www.sabblok.blogspot.com
ਗੁਰਦੇਵ ਸਿੰਘ ਸੱਧੇਵਾਲੀਆ
ਦਿਲਜੀਤ ਨੂੰ ਮੈਂ ਰਡੀਓ ਉਪਰ ਸੁਣ ਰਿਹਾ ਸੀ ਉਹ ਅਪਣੇ ਵਲੋਂ ਪਾਏ ਹੁਣ ਤੱਕ ਦੇ ਗੰਦ ਨੂੰ ਇਨਾ ਸਹਿਜ ਵਿਚ ਲੈ ਰਿਹਾ ਸੀ, ਜਿਵੇਂ ਹੋਇਆ ਹੀ ਕੁਝ ਨਾ ਹੋਵੇ। ਯਾਨੀ ਮੈਂ ਇਕ ਦੋ ਗਾਣੇ ਮਾੜੇ ਗਾਏ, ਇਹ ਮੇਰੀ ਗਲਤੀ ਸੀ, ਇਸ ਉਪਰ ਮੈਂ ‘ਵਰਕ’ ਕਰ ਰਿਹਾਂ? ਕਾਸ਼! ਦਿਲਜੀਤ ਵਰਗੇ ਜਾਂ ਇਨ੍ਹਾਂ ਨੂੰ ਲੋਕਾਂ ਅਗੇ ਪਰੋਸਣ ਵਾਲੇ ਪ੍ਰਮੋਟਰ, ਉਨ੍ਹਾਂ ਮਾਵਾਂ ਨੂੰ ਪੁੱਛਦੇ ਜਿੰਨਾ ਦੇ ਪੁੱਤਰ ਇਨ੍ਹਾਂ ਦੀਆਂ ਗੰਦੀਆਂ ਕੀਤੀਆਂ ਹੋਈਆਂ ਹਵਾਵਾਂ ਵਿਚ ਸਾਹ ਲੈ ਕੇ ਦਮ ਤੋੜ ਚੁੱਕੇ ਹਨ। ਹਾਂਅ! ਇਕ ਦੋ ਗਾਣੇ ਹੀ ਮੈਂ ਮਾੜੇ ਗਾਏ? ਇਕ ਦੋ ਤੇ ਬਅਸ? ਪੰਜਾਬ ਐਵੇਂ ਇਸ ਦੇ ਘਰ ਮੂਹਰੇ ਸਿਆਪੇ ਕਰ ਰਿਹਾ ਸੀ? ਇਕ ਦੋ ਗਾਣੇ ਕਰਕੇ? ਮੂਰਖ ਹਨ ਨਾ ਲੋਕ! ਤੇ ਇਹ ਜ਼ਹਿਰ ਘੋਲਣ ਵਾਲੇ ਸਿਆਣੇ? ਇਹ ਤਾਂ ਇੰਝ ਕੁ ਹੈ ਜਿਵੇਂ ਕੋਈ ਗੁੰਡਾ ਲੀਡਰ ਗੱਡੀ ਹੇਠ ਕਿਸੇ ਗਰੀਬ ਨੂੰ ਮਿੱਧ ਕੇ ਕਹੇ ਕਿ ਓ ਯਾਰ ਕਿਤੇ ਵੱਜ ਗਈ ਹੋਣੀ ਖਾਧੀ-ਪੀਤੀ ਵਿੱਚ! ਪਰ ਜਿਸ ਦਾ ਮਰ ਗਿਆ? ਪੰਜਾਬ ਸਿਵਿਆਂ ਦੇ ਰਾਹ ਪਾ ਦਿੱਤਾ ਇਨ੍ਹਾਂ ਨਚਾਰਾਂ, ਤੇ ਇੱਕ ਦੋ ਗਾਣੇ?
ਕੋਈ ਪੰਜਾਬ ਨੂੰ ਸੁਣ ਰਿਹੈ? ਪੰਜਾਬ ਦੀਆਂ ਆਹਾਂ ਨੂੰ! ਪੰਜਾਬ ਸਿਸਕ ਰਿਹਾ ਹੈ। ਪੰਜਾਬ ਧਾਹਾਂ ਮਾਰ ਰਿਹਾ ਹੈ। ਦਿਲਜੀਤ, ਹਨੀ, ਜੈਜੀ ਬੀ ਵਰਗੇ, ਅੱਜ ਦੇ ਕੇ.ਪੀ. ਗਿੱਲ ਹਨ, ਸੁਮੇਧ ਸੈਣੀ ਅਤੇ ਘੋਟਨੇ ਹਨ! ਨਹੀਂ ਹਨ?
