਗਲ ’ਤੇ ਘੱਟੋ-ਘੱਟ ਸਾਫ਼-ਸੁਥਰੀ ਹਵਾ ਤਾਂ ਹੋਵੇਗੀ।
ਕਈ ਇਸ ਪ੍ਰਾਜੈਕਟ ਦੇ ਵਿਰੋਧ ’ਚ ਵੀ ਹਨ। ਕਈਆਂ ਨੂੰ ਇਹ ਕੇਵਲ ਵਿਗਿਆਨੀਆਂ ਦਾ ਕਾਰਜ ਜਾਪਦਾ ਹੈ।  ਪ੍ਰਬੰਧਕਾਂ ਅਨੁਸਾਰ ‘ਮਾਰਸ ਮਿਸ਼ਨ’ ਦੀ ਸਿੱਧੀ ਕਵਰੇਜ ਦੇ ਅਧਿਕਾਰ ਵੇਚ ਕੇ ਪ੍ਰਾਜੈਕਟ ਲਈ ਲੋੜੀਂਦੀ 6 ਅਰਬ ਡਾਲਰ ਦੀ ਰਾਸ਼ੀ ਹਾਸਲ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ 2023 ਤੱਕ 4 ਅਰਬ ਲੋਕ ਇੰਟਰਨੈੱਟ ਵਰਤਣ ਦੇ ਆਦੀ ਹੋਣਗੇ। ਇਕ ਪੁਲਾੜ ਮਾਹਰ ਪਾਂਗ ਸਿਆਹੋ ਦਾ ਕਹਿਣਾ ਹੈ ਕਿ ਪ੍ਰਾਜੈਕਟ ਦਾ ਖਰਚਾ ਇਸ ਤੋਂ ਕਿਤੇ ਵਧੇਰੇ ਹੋਵੇਗਾ, ਕਿਉਂਕਿ ਧਰਤੀ ਤੇ ਮੰਗਲ ਵਿਚਾਲੇ ਫਾਸਲੇ ਦਾ ਮਤਲਬ ਹੈ ਕਿ ਵਰਤਮਾਨ ਤਕਨਾਲੋਜੀ ਨਾਲ ਇਹ ਟ੍ਰਿੱਪ 8-9 ਮਹੀਨੇ ਦਾ ਹੋਵੇਗਾ।
ਉਨ੍ਹਾਂ ਨੇ ਮੰਗਲ ’ਤੇ ਸਖ਼ਤ ਮੌਸਮ ਬਾਰੇ ਵੀ ਗੱਲ ਕੀਤੀ ਹੈ। ਉੱਥੇ ਅੱਧ ਸਾਲ ਤਾਂ ਰੇਤੇ ਦੇ ਤੂਫ਼ਾਨ ਆਉਂਦੇ ਰਹਿੰਦੇ ਹਨ, ਜੋ ਧਰਤੀ ਦੇ ਤੂਫ਼ਾਨਾਂ ਨਾਲੋਂ ਕਿਤੇ ਵੱਧ ਜ਼ੋਰਦਾਰ ਤੇ ਖ਼ਤਰਨਾਕ ਹੁੰਦੇ ਹਨ। ਪ੍ਰਬੰਧਕਾਂ ਮੁਤਾਬਕ ਮੰਗਲ ਦੇ ਪਹਿਲੇ ਬਸ਼ਿੰਦੇ ਸਬਜ਼ੀਆਂ ’ਤੇ ਜਿਉਣਗੇ। ਪ੍ਰਾਜੈਕਟ ਅਨੁਸਾਰ ਬਿਨੈਕਾਰ ਨੂੰ ਆਪਣੇ ਦੇਸ਼ ਦੀ ਪ੍ਰਤੀ ਜੀਅ ਜੀਡੀਪੀ ਦੇ ਆਧਾਰ ’ਤੇ ਐਡਮਿਨੀਸਟ੍ਰੇਸ਼ਨ ਫੀਸ ਦੇਣੀ ਪਵੇਗੀ। ਮਿਸਾਲ ਵਜੋਂ ਕਿਸੇ ਚੀਨ ਵਾਸੀ ਨੂੰ ਇਸ ਮਿਸ਼ਨ ਲਈ 11 ਡਾਲਰ ਦੇਣੇ ਹੋਣਗੇ।              -ਪੀ.ਟੀ.ਆਈ.

ਗ਼ਰੀਬਾਂ ਨੂੰ ਹੁਣ ਸਰਕਾਰੀ ਸਕੂਲਾਂ ’ਚ ਵੀ ਬੱਚੇ ਪੜ੍ਹਾਉਣੇ ਹੋਏ ਔਖੇ

www.sabblok.blogspot.com

ਜਲੰਧਰ, 
ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵੱਲੋਂ ਸਿੱਖਿਆ ਦੇ ਅਧਿਕਾਰ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਗਰੀਬ ਮਾਪਿਆਂ ਦੇ ਬੱਚਿਆਂ ਕੋਲੋਂ ‘ਮੋਟੀਆਂ’ ਫੀਸਾਂ ਵਸੂਲਣ ਕਾਰਨ ਉਨ੍ਹਾਂ ਦੇ ਘਰ ਦਾ ਕਈ ਦਿਨ ਚੁੱਲ੍ਹਾ ਨਹੀਂ ਜਲਿਆ। ਜਿਨ੍ਹਾਂ ਬੱਚਿਆਂ ਕੋਲੋਂ ਇਨ੍ਹਾਂ ਸਕੂਲਾਂ ਨੇ ਫੀਸਾਂ ਵਸੂਲੀਆਂ ਹਨ ਉਹ ਬੱਚੇ ਸ਼ਹਿਰ ’ਚੋਂ ਕਬਾੜ, ਰੱਦੀ ’ਤੇ ਹੋਰ ਛੋਟਾ-ਮੋਟਾ ਕੰਮ ਕਰਕੇ ਆਪਣੇ ਮਾਪਿਆਂ ਦਾ ਸਹਾਰਾ ਬਣਦੇ ਹਨ। ਇਨ੍ਹਾਂ ਬੱਚਿਆਂ ਵਿਚ ਵਿਧਵਾਵਾਂ ਦੇ ਬੱਚੇ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਦੋ ਟੁੱਕ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਜਦਕਿ ਸਿੱਖਿਆ ਦੇ ਅਧਿਕਾਰ ਕਾਨੂੰਨ ਵਿਚ ਇਹ ਬੜਾ ਸਪੱਸ਼ਟ ਲਿਖਿਆ ਹੋਇਆ ਹੈ ਕਿ ਕੋਈ ਵੀ ਸਕੂਲ ਅੱਠਵੀਂ ਤੱਕ ਕਿਸੇ ਵੀ ਬੱਚੇ ਕੋਲੋਂ ਕੋਈ ਫੀਸ ਨਹੀਂ ਲਵੇਗਾ।
ਸ਼ਹਿਰ ਦੇ ਪਛੜੇ ਇਲਾਕਿਆਂ ਵਿਚਲੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਾਲਿਆਂ ਨੇ 225 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦਾਖਲਾ ਫੀਸ ਵਸੂਲੀ ਹੈ ਜਦਕਿ ਇਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਸਕੂਲ ਮੁਖੀਆਂ ਕੋਲ ਕਈ ਵਾਰ ਬੇਨਤੀਆਂ ਕੀਤੀਆਂ ਸਨ ਕਿ ਉਹ ਏਨੇ ਪੈਸੇ ਦੇਣ ਦੇ ਸਮਰੱਥ ਨਹੀਂ ਹਨ ਪਰ ਇਸ ਦੇ ਬਾਵਜੂਦ ਵੀ ਸਕੂਲਾਂ ਨੇ ਇਨ੍ਹਾਂ ਗਰੀਬ ਬੱਚਿਆਂ ਤੋਂ ਪੂਰੀਆਂ ਫੀਸਾਂ ਵਸੂਲੀਆਂ ਹਨ।
ਰੇਲਵੇ ਸਟੇਸ਼ਨ ’ਤੇ ਰੇਹੜੀ ਲਾਉਣ ਵਾਲੇ ਦੀ ਪਤਨੀ ਅਰਚਨਾ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਵਿਚ ਪੜ੍ਹਦੇ ਹਨ। ਲੜਕੀ ਤੀਜੀ ਅਤੇ ਲੜਕਾ ਪੰਜਵੀਂ ਕਲਾਸ ਵਿਚ ਹਨ ਤੇ ਉਨ੍ਹਾਂ ਕੋਲੋਂ 425 ਰੁਪਏ ਦੇ ਹਿਸਾਬ ਨਾਲ 850 ਰੁਪਏ ਦਾਖਲਾ ਫੀਸ ਵਸੂਲੀ ਗਈ ਹੈ। ਉਨ੍ਹਾਂ ਦੱਸਿਆ ਕਿ ਦਾਖਲੇ ਤੋਂ ਇਲਾਵਾ ਹਰ ਮਹੀਨੇ ਉਨ੍ਹਾਂ ਨੂੰ ਦੋਵਾਂ ਬੱਚਿਆਂ ਦੇ 120 ਰੁਪਏ ਫੀਸ ਦੇ ਵੀ ਦੇਣੇ ਪੈਣਗੇ।
ਇਸੇ ਤਰ੍ਹਾਂ ਇਕ ਹੋਰ ਔਰਤ ਗੁੜੀਆ ਨੇ ਦੱਸਿਆ ਕਿ ਉਸ ਦੇ ਵੀ ਤਿੰਨ ਬੱਚੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਵਿਚ ਪੜ੍ਹਦੇ ਹਨ। ਉਸ ਨੇ ਦੱਸਿਆ ਕਿ ਪਹਿਲੀ ਕਲਾਸ ਵਿਚ ਪੜ੍ਹਦੇ ਦੋ ਬੱਚਿਆਂ ਕੋਲੋਂ 800 ਰੁਪਏ ਦਾਖਲਾ ਫੀਸ ਲਈ ਗਈ ਹੈ ਜਦਕਿ ਨਰਸਰੀ ਵਿਚ ਪੜ੍ਹਦੇ ਬੱਚੇ ਕੋਲੋਂ 175 ਰੁਪਏ ਦਾਖਲਾ ਫੀਸ ਲਈ ਹੈ। ਉਸ ਦਾ ਪਤੀ ਵੀ ਰੇਲਵੇ ਸਟੇਸ਼ਨ ’ਤੇ ਚਾਹ ਦੀ ਰੇਹੜੀ ਲਾਉਂਦਾ ਹੈ ਤੇ ਉਹ ਬੜੀ ਮੁਸ਼ਕਲ ਨਾਲ 100 ਤੋਂ ਲੈ ਕੇ 200 ਰੁਪਏ ਬਚਾਉਂਦੇ ਹਨ ਤੇ ਏਨੇ ਘੱਟ ਪੈਸਿਆਂ ਵਿਚ ਉਹ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ। ਇਸੇ ਕਰਕੇ ਉਨ੍ਹਾਂ ਨੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਵਿਚ ਬੱਚੇ ਲਾਏ ਸਨ ਪਰ ਹੁਣ ਉਨ੍ਹਾਂ ਨੂੰ ਉਥੇ ਵੀ ਬੱਚੇ ਵੀ ਪੜ੍ਹਾਉਣੇ ਔਖੇ ਹੋ ਗਏ ਹਨ।
ਇਕ ਰੱਦੀ ਚੁੱਕਣ ਵਾਲੀ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੱਚੇ ਸਕੂਲ ਵਿਚ ਪੜ੍ਹਦੇ ਹਨ ਜਿਨ੍ਹਾਂ ਵਿਚੋਂ ਛੇਵੀਂ ਕਲਾਸ ਦੇ ਬੱਚੇ ਕੋਲੋਂ 600 ਰੁਪਏ ਅਤੇ ਪਹਿਲੀ ਤੇ ਦੂਜੀ ਕਲਾਸ ਦੇ ਬੱਚਿਆਂ ਕੋਲੋਂ 350 ਰੁਪਏ ਦੇ ਹਿਸਾਬ ਨਾਲ 700 ਰੁਪਏ ਲਏ ਗਏ ਹਨ। ਇਸ ਔਰਤ ਦਾ ਕਹਿਣਾ ਸੀ ਕਿ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਹਿਰ ਵਿਚ ਘੁੰਮ ਕੇ ਰੱਦੀ ਇਕੱਠੀ ਕਰਦੀ ਹੈ ਤੇ ਉਨ੍ਹਾਂ ਕੋਲ ਰਹਿਣ ਲਈ ਵੀ ਇਕੋ ਹੀ ਕਮਰਾ ਹੈ। ਏਨੀ ਘੱਟ ਆਮਦਨ ਵਿਚ ਉਨ੍ਹਾਂ ਲਈ ਬੱਚੇ ਪੜ੍ਹਾਉਣਾ ਬਹੁਤ ਮੁਸ਼ਕਲ ਹੈ ਤੇ ਛੁੱਟੀ ਵਾਲੇ ਦਿਨ ਬੱਚੇ ਪੜ੍ਹਾਈ ਛੱਡ ਕੇ ਰੱਦੀ ਚੁਕਾਉਣ ਦਾ ਕੰਮ ਕਰਦੇ ਹਨ।

