jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 27 April 2013

ਬੁੱਢੇ ਨਾਲੇ ‘ਤੇ ਹਜ਼ਾਰਾਂ ਕਰੋੜ ਖਰਚਣ ‘ਤੇ ਵੀ ਸਮੱਸਿਆ ਹੱਲ ਨਹੀਂ ਹੋਈ – ਸੰਤ ਸੀਚੇਵਾਲ

www.sabblok.blogspot.com
ਸੁਲਤਾਨਪੁਰ ਲੋਧੀ 27 ਅਪ੍ਰੈਲ
ਪੰਜਾਬ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਮੰਨੇ ਜਾਂਦੇ ਬੁੱਢੇ ਨਾਲੇ ‘ਤੇ ਹਜ਼ਾਰਾ ਕਰੋੜ ਰੂਪੈ ਖਰਚੇ ਜਾਣ ਦੇ ਬਾਵਜੂਦ ਇਸ ਦੇ ਕੋਈ ਸਾਰਥਿਕ ਸਿੱਟੇ ਨਹੀਂ ਨਿਕਲੇ ਸਗੋਂ ਇਸ ਦੇ ਪ੍ਰਦੂਸ਼ਣ ਕਾਰਨ ਲੋਕ ਕੈਂਸਰ ਤੇ ਕਾਲੇ ਪੀਲੀਏ ਨਾਲ ਪੀੜਤ ਹੁੰਦੇ ਜਾ ਰਹੇ ਹਨ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਨਵੀਂ ਦਿੱਲੀ ‘ਚ ਹੋਈ ਮੀਟਿੰਗ  ਤੋਂ ਬਾਆਦ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦਫਤਰ ‘ਚ ਉਨ੍ਹਾਂ ਦੀ ਮੁਲਾਕਤਾ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮੁਨੀਸ਼ ਤਿਵਾੜੀ ਨਾਲ ਹੋਈ ਸੀ।ਸੰਤ ਸੀਚੇਵਾਲ ਜੀ ਨੇ ਦੱਸਿਆ ਕਿ ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਬਣੇ ਮੁਨੀਸ ਤਿਵਾੜੀ ਦੇ ਧਿਆਨ ‘ਚ ਲਿਆਂਦਾ ਕਿ ਬੁੱਢੇ ਨਾਲੇ ਕਾਰਨ ਮਾਲਵਾ ਦਾ ਵੱਡਾ ਹਿੱਸਾ ਕੈਂਸਰ ਨਾਲ ਪੀੜ੍ਹਤ ਹੁੰਦਾ ਜਾ ਰਿਹਾ ਹੈ।

ਸੰਤ ਸੀਚੇਵਾਲ ਨੇ ਮੁਨੀਸ਼ ਤਿਵਾੜੀ ਦੇ ਹਵਾਲੇ ਨਾਲ ਦੱਸਿਆ ਕਿ 1990 ਤੋਂ ਲੈ ਕੇ ਹੁਣ ਤੱਕ ਬੁੱਢੇ ਨਾਲੇ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਕੇਂਦਰੀ ਤੇ ਸੂਬਾ ਸਰਕਾਰਾਂ ਸਾਂਝੇ ਤੌਰ ‘ਤੇ ਅੰਦਾਜ਼ਨ ਦੋ ਹਜ਼ਾਰ ਕਰੋੜ ਰੂਪੈ ਖਰਚ ਚੁੱਕੀਆ ਹਨ।ਉਨ੍ਹਾਂ ਕਿਹਾ ਕਿ ਇੰਨ੍ਹੀ ਵੱਡੀ ਰਕਮ ਖਰਚਣ ਦੇ ਬਾਵਜੂਦ ਵੀ ਲੋਕ ਇੰਨ੍ਹਾਂ ਦੇ ਪ੍ਰਦੂਸਣ ਤੋਂ ਪੀੜਤ ਹਨ ਜੋ ਇੱਕ ਵੱਡੇ ਦੁੱਖ ਦੀ ਗੱਲ ਹੈ।ਉਨ੍ਹਾਂ ਦੱਸਿਆ ਕਿ ਉਹ ਜਲਦੀ ਹੀ ਬੱਢਾ ਨਾਲਾ ਤੇ ਕਾਲਾ ਸੰਘਿਆ ਡਰੇਨ ਸਮੇਤ ਪੰਜਾਬ ਦੇ ਹੋਰ ਪ੍ਰਦੂਸ਼ਿਤ ਜਲ ਸਰੋਤਾਂ ਦੇ ਮਾਮਲੇ ਕੇਂਦਰੀ ਵਾਤਾਵਰਣ ਮੰਤਰੀ ਸ਼੍ਰੀਮਤੀ ਜੈਅੰਤੀ ਨਟਰਾਜ਼ਨ ਕੋਲ ਰੱਖਣਗੇ।ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਦੇ ਪ੍ਰਦੂਸ਼ਿਤ ਜਲ ਸਰੋਤਾਂ ਦੀ ਰਿਪੋਰਟ ਤਿਆਰ ਕਰਕੇ ਤੇ ਇੰਨ੍ਹਾਂ ਸਮੱਸਿਆਵਾਂ ਨੂੰ  ਕਿਵੇਂ ਹੱਲ ਕੀਤਾ ਜਾ ਸਕਦਾ ਹੈ ਉਸ ਬਾਰੇ ਗੱਲਬਾਤ ਕੀਤੀ ਜਾਵੇਗੀ।

ਆਪਣੀ ਦਿੱਲੀ ਫੇਰੀ ਸਮੇਂ ਉਨ੍ਹਾਂ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਸੱਕਤਰ ਮੈਡਮ ਸੁਪਰੀਆ ਸਾਹੂ ਨਾਲ ਵੀ ਗੱਲਬਾਤ ਕੀਤੀ ਤੇ ੴ ਚੈਰੀਟੇਬਲ ਟਰੱਸਟ ਵੱਲੋਂ ਚਲਾਏ ਜਾਂਦੇ ਅਵਤਾਰ ਕਮਿਊਨਟੀ ਰੇਡੀਓ ਦੀਆਂ ਪ੍ਰਾਪਤੀਆਂ ਤੇ ਇਸ ਨੂੰ ਆ ਰਹੀਆਂ ਸਮੱਸਿਆਂਵਾਂ ਬਾਰੇ ਵਿਚਾਰ ਚਰਚਾ ਕੀਤੀ।

No comments: