ਅੰਮ੍ਰਿਤਸਰ:--ਜੂਨ 1984 ਵਿਚ ਫੌਜ ਦੇ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਮਾਰੇ ਗਏ ਲੋਕਾਂ ਦੀ ਯਾਦ ਵਿਚ ਸਵਰਨ ਮੰਦਰ ਕੰਪਲੈਕਸ ਵਿਚ ਬਣਾਈ ਗਈ ਯਾਦਗਾਰ ਨੂੰ ਸ਼ਨੀਵਾਰ ਨੂੰ ਖੋਲ੍ਹਿਆ ਗਿਆ, ਜਿਸ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਭਰੋਸੇ ਦੇ ਬਾਵਜੂਦ ਗਰਮ ਵਿਚਾਰਧਾਰਾ ਦੇ ਪ੍ਰਚਾਰਕ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਨਾਂ ਯਾਦਗਾਰ ਦੇ ਪ੍ਰਵੇਸ਼ ਦੁਆਰ 'ਤੇ ਲਿਖਿਆ ਗਿਆ ਤੇ ਯਾਦਗਾਰ ਦੇ ਅੰਦਰ ਉਸ ਦੀ ਤਸਵੀਰ ਵੀ ਲਗਾਈ ਗਈ।
ਪੰਜਾਬ ਦੀ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਿਹਾ ਸੀ ਕਿ ਯਾਦਗਾਰ ਸਿਰਫ ਬਲਿਊ ਸਟਾਰ ਵਿਚ ਮਾਰੇ ਗਏ 'ਨਿਰਦੋਸ਼ਾਂ' ਲਈ ਹੋਵੇਗੀ ਅਤੇ ਇਸ ਵਿਚ ਕੋਈ ਹੋਰ ਨਾਂ ਨਹੀਂ ਹੋਵੇਗਾ।
ਸ਼੍ਰੋਮਣੀ ਅਕਾਲੀ ਦਲ ਦੀ ਸਹਿਯੋਗੀ ਭਾਜਪਾ ਨੇ ਦਮਦਮੀ ਟਕਸਾਲ ਦੇ ਸਾਬਕਾ ਪ੍ਰਧਾਨ ਭਿੰਡਰਾਂਵਾਲੇ ਦਾ ਨਾਂ ਅਤੇ ਤਸਵੀਰ ਨੂੰ  ਤੁਰੰਤ ਹਟਾਉਣ ਲਈ ਕਿਹਾ, ਜਿਨ੍ਹਾਂ ਨੇ ਯਾਦਗਾਰ ਬਣਾਈ ਸੀ। ਭਿੰਡਰਾਂਵਾਲੇ ਦਾ ਦੇਹਾਂਤ ਬਲਿਊ ਸਟਾਰ ਦੌਰਾਨ ਹੋ ਗਿਆ ਸੀ, ਜਿਸ 'ਚ ਅੱਤਵਾਦੀਆਂ ਨੂੰ ਸਵਰਨ ਮੰਦਰ ਵਿਚੋਂ ਕੱਢਣ ਲਈ ਕੀਤੀ ਗਈ ਕਾਰਵਾਈ ਦੌਰਾਨ 400 ਲੋਕ ਮਾਰੇ ਗਏ ਸਨ। ਇਮਾਰਤ 'ਤੇ ਸੰਗਮਰਮਰ 'ਤੇ ਭਿੰਡਰਾਂਵਾਲੇ ਦੇ ਜ਼ਿਕਰ ਨੂੰ ਢਕਣ ਵਾਲੇ ਫੁੱਲਾਂ ਨੂੰ ਸਮਾਰੋਹ ਦੇ ਅੰਤ ਵਿਚ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਵਲੋਂ ਹਟਾ ਦਿੱਤਾ ਗਿਆ। ਪੰਜਾਬੀ ਵਿਚ ਇਸ 'ਤੇ ਲਿਖਿਆ ਗਿਆ ਸੀ ਕਿ 'ਗੁਰਦੁਆਰਾ ਯਾਦਗਾਰ ਸ਼ਹੀਦਾਂ, ਜੂਨ 1984 ਦੀ ਦੁਖਦ ਘਟਨਾ ਵਿਚ ਸ਼ਹੀਦ ਹੋਏ ਦਮਦਮੀ ਟਕਸਾਲ ਦੇ 14ਵੇਂ ਪ੍ਰਧਾਨ ਸੰਤ ਜਰਨੈਲ ਸਿੰਘ  ਜੀ ਖਾਲਸਾ ਭਿੰਡਰਾਂਵਾਲੇ ਅਤੇ ਹੋਰ ਸ਼ਹੀਦਾਂ ਦੀ ਯਾਦ ਵਿਚ।'
