www.sabblok.blogspot.com
ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ
ਬੀ ਐਸ ਭੁੱਲਰ
ਲਹੌਰ ਦੀ ਕੋਟ ਲੱਖਪਤ ਜੇਲ੍ਹ ਵਿੱਚ ਬੰਦ ਭਾਰਤੀ ਕੈਦੀ ਸਰਬਜੀਤ ਸਿੰਘ ਦੇ ਹੋਰ ਕੈਦੀਆਂ ਵੱਲੋਂ ਕੀਤੇ ਜਾਨਲੇਵਾ ਹਮਲੇ ਸਬੰਧੀ ਜਿੱਥੇ ਹਰ ਭਾਰਤੀ ਵਿੱਚ ਗੁੱਸਾ ਪਣਪ ਰਿਹੈ ਉ¤ਥੇ ਬੇਹੋਸੀ ਦੀ ਹਾਲਤ ਵਿੱਚ ਵੈਂਟੀਲੇਟਰ ਦੀ ਮੱਦਦ ਨਾਲ ਸਾਹ ਲੈ ਰਹੇ ਇਸ ਭਾਰਤੀ ਬਾਰੇ ਹਰ ਦੇਸ ਵਾਸੀ ਚਿੰਤਤ ਦਿਖਾਈ ਦੇ ਰਿਹਾ ਹੈ।
ਸਾਲ 1990 ਵਿੱਚ ਪਾਕਿਸਤਾਨ ਵਿੱਚ ਹੋਏ ਬੰਬ ਧਮਾਕਿਆਂ ਵਿੱਚ 14 ਵਿਅਕਤੀ ਮਾਰੇ ਗਏ ਸਨ, ਜਿਸਦੇ ਦੋਸੀ ਵਜੋਂ ਸਰਬਜੀਤ ਸਿੰਘ ਨੂੰ ਮਨਜੀਤ ਸਿੰਘ ਸਮਝ ਕੇ ਗਿਰਫਤਾਰ ਕਰ ਲਿਆ ਸੀ, ਭਾਵ ਕਿ ਪਾਕਿ ਸਰਕਾਰ ਤੇ ਪ੍ਰਸਾਸਨ ਨੂੰ ਮਨਜੀਤ ਸਿੰਘ ਦੀ ਭਾਲ ਸੀ, ਖਾਨਾਪੂਰਤੀ ਲਈ ਉਹਨਾਂ ਸਰਬਜੀਤ ਸਿੰਘ ਨੂੰ ਮਨਜੀਤ ਸਿੰਘ ਬਣਾ ਕੇ ਪੇਸ ਕੀਤਾ ਅਤੇ ਉ¤ਥੋਂ ਦੀ ਅਦਾਲਤ ਨੇ ਉਸਨੂੰ ਦੋਸੀ ਮੰਨਦਿਆਂ ਫਾਂਸੀ ਦੀ ਸਜਾ ਸੁਣਾ ਦਿੱਤੀ। ਉਸਨੇ ਉਸ ਸਮੇਂ ਦੇ ਰਾਸਟਰਪਤੀ ਪ੍ਰਵੇਜ ਮੁਸੱਰਫ਼ ਕੋਲ ਰਹਿਮ ਦੀ ਅਪੀਲ ਕੀਤੀ, ਜਿਹਨਾਂ ਰੱਦ ਕਰ ਦਿੱਤੀ। ਬਾਅਦ ਵਿੱਚ ਪਾਕਿਸਤਾਨ ਵਿੱਚ ਪੀਪਲਜ ਪਾਰਟੀ ਦੀ ਸਰਕਾਰ ਬਣਨ ਤੇ ਸਰਬਜੀਤ ਨੂੰ ਫਾਂਸੀ ਦੇਣ ਤੇ ਪੱਕੇ ਤੌਰ ਤੇ ਰੋਕ ਲਾ ਦਿੱਤੀ ਗਈ, ਜੋ ਕਰੀਬ 22 ਸਾਲਾਂ ਤੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹੈ।