ਜਿਨ੍ਹਾਂ ਦਾ ਕਦੇ ਕਿਸੇ ਗੀਤ ਨਾ ਗਾਇਆ (ਗ਼ਦਰ ਪਾਰਟੀ ਦੀ ਸ਼ਤਾਬਦੀ)

www.sabblok.blogspot.com
ਇਨਕਲਾਬੀ ਲਹਿਰਾਂ ਦੇ ਇਤਿਹਾਸ ਵਿਚ ਬਹੁਤ ਸਾਰੇ ਅਜਿਹੇ ਗੁੰਮਨਾਮ ਸ਼ਹੀਦ ਹੋਏ ਹਨ, ਜਿਨ੍ਹਾਂ ਦੀ ਕੁਰਬਾਨੀ ਇਤਿਹਾਸ ਦੇ ਕਿਸੇ ਪੰਨੇ ਉੱਤੇ ਦਰਜ ਨਹੀਂ। ਉਹ ਲੋਕ ਬਿਨਾਂ ਕਿਸੇ ਲਾਲਚ ਤੇ ਪ੍ਰਸਿੱਧੀ ਦੀ ਲਾਲਸਾ ਦੇ ਆਪਣੇ ਜ਼ਿੰਮੇ ਲੱਗਾ ਕੰਮ ਜਾਨ ਦੀ ਬਾਜ਼ੀ ਲਾ ਕੇ ਭੁਗਤਾ ਗਏ। ਸਮੇਂ ਦੀ ਧੁੰਦ ਵਿਚ ਗਵਾਚ ਗਏ ਅਜਿਹੇ ਨਾਇਕਾਂ ਬਾਰੇ ਨਾ ਕਦੀ ਕਿਸੇ ਨੇ ਕੋਈ ਗੀਤ ਲਿਖਿਆ, ਨਾ ਕਹਾਣੀ ਲਿਖੀ, ਨਾ ਕਿਸੇ ਨੂੰ ਉਨ੍ਹਾਂ ਦੇ ਜਨਮ ਅਸਥਾਨ ਦਾ ਪਤਾ ਤੇ ਨਾ ਹੀ ਉਨ੍ਹਾਂ ਦੇ ਨਾਂਅ ਦਾ ਇਲਮ ਹੈ। ਉਨ੍ਹਾਂ ਦੀ ਬਰਸੀ ਭਲਾ ਕਿਸ ਨੇ ਮਨਾਉਣੀ ਹੋਈ। ਅਜਿਹੇ ਹੀ ਗੁੰਮਨਾਮ ਸ਼ਹੀਦਾਂ ਦਾ ਗ਼ਦਰ ਲਹਿਰ ਦੇ ਇਤਿਹਾਸ ਵਿਚ ਵੀ ਘਾਟਾ ਨਹੀਂ। ਇਸ ਪ੍ਰਸੰਗ ਵਿਚ ਮੁਸਲਮਾਨ ਭਰਾਵਾਂ 'ਤੇ ਆਧਾਰਿਤ ਫੌਜ ਵੱਲੋਂ ਸਿੰਘਾਪੁਰ ਅਤੇ ਰੰਗੂਨ ਵਿਚ ਅੰਗਰੇਜ਼ ਸਰਕਾਰ ਵਿਰੁੱਧ ਕੀਤੀਆਂ ਬਗਾਵਤਾਂ ਤੇ ਦਿੱਤੀ ਕੁਰਬਾਨੀ ਦਾ ਜ਼ਿਕਰ ਕਰਨਾ ਸਭ ਤੋਂ ਢੁਕਵਾਂ ਹੋਵੇਗਾ (ਬੜਾ ਚਿਰ ਗੁੰਮਨਾਮ ਰਹਿਣ ਵਾਲੇ ਇਨ੍ਹਾਂ ਸੂਰਬੀਰਾਂ ਦੇ ਨਾਂਅ ਹੁਣੇ ਜਿਹੇ ਹੀ ਖੋਜ ਉਪਰੰਤ ਰੌਸ਼ਨੀ ਵਿਚ ਆਏ ਹਨ ਤੇ ਉਨ੍ਹਾਂ ਦੀ ਸੂਚੀ ਕੈਲੰਡਰ ਦੇ ਅੰਤ ਵਿਚ ਦਿੱਤੀ ਗਈ ਹੈ)। ਗ਼ਦਰੀਆਂ ਵੱਲੋਂ ਦੇਸ਼-ਵਿਦੇਸ਼ ਵਿਚ ਤਾਇਨਾਤ ਭਾਰਤੀ ਫੌਜਾਂ ਵਿਚ ਆਪਣੇ ਸੈੱਲ ਕਾਇਮ ਕੀਤੇ ਗਏ ਤੇ ਉਥੇ ਗ਼ਦਰ ਦਾ ਬੜਾ ਭਖਵਾਂ ਪ੍ਰਚਾਰ ਕੀਤਾ ਗਿਆ।
ਉਨ੍ਹਾਂ ਦਿਨਾਂ ਵਿਚ ਸਿੰਘਾਪੁਰ ਵਿਚ ਦੋ ਦੇਸੀ ਪਲਟਨਾਂ ਤਾਇਨਾਤ ਸਨ। ਇਕ ਸੀ 'ਪੰਜਵੀਂ ਲਾਈਟ ਪਲਟਨ' ਤੇ ਦੂਜੀ ਸੀ 'ਮਲਾਇਆ ਰਿਆਸਤੀ ਗਾਈਡ'। ਦੋਵੇਂ ਪਲਟਨਾਂ ਮੁਸਲਮਾਨਾਂ ਦੀਆਂ ਸਨ। ਇਨ੍ਹਾਂ ਪਲਟਨਾਂ ਵਿਚ 'ਗ਼ਦਰ' ਅਖਬਾਰ ਤੇ ਹੋਰ ਗ਼ਦਰੀ ਸਾਹਿਤ ਵੰਡਿਆ ਜਾਂਦਾ ਸੀ। ਅਮਰੀਕਾ, ਕੈਨੇਡਾ, ਸ਼ੰਘਾਈ, ਮਨੀਲਾ ਤੇ ਹਾਂਗਕਾਂਗ ਤੋਂ 1914 ਦੇ ਸਤੰਬਰ-ਅਕਤੂਬਰ ਵਿਚ ਲੰਘਣ ਵਾਲੇ ਸਾਥੀ ਸਿੰਘਾਪੁਰ ਵਿਚ ਜਹਾਜ਼ਾਂ ਤੋਂ ਉੱਤਰਦੇ ਅਤੇ ਗੁਰਦੁਆਰੇ ਤੇ ਪਲਟਨਾਂ ਵਿਚ ਜਾ ਕੇ ਫੌਜੀਆਂ ਅਤੇ ਲੋਕਾਂ ਨੂੰ ਇਨਕਲਾਬ ਲਈ ਉੱਠਣ ਲਈ ਪ੍ਰੇਰਦੇ। ਗ਼ਦਰ ਲਹਿਰ ਦੇ ਕਈ ਵਰਕਰ ਤੇ ਆਗੂ ਇਨ੍ਹਾਂ ਪਲਟਨਾਂ ਵਿਚ ਪ੍ਰਚਾਰ ਕਰਨ ਲਈ ਜਾਂਦੇ ਰਹੇ। ਇਨ੍ਹਾਂ ਵਿਚੋਂ ਮੁਜਤਬਾ ਹੁਸੈਨ, ਜੀਵਨ ਸਿੰਘ ਫੈਲੋਕੇ, ਹੀਰਾ ਸਿੰਘ ਚਰੜ, ਗਿਆਨ ਚੰਦ, ਸੁੰਦਰ ਸਿੰਘ ਦੌਲੋਨੰਗਲ, ਹਰਨਾਮ ਸਿੰਘ ਰਸੂਲਪੁਰ ਤੇ ਪੀਨਾਂਗ ਦਾ ਪੁਲਿਸ ਸਾਰਜੰਟ ਤਰਲੋਕ ਸਿੰਘ ਗ਼ਦਰ ਅਖਬਾਰ ਦੇ ਪਰਚੇ ਵੰਡਣ ਲਈ ਪਲਟਨਾਂ ਵਿਚ ਜਾਂਦੇ ਰਹੇ। ਇਸ ਦਾ ਫੌਜੀਆਂ ਉੱਤੇ ਪੂਰਾ ਅਸਰ ਪਿਆ ਤੇ ਉਨ੍ਹਾਂ ਵਿਚ ਅੰਗਰੇਜ਼ ਵਿਰੋਧੀ ਜਜ਼ਬਾ ਬੜੇ ਪ੍ਰਬਲ ਵੇਗ ਨਾਲ ਜਾਗ੍ਰਿਤ ਹੋਇਆ। ਉਧਰੋਂ ਤੁਰਕੀ ਨਾਲ ਅੰਗਰੇਜ਼ ਵਿਰੋਧ ਖੜ੍ਹੇ ਹੋਣ ਜਾਣ ਕਰਕੇ ਇਨ੍ਹਾਂ ਮੁਸਲਮਾਨ ਫੌਜੀਆਂ ਵਿਚ ਇਸਲਾਮੀ ਰਿਸ਼ਤਾ ਵੀ ਇਸ ਅੰਗਰੇਜ਼ ਵਿਰੋਧੀ ਉਤੇਜਨਾ ਨੂੰ ਵਧਾਉਣ ਦਾ ਕਾਰਨ ਬਣਿਆ। ਗ਼ਦਰੀਆਂ ਨੇ ਇਸ ਵਿਰੋਧ ਦਾ ਵੀ ਇਸਤੇਮਾਲ ਕੀਤਾ।

ਜਦੋਂ ਗ਼ਦਰੀ ਆਪਣਾ ਪ੍ਰਚਾਰ ਕਰਦੇ ਸਿੰਘਾਪੁਰ ਵਿਚੋਂ ਲੰਘ ਰਹੇ ਸਨ, ਉਦੋਂ ਉੱਪਰਲੀਆਂ ਦੋਵਾਂ ਪਲਟਨਾਂ ਤੋਂ ਇਲਾਵਾ 36ਵੀਂ ਸਿੱਖ ਪਲਟਨ ਤੇ ਇਕ ਗੋਰਾ ਪਲਟਨ ਸੀ। ਇਕ ਪਲਟਨ ਸਿੰਘਾਪੁਰ ਦੇ ਗੋਰਿਆਂ ਵਿਚੋਂ ਭਰਤੀ ਕੀਤੀ ਵਲੰਟੀਅਰ ਕੋਰ ਦੀ ਸੀ। ਕੋਈ ਗੁਪਤ ਚਿੱਠੀ ਹੱਥ ਲੱਗ ਜਾਣ 'ਤੇ ਸਰਕਾਰ ਨੂੰ ਬਗਾਵਤ ਦੀ ਸੂਹ ਲੱਗ ਗਈ ਤੇ ਉਸ ਨੇ ਮਲਾਇਆ ਰਿਆਸਤੀ ਗਾਈਡ ਨੂੰ ਸਿੰਘਾਪੁਰ ਤੋਂ ਪੀਨਾਂਗ ਤਬਦੀਲ ਕਰ ਦਿੱਤਾ। 36ਵੀਂ ਸਿੱਖ ਪਲਟਨ ਤੋਂ ਇਹਤਿਆਤਨ ਹਥਿਆਰ ਰਖਵਾ ਲਏ ਪਰ 5ਵੀਂ ਪਲਟਨ ਵੱਲੋਂ ਬਗਾਵਤ ਕੀਤੇ ਜਾਣ ਦਾ ਸਰਕਾਰ ਨੂੰ ਚਿੱਤ-ਖਿਆਲ ਨਹੀਂ ਸੀ। ਪਲਟਨ ਨੇ 15 ਫਰਵਰੀ, 1915 ਦਾ ਦਿਨ ਬਗਾਵਤ ਲਈ ਚੁਣਿਆ। ਇਸ ਦਿਨ ਦੀ ਚੋਣ ਦਾ ਵਾਸਤਾ ਹਿੰਦ ਵਿਚ ਕੀਤੇ ਜਾਣ ਵਾਲੀ ਗ਼ਦਰ ਦੀ ਤਰੀਕ ਨਾਲ ਸ਼ਾਇਦ ਕੋਈ ਨਹੀਂ ਸੀ। ਇਹ ਪਲਟਨ ਦੇ ਫੌਜੀਆਂ ਵਿਚ ਆਪਮੁਹਾਰੇ ਉਠੇ ਰੋਹ ਦਾ ਪ੍ਰਤੀਕ ਸੀ। ਉਨ੍ਹਾਂ ਨੂੰ 15 ਫਰਵਰੀ ਨੂੰ ਸਵੇਰੇ ਹੁਕਮ ਸੁਣਾਇਆ ਗਿਆ ਕਿ ਪਲਟਨ ਅਗਲੇ ਦਿਨ ਹਾਂਗਕਾਂਗ ਨੂੰ ਰਵਾਨਾ ਹੋ ਰਹੀ ਹੈ। ਲੌਢੇ ਵੇਲੇ ਪਲਟਨ ਦੇ ਹਥਿਆਰ ਜਮ੍ਹਾਂ ਕੀਤੇ ਜਾਣ ਲੱਗੇ ਤਾਂ ਫੌਜੀਆਂ ਨੇ ਸੋਚਿਆ ਕਿ ਹਥਿਆਰ ਜਮ੍ਹਾਂ ਹੋਣ ਤੋਂ ਬਾਅਦ ਤਾਂ ਉਹ ਅਸਲੋਂ ਹੱਥਲ ਹੋ ਜਾਣਗੇ ਤੇ ਕੁਝ ਵੀ ਨਹੀਂ ਕਰ ਸਕਣਗੇ।

ਉਨ੍ਹਾਂ ਮਿਥੇ ਟੀਚੇ ਤੋਂ ਪਹਿਲਾਂ ਹੀ ਗ਼ਦਰ ਮਚਾਉਣ ਦਾ ਫੈਸਲਾ ਕਰ ਲਿਆ। ਉਨ੍ਹਾਂ ਹਥਿਆਰ ਜਮ੍ਹਾਂ ਕਰਾਉਣ ਤੋਂ ਨਾਂਹ ਕਰ ਦਿੱਤੀ ਤੇ ਅਸਲਾ ਇਕੱਠਾ ਕਰਨ ਵਾਲੇ ਅੰਗਰੇਜ਼ ਅਫਸਰ ਨੂੰ ਮਾਰ ਮੁਕਾਇਆ। ਫਿਰ ਜਿਹੜਾ ਵੀ ਗੋਰਾ ਫੌਜੀ ਜਾਂ ਅਫਸਰ ਅੱਗੇ ਆਇਆ, ਉਨ੍ਹਾਂ ਨੇ ਕਤਲ ਕਰ ਦਿੱਤਾ। ਫੌਜੀਆਂ ਨੇ ਬਾਰਕਾਂ 'ਤੇ ਕਬਜ਼ਾ ਕਰਕੇ ਤਿੰਨ ਟੁਕੜੀਆਂ ਬਣਾ ਲਈਆਂ। ਇਕ ਜਰਮਨ ਕੈਦੀਆਂ ਦੇ ਕੈਂਪ ਵੱਲ ਉਨ੍ਹਾਂ ਨੂੰ ਛੁਡਾ ਕੇ ਆਪਣੇ ਨਾਲ ਮਿਲਾਉਣ ਤੁਰ ਪਈ। ਦੂਜੀ ਹੈੱਡ ਕੁਆਰਟਰ 'ਤੇ ਕਬਜ਼ਾ ਕਰਨ ਲਈ ਕਮਾਨ ਅਫਸਰ ਦੇ ਬੰਗਲੇ ਵੱਲ ਤੁਰ ਪਈ ਤੇ ਤੀਜੀ ਟੁਕੜੀ ਸ਼ਹਿਰ ਦੀ ਸੜਕੇ ਪੈ ਗਈ। ਜਰਮਨ ਕੈਂਪ ਉੱਤੇ ਬਾਗੀਆਂ ਦਾ ਕਬਜ਼ਾ ਤਾਂ ਹੋ ਗਿਆ ਪਰ ਕੈਦੀਆਂ ਨੇ ਬਾਗੀਆਂ ਦਾ ਸਾਥ ਨਾ ਦੇ ਕੇ ਉਨ੍ਹਾਂ ਨੂੰ ਨਿਰਾਸ਼ ਕਰ ਦਿੱਤਾ। ਕਰਨਲ ਦੀ ਕੋਠੀ 'ਤੇ ਕਬਜ਼ਾ ਕਰਨ ਵਿਚ ਵੀ ਉਨ੍ਹਾਂ ਨੂੰ ਸਫਲਤਾ ਨਾ ਮਿਲੀ। ਸ਼ਹਿਰ ਨੂੰ ਗਈ ਟੋਲੀ ਨੇ ਕਈ ਗੋਰੇ ਅਫਸਰ ਤੇ ਆਮ ਗੋਰੇ ਗੋਲੀਆਂ ਨਾਲ ਉਡਾ ਦਿੱਤੇ।

ਗ਼ਦਰੀਆਂ ਦੀ ਕੋਈ ਵੀ ਟੋਲੀ ਘਾਟ ਵੱਲ ਜਾ ਕੇ ਸਮੁੰਦਰੀ ਕਿਲ੍ਹੇ 'ਤੇ ਹਮਲਾਵਰ ਨਾ ਹੋਈ, ਸਗੋਂ ਐਵੇਂ ਖਿੰਡ-ਪੁੰਡ ਕੇ ਇਧਰ-ਉਧਰ ਫਿਰਦੀਆਂ ਰਹੀਆਂ। ਏਨੇ ਵਿਚ ਗਵਰਨਰ ਰਿਡਾਊਟ ਤੇ ਜੰਗੀ ਬੇੜੇ ਦੇ ਐਡਮਿਰਲ ਨੇ ਵਾਇਰਲੈੱਸ ਰਾਹੀਂ ਇਧਰੋਂ-ਉਧਰੋਂ ਕੁਮਕ ਸੱਦ ਭੇਜੀ। ਇਕ ਜੰਗੀ ਜਹਾਜ਼ ਪਹਿਲਾਂ ਹੀ ਸਮੁੰਦਰ ਵਿਚ ਖੜ੍ਹਾ ਸੀ। ਬਹੁਤ ਸਾਰੇ ਗੋਰੇ ਸਪੈਸ਼ਲ ਪੁਲਸੀਆਂ ਵਜੋਂ ਭਰਤੀ ਕਰ ਲਏ ਗਏ। ਉਧਰ ਗ਼ਦਰੀ ਸਭ ਕੁਝ ਜਿੱਤ ਲਿਆ ਜਾਣ ਕੇ ਅਵੇਸਲੇ ਹੋ ਕੇ ਇਧਰ-ਉਧਰ ਟੁਕੜੀਆਂ ਵਿਚ ਵੰਡ ਕੇ ਬੈਰਕਾਂ ਦੇ ਬਾਹਰ ਘੁੰਮਣ ਲੱਗੇ।
 (ਬਾਕੀ ਅਗਲੇ ਅੰਕ 'ਚ)
ਪ੍ਰੋ: ਵਰਿਆਮ ਸਿੰਘ ਸੰਧੂ

ਈ.ਓ. ਨੂੰ ਦਿੱਤਾ ਮੰਗ-ਪੱਤਰ

www.sabblok.blogspot.com
ਨਕੋਦਰ, .... (ਟੋਨੀ/ਬਿੱਟੂ )-ਭਾਰਤੀ ਐਸ.ਸੀ., ਬੀ.ਸੀ. ਜਨਰਲ ਸੈੱਲ, ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਬਾਬਾ ਦਵਿੰਦਰ ਕਲੇਰ ਕੀਤੀ | ਜਿਸ ਵਿਚ ਇਲਾਕੇ ਦੇ ਲੋਕਾਂ ਨੂੰ ਪੇਸ਼ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਜਿਸ 'ਚ ਅੰਬੇਡਕਰ ਚੌਕ ਦੇ ਨਜਦੀਕ ਕੂੜਾ ਕਰਕਟ ਨਾ ਸੁੱਟਣ, ਦੱਖਣੀ ਅੱਡਾ ਦੇ ਨਜਦੀਕ ਜੈਨ ਦੇ ਸਕੂਲ ਤੇ ਕੂੜਾ ਕਰਕਟ ਨਾ ਸੁੱਟਣ, ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੇ ਆਲੇ-ਦੁਆਲੇ ਦੁਕਾਨਾਂ ਵਾਲਿਆਂ ਵਲੋਂ ਕੀਤੇ ਸੜਕ 'ਤੇ ਨਾਜਾਇਜ਼ ਅਸਥਾਈ ਕਬਜ਼ੇ ਹਟਾਉਣ, ਖੜ੍ਹੀਆਂ ਕੀਤੀਆਂ ਰੇਹੜੀਆਂ ਨੂੰ ਹਟਾਉਣ ਦੀ ਮੰਗ ਕੀਤੀ ਗਈ | ਬਾਅਦ ਵਿਚ ਵਫ਼ਦ ਦੇ ਰੂਪ 'ਚ ਜਾ ਕੇ ਈ.ਓ. ਨੂੰ ਮੈਮੋਰੰਡਮ ਦਿੱਤਾ ਇਸ ਮੌਕੇ ਵਿਨੋਦ ਸਾਗਰ ਜੈਨ, ਮਨਜਿੰਦਰ ਸਿੰਘ, ਹਰਦੇਵ ਸਿੰਘ ਵੀ ਹਾਜ਼ਰ ਸਨ |

ਵਾਹੀਯੋਗ ਜ਼ਮੀਨਾਂ ਤੇ ਕੋਈ ਟੈਕਸ ਨਹੀਂ ਲੱਗੇਗਾ - ਚਿਦੰਬਰਮ

www.sabblok.blogspot.com
ਪੰਜਾਬੀ ਨਿਊਜ ਆਨਲਾਇਨ  ਧੰਨਵਾਦ ਸਾਹਿਤ 

 ਕੇਂਦਰ ਸਰਕਾਰ ਨੇ ਸ਼ਹਿਰੀ ਖੇਤਰ   ਨੇੜਲੀਆਂ ਵਾਹੀਯੋਗ ਜ਼ਮੀਨਾਂ ‘ਤੇ ਟੈਕਸ ਲਾਉਣ ਦਾ ਵਿਚਾਰ  ਪਾਸਿਓ ਹੋ ਰਹੇ ਵਿਰੋਧ ਕਾਰਨ ਹਾਲ ਦੀ ਘੜੀ ਤਿਆਗ ਦਿੱਤਾ ਹੈ।
 ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੇ  ਭਰੋਸਾ ਦਿਵਾਇਆ ਕਿ  ਕੇਂਦਰ, ਦੇਸ਼ ਭਰ ’ਚ ਵਾਹੀਯੋਗ ਜ਼ਮੀਨ ’ਤੇ ਕੋਈ  ਜਾਇਦਾਦ ਟੈਕਸ ਨਹੀਂ ਲਾਵੇਗਾ ।
ਇਸ ਮੁੱਦੇ ਨੂੰ ਲੈ ਕੇ ਖੇਤੀ ਸੈਕਟਰ ਨਾਲ ਜੁੜੇ ਲਗਭਗ ਹਰੇਕ ਰਾਜ ਵਿੱਚੋਂ ਸਰਕਾਰ ਦੇ ਇਸ  ਫੈਸਲੇ ਵਿੱਚ ਆਵਾਜ਼ਾਂ ਉਠੀਆਂ ਸਨ । ਸਰਕਾਰ ਦੀ
ਤਜਵੀਜ਼ ਇਹ ਸੀ ਕਿ ਮਿਉਂਸਪਲ ਹੱਦ ਦੇ 8 ਕਿਲੋਮੀਟਰ ਘੇਰੇ ‘ਚ ਪੈਂਦੀ ਵਾਹੀਯੋਗ ਜ਼ਮੀਨ ‘ਤੇ ਇਕ ਫੀਸਦੀ ਜਾਇਦਾਦ ਟੈਕਸ ਲਾਇਆ ਜਾਵੇ। ਚਿਦੰਬਰਮ ਨਾਲ ਉਨ੍ਹਾਂ ਦੇ ਨਾਰਥ ਬਲਾਕ ਸਥਿਤ ਦਫਤਰ ‘ਚ ਮੀਟਿੰਗ ਤੋਂ ਮਗਰੋਂ ਸ੍ਰੀ ਹੁੱਡਾ ਨੇ ਦੱਸਿਆ ਕਿ ਕੇਂਦਰੀ ਵਿੱਤ ਮੰਤਰੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਦੇਸ਼ ‘ਚ ਵਾਹੀਯੋਗ ਜ਼ਮੀਨ ‘ਤੇ ਕੋਈ ਟੈਕਸ ਨਹੀਂ ਲਾਇਆ ਜਾਏਗਾ। ਅਜਿਹੀ ਜ਼ਮੀਨ ‘ਤੇ ਕੋਈ ਟੈਕਸ ਨਹੀਂ ਲੱਗੇਗਾ, ਖਾਸਕਰ ਜਦੋਂ ਮਾਲਕਾਂ ਨੇ ”ਜ਼ਮੀਨ ਦੀ ਵਰਤੋਂ ‘ਚ ਤਬਦੀਲੀ” ਲਈ ਕੋਈ ਅਰਜ਼ੀ ਨਾ ਦਿੱਤੀ ਹੋਵੇ।
 

ਜੁਗਾੜਲਾਊ, ਵਿਕਾਊ ਅਤੇ ਬੇਅਣਖੇ ਲੋਕ ਬਨਾਮ ਪੰਜਾਬੀ ਸੱਭਿਆਚਾਰ…..?

www.sabblok.blogspot.com
ਗੁਰਦੇਵ ਸਿੰਘ ਸੱਧੇਵਾਲੀਆ
ਦਿਲਜੀਤ ਨੂੰ ਮੈਂ ਰਡੀਓ ਉਪਰ ਸੁਣ ਰਿਹਾ ਸੀ ਉਹ ਅਪਣੇ ਵਲੋਂ ਪਾਏ ਹੁਣ ਤੱਕ ਦੇ ਗੰਦ ਨੂੰ ਇਨਾ ਸਹਿਜ ਵਿਚ ਲੈ ਰਿਹਾ ਸੀ, ਜਿਵੇਂ ਹੋਇਆ ਹੀ ਕੁਝ ਨਾ ਹੋਵੇ। ਯਾਨੀ ਮੈਂ ਇਕ ਦੋ ਗਾਣੇ ਮਾੜੇ ਗਾਏ, ਇਹ ਮੇਰੀ ਗਲਤੀ ਸੀ, ਇਸ ਉਪਰ ਮੈਂ ‘ਵਰਕ’ ਕਰ ਰਿਹਾਂ? ਕਾਸ਼! ਦਿਲਜੀਤ ਵਰਗੇ ਜਾਂ ਇਨ੍ਹਾਂ ਨੂੰ ਲੋਕਾਂ ਅਗੇ ਪਰੋਸਣ ਵਾਲੇ ਪ੍ਰਮੋਟਰ, ਉਨ੍ਹਾਂ ਮਾਵਾਂ ਨੂੰ ਪੁੱਛਦੇ ਜਿੰਨਾ ਦੇ ਪੁੱਤਰ ਇਨ੍ਹਾਂ ਦੀਆਂ ਗੰਦੀਆਂ ਕੀਤੀਆਂ ਹੋਈਆਂ ਹਵਾਵਾਂ ਵਿਚ ਸਾਹ ਲੈ ਕੇ ਦਮ ਤੋੜ ਚੁੱਕੇ ਹਨ। ਹਾਂਅ! ਇਕ ਦੋ ਗਾਣੇ ਹੀ ਮੈਂ ਮਾੜੇ ਗਾਏ? ਇਕ ਦੋ ਤੇ ਬਅਸ? ਪੰਜਾਬ ਐਵੇਂ ਇਸ ਦੇ ਘਰ ਮੂਹਰੇ ਸਿਆਪੇ ਕਰ ਰਿਹਾ ਸੀ? ਇਕ ਦੋ ਗਾਣੇ ਕਰਕੇ? ਮੂਰਖ ਹਨ ਨਾ ਲੋਕ! ਤੇ ਇਹ ਜ਼ਹਿਰ ਘੋਲਣ ਵਾਲੇ ਸਿਆਣੇ? ਇਹ ਤਾਂ ਇੰਝ ਕੁ ਹੈ ਜਿਵੇਂ ਕੋਈ ਗੁੰਡਾ ਲੀਡਰ ਗੱਡੀ ਹੇਠ ਕਿਸੇ ਗਰੀਬ ਨੂੰ ਮਿੱਧ ਕੇ ਕਹੇ ਕਿ ਓ ਯਾਰ ਕਿਤੇ ਵੱਜ ਗਈ ਹੋਣੀ ਖਾਧੀ-ਪੀਤੀ ਵਿੱਚ! ਪਰ ਜਿਸ ਦਾ ਮਰ ਗਿਆ? ਪੰਜਾਬ ਸਿਵਿਆਂ ਦੇ ਰਾਹ ਪਾ ਦਿੱਤਾ ਇਨ੍ਹਾਂ ਨਚਾਰਾਂ, ਤੇ ਇੱਕ ਦੋ ਗਾਣੇ?
ਕੋਈ ਪੰਜਾਬ ਨੂੰ ਸੁਣ ਰਿਹੈ? ਪੰਜਾਬ ਦੀਆਂ ਆਹਾਂ ਨੂੰ! ਪੰਜਾਬ ਸਿਸਕ ਰਿਹਾ ਹੈ। ਪੰਜਾਬ ਧਾਹਾਂ ਮਾਰ ਰਿਹਾ ਹੈ। ਦਿਲਜੀਤ, ਹਨੀ, ਜੈਜੀ ਬੀ ਵਰਗੇ, ਅੱਜ ਦੇ ਕੇ.ਪੀ. ਗਿੱਲ ਹਨ, ਸੁਮੇਧ ਸੈਣੀ ਅਤੇ ਘੋਟਨੇ ਹਨ! ਨਹੀਂ ਹਨ?
ਇਹਨਾ ਪੰਜਾਬ ਨੂੰ ‘ਸਾਇਲੈਂਟ’ ਮੌਤੇ ਮਾਰਿਆ ਹੈ। ਕੇ.ਪੀ. ਗਿੱਲ ਹੋਰਾਂ ਭਜਾ ਭਜਾ ਮਾਰੇ, ਇਨ੍ਹਾਂ ਤੜਫਾ ਤੜਫਾ ਮਾਰੇ। ਉਹ ਘੋਟਨੇ ਲਾਉਂਦੇ ਸਨ, ਇਹ ਟੀਕੇ ਲਾਉਂਦੇ ਹਨ! ਤਰੀਕਾ ਹੀ ਬਦਲਿਆ, ਕੰਮ ਨਹੀਂ ਬਦਲੇ। ਖਾੜਕੂ ਵਾਦ ਵੇਲੇ ਗੋਲੀਆਂ ਨਾਲ ਮਰਨ ਵਾਲਿਆਂ ਵੇਲੇ ਅਤੇ ਹੁਣ ਵਾਲੇ ਮਰਨ ਵਾਲਿਆਂ ਦੀ ਗਿਣਤੀ ਕਰੋ, ਤੁਸੀਂ ਹੈਰਾਨ ਹੋ ਜਾਵੋਂਗੇ! ਤੇ ਇਨ੍ਹਾਂ ਉਠ ਰਹੀਆਂ ਅਰਥੀਆਂ ਨੂੰ ਸਿਵਿਆਂ ਵਲ ਧੱਕਣ ਵਾਲਿਆਂ ਵਿਚ ਕੀ ਦਿਲਜੀਤ ਵਰਗਿਆਂ ਦਾ ਹੱਥ ਨਹੀਂ? ਅਸੀਂ ਲੋਕ ਵੀ ਕਿੰਨੇ ਭੋਲੇ ਹਾਂ। ਅਖੇ ਦਿਲਜੀਤ ਮਾਫੀ ਮੰਗਣ ਲੱਗਾ। ਅਗੋਂ ਤੋਂ ਨਹੀਂ ਗਾਵੇਗਾ। ਦਿਲਜੀਤ ਹੈ ਕੀ? ਦਿਲਜੀਤ ਦੀ ਤਾਂ ਮਾਫੀ ਵੀ ਅਪਣੀ ਨਹੀਂ। ਵਿਕੇ ਹੋਏ ਬੰਦੇ ਦੀ ਕਾਹਦੀ ਮਾਫੀ। ਸ਼ਹਿਰ ਸ਼ਹਿਰ ਵਿਕ ਰਿਹਾ ਬੰਦਾ, ਮਾਫੀ ਵੀ ਅਪਣੀ ਮਰਜੀ ਨਾਲ ਨਹੀਂ ਮੰਗ ਸਕਦਾ। ਦਿਲਜੀਤ ਆਪ ਕਹਿੰਦਾ ਅਸੀਂ ਤਾਂ ਖਰੀਦ ਕੇ ਲਿਆਂਦੇ ਗਏ ਹਾਂ। ਪ੍ਰਮੋਟਰ ਦੇ ਖਰੀਦੇ ਹੋਏ। ਪ੍ਰਮੋਟਰ ਤੋਂ ਬਿਨਾ ਮਾਫੀ? ਇਸ ਦਾ ਵਜੂਦ ਕੀ ਹੈ? ਇਕ ਗਾਉਂਣ ਵਾਲੇ ਨਚਾਰ ਦਾ ਕੀ ਵਜੂਦ ਹੋ ਸਕਦਾ! ਉਸ ਦੀ ਆਵਾਜ਼, ਉਸ ਦੀਆਂ ਅਦਾਵਾਂ, ਉਸ ਦੀਆਂ ਹਰਕਤਾਂ, ਉਸ ਦਾ ਨੱਚਣਾ-ਟੱਪਣਾ, ਉਸ ਦਾ ਬੋਲਣਾ, ਸਭ ਪ੍ਰਮੋਟਰ ਕੋਲੇ ਵਿੱਕ ਕੇ ਆਉਂਦਾ ਹੈ। ਸ਼ਹਿਰ ਸ਼ਹਿਰ ਯਾਨੀ ਗਲੀ ਗਲੀ ਵਿੱਕਣ ਵਾਲੇ ਬੰਦੇ ਦਾ ਵਜੂਦ ਹੋ ਕੀ ਸਕਦਾ! ਪਰ ਦੁਖਾਂਤ ਇਹ ਕਿ ਇਨ੍ਹਾਂ ਗਲੀ ਗਲੀ ਵਿੱਕਣ ਵਾਲੇ ਨਚਾਰਾਂ ਨੂੰ ਲੋਕ ਭੀੜਾਂ ਬਣ ਬਣ ਸੁਣਦੇ ਹਨ। ਇਹੀ ਬਸ ਕਲਯੁਗ ਹੈ? ਹੋਰ ਕਲਯੁਗ ਕੋਈ ਸਿੰਗਾਂ ਵਾਲਾ ਰਾਖਸ਼ ਨਹੀਂ! ਕਿ ਹੈ?
ਦਿਲਜੀਤ ਨੇ ਕੈਲਗਰੀ ਰੇਡੀਓ ਉਪਰ ਤਾਂ ਕਿਹਾ ਕਿ ਉਹ ਅਗੇ ਤੋਂ ਗਲਤ ਨਹੀਂ ਗਾਵੇਗਾ, ਪਰ ਅੰਦਰ ਸਟੇਜ ਤੇ ਕਿਹਾ ਕਿ ਜੋ ਸਰੋਤੇ ਕਹਿਣਗੇ ਮੈਂ ਉਹ ਗਾਵਾਂਗਾ ਤੇ ਉਸ ਗਾਇਆ ਵੀ? ਸ਼ੋਅ ਤੋਂ ਪਹਿਲਾਂ ‘ਮੂਹਰੇ ਜੱਟ ਖਾੜਕੂ ਖੜਾ’ ਬਾਰੇ ਖਾਸ ਤੌਰ ਤੇ ਗੱਲ ਹੋਈ ਸੀ ਕਿ ਇਹ ਗਾਣਾ ਨਹੀਂ ਗਾਇਆ ਜਾਵੇਗਾ, ਪਰ ਪੁੱਛੋ ਦਿਲਜੀਤ ਜਾਂ ਉਸ ਦੇ ਪ੍ਰਮੋਟਰ ਖੁਡੀਏ ਨੂੰ!