ਜਿਥੇ ਸ਼ਹਿਰ ਵਿਚ ਹੋਣ ਦੇ ਬਾਵਜੂਦ ਮੁੱਖ ਮੰਤਰੀ ਬਾਦਲ ਸਮਾਰੋਹ ਵਿਚੋਂ ਗੈਰ-ਹਾਜ਼ਰ ਸਨ, ਉਥੇ ਮੱਕੜ ਜੋ ਯਾਦਗਾਰ ਤੋਂ ਪਰਦਾ ਹਟਾਉਣ ਤੋਂ ਕੁਝ ਸਮਾਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਾਲ ਉਥੋਂ ਚਲੇ ਗਏ ਸਨ, ਨੇ ਇਸ 'ਤੇ ਹੈਰਾਨੀ ਪ੍ਰਗਟਾਈ ਅਤੇ ਕਿਹਾ ਕਿ ਉਹ ਜਥੇਦਾਰ ਦੇ ਨਾਲ ਇਹ ਮਾਮਲਾ ਉਠਾਉਣਗੇ। ਜਦੋਂ ਕੁਝ ਪੱਤਰਕਾਰਾਂ ਨੇ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਨੂੰ ਇਸ ਬਾਰੇ ਸੂਚਿਤ ਕੀਤਾ ਤਾਂ ਉਨ੍ਹਾਂ ਕਿਹਾ ਕਿ 'ਕਿਥੇ ਹੈ ਭਿੰਡਰਾਂਵਾਲੇ ਦਾ ਜ਼ਿਕਰ?' ਉਨ੍ਹਾਂ ਨੇ ਅੰਦਰ ਲੱਗੀ ਇਕ ਘੜੀ 'ਤੇ ਭਿੰਡਰਾਂਵਾਲੇ ਦੀ ਤਸਵੀਰ ਨੂੰ ਦੇਖਿਆ ਪਰ ਉਸ ਨੂੰ ਹਟਾਉਣ ਲਈ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ। ਗਿਆਨੀ ਗੁਰਬਚਨ ਸਿੰਘ ਟਿੱਪਣੀ ਕਰਨ ਲਈ ਉਪਲੱਬਧ ਨਹੀਂ ਸਨ ਅਤੇ ਧੁੰਮਾ ਨੇ ਸਿਰਫ ਇੰਨਾ ਹੀ ਕਿਹਾ ਕਿ ਉਨ੍ਹਾਂ ਨੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਹੀ ਯਾਦਗਾਰ ਬਣਵਾਈ ਹੈ।
ਇਥੇ ਕਥਿਤ ਤੌਰ 'ਤੇ ਐੱਸ.ਜੀ.ਪੀ.ਸੀ. ਦਾ ਕੋਈ ਵੀ ਅਧਿਕਾਰੀ ਯਾਦਗਾਰ 'ਤੇ ਭਿੰਡਰਾਂਵਾਲੇ ਦੇ ਜ਼ਿਕਰ ਪ੍ਰਤੀ ਜਾਣੂ ਨਹੀਂ ਸੀ, ਇਕ ਹੋਰ ਗਰਮ ਵਿਚਾਰਧਾਰਾ ਵਾਲੇ ਸਮੂਹ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਮੁੱਖ ਪ੍ਰਵੇਸ਼ ਦੁਆਰ 'ਤੇ  ਸੰਗਮਰਮਰ ਵਾਲੇ ਹਿੱਸੇ ਨੂੰ ਉਦੋਂ ਤੱਕ ਢੱਕ ਕੇ ਰੱਖਿਆ ਗਿਆ, ਜਦੋਂ ਤੱਕ ਮੱਕੜ ਅਤੇ ਜਥੇਦਾਰ ਚਲੇ ਨਹੀਂ ਗਏ।