www.sabblok.blogspot.com
ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਮੰਗਲਵਾਰ ਨੂੰ ਲੋਕ ਸਭਾ 'ਚ ਖੇਤੀ ਖੇਤਰ
'ਤੇ ਲਾਗੂ ਕੀਤੇ ਗਏ ਜਾਇਦਾਦ ਟੈਕਸ ਨੂੰ ਵਾਪਸ ਲੈਣ ਦਾ ਐਲਾਨ ਕਰਨਗੇ। ਇਸ ਦੇ ਨਾਲ ਹੀ
ਲੰਮੇਂ ਸਮੇਂ ਤੋਂ ਇਸ ਮੁੱਦੇ 'ਤੇ ਕਾਂਗਰਸ ਨੂੰ ਘੇਰਨ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ
ਚਲਾਈ ਜਾ ਰਹੀ ਮੁਹਿੰਮ ਪੈਂਚਰ ਹੋ ਜਾਵੇਗੀ। ਹੁਣ ਅਕਾਲੀ ਦਲ ਨੂੰ ਆਉਣ ਵਾਲੀਆਂ ਚੋਣਾਂ
'ਚ ਇਸ ਮਾਮਲੇ 'ਤੇ ਕਿਸਾਨਾਂ ਦੀਆਂ ਵੋਟਾਂ ਦਾ ਲਾਹਾ ਨਹੀਂ ਮਿਲੇਗਾ। ਜ਼ਿਕਰਯੋਗ ਹੈ ਕਿ
ਜਾਇਦਾਦ ਟੈਕਸ ਦੇ ਮਾਮਲੇ ਨੂੰ ਲੈ ਕੇ ਦੇਸ਼ ਭਰ ਅਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦਾ
ਗੁੱਸਾ ਉਬਾਲੇ ਖਾ ਰਿਹਾ ਸੀ।
ਸੋਮਵਾਰ ਨੂੰ ਪੰਜਾਬ, ਹਰਿਆਣਾ, ਰਾਜਸਥਾਨ, ਉੜੀਸਾ ਤੇ ਦਿੱਲੀ ਨਾਲ ਸਬੰਧਿਤ 30 ਕਾਂਗਰਸੀ ਸੰਸਦ ਮੈਂਬਰਾਂ ਦੇ ਉੱਚ ਪੱਧਰੀ ਵਫਦ ਨੇ ਦਿੱਲੀ 'ਚ ਵਿੱਤੀ ਮੰਤਰੀ ਪੀ. ਚਿਦਾਂਬਰਮ ਨਾਲ ਮੁਲਾਕਾਤ ਕੀਤੀ, ਜਿਸ 'ਚ ਉਨ੍ਹਾਂ ਵਿੱਤ ਮੰਤਰੀ ਨੂੰ ਦੱਸਿਆ ਕਿ ਸ਼ਹਿਰਾਂ ਦੇ ਨੇੜੇ ਪੈਂਦੀ ਖੇਤੀ ਜ਼ਮੀਨ 'ਤੇ ਜਾਇਦਾਦ ਟੈਕਸ ਲਗਾਉਣਾ ਸਹੀ ਨਹੀਂ ਹੈ ਕਿਉਂਕਿ ਕਿਸਾਨੀ ਇਸ ਵੇਲੇ ਪਹਿਲਾਂ ਹੀ ਸੰਕਟ ਦੇ ਦੌਰ 'ਚੋਂ ਲੰਘ ਰਹੀ ਹੈ। ਇਸ ਵਫਦ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਭੁਪਿੰਦਰ ਸਿੰਘ ਹੁੱਡਾ ਸਮੇਤ ਕਈ ਆਗੂ ਸ਼ਾਮਲ ਸਨ। ਵਿੱਤ ਮੰਤਰੀ ਨੇ ਕਾਂਗਰਸੀ ਆਗੂਆਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਉਨ੍ਹਾਂ ਨੂੰ ਕਿਹਾ ਕਿ ਕਿਸਾਨਾਂ 'ਤੇ ਜਾਇਦਾਦ ਟੈਕਸ ਨਹੀਂ ਲਗਾਇਆ ਜਾਏਗਾ। ਇਸ ਸਬੰਧ 'ਚ ਲੋਕ ਸਭਾ 'ਚ ਮੰਗਲਵਾਰ ਨੂੰ ਬਿਆਨ ਦੇ ਦੇਣਗੇ ਜਿਸ ਦੇ ਬਾਅਦ ਸਾਰੀ ਅਨਿਸ਼ਚਿਤਤਾ ਦੀ ਸਥਿਤੀ ਖਤਮ ਹੋ ਜਾਵੇਗੀ।
ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦੱਸਿਆ ਕਿ ਵਫਦ ਨੇ ਚਿਦਾਂਬਰਮ ਨੂੰ ਦੱਸਿਆ ਕਿ ਜਾਇਦਾਦ ਟੈਕਸ ਲੱਗਣ ਨਾਲ ਨਾਰਾਜ਼ਗੀ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਜਾਇਦਾਦ ਟੈਕਸ ਨਾਲ ਕਿਸਾਨ ਵਰਗ ਕਾਫੀ ਪ੍ਰੇਸ਼ਾਨੀਆਂ 'ਚ ਪੈ ਸਕਦਾ ਹੈ। ਇਸ ਲਈ ਕੇਂਦਰ ਸਰਕਾਰ ਨੂੰ ਇਸ ਬਾਰੇ ਤੁਰੰਤ ਉਚਿਤ ਕਦਮ ਚੁੱਕ ਕੇ ਕਿਸਾਨਾਂ ਨੂੰ ਮੁਸ਼ਕਿਲ 'ਚੋਂ ਕੱਢਣਾ ਚਾਹੀਦਾ ਹੈ। ਵਿੱਤ ਮੰਤਰੀ ਦੇ ਭਰੋਸੇ ਤੋਂ ਬਾਅਦ ਹੁੱਡਾ ਨੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਕਿਸਾਨਾਂ ਦੇ ਹਿੱਤਾਂ ਦੇ ਹਿਤੈਸ਼ੀ ਰਹੀ ਹੈ। ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀ ਧੰਨਵਾਦ ਕੀਤਾ।
ਵਿੱਤ ਮੰਤਰੀ ਨਾਲ ਮੁਲਾਕਾਤ ਕਰਨ ਵਾਲਿਆਂ 'ਚ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਮੁਨੀਸ਼ ਤਿਵਾੜੀ, ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਤੇ ਸੰਸਦ ਮੈਂਬਰ ਸੰਦੀਪ ਦੀਕਸ਼ਤ, ਸੰਸਦ ਮੈਂਬਰ ਵਿਜੇਂਦਰ ਸਿੰਗਲਾ, ਰਣਨੀਤ ਸਿੰਘ ਬਿੱਟੂ, ਮਹਿੰਦਰ ਸਿੰਘ ਕੇ. ਪੀ., ਸੰਤੋਸ਼ ਚੌਧਰੀ, ਸੁਖਦੇਵ ਸਿੰਘ ਲਿਬੜਾ, ਵਿਧਾਇਕ ਜਗਮੋਹਨ ਸਿੰਘ ਕੰਗ, ਜੀਤ ਮਹਿੰਦਰ ਸਿੰਘ ਸਿੱਧੂ, ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਓ. ਪੀ. ਸੋਨੀ, ਤਰਲੋਚਨ ਸਿੰਘ, ਚਰਨਜੀਤ ਸਿੰਘ ਚੰਨੀ ਤੇ ਗੁਰਪ੍ਰੀਤ ਸਿੰਘ ਕਾਂਗੜ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਕਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਇਦਾਦ ਟੈਕਸ ਦੇ ਮੁੱਦੇ ਨੂੰ ਲੈ ਕੇ ਸਖਤ ਰੁਖ ਅਪਨਾਉਂਦੇ ਹੋਏ ਕਿਹਾ ਸੀ ਕਿ ਉਹ ਵਿਧਾਨ ਸਭਾ 'ਚ ਪੰਜਾਬ ਦੇ ਪਾਣੀ ਨੂੰ ਬਚਾਉਣ ਤੋਂ ਵੀ ਸਖਤ ਰੁਖ ਅਪਨਾਉਣਗੇ।
ਬੈਠਕ ਦੇ ਬਾਅਦ ਕਾਂਗਰਸ ਦੇ ਸੰਸਦ ਮੈਂਬਰਾਂ ਦੇ ਚਿਹਰਿਆਂ 'ਤੇ ਰੌਣਕ ਪਰਤ ਆਈ। ਜਾਇਦਾਦ ਟੈਕਸ ਦੇ ਮਾਮਲੇ ਨੂੰ ਲੈ ਕੇ ਕੇਂਦਰ ਤੇ ਰਾਜ ਸਰਕਾਰਾਂ ਦੇ ਵਿਚਾਲੇ ਖੜਕ ਗਈ ਸੀ।
ਜਾਇਦਾਦ ਟੈਕਸ ਕੇਵਲ ਪੰਜਾਬ 'ਚ ਹੀ ਲਾਗੂ ਨਹੀਂ ਹੋਇਆ ਸੀ ਸਗੋਂ ਹੋਰਨਾਂ ਰਾਜਾਂ 'ਚ ਕਿਸਾਨਾਂ 'ਤੇ ਇਸ ਨੂੰ ਲਾਗੂ ਕੀਤਾ ਜਾ ਰਿਹਾ ਸੀ, ਇਸ ਲਈ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਆਪਣੇ ਸੂਬੇ ਦੇ ਕਿਸਾਨਾਂ ਦੇ ਬਚਾਅ 'ਚ ਅੱਗੇ ਆ ਗਏ।
