jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 30 April 2013

ਗ਼ਦਰ ਲਹਿਰ ਦਾ ਸੁਨੇਹਾ ਦੇਣ 'ਚ ਸਫ਼ਲ ਰਿਹਾ --------ਨਾਟਕ 'ਦਾਸਤਾਨੇ ਗ਼ਦਰ'

www.sabblok.blogspot.com
ਜਲੰਧਰ, 29 ਅਪ੍ਰੈਲ:     ਗ਼ਦਰ ਲਹਿਰ ਦੇ ਉਦੇਸ਼ਾਂ ਨੂੰ ਰੂਪਮਾਨ ਕਰਦਾ ਅਤੇ ਗ਼ਦਰ ਲਹਿਰ ਦੇ ਸੁਪਨਿਆਂ ਦਾ ਆਜ਼ਾਦ, ਖੁਸ਼ਹਾਲ ਅਤੇ ਮਨੁੱਖ ਦਾ ਕਦਰਦਾਨ ਨਿਜ਼ਾਮ ਸਿਰਜਣ ਦਾ ਸੁਨੇਹਾ ਦਿੰਦਾ ਨਾਟਕ 'ਦਾਸਤਾਨੇ ਗ਼ਦਰ' ਵਿਸ਼ੇਸ਼ ਕਰਕੇ ਕੁਰਾਹੇ ਪਾਈ ਜਾ ਰਹੀ ਨੌਜਵਾਨ ਪੀੜੀ ਨੂੰ ਆਪਣਾ ਸੰਗਰਾਮੀ ਵਿਰਸਾ ਸੰਭਾਲਣ ਦਾ ਹੋਕਾ ਦੇਣ 'ਚ ਸਫ਼ਲ ਰਿਹਾ।
ਪੰਜਾਬੀ ਰੰਗ ਮੰਚ ਦੇ ਮੰਨੇ-ਪ੍ਰਮੰਨੇ ਅਦਾਕਾਰ ਗੁਰਿੰਦਰ ਮਕਨਾ ਦੀ ਰਚਨਾ 'ਦਾਸਤਾਨੇ ਗ਼ਦਰ' ਅਤੇ ਉਨ•ਾਂ ਦੀ ਹੀ ਨਿਰਦੇਸ਼ਨਾ 'ਚ ਸਾਈਂ ਕਰੀਏਸ਼ਨ ਅੰਮ੍ਰਿਤਸਰ ਦੇ ਕੋਈ ਦੋ ਦਰਜਨ ਕਲਾਕਾਰਾਂ ਨੇ 100 ਵਰੇ• ਪਹਿਲਾਂ ਹੀ ਇਸ ਇਤਿਹਾਸਕ ਬੀਰ-ਗਾਥਾ ਨੂੰ ਦਰਸ਼ਕਾਂ ਦੇ ਰੂ-ਬ-ਰੂ ਅਜੇਹੇ ਅੰਦਾਜ਼ 'ਚ ਕੀਤਾ ਜਿਸਦਾ ਜਾਦੂਮਈ ਪ੍ਰਭਾਵ ਉਨ•ਾਂ ਦੇ ਮਨ ਮਸਤਕ 'ਤੇ ਅਮਿੱਟ ਛਾਪ ਛੱਡ ਗਿਆ।
'ਦਾਸਤਾਨੇ ਗ਼ਦਰ' ਨਾਟਕ ਨੇ ਗ਼ਦਰ ਪਾਰਟੀ ਦੀ ਸਥਾਪਨਾ, ਹਜ਼ਾਰਾਂ ਲੋਕਾਂ ਵੱਲੋਂ ਵਤਨ ਦੀ ਅਜ਼ਾਦੀ ਲਈ ਸਭ ਕੁਝ ਕੁਰਬਾਨ ਕਰਨ ਦੀ ਭਾਵਨਾ ਨਾਲ ਵਤਨ ਵੱਲ ਪਾਏ ਚਾਲੇ, ਕਾਮਾਗਾਟਾ ਮਾਰੂ ਜਹਾਜ਼, ਬਜਬਜ ਘਾਟ, ਫੌਜਾਂ ਵਿੱਚ ਬਗ਼ਾਵਤਾਂ, ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਾਲ ਉਮਰੇ ਗ਼ਦਰੀ ਨਾਇਕ ਵਾਲੀ ਸਮੱਰਥਾਵਾਨ ਭੂਮਿਕਾ, ਫਾਂਸੀਆਂ ਅਤੇ ਤੀਜੇ ਗ