ਖੁਡੀਆ? ਹਾਂਅ ਖੁਡੀਆ! ਹਰਮੀਤ ਸਿੰਘ ਖੁਡੀਆ। ਜਥੇਦਾਰ ਜਗਦੇਵ ਸਿੰਘ ਦਾ ਮੁੰਡਾ ਖੁਡੀਆ। ਜਿਸ ਬਾਰੇ ਪੰਜਾਬ ਵਿਚ ਮਸ਼ਹੂਰ ਸੀ, ਕਿ ਉਹ ਦਰਵੇਸ਼ ਸਿਆਸਤਦਾਨ ਸੀ। ਨਹੀਂ ਤਾਂ ਸਿਆਸਤਦਾਨ ਕੀ ਤੇ ਦਰਵੇਸ਼ ਕੀ। ਪਰ ਚਲੋ ਮੁੰਡੇ ਦੀ ਗੱਲ ਹੈ। ਕੈਲਗਰੀ ਵਾਲਾ ਸ਼ੋਅਬਲਬੀਰ ਬੈਂਸ ਨਾਂ ਦਾ ਬੰਦਾ ਖਰੀਦ ਰਿਹੈ। ਕੈਲਗਰੀ ਵਿਚ ਦਿਲਜੀਤ ਨੂੰ ਲੈ ਕੇ ਲੋਕਾਂ ਵਿਚ ਘੁਸਰ-ਮੁਸਰ ਹੋਣ ਲੱਗਦੀ ਹੈ, ਤਾਂ ਖੁਡੀਆ ਜੀ ਆਣ ਰਲਦੇ ਹਨ, ਸ਼ਾਇਦ ਇਸ ਲਈ ਕਿ ਲੱਚਰਤਾ ਵਿਰੁਧ ਭੂਸਰੇ ਸ੍ਹਾਨ ਦੇ ਸਿੰਗ ਮੈਂ ਤੋੜਦਾ ਹਾਂ। ਤੇ ਕੋਈ ਸ਼ੱਕ ਨਹੀਂ ਕਿ ਖੁਡੀਆ ਨੇ ਦਿਲਜੀਤ ਦੇ ਪਾਏ ਗੰਦ ਵਿਰੁਧ ਉਥੇ ਉੱਠੀ ਲਹਿਰ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਤੇ ਉਸ ਦੀ ਦਲੇਰੀ ਵੇਖੋ ਕਿ ਉਹ ਬਾਹਾਂ ਟੰਗੀ ਟਰੰਟੋ ਵੀ ਆਣ ਹਾਜਰ ਹੋਇਆ, ਕਿ ਪੰਜਾਬ ਦੀ ਫਿਜਾਵਾਂ ਵਿਚ ਜ਼ਹਿਰ ਘੋਲਣ ਵਾਲੇ ਇਸ ਘੋਟਨੇ ਨੂੰ ਮੈਂ ਟਰੰਟੋ ਵਿਚ ਵੀ ਕਾਮਯਾਬ ਕਰਵਾਵਾਂਗਾ। ਦਲਾਲ ਹੋਣ ਤਾਂ ਅਜਿਹੇ ਜਿਹੜੇ ਦੂਜੇ ਸ਼ਹਿਰਾਂ ਵਿਚ ਜਾ ਕੇ ਟਿੱਕਟਾਂ ਵੇਚ ਰਹੇ ਹਨ।
ਹਰਮੀਤ ਸਿੰਘ ਖੁਡੀਆ ਨੇ ਹਾਲੈਂਡ ਦੇ ‘ਦਿਲ ਅਪਣਾ ਪੰਜਾਬੀ’ ਪ੍ਰੋਗਰਾਮ ਦੇ ਹੋਸਟ ਸ੍ਰ. ਹਰਜੋਤ ਸਿੰਘ ਨੂੰ ਬਕਾਇਦਾ ਧਮਕੀ ਦਿੱਤੀ, ਕਿ ਅਪਣੀ ਜੁਬਾਨ ਬੰਦ ਰੱਖੇ ਨਹੀਂ ਤਾਂ ਮੇਰੇ ਹੱਥ ਲੰਮੇ ਹਨ, ਪੰਜਾਬ ਜਾਣ ਦੇ ਸਾਰੇ ਰਾਹ ਬੰਦ ਕਰ ਦਿਆਂਗਾ, ਯਾਨੀ ਵੀਜਾ ਕੈਂਸਲ? ਸੁਖਬੀਰ ਬਾਦਲ ਮੇਰਾ ਖਾਸਮ-ਖਾਸ? ਪੁੱਛੋ ਇਸ ਨੂੰ ਕਿਹਾ ਨਹੀਂ? ਸੁਖਬੀਰ ਬਾਦਲ ਜਿੰਨਾ ਦਾ ਖਾਸਮ-ਖਾਸ ਉਸ ਬਾਰੇ ਕੋਈ ਸ਼ੱਕ? ਤੇ ਇਸੇ ਭਾਈ ਖੁਡੀਆ ਨੇ ਕੈਲਗਰੀ ਦੇ ਦਲਜੀਤ ਸਿੰਘ ਨੂੰ ਧਮਕੀ ਦਿੱਤੀ ਕਿ ਮੇਰੇ ਪ੍ਰੋਗਰਾਮ ਦਾ ਜਿੰਨਾ ਨੁਕਸਾਨ ਹੋਇਆ, ਮੈਂ ਸੂਅ ਕਰਕੇ ਤੁਹਾਡੇ ਲੋਕਾਂ ਦੇ ਹੱਡਾਂ ਚੋਂ ਕੱਢਾਂਗਾ! ਇਹ ਰਿਕਾਡਿੰਗ ਹੈ। ਖੁਡੀਆ ਜੀ ਨੇ ਅਪਣੇ ਬੱਚਿਆਂ ਦੀ ਸੌਂਹ ਖਾਧੀ ਸੀ, ਜੇ ਦਿਲਜੀਤ ਕੋਈ ਮਾੜਾ ਗਾਣਾ ਗਾ ਗਿਆ, ਖਾਸ ਕਰਕੇ “ਲੱਕ ਟਵੰਟੀ ਵਾਲਾ” ਅਤੇ “ਮੂਹਰੇ ਜੱਟ ਖਾੜਕੂ ਖੜਾ” ਪਰ ਮੂਹਰੇ ਜੱਟ ਖਾੜਕੂ ਖੜਾ ਕੀ ਦਿਲਜੀਤ ਨੇ ਗਾਇਆ ਨਹੀਂ? ਤਾਂ ਫਿਰ ਦਿਲਜੀਤ ਦੀ ਇਥੇ ਲੋਕਾਂ ਅਗੇ ਕੀਤੀ ਗੱਲ ਕੀ ਅਰਥ ਰੱਖਦੀ, ਕਿ ਮੈਂ ਅਪਣੀਆਂ ਕੀਤੀਆਂ ਗਲਤੀਆਂ ਤੇ ‘ਵਰਕ’ ਕਰ ਰਿਹਾਂ?
ਕੁੱਲ ਪਾ ਕੇ ਨਤੀਜਾ ਇਹ ਨਿਕਲਦਾ ਹੈ ਕਿ ਦਿਲਜੀਤ ਤਾਂ ਇਕ ਮੋਹਰਾ ਉਨ੍ਹਾ ਦਲਾਲਾਂ ਦਾ ਜਿਹੜੇ ਮਿੱਥ ਕੇ ਤੁਹਾਨੂੰ ਬਰਬਾਦੀ ਦੇ ਰਾਹ ਤੋਰਨਾ ਚਾਹੁੰਦੇ ਹਨ, ਕਿਉਂਕਿ ਇਹ ਦਲਾਲ ਵੀ ਅਪਣੇ ਆਪ ਵਿਚ ਕੁੱਝ ਨਹੀਂ, ਇਨ੍ਹਾਂ ਪਿੱਛੇ ਵੀ ਉਹ ਸਿਸਟਮ ਖੜਾ ਹੈ, ਜਿਸ ਪਹਿਲਾਂ ਪੰਜਾਬ ਵਿਚ ਲਾਂਬੂ ਲਾ ਕੇ ਪੰਜਾਬ ਨੂੰ ਕੁੱਟਿਆ ਅਤੇ ਮੁੜ ਇਨ੍ਹਾਂ ਨਚਾਰਾਂ ਰਾਹੀਂ ਪੰਜਾਬ ਨੂੰ ਸ਼ਰਾਬ ਦੇ ਛੇਵੇਂ ਦਰਿਆ ਵਿੱਚ ਰੋਹੜ ਛੱਡਿਆ, ਤੇ ਉਹੀ ਕਹਾਣੀ ਇਥੇ ਦੁਹਰਾਈ ਜਾ ਰਹੀ ਹੈ, ਤਾਂ ਕਿ ਇਥੋਂ ਉਨ੍ਹਾਂ ਲਈ ਕੋਈ ਰੋਣ ਵਾਲਾ ਵੀ ਨਾ ਬਚੇ, ਇਸ ਗੱਲ ਨੂੰ ਅਸੀਂ ਅੱਜ ਸਮਝ ਲਈਏ ਜਾਂ ਕੱਲ, ਪਰ ਬਰਬਾਦੀ ਸਾਡੇ ਦਰਾਂ ਤੇ ਦਸਤਕ ਦੇ ਰਹੀ ਹੈ, ਪਰ ਪਤਾ ਨਹੀਂ ਅਸੀਂ ਕਦੇ ਜਾਗਾਂਗੇ ਵੀ ਕਿ ਨਹੀਂ?