ਵਿੱਤ ਮੰਤਰੀ ਨਾਲ ਮੁਲਾਕਾਤ ਦੌਰਾਨ ਕਾਂਗਰਸੀ ਆਗੂਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਜਾਇਦਾਦ ਟੈਕਸ ਲੱਗਣ ਨਾਲ ਸਿਆਸੀ ਨਤੀਜੇ ਠੀਕ ਨਹੀਂ ਨਿਕਲਣਗੇ ਕਿਉਂਕਿ ਕਾਂਗਰਸ ਦੇ ਉਲਟ ਸਿਆਸੀ ਪਾਰਟੀਆਂ ਨੂੰ ਕਾਂਗਰਸ ਦੇ ਵਿਰੁੱਧ ਪ੍ਰਚਾਰ ਕਰਨ ਦਾ ਮੌਕਾ ਮਿਲ ਗਿਆ ਹੈ।
ਪੰਜਾਬ ਵਿਧਾਨ ਸਭਾ ਸੈਸ਼ਨ ਬੁਲਾਉਣ ਦਾ ਹੁਣ ਕੋਈ ਅਰਥ ਨਹੀਂ : ਜਾਖੜ
ਪੰਜਾਬ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਨੇ ਕਿਹਾ ਹੈ ਕਿ ਜਾਇਦਾਦ ਟੈਕਸ ਨੂੰ ਕੇਂਦਰੀ ਸਰਕਾਰ ਵਲੋਂ ਵਾਪਸ ਲੈਣ ਦੇ ਐਲਾਨ ਦੇ ਨਾਲ ਹੁਣ ਪੰਜਾਬ ਸਰਕਾਰ ਵਲੋਂ 3 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਬੁਲਾਏ ਜਾ ਰਹੇ ਵਿਸ਼ੇਸ਼ ਸੈਸ਼ਨ ਦਾ ਕੋਈ ਮਹੱਤਵ ਨਹੀਂ ਰਹਿ ਗਿਹਅ। ਉਨ੍ਹਾਂ ਕਿਹਾ ਕਿ ਚਿਦਾਂਬਰਮ ਨੇ ਸਾਫ ਸ਼ਬਦਾਂ ਵਿਚ ਕਹਿ ਦਿੱਤਾ ਹੈ ਕਿ ਕਾਂਗਰਸ ਕਿਸਾਨਾਂ ਦੇ ਵਿਰੁੱਧ ਨਹੀਂ ਜਾਏਗੀ ਉਨ੍ਹਾਂ ਕਿਹਾ ਕਿ ਜੇਕਰ ਵਿਧਾਨ ਸਭਾ ਸੈਸ਼ਨ ਬੁਲਾਇਆ ਵੀ ਜਾਂਦਾ ਹੈ ਤਾਂ ਉਸ ਹਾਲਤ 'ਚ ਕਾਂਗਰਸ ਵਿਧਾਇਕ ਵਿਧਾਨ ਸਭਾ 'ਚ ਆਪਣੀ ਜਿੱਤ ਦਾ ਜਸ਼ਨ ਮਨਾਉਣਗੇ।
ਅਕਾਲੀ ਦਲ ਤੋਂ ਸਿਆਸੀ ਮੁੱਦਾ ਖੋਹਿਆ
ਕੇਂਦਰ ਸਰਕਾਰ ਵਲੋਂ ਜਾਇਦਾਦ ਟੈਕਸ ਦਾ ਮਾਮਲਾ ਅੱਜ ਹੱਲ ਕਰ ਦੇਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੋਂ ਇਸ ਸਿਆਸੀ ਮੁੱਦਾ ਖੋਹ ਲਿਆ ਗਿਆ ਹੈ। ਅਕਾਲੀ ਦਲ ਵਲੋਂ 3 ਮਈ ਨੂੰ ਇਸੇ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ ਜਿਸ 'ਚ ਸੰਭਾਵਿਤ ਜਾਇਦਾਦ ਟੈਕਸ ਵਿਰੁੱਧ ਵਿਧਾਨ ਸਭਾ ਵਲੋਂ ਮਤਾ ਪਾਸ ਕੀਤਾ ਜਾ ਸਕਦਾ ਹੈ। ਅਕਾਲੀ ਦਲ ਇਸ ਨੂੰ ਰਾਜ ਪੱਧਰ 'ਤੇ ਮੁੱਦਾ ਬਣਾਉਣ ਜਾ ਰਿਹਾ ਸੀ ਪਰ ਇਹ ਮਾਮਲਾ ਇੰਨੀ ਜਲਦੀ ਹੱਲ ਹੋ ਜਾਏਗਾ, ਇਸ ਦੀ ਕਿਸੇ ਨੂੰ ਆਸ ਨਹੀਂ ਸੀ। ਦੱਸਿਆ ਜਾਂਦਾ ਹੈ ਕਿ ਹੁਣ ਅਕਾਲੀ ਦਲ ਨੂੰ ਜਾਇਦਾਦ ਟੈਕਸ ਦੇ ਮਾਮਲੇ 'ਚ ਨਵੇਂ ਸਿਰੇ ਤੋਂ ਰਣਨੀਤੀ ਤਿਆਰ ਕਰਨੀ ਪਏਗੀ।

No comments:
Post a Comment