ਤਰਨਤਾਰਨ ਜਿਲ੍ਹੇ ਦਾ ਵਸਨੀਕ ਸਰਬਜੀਤ ਸਿੰਘ ਛੋਟੀ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ। ਉਹ ਆਪਣੇ ਪਰਿਵਾਰ ਸਮੇਤ ਚੰਗਾ ਗੁਜਾਰਾ ਕਰ ਰਿਹਾ ਸੀ, ਉਸਦੇ ਪਰਿਵਾਰ ਵਿੱਚ ਉਸਦੀ ਪਤਨੀ ਸੁਖਪ੍ਰੀਤ ਕੌਰ ਤੋਂ ਇਲਾਵਾ ਦੋ ਧੀਆਂ ਪੂਨਮ ਅਤੇ ਸਵਪਨਦੀਪ ਕੌਰ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਰੀਬ ਦੋ ਦਹਾਕੇ ਪਹਿਲਾਂ ਉਹ ਸਰਾਬੀ ਹਾਲਤ ਵਿੱਚ ਭੁਲੇਖੇ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਦੇ ਇਲਾਕੇ ਵਿੱਚ ਦਾਖਲ ਹੋ ਗਿਆ, ਜਿੱਥੋਂ ਉਸਨੂੰ ਗਿਰਫਤਾਰ ਕਰ ਲਿਆ ਅਤੇ ਆਖਰ ਪੁਰਾਣੀ ਕਹਾਵਤ ਅਨੁਸਾਰ ਕਿ ਫਾਂਸੀ ਜਿਸਦੇ ਗਲੇ ਮੇਚ ਆਉਂਦੀ ਹੈ ਉਸਦੇ ਪਾ ਦਿਓ, ਵਾਂਗ ਉਸਨੂੰ ਦੋਸੀ ਨਾਮਜਦ ਕਰਕੇ ਫਾਂਸੀ ਦੀ ਸਜਾ ਸੁਣਾ ਦਿੱਤੀ।
ਭਾਰਤ ਸਰਕਾਰ, ਮਨੁੱਖੀ ਅਧਿਕਾਰ ਕਮਿਸਨਾਂ ਅਤੇ ਹੋਰ ਅਨੇਕਾਂ ਸੰਸਥਾਵਾਂ ਨੇ ਪਾਕਿਸਤਾਨ ਸਰਕਾਰ ਕੋਲ ਅਪੀਲਾਂ ਕਰਕੇ ਸਰਬਜੀਤ ਦੀ ਰਿਹਾਈ ਦੀ ਮੰਗ ਕੀਤੀ, ਪਰ ਪਾਕਿਸਤਾਨ ਸਰਕਾਰ ਨੇ ਜਿਵੇਂ ਉਸਨੂੰ ਖਤਮ ਕਰਨ ਦਾ ਪੱਕਾ ਫੈਸਲਾ ਕੀਤਾ ਹੋਵੇ, ਕਿਸੇ ਦੀ ਅਪੀਲ ਵੱਲ ਧਿਆਨ ਨਹੀਂ ਦਿੱਤਾ। ਭਾਰਤ ਵਿੱਚ ਮੁੰਬਈ ਹਮਲੇ ਦੇ ਦੋਸੀ ਕਸਾਬ ਅਤੇ ਪਾਰਲੀਮੈਂਟ ਵਿਖੇ ਹੋਏ ਹਮਲੇ ਦੇ ਕਥਿਤ ਦੋਸੀ ਅਫਜਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਹਰ ਭਾਰਤੀ ਇਹ ਮਹਿਸੂਸ ਕਰ ਰਿਹਾ ਸੀ ਕਿ ਸਰਬਜੀਤ ਨੂੰ ਪਾਕਿਸਤਾਨ ਸਰਕਾਰ ਭਾਰਤ ਹਵਾਲੇ ਨਹੀਂ ਕਰੇਗੀ।
ਇਸ ਵਿੱਚ ਵੀ ਕੋਈ ਸੱਕ ਨਹੀਂ ਕਿ ਉਹ ਦੋਵੇਂ ਮਾਮਲੇ ਸਰਬਜੀਤ ਸਿੰਘ ਦੇ ਕੇਸ ਨਾਲੋਂ ਬਿਲਕੁਲ ਵੱਖਰੀ ਕਿਸਮ ਦੇ ਸਨ। ਕਸਾਬ ਨੂੰ ਮੁੰਬਈ ਹਮਲੇ ਸਮੇਂ ਮੌਕੇ ਤੇ ਗਿਰਫਤਾਰ ਕੀਤਾ ਗਿਆ ਸੀ, ਜਿਸਦੀ ਹਮਲਿਆਂ ਵਿੱਚ ਸਮੂਲੀਅਤ ਬਾਰੇ ਕਿਸੇ ਨੂੰ ਕੋਈ ਸੱਕ ਦੀ ਗੁਜਾਇੰਸ ਨਹੀਂ ਸੀ। ਅਫਜਲ ਗੁਰੂ ਨੂੰ ਫਾਂਸੀ ਦਿੱਤੀ ਗਈ, ਭਾਵੇਂ ਉਸਤੇ ਕਾਫੀ ਵਿਵਾਦ ਵੀ ਛਿੜਿਆ ਪਰ ਉਸ ਬਾਰੇ ਇਹ ਤਾਂ ਸਪਸਟ ਹੈ ਕਿ ਉਹ ਭਾਰਤੀ ਸੀ ਅਤੇ ਭਾਰਤੀ ਅਦਾਲਤ ਨੇ ਫਾਂਸੀ ਦੀ ਸਜਾ ਦਿੱਤੀ। ਜੇ ਸਰਬਜੀਤ ਦੇ ਮਾਮਲੇ ਤੇ ਨਜਰ ਮਾਰੀਏ ਤਾਂ ਉਸਨੂੰ ਮਨਜੀਤ ਸਿੰਘ ਵਜੋਂ ਗਿਰਫਤਾਰ ਕੀਤਾ ਅਤੇ ਸਰਬਜੀਤ ਸਿੰਘ ਫਾਂਸੀ ਦੀ ਸਜਾ ਸੁਣਾ ਦਿੱਤੀ, ਜਿਸਤੋਂ ਪਾਕਿਸਤਾਨ ਦੀ ਭਾਰਤ ਪ੍ਰਤੀ ਨਫ਼ਰਤ ਝਲਕਦੀ ਹੈ।
ਹੁਣ ਜਦੋਂ ਦੁਨੀਆਂ ਭਰ ਚੋਂ ਇਹ ਮੰਗ ਉਠੀ ਕਿ ਸਰਬਜੀਤ ਸਿੰਘ ਨੂੰ ਵਾਪਸ ਭਾਰਤ ਭੇਜਿਆ ਜਾਵੇ, ਤਾਂ ਉਸ ਤੇ ਜਾਨਲੇਵਾ ਹਮਲਾ ਕੀਤਾ ਗਿਆ, ਜਿਸਤੋਂ ਵੀ ਇਹੋ ਸਪਸਟ ਹੁੰਦੈ ਕਿ ਸਰਬਜੀਤ ਦੀ ਭਾਰਤ ਵਾਪਸੀ ਪਾਕਿਸਤਾਨੀਆਂ ਨੂੰ ਹਜਮ ਨਹੀਂ ਹੋ ਰਹੀ। ਹਮਲਾ ਵੀ ਏਨਾ ਜਬਰਦਸਤ ਕੀਤਾ ਗਿਆ ਕਿ ਉਹ ਕਈ ਦਿਨਾਂ ਤੋਂ ਲਗਾਤਾਰ ਬੇਹੋਸੀ ਦੀ ਹਾਲਤ ਵਿੱਚ ਹੈ ਅਤੇ ਉਸਨੂੰ ਬਣਾਉਟੀ ਸਾਹ ਦਿੱਤਾ ਜਾ ਰਿਹੈ। ਡਾਕਟਰਾਂ ਨੇ ਅਜੇ ਉਸਨੂੰ ਖਤਰੇ ਤੋਂ ਬਾਹਰ ਕਰਾਰ ਨਹੀਂ ਦਿੱਤਾ। ਭਾਰਤ ਸਰਕਾਰ ਦੇ ਦਖ਼ਲ ਦੇਣ ਤੇ ਸਰਬਜੀਤ ਦੇ ਪਰਿਵਾਰ ਦੇ ਮੈਂਬਰਾਂ ਨੂੰ ਪਾਕਿਤਾਨ ਦਾ 15 ਦਿਨਾਂ ਦਾ ਵੀਜਾ ਦਿੱਤਾ ਗਿਆ ਤਾਂ ਉਸਦੀ ਪਤਨੀ ਸੁਖਪ੍ਰੀਤ ਕੌਰ, ਭੈਣ ਦਲਬੀਰ ਕੌਰ, ਪੁੱਤਰੀਆਂ ਪੂਨਮ ਤੇ ਸਵਪਨਦੀਪ ਕੌਰ ਲਹੌਰ ਪੁੱਜੀਆਂ, ਪਹਿਲੇ ਦਿਨ ਉਹਨਾਂ ਨੂੰ ਦੂਰ ਤੋਂ ਹੀ ਸਰਬਜੀਤ ਨੂੰ ਦਿਖਾਇਆ ਗਿਆ, ਉਸਦੇ ਕੋਲ ਨਹੀਂ ਜਾਣ ਦਿੱਤਾ। ਇੱਥੇ ਹੀ ਬੱਸ ਨਹੀਂ ਭਾਰਤੀ ਅਧਿਕਾਰੀ ਸਰਬਜੀਤ ਦੀ ਹਾਲਤ ਬਾਰੇ ਪਤਾ ਕਰਨ ਲਈ ਜਿਨਾਹ ਹਸਪਤਾਲ ਲਹੌਰ ਗਏ ਤਾਂ ਉਹਨਾਂ ਨੂੰ ਸਰਬਜੀਤ ਦੇ ਕੋਲ ਨਾ ਜਾਣ ਦਿੱਤਾ ਅਤੇ ਨਾ ਹੀ ਉਸ ਦੀਆਂ ਡਾਕਟਰੀ ਰਿਪੋਰਟਾਂ ਦਿਖਾਈਆਂ। ਮੀਡੀਆ ਨੂੰ ਵੀ ਉਸਦੇ ਨੇੜੇ ਨਹੀਂ ਫੜਕਣ ਦਿੱਤਾ ਜਾ ਰਿਹਾ। ਇਹਨਾਂ ਗੱਲਾਂ ਤੋਂ ਪਾਕਿਸਤਾਨ ਸਰਕਾਰ ਤੇ ਪ੍ਰਸਾਸਨ ਦੇ ਮਨਸੂਬਿਆਂ ਦਾ ਸਹਿਜੇ ਅੰਦਾਜਾ ਲਾਇਆ ਜਾ ਸਕਦਾ ਹੈ।