ਸਰੀ ਸੜਕ ਹਾਦਸੇ ਵਿੱਚ ਪੰਜਾਬੀ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਹੋਈਆਂ ਖ਼ਤਮ

ਸਰੀ ਸੜਕ ਹਾਦਸੇ ਵਿੱਚ ਪੰਜਾਬੀ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਹੋਈਆਂ ਖ਼ਤਮwww.sabblok.blogspot.com
ਸਰ੍ਹੀ, ਬੀਸੀ ਵਿੱਚ ਹੋਏ ਘਾਤਕ ਕਾਰ ਹਾਦਸੇ ਵਿੱਚ ਇੱਕ ਪੰਜਾਬੀ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਖ਼ਤਮ ਹੋ ਗਈਆਂ। ਇਹ ਪਰਿਵਾਰ ਸਰ੍ਹੀ ਦੇ ਹੀ ‘ਸਚਦੇਵਾ ਸਵੀਟਸ’ ਦੇ ਮਾਲਕ ਜੌਲੀ ਸਚਦੇਵਾ ਦਾ ਸੀ। ਪਰਿਵਾਰ ਦੇ ਨਜ਼ਦੀਕੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਵਿੱਚ ਉਸ ਵੇਲੇ ਜੌਲੀ ਸਚਦੇਵਾ ਦੀ ਪਤਨੀ ਰੀਨਾ, ਮਾਂ ਅਤੇ ਭੈਣ ਨੀਲਮ ਤੋਂ ਇਲਾਵਾ ਜੌਲੀ ਦਾ 5 ਸਾਲਾ ਪੁੱਤਰ ਅਨੀਸ਼ ਤੇ 3 ਸਾਲਾ ਧੀ ਜੈਸਿਕਾ ਮੌਜੂਦ ਸਨ। ਹਾਲੇ ਇੱਕ ਦਿਨ ਪਹਿਲਾਂ ਹੀ ਸਚਦੇਵਾ ਪਰਿਵਾਰ ਦੇ ਇਸ 5 ਸਾਲਾ ਬੱਚੇ ਦਾ ਜਨਮ ਦਿਨ ਸੀ ਅਤੇ ਉਨ੍ਹਾਂ ਐਤਵਾਰ ਸ਼ਾਮ ਉਸ ਦਾ ਕੇਕ ਕੱਟਣਾ ਸੀ। ਪਰਿਵਾਰ ਨੇ ਮੀਡੀਆ ਤੋਂ ਪ੍ਰਾਈਵੇਸੀ ਦੀ ਮੰਗ ਕੀਤੀ ਹੈ। ਇਹ ਸਾਰੇ ਐਤਵਾਰ ਨੂੰ ਸਤਿਸੰਗ ‘ਚ ਹਿੱਸਾ ਲੈਣ ਤੋਂ ਬਾਅਦ 176 ਸਟਰੀਟ ‘ਤੇ ਸਰ੍ਹੀ ਵੱਲ ਨੂੰ ਆ ਰਹੇ ਸਨ ਕਿ ਅਮਰੀਕੀ ਬਾਰਡਰ ਦੇ ਉੱਤਰ ਵੱਲ ਪੈਸੇਫਿਕ ਹਾਈਵੇਅ ਉੱਤੇ ਉਨ੍ਹਾਂ ਦੀ ਸੇਡਾਨ ਨੂੰ 11:00 ਵਜੇ ਦੇ ਕਰੀਬ ਇੱਕ ਚਿੱਟੇ ਰੰਗ ਦੀ ਵੈਨ ਨੇ ਟੱਕਰ ਮਾਰ ਦਿੱਤੀ। ਆਰਸੀਐਮਪੀ ਦੇ ਸਾਰਜੈਂਟ ਡੇਲ ਕਾਰ ਨੇ ਐਤਵਾਰ ਨੂੰ ਆਖਿਆ ਸੀ ਕਿ ਇੰਜ ਲੱਗ ਰਿਹਾ ਸੀ ਜਿਵੇਂ ਚਿੱਟੇ ਰੰਗ ਦੀ ਵੈਨ ਨੇ ਲਾਲ ਲਾਈਟ ਦੀ ਪਰਵਾਹ ਨਹੀਂ ਕੀਤੀ ਤੇ ਕਾਰ ਵਿੱਚ ਟਕਰਾ ਗਈ। ਟੱਕਰ ਐਨੀ ਜ਼ਬਰਦਸਤ ਸੀ ਕਿ ਕਾਰ ਵਿਚਕਾਰੋਂ ਦੋ ਟੋਟੋ ਹੋ ਕੇ ਖਿੱਲਰ ਗਈ। ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਇਕ ਔਰਤ ਅਤੇ ਇੱਕ ਬੱਚਾ ਹਾਦਸੇ ਤੋਂ ਬਾਅਦ ਵੀ ਕਾਰ ਦੀ ਪਿਛਲੀ ਸੀਟ ‘ਤੇ ਬੈਲਟ ਵਿੱਚ ਬੱਝੇ ਹੋਏ ਸਨ ਜਦਕਿ ਬੱਚੇ ਦਾ ਸਿਰ ਗਾਇਬ ਸੀ। ਜਿਲ੍ਹਾ ਬਠਿੰਡਾ ਨਾਲ ਸਬੰਧਤ ਇਸ ਪਰਿਵਾਰ ਨੇ ਕੈਨੇਡਾ ਆ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਸਥਾਨਕ ਸਕੌਟ ਰੋਡ ਅਤੇ 75 ਐਵੇਨਿਊ ਵਾਲੇ ਪਲਾਜ਼ੇ ‘ਚ ਮੌਜੂਦ ‘ਸਚਦੇਵਾ ਸਵੀਟਸ’ ਦੇ ਮਾਲਕਾਂ ਨੇ ਆਪਣੀ ਨਿਮਰਤਾ ਅਤੇ ਇਮਾਨਦਾਰੀ ਸਦਕਾ ਸ਼ਹਿਰ ‘ਚ ਕਾਫੀ ਨਾਂ ਕਮਾਇਆ ਸੀ। ਹਾਦਸੇ ‘ਚ ਮੁੱਕਣ ਵਾਲੀ ਸਚਦੇਵਾ ਪਰਿਵਾਰ ਦੀ ਧੀ ਨੀਲਮ ਆਪਣੇ ਪਿੱਛੇ ਪਤੀ ਸਮੇਤ ਦੋ ਬੱਚੇ ਛੱਡ ਗਈ ਹੈ। ਵੈਨ ਦਾ 46 ਸਾਲਾ ਡਰਾਈਵਰ ਲੈਂਗਲੇ, ਬੀਸੀ ਤੋਂ ਸਬੰਧਤ ਹੈ ਤੇ ਉਸ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਹੀ ਇਸ ਹਾਦਸੇ ਦਾ ਜਿ਼ੰਮੇਵਾਰ ਮੰਨਿਆ ਜਾ ਰਿਹਾ ਹੈ। ਇਸੇ ਦੌਰਾਨ ਆਰਸੀਐਮਪੀ ਦੀ ਟਰੈਫਿਕ ਸਰਵਿਸਿਜ ਕ੍ਰਿਮੀਨਲ ਕੋਲੀਜ਼ਨ ਇਨਵੈਸਟੀਗੇਸ਼ਨ ਟੀਮ ਤੇ ਲੋਅਰ ਮੇਨਲੈਂਡ ਇੰਟੇਗ੍ਰੇਟਿਡ ਕੋਲੀਜ਼ਨ ਐਨਾਲਿਸਟ/ ਰੀਕੰਸਟ੍ਰਕਸ਼ਨ ਸਰਵਿਸਿਜ਼ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੀਆਂ ਹਨ। ਅਜੇ ਕਿਸੇ ਦੇ ਖਿਲਾਫ ਦੋਸ਼ ਆਇਦ ਨਹੀਂ ਕੀਤੇ ਗਏ ਹਨ। ਇਸ ਪਰਿਵਾਰ ਨਾਲ ਵਾਪਰੇ ਹਾਦਸੇ ਨਾਲ ਸਮੁੱਚਾ ਪੰਜਾਬੀ ਭਾਈਚਾਰਾ ਸੋਗ ਦੇ ਆਲਮ ‘ਚ ਡੁੱਬ ਗਿਆ ਹੈ।

ਮੰਤਰੀ ਢਿੱਲੋਂ ਵਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਪ੍ਰਚਾਰ ਸ਼ੁਰੂ

www.sabblok.blogspot.com
ਮੰਤਰੀ ਢਿੱਲੋਂ ਵਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਪ੍ਰਚਾਰ ਸ਼ੁਰੂ 