ਇਹਨਾ ਪੰਜਾਬ ਨੂੰ ‘ਸਾਇਲੈਂਟ’ ਮੌਤੇ ਮਾਰਿਆ ਹੈ। ਕੇ.ਪੀ. ਗਿੱਲ ਹੋਰਾਂ ਭਜਾ ਭਜਾ ਮਾਰੇ, ਇਨ੍ਹਾਂ ਤੜਫਾ ਤੜਫਾ ਮਾਰੇ। ਉਹ ਘੋਟਨੇ ਲਾਉਂਦੇ ਸਨ, ਇਹ ਟੀਕੇ ਲਾਉਂਦੇ ਹਨ! ਤਰੀਕਾ ਹੀ ਬਦਲਿਆ, ਕੰਮ ਨਹੀਂ ਬਦਲੇ। ਖਾੜਕੂ ਵਾਦ ਵੇਲੇ ਗੋਲੀਆਂ ਨਾਲ ਮਰਨ ਵਾਲਿਆਂ ਵੇਲੇ ਅਤੇ ਹੁਣ ਵਾਲੇ ਮਰਨ ਵਾਲਿਆਂ ਦੀ ਗਿਣਤੀ ਕਰੋ, ਤੁਸੀਂ ਹੈਰਾਨ ਹੋ ਜਾਵੋਂਗੇ! ਤੇ ਇਨ੍ਹਾਂ ਉਠ ਰਹੀਆਂ ਅਰਥੀਆਂ ਨੂੰ ਸਿਵਿਆਂ ਵਲ ਧੱਕਣ ਵਾਲਿਆਂ ਵਿਚ ਕੀ ਦਿਲਜੀਤ ਵਰਗਿਆਂ ਦਾ ਹੱਥ ਨਹੀਂ? ਅਸੀਂ ਲੋਕ ਵੀ ਕਿੰਨੇ ਭੋਲੇ ਹਾਂ। ਅਖੇ ਦਿਲਜੀਤ ਮਾਫੀ ਮੰਗਣ ਲੱਗਾ। ਅਗੋਂ ਤੋਂ ਨਹੀਂ ਗਾਵੇਗਾ। ਦਿਲਜੀਤ ਹੈ ਕੀ? ਦਿਲਜੀਤ ਦੀ ਤਾਂ ਮਾਫੀ ਵੀ ਅਪਣੀ ਨਹੀਂ। ਵਿਕੇ ਹੋਏ ਬੰਦੇ ਦੀ ਕਾਹਦੀ ਮਾਫੀ। ਸ਼ਹਿਰ ਸ਼ਹਿਰ ਵਿਕ ਰਿਹਾ ਬੰਦਾ, ਮਾਫੀ ਵੀ ਅਪਣੀ ਮਰਜੀ ਨਾਲ ਨਹੀਂ ਮੰਗ ਸਕਦਾ। ਦਿਲਜੀਤ ਆਪ ਕਹਿੰਦਾ ਅਸੀਂ ਤਾਂ ਖਰੀਦ ਕੇ ਲਿਆਂਦੇ ਗਏ ਹਾਂ। ਪ੍ਰਮੋਟਰ ਦੇ ਖਰੀਦੇ ਹੋਏ। ਪ੍ਰਮੋਟਰ ਤੋਂ ਬਿਨਾ ਮਾਫੀ? ਇਸ ਦਾ ਵਜੂਦ ਕੀ ਹੈ? ਇਕ ਗਾਉਂਣ ਵਾਲੇ ਨਚਾਰ ਦਾ ਕੀ ਵਜੂਦ ਹੋ ਸਕਦਾ! ਉਸ ਦੀ ਆਵਾਜ਼, ਉਸ ਦੀਆਂ ਅਦਾਵਾਂ, ਉਸ ਦੀਆਂ ਹਰਕਤਾਂ, ਉਸ ਦਾ ਨੱਚਣਾ-ਟੱਪਣਾ, ਉਸ ਦਾ ਬੋਲਣਾ, ਸਭ ਪ੍ਰਮੋਟਰ ਕੋਲੇ ਵਿੱਕ ਕੇ ਆਉਂਦਾ ਹੈ। ਸ਼ਹਿਰ ਸ਼ਹਿਰ ਯਾਨੀ ਗਲੀ ਗਲੀ ਵਿੱਕਣ ਵਾਲੇ ਬੰਦੇ ਦਾ ਵਜੂਦ ਹੋ ਕੀ ਸਕਦਾ! ਪਰ ਦੁਖਾਂਤ ਇਹ ਕਿ ਇਨ੍ਹਾਂ ਗਲੀ ਗਲੀ ਵਿੱਕਣ ਵਾਲੇ ਨਚਾਰਾਂ ਨੂੰ ਲੋਕ ਭੀੜਾਂ ਬਣ ਬਣ ਸੁਣਦੇ ਹਨ। ਇਹੀ ਬਸ ਕਲਯੁਗ ਹੈ? ਹੋਰ ਕਲਯੁਗ ਕੋਈ ਸਿੰਗਾਂ ਵਾਲਾ ਰਾਖਸ਼ ਨਹੀਂ! ਕਿ ਹੈ?
ਦਿਲਜੀਤ ਨੇ ਕੈਲਗਰੀ ਰੇਡੀਓ ਉਪਰ ਤਾਂ ਕਿਹਾ ਕਿ ਉਹ ਅਗੇ ਤੋਂ ਗਲਤ ਨਹੀਂ ਗਾਵੇਗਾ, ਪਰ ਅੰਦਰ ਸਟੇਜ ਤੇ ਕਿਹਾ ਕਿ ਜੋ ਸਰੋਤੇ ਕਹਿਣਗੇ ਮੈਂ ਉਹ ਗਾਵਾਂਗਾ ਤੇ ਉਸ ਗਾਇਆ ਵੀ? ਸ਼ੋਅ ਤੋਂ ਪਹਿਲਾਂ ‘ਮੂਹਰੇ ਜੱਟ ਖਾੜਕੂ ਖੜਾ’ ਬਾਰੇ ਖਾਸ ਤੌਰ ਤੇ ਗੱਲ ਹੋਈ ਸੀ ਕਿ ਇਹ ਗਾਣਾ ਨਹੀਂ ਗਾਇਆ ਜਾਵੇਗਾ, ਪਰ ਪੁੱਛੋ ਦਿਲਜੀਤ ਜਾਂ ਉਸ ਦੇ ਪ੍ਰਮੋਟਰ ਖੁਡੀਏ ਨੂੰ!
ਖੁਡੀਆ? ਹਾਂਅ ਖੁਡੀਆ! ਹਰਮੀਤ ਸਿੰਘ ਖੁਡੀਆ। ਜਥੇਦਾਰ ਜਗਦੇਵ ਸਿੰਘ ਦਾ ਮੁੰਡਾ ਖੁਡੀਆ। ਜਿਸ ਬਾਰੇ ਪੰਜਾਬ ਵਿਚ ਮਸ਼ਹੂਰ ਸੀ, ਕਿ ਉਹ ਦਰਵੇਸ਼ ਸਿਆਸਤਦਾਨ ਸੀ। ਨਹੀਂ ਤਾਂ ਸਿਆਸਤਦਾਨ ਕੀ ਤੇ ਦਰਵੇਸ਼ ਕੀ। ਪਰ ਚਲੋ ਮੁੰਡੇ ਦੀ ਗੱਲ ਹੈ। ਕੈਲਗਰੀ ਵਾਲਾ ਸ਼ੋਅਬਲਬੀਰ ਬੈਂਸ ਨਾਂ ਦਾ ਬੰਦਾ ਖਰੀਦ ਰਿਹੈ। ਕੈਲਗਰੀ ਵਿਚ ਦਿਲਜੀਤ ਨੂੰ ਲੈ ਕੇ ਲੋਕਾਂ ਵਿਚ ਘੁਸਰ-ਮੁਸਰ ਹੋਣ ਲੱਗਦੀ ਹੈ, ਤਾਂ ਖੁਡੀਆ ਜੀ ਆਣ ਰਲਦੇ ਹਨ, ਸ਼ਾਇਦ ਇਸ ਲਈ ਕਿ ਲੱਚਰਤਾ ਵਿਰੁਧ ਭੂਸਰੇ ਸ੍ਹਾਨ ਦੇ ਸਿੰਗ ਮੈਂ ਤੋੜਦਾ ਹਾਂ। ਤੇ ਕੋਈ ਸ਼ੱਕ ਨਹੀਂ ਕਿ ਖੁਡੀਆ ਨੇ ਦਿਲਜੀਤ ਦੇ ਪਾਏ ਗੰਦ ਵਿਰੁਧ ਉਥੇ ਉੱਠੀ ਲਹਿਰ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਤੇ ਉਸ ਦੀ ਦਲੇਰੀ ਵੇਖੋ ਕਿ ਉਹ ਬਾਹਾਂ ਟੰਗੀ ਟਰੰਟੋ ਵੀ ਆਣ ਹਾਜਰ ਹੋਇਆ, ਕਿ ਪੰਜਾਬ ਦੀ ਫਿਜਾਵਾਂ ਵਿਚ ਜ਼ਹਿਰ ਘੋਲਣ ਵਾਲੇ ਇਸ ਘੋਟਨੇ ਨੂੰ ਮੈਂ ਟਰੰਟੋ ਵਿਚ ਵੀ ਕਾਮਯਾਬ ਕਰਵਾਵਾਂਗਾ। ਦਲਾਲ ਹੋਣ ਤਾਂ ਅਜਿਹੇ ਜਿਹੜੇ ਦੂਜੇ ਸ਼ਹਿਰਾਂ ਵਿਚ ਜਾ ਕੇ ਟਿੱਕਟਾਂ ਵੇਚ ਰਹੇ ਹਨ।
ਹਰਮੀਤ ਸਿੰਘ ਖੁਡੀਆ ਨੇ ਹਾਲੈਂਡ ਦੇ ‘ਦਿਲ ਅਪਣਾ ਪੰਜਾਬੀ’ ਪ੍ਰੋਗਰਾਮ ਦੇ ਹੋਸਟ ਸ੍ਰ. ਹਰਜੋਤ ਸਿੰਘ ਨੂੰ ਬਕਾਇਦਾ ਧਮਕੀ ਦਿੱਤੀ, ਕਿ ਅਪਣੀ ਜੁਬਾਨ ਬੰਦ ਰੱਖੇ ਨਹੀਂ ਤਾਂ ਮੇਰੇ ਹੱਥ ਲੰਮੇ ਹਨ, ਪੰਜਾਬ ਜਾਣ ਦੇ ਸਾਰੇ ਰਾਹ ਬੰਦ ਕਰ ਦਿਆਂਗਾ, ਯਾਨੀ ਵੀਜਾ ਕੈਂਸਲ? ਸੁਖਬੀਰ ਬਾਦਲ ਮੇਰਾ ਖਾਸਮ-ਖਾਸ? ਪੁੱਛੋ ਇਸ ਨੂੰ ਕਿਹਾ ਨਹੀਂ? ਸੁਖਬੀਰ ਬਾਦਲ ਜਿੰਨਾ ਦਾ ਖਾਸਮ-ਖਾਸ ਉਸ ਬਾਰੇ ਕੋਈ ਸ਼ੱਕ? ਤੇ ਇਸੇ ਭਾਈ ਖੁਡੀਆ ਨੇ ਕੈਲਗਰੀ ਦੇ ਦਲਜੀਤ ਸਿੰਘ ਨੂੰ ਧਮਕੀ ਦਿੱਤੀ ਕਿ ਮੇਰੇ ਪ੍ਰੋਗਰਾਮ ਦਾ ਜਿੰਨਾ ਨੁਕਸਾਨ ਹੋਇਆ, ਮੈਂ ਸੂਅ ਕਰਕੇ ਤੁਹਾਡੇ ਲੋਕਾਂ ਦੇ ਹੱਡਾਂ ਚੋਂ ਕੱਢਾਂਗਾ! ਇਹ ਰਿਕਾਡਿੰਗ ਹੈ। ਖੁਡੀਆ ਜੀ ਨੇ ਅਪਣੇ ਬੱਚਿਆਂ ਦੀ ਸੌਂਹ ਖਾਧੀ ਸੀ, ਜੇ ਦਿਲਜੀਤ ਕੋਈ ਮਾੜਾ ਗਾਣਾ ਗਾ ਗਿਆ, ਖਾਸ ਕਰਕੇ “ਲੱਕ ਟਵੰਟੀ ਵਾਲਾ” ਅਤੇ “ਮੂਹਰੇ ਜੱਟ ਖਾੜਕੂ ਖੜਾ” ਪਰ ਮੂਹਰੇ ਜੱਟ ਖਾੜਕੂ ਖੜਾ ਕੀ ਦਿਲਜੀਤ ਨੇ ਗਾਇਆ ਨਹੀਂ? ਤਾਂ ਫਿਰ ਦਿਲਜੀਤ ਦੀ ਇਥੇ ਲੋਕਾਂ ਅਗੇ ਕੀਤੀ ਗੱਲ ਕੀ ਅਰਥ ਰੱਖਦੀ, ਕਿ ਮੈਂ ਅਪਣੀਆਂ ਕੀਤੀਆਂ ਗਲਤੀਆਂ ਤੇ ‘ਵਰਕ’ ਕਰ ਰਿਹਾਂ?
ਕੁੱਲ ਪਾ ਕੇ ਨਤੀਜਾ ਇਹ ਨਿਕਲਦਾ ਹੈ ਕਿ ਦਿਲਜੀਤ ਤਾਂ ਇਕ ਮੋਹਰਾ ਉਨ੍ਹਾ ਦਲਾਲਾਂ ਦਾ ਜਿਹੜੇ ਮਿੱਥ ਕੇ ਤੁਹਾਨੂੰ ਬਰਬਾਦੀ ਦੇ ਰਾਹ ਤੋਰਨਾ ਚਾਹੁੰਦੇ ਹਨ, ਕਿਉਂਕਿ ਇਹ ਦਲਾਲ ਵੀ ਅਪਣੇ ਆਪ ਵਿਚ ਕੁੱਝ ਨਹੀਂ, ਇਨ੍ਹਾਂ ਪਿੱਛੇ ਵੀ ਉਹ ਸਿਸਟਮ ਖੜਾ ਹੈ, ਜਿਸ ਪਹਿਲਾਂ ਪੰਜਾਬ ਵਿਚ ਲਾਂਬੂ ਲਾ ਕੇ ਪੰਜਾਬ ਨੂੰ ਕੁੱਟਿਆ ਅਤੇ ਮੁੜ ਇਨ੍ਹਾਂ ਨਚਾਰਾਂ ਰਾਹੀਂ ਪੰਜਾਬ ਨੂੰ ਸ਼ਰਾਬ ਦੇ ਛੇਵੇਂ ਦਰਿਆ ਵਿੱਚ ਰੋਹੜ ਛੱਡਿਆ, ਤੇ ਉਹੀ ਕਹਾਣੀ ਇਥੇ ਦੁਹਰਾਈ ਜਾ ਰਹੀ ਹੈ, ਤਾਂ ਕਿ ਇਥੋਂ ਉਨ੍ਹਾਂ ਲਈ ਕੋਈ ਰੋਣ ਵਾਲਾ ਵੀ ਨਾ ਬਚੇ, ਇਸ ਗੱਲ ਨੂੰ ਅਸੀਂ ਅੱਜ ਸਮਝ ਲਈਏ ਜਾਂ ਕੱਲ, ਪਰ ਬਰਬਾਦੀ ਸਾਡੇ ਦਰਾਂ ਤੇ ਦਸਤਕ ਦੇ ਰਹੀ ਹੈ, ਪਰ ਪਤਾ ਨਹੀਂ ਅਸੀਂ ਕਦੇ ਜਾਗਾਂਗੇ ਵੀ ਕਿ ਨਹੀਂ?

No comments:
Post a Comment