ਭਾਰਤੀ ਸਰਕਾਰ ਵੱਲੋਂ ਜੋਰ ਦੇਣ ਤੇ ਹੁਣ ਸਰਬਜੀਤ ਦੇ ਪਰਿਵਾਰ ਦੀ ਹਸਪਤਾਲ ਅਤੇ ਇੱਕ ਗੁਰਦੁਆਰਾ ਸਾਹਿਬ ਵਿੱਚ ਰਿਹਾਇਸ ਦਾ ਪ੍ਰਬੰਧ ਕਰਦਿਆਂ ਪਰਿਵਾਰ ਦੇ ਇੱਕ ਮੈਂਬਰ ਨੂੰ ਉਸ ਕੋਲ ਰਹਿਣ ਦੀ ਇਜਾਜਤ ਮਿਲੀ ਹੈ। ਸਰਬਜੀਤ ਦਾ ਇਲਾਜ ਭਾਵੇਂ ਜਿਨਾਹ ਹਸਪਤਾਲ ਵਿੱਚ ਸਹੀ ਢੰਗ ਨਾਲ ਹੋ ਰਿਹਾ ਹੋਵੇ ਪਰੰਤੂ ਜੋ ਉਪਰੋਕਤ ਹਾਲਾਤ ਹਨ ਉਹਨਾਂ ਨੂੰ ਦੇਖਦਿਆਂ ਤਸੱਲੀ ਨਹੀਂ ਕੀਤੀ ਜਾ ਸਕਦੀ। ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ਦੀ ਸਰਹੱਦ ਦੀਆਂ ਸਰਤਾਂ ਕੁਝ ਨਰਮ ਕੀਤੀਆਂ ਗਈਆਂ ਹਨ, ਉਸ ਸਮੇਂ ਤੋਂ ਦਰਜਨਾਂ ਪਾਕਿਸਤਾਨੀ ਮਰੀਜ ਜਿਹਨਾਂ ਦਾ ਉ¤ਥੇ ਇਲਾਜ ਹੋਣਾ ਅਸੰਭਵ ਸੀ ਤੇ ਜਿੰਦਗੀ ਮੌਤ ਨਾਲ ਘੋਲ ਕਰ ਰਹੇ ਸਨ, ਭਾਰਤ ਵਿੱਚੋ ਇਲਾਜ ਕਰਵਾ ਕੇ ਤੰਦਰੁਸਤ ਹੋ ਕੇ ਵਾਪਸ ਗਏ ਹਨ, ਜਿਸਤੋਂ ਸਪਸਟ ਹੈ ਕਿ ਭਾਰਤੀ ਇਲਾਜ ਪ੍ਰਣਾਲੀ ਪਾਕਿਸਤਾਨ ਦੀ ਪ੍ਰਣਾਲੀ ਨਾਲੋਂ ਕਿਤੇ ਵਧੇਰੇ ਸਫ਼ਲ ਹੈ। ਸੋ ਜੇਕਰ ਪਾਕਿਸਤਾਨ ਸਰਕਾਰ ਸੱਚਮੁੱਚ ਸਰਬਜੀਤ ਦੀ ਜਿੰਦਗੀ ਬਚਾਉਣ ਲਈ ਸੁਹਿਰਦ ਹੈ ਤਾਂ ਉਹ ਤੁਰੰਤ ਉਸਨੂੰ ਭਾਰਤ ਦੇ ਹਵਾਲੇ ਕਰ ਦੇਵੇ ਤਾਂ ਜੋ ਉਸਦਾ ਇਲਾਜ ਭਾਰਤ ਦੇ ਚੰਗੇ ਪ੍ਰਸਿੱਧ ਹਸਪਤਾਲ ਵਿੱਚੋਂ ਕਰਵਾਇਆ ਜਾ ਸਕੇ। ਭਾਰਤ ਸਰਕਾਰ ਵੀ ਦਬਾਅ ਬਣਾ ਕੇ ਉਸਨੂੰ ਭਾਰਤ ਲਿਆਉਣ ਲਈ ਯਤਨ ਕਰੇ।
ਭਾਈ ਮਤੀ ਦਾਸ ਨਗਰ, ਬਠਿੰਡਾ
ਮੋਬਾ: 98882-75913
Email-bhullarbti@gmail. com

No comments:
Post a Comment