ਕੁਹਾੜਾ, 29 ਅਪ੍ਰੈਲ (ਤੇਲੂ ਰਾਮ ਕੁਹਾੜਾ)-ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਅਪਣੇ ਹਲਕੇ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਦਾ ਆਗਾਜ਼ ਪਿੰਡ ਧਨਾਨਸੂ ਤੋਂ ਸ਼ੁਰੂ ਕੀਤਾ | ਉਨ੍ਹਾਂ ਇਹ ਪ੍ਰਚਾਰ ਮੱਤੇਵਾੜਾ ਜ਼ਿਲ੍ਹਾ ਪ੍ਰੀਸ਼ਦ ਤੋਂ ਭਾਗ ਸਿੰਘ ਮਾਨਗੜ੍ਹ (ਰਾਖਵਾਂ ਅਨੁਸੂਚਿਤ) ਲਈ ਤੇ ਚੱਕ ਸਰਵਣਨਾਥ ਜੋਨ ਤੋਂ ਜਨਰਲ ਇਸਤਰੀ ਲਈ ਬੀਬੀ ਨਵਦੀਪ ਕੌਰ ਉੱਪਲ ਦੇ ਹੱਕ 'ਚ ਸ਼ੁਰੂ ਕੀਤਾ, ਜਦੋਂਕਿ ਲੁਧਿਆਣਾ ਦੋ ਬਲਾਕ ਸੰਮਤੀ ਲਈ ਉਨ੍ਹਾਂ ਨੇ ਬੁੱਢੇਵਾਲ ਜੋਨ (ਰਾਖਵਾਂ) ਲਈ ਕੁਲਦੀਪ ਸਿੰਘ ਵਾਸਤੇ ਬਲੀਏਵਾਲ ਜੋਨ ਤੋਂ ਬੀਬੀ ਪਰਮਿੰਦਰ ਕੌਰ, ਕੂੰਮਕਲਾਂ ਜੋਨ ਤੋਂ ਦਰਸ਼ਨ ਸਿੰਘ ਸ਼ੇਰੀਆਂ, ਪੰਜੇਟਾ ਜੋਨ ਤੋਂ ਜਸਵਿੰਦਰ ਸਿੰਘ ਭਮਾਂ ਖ਼ੁਰਦ, ਰਾਈਆਂ ਜੋਨ ਤੋਂ ਬੀਬੀ ਕੰਵਲਜੀਤ ਕੌਰ (ਇਸਤਰੀ ਅਨੁਸੂਚਿਤ ਰਾਖਵਾਂ), ਕੋਟ ਗੰਗੂ ਰਾਏ ਤੋਂ ਹਰਪਾਲ ਸਿੰਘ, ਕਟਾਣੀ ਕਲਾਂ ਜੋਨ ਤੋਂ ਸਰਪੰਚ ਮਹਿੰਦਰਪ੍ਰਤਾਪ ਸਿੰਘ, ਬਰਵਾਲਾ ਜੋਨ ਤੋਂ ਕੁਹਾੜਾ ਦੇ ਸਰਪੰਚ ਸੁਖਵਿੰਦਰ ਸਿੰਘ ਬਬਲੀ ਬਾਬਾ ਅਤੇ ਜੰਡਿਆਲੀ ਜੋਨ ਤੋਂ ਐਡ. ਹਰਿੰਦਰਪਾਲ ਸਿੰਘ ਗਿੱਲ ਲਈ ਚੋਣ ਪ੍ਰਚਾਰ ਤਿਆਰ ਕੀਤਾ | ਇਸ ਸਮੇਂ ਹੋਏ ਇਕੱਠਾਂ ਵਿਚ ਸ਼ਰਨਜੀਤ ਸਿੰਘ ਗਰਚਾ, ਭਾਗ ਸਿੰਘ ਮਾਨਗੜ੍ਹ, ਸਿਮਰਨਜੀਤ ਸਿੰਘ ਢਿੱਲੋਂ, ਕਰਮ ਸਿੰਘ ਗਿੱਲ, ਸੰਤਾ ਸਿੰਘ ਉਮੈਦਪੁਰੀ, ਗੁਰਮੀਤ ਸਿੰਘ ਗੱਦੋਵਾਲ, ਜਸਦੀਪ ਸਿੰਘ ਜੱਜ, ਰਾਜਵੰਤ ਸਿੰਘ ਪੱਪੀ, ਸਰਕਲ ਪ੍ਰਧਾਨ ਹਰਚਰਨ ਸਿੰਘ ਜਿਊਣੇਵਾਲ, ਬਲਵਿੰਦਰ ਸਿੰਘ ਮੀਨੂੰ, ਜਥੇ. ਸੁਖਦੇਵ ਸਿੰਘ ਕੂੰਮਕਲਾਂ, ਤੀਰਥ ਸਿੰਘ, ਸੋਹਣ ਸਿੰਘ ਗਿੱਲ, ਜਸਵਿੰਦਰ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖੀ, ਧਰਮਜੀਤ ਸਿੰਘ ਗਿੱਲ ਚੇਅਰਮੈਨ ਡੀ. ਸੀ. ਯੂ., ਹਰਿੰਦਰ ਸਿੰਘ ਲੱਖੋਵਾਲ ਚੇਅਰਮੈਨ, ਅਜਮੇਰ ਸਿੰਘ ਲਾਲੀ, ਪ੍ਰੀਤਮ ਸਿੰਘ ਧਨਾਨਸੂ, ਡਾ. ਗੁਰਮੁੱਖ ਸਿੰਘ, ਸੁਖਦੇਵ ਸਿੰਘ ਮਾਂਗਟ, ਦਿਲਬਾਗ ਸਿੰਘ ਛੰਦੜਾਂ, ਸਤਵਿੰਦਰ ਸਿੰਘ ਬਿੱਲੂ, ਮੂਲਾ ਸਿੰਘ ਬਰਵਾਲ਼ਾ, ਸਵਰਨ ਸਿੰਘ ਬਰਵਾਲ਼ਾ, ਗੁਰਪ੍ਰੀਤ ਸਿੰਘ ਕਟਾਣੀ, ਸੱਤਪਾਲ ਸਿੰਘ ਕਟਾਣੀ, ਸਤਵਿੰਦਰ ਸਿੰਘ ਗਿੱਲ, ਸਰਪੰਚ ਨਿਰਮਲ ਸਿੰਘ, ਬਲਵਿੰਦਰ ਸਿੰਘ ਲਾਲਕਾ, ਹਰਜੀਤ ਸਿੰਘ ਸੰਧੂ, ਕੇਹਰ ਸਿੰਘ ਕਟਾਣੀ, ਮਾਸਟਰ ਕਰਤਾਰ ਸਿੰਘ, ਸਵਰਨ ਸਿੰਘ ਡਾਇਰੈਕਟਰ ਕੋਟ ਗੰਗੂ ਰਾਏ, ਜਾਗੀਰ ਸਿੰਘ ਰਾਈਆਂ, ਰੂੜ ਸਿੰਘ, ਛਿੰਦਰਪਾਲ ਸਿੰਘ ਮੇਹਲੋਂ, ਸ਼ੇਰਜੰਗ ਸਿੰਘ ਢਿੱਲੋਂ, ਦਰਸ਼ਨ ਸਿੰਘ, ਪਿ੍ਤਪਾਲ ਸਿੰਘ ਰਿੰਪਾ, ਅਵਤਾਰ ਸਿੰਘ ਤਾਰੀ ਆਦਿ ਹਾਜ਼ਰ ਸਨ |ਕੁਹਾੜਾ, 29 ਅਪ੍ਰੈਲ (ਤੇਲੂ ਰਾਮ ਕੁਹਾੜਾ)-ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਅਪਣੇ ਹਲਕੇ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਦਾ ਆਗਾਜ਼ ਪਿੰਡ ਧਨਾਨਸੂ ਤੋਂ ਸ਼ੁਰੂ ਕੀਤਾ | ਉਨ੍ਹਾਂ ਇਹ ਪ੍ਰਚਾਰ ਮੱਤੇਵਾੜਾ ਜ਼ਿਲ੍ਹਾ ਪ੍ਰੀਸ਼ਦ ਤੋਂ ਭਾਗ ਸਿੰਘ ਮਾਨਗੜ੍ਹ (ਰਾਖਵਾਂ ਅਨੁਸੂਚਿਤ) ਲਈ ਤੇ ਚੱਕ ਸਰਵਣਨਾਥ ਜੋਨ ਤੋਂ ਜਨਰਲ ਇਸਤਰੀ ਲਈ ਬੀਬੀ ਨਵਦੀਪ ਕੌਰ ਉੱਪਲ ਦੇ ਹੱਕ 'ਚ ਸ਼ੁਰੂ ਕੀਤਾ, ਜਦੋਂਕਿ ਲੁਧਿਆਣਾ ਦੋ ਬਲਾਕ ਸੰਮਤੀ ਲਈ ਉਨ੍ਹਾਂ ਨੇ ਬੁੱਢੇਵਾਲ ਜੋਨ (ਰਾਖਵਾਂ) ਲਈ ਕੁਲਦੀਪ ਸਿੰਘ ਵਾਸਤੇ ਬਲੀਏਵਾਲ ਜੋਨ ਤੋਂ ਬੀਬੀ ਪਰਮਿੰਦਰ ਕੌਰ, ਕੂੰਮਕਲਾਂ ਜੋਨ ਤੋਂ ਦਰਸ਼ਨ ਸਿੰਘ ਸ਼ੇਰੀਆਂ, ਪੰਜੇਟਾ ਜੋਨ ਤੋਂ ਜਸਵਿੰਦਰ ਸਿੰਘ ਭਮਾਂ ਖ਼ੁਰਦ, ਰਾਈਆਂ ਜੋਨ ਤੋਂ ਬੀਬੀ ਕੰਵਲਜੀਤ ਕੌਰ (ਇਸਤਰੀ ਅਨੁਸੂਚਿਤ ਰਾਖਵਾਂ), ਕੋਟ ਗੰਗੂ ਰਾਏ ਤੋਂ ਹਰਪਾਲ ਸਿੰਘ, ਕਟਾਣੀ ਕਲਾਂ ਜੋਨ ਤੋਂ ਸਰਪੰਚ ਮਹਿੰਦਰਪ੍ਰਤਾਪ ਸਿੰਘ, ਬਰਵਾਲਾ ਜੋਨ ਤੋਂ ਕੁਹਾੜਾ ਦੇ ਸਰਪੰਚ ਸੁਖਵਿੰਦਰ ਸਿੰਘ ਬਬਲੀ ਬਾਬਾ ਅਤੇ ਜੰਡਿਆਲੀ ਜੋਨ ਤੋਂ ਐਡ. ਹਰਿੰਦਰਪਾਲ ਸਿੰਘ ਗਿੱਲ ਲਈ ਚੋਣ ਪ੍ਰਚਾਰ ਤਿਆਰ ਕੀਤਾ | ਇਸ ਸਮੇਂ ਹੋਏ ਇਕੱਠਾਂ ਵਿਚ ਸ਼ਰਨਜੀਤ ਸਿੰਘ ਗਰਚਾ, ਭਾਗ ਸਿੰਘ ਮਾਨਗੜ੍ਹ, ਸਿਮਰਨਜੀਤ ਸਿੰਘ ਢਿੱਲੋਂ, ਕਰਮ ਸਿੰਘ ਗਿੱਲ, ਸੰਤਾ ਸਿੰਘ ਉਮੈਦਪੁਰੀ, ਗੁਰਮੀਤ ਸਿੰਘ ਗੱਦੋਵਾਲ, ਜਸਦੀਪ ਸਿੰਘ ਜੱਜ, ਰਾਜਵੰਤ ਸਿੰਘ ਪੱਪੀ, ਸਰਕਲ ਪ੍ਰਧਾਨ ਹਰਚਰਨ ਸਿੰਘ ਜਿਊਣੇਵਾਲ, ਬਲਵਿੰਦਰ ਸਿੰਘ ਮੀਨੂੰ, ਜਥੇ. ਸੁਖਦੇਵ ਸਿੰਘ ਕੂੰਮਕਲਾਂ, ਤੀਰਥ ਸਿੰਘ, ਸੋਹਣ ਸਿੰਘ ਗਿੱਲ, ਜਸਵਿੰਦਰ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖੀ, ਧਰਮਜੀਤ ਸਿੰਘ ਗਿੱਲ ਚੇਅਰਮੈਨ ਡੀ. ਸੀ. ਯੂ., ਹਰਿੰਦਰ ਸਿੰਘ ਲੱਖੋਵਾਲ ਚੇਅਰਮੈਨ, ਅਜਮੇਰ ਸਿੰਘ ਲਾਲੀ, ਪ੍ਰੀਤਮ ਸਿੰਘ ਧਨਾਨਸੂ, ਡਾ. ਗੁਰਮੁੱਖ ਸਿੰਘ, ਸੁਖਦੇਵ ਸਿੰਘ ਮਾਂਗਟ, ਦਿਲਬਾਗ ਸਿੰਘ ਛੰਦੜਾਂ, ਸਤਵਿੰਦਰ ਸਿੰਘ ਬਿੱਲੂ, ਮੂਲਾ ਸਿੰਘ ਬਰਵਾਲ਼ਾ, ਸਵਰਨ ਸਿੰਘ ਬਰਵਾਲ਼ਾ, ਗੁਰਪ੍ਰੀਤ ਸਿੰਘ ਕਟਾਣੀ, ਸੱਤਪਾਲ ਸਿੰਘ ਕਟਾਣੀ, ਸਤਵਿੰਦਰ ਸਿੰਘ ਗਿੱਲ, ਸਰਪੰਚ ਨਿਰਮਲ ਸਿੰਘ, ਬਲਵਿੰਦਰ ਸਿੰਘ ਲਾਲਕਾ, ਹਰਜੀਤ ਸਿੰਘ ਸੰਧੂ, ਕੇਹਰ ਸਿੰਘ ਕਟਾਣੀ, ਮਾਸਟਰ ਕਰਤਾਰ ਸਿੰਘ, ਸਵਰਨ ਸਿੰਘ ਡਾਇਰੈਕਟਰ ਕੋਟ ਗੰਗੂ ਰਾਏ, ਜਾਗੀਰ ਸਿੰਘ ਰਾਈਆਂ, ਰੂੜ ਸਿੰਘ, ਛਿੰਦਰਪਾਲ ਸਿੰਘ ਮੇਹਲੋਂ, ਸ਼ੇਰਜੰਗ ਸਿੰਘ ਢਿੱਲੋਂ, ਦਰਸ਼ਨ ਸਿੰਘ, ਪਿ੍ਤਪਾਲ ਸਿੰਘ ਰਿੰਪਾ, ਅਵਤਾਰ ਸਿੰਘ ਤਾਰੀ ਆਦਿ ਹਾਜ਼ਰ ਸਨ |