www.sabblok.blogspot.com
	ਚੰਡੀਗੜ੍ਹ, 28 ਅਪ੍ਰੈਲ - ਪੰਜਾਬ ਸਰਕਾਰ ਨੇ ਸਮੂਹ ਵਿਭਾਗਾਂ ਨੂੰ ਆਈ ਏ ਐਸ/ਪੀ ਸੀ ਐਸ 
ਤੇ ਹੋਰ ਕਰਮਚਾਰੀਆਂ/ਅਧਿਕਾਰੀਆਂ ਦੇ ਨਵੀਂ ਪੈਨਸ਼ਨ ਸਕੀਮ ਅਧੀਨ ਕਟੌਤੀ/ਡੀ ਏ ਦੇ ਬਕਾਏ 
ਜਾਂ ਕਿਸੇ ਹੋਰ ਬਕਾਏ ਦੀ ਕਟੌਤੀ ਦੇ ਅਸਲ ਸ਼ਡਿਊਲ/ਚਲਾਨ ਸਿੱਧੇ ਤੌਰ 'ਤੇ ਡਿਪਟੀ 
ਡਾਇਰੈਕਟਰ(ਪੈਨਸ਼ਨ), ਮੁਹਾਲੀ ਨੂੰ ਭੇਜਣ ਸਬੰਧੀ ਹਦਾਇਤਾਂ ਕੀਤੀਆਂ ਹਨ। ਪੰਜਾਬ ਸਰਕਾਰ ਦੇ
 ਵਿੱਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਊਪਰੋਕਤ ਸਬੰਧੀ ਲਿਖਤੀ ਹਦਾਇਤਾਂ ਜਾਰੀ ਕਰਕੇ 
ਗਿਆ ਹੈ ਕਿ ਆਈ ਏ ਐਸ/ਪੀ ਸੀ ਐਸ ਅਧਿਕਾਰੀਆਂ ਸਬੰਧੀ ਡਾਟਾ ਡਿਪਟੀ ਡਾਇਰੈਕਟਰ(ਪੈਨਸ਼ਨ), 
ਮੁਹਾਲੀ ਅਤੇ ਤਸਦੀਕ ਸ਼ੁਦਾ ਕਾਪੀ ਸਮੇਤ ਵਾਊਚਰ ਨੰਬਰ ਅਤੇ ਮਿਤੀ ਦੇ ਪ੍ਰਸੋਨਲ ਵਿਭਾਗ ਦੀ ਏ
 ਐਸ ਆਰ ਐਲ ਸ਼ਾਖਾ ਨੂੰ ਭੇਜੇ ਜਾਣ ਜਦਕਿ ਹੋਰ ਕਰਮਚਾਰੀਆਂ/ਅਧਿਕਾਰੀਆਂ ਸਬੰਧੀ ਡਾਟਾ 
ਡਿਪਟੀ ਡਾਇਰੈਕਟਰ(ਪੈਨਸ਼ਨ), ਮੁਹਾਲੀ ਨੂੰ ਭੇਜਿਆ ਜਾਵੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ 
ਜਿਹੜੇ ਅਧਿਕਾਰੀ ਤੇ ਕਰਮਚਾਰੀ ਡੈਪੂਟੇਸ਼ਨ 'ਤੇ ਤੈਨਾਤ ਹਨ, ਉਨ੍ਹਾਂ ਦੀ ਕਟੌਤੀ ਅਤੇ ਬਣਦਾ
 ਮੈਚਿੰਗ ਸ਼ੇਅਰ ਸਬੰਧਿਤ ਦਫ਼ਤਰ ਦੁਆਰਾ ਚਲਾਨ ਰਾਹੀਂ ਸਬੰਧਿਤ ਖ਼ਜਾਨਾ ਦਫ਼ਤਰ 'ਚ ਜ਼ਮ੍ਹਾਂ 
ਕਰਵਾਇਆ ਜਾਣਾ ਹੈ, ਅਜਿਹੇ ਦਫ਼ਤਰ ਮੂਲ ਚਲਾਨ, ਜਿਸ ਵਿਚ ਕਰਮਚਾਰੀ ਦੇ ਪਰਾਨ ਨੰ, ਨਾਂ ਅਤੇ
 ਪਿੱਤਰੀ ਵਿਭਾਗ ਦਰਸਾਇਆ ਹੋਵੇ, ਸਿੱਧੇ ਡਿਪਟੀ ਡਾਇਰੈਕਟਰ (ਪੈਨਸ਼ਨ), ਮੁਹਾਲੀ ਨੂੰ ਭੇਜੇ
 ਜਾਣ ਜਦਕਿ ਆਈ ਏ ਐਸ/ਪੀ ਸੀ ਐਸ ਅਧਿਕਾਰੀਆਂ ਸਬੰਧੀ ਇਸ ਮੁਕੰਮਲ ਜਾਣਕਾਰੀ ਦੀ 
ਤਸਦੀਕਸ਼ੁਦਾ ਕਾਪੀ ਪ੍ਰਸੋਨਲ ਵਿਭਾਗ ਦੀ ਏ ਐਸ ਆਰ ਐਲ ਸ਼ਾਖਾ ਨੂੰ ਵੀ ਭੇਜੀ ਜਾਵੇ।




 
 
No comments:
Post a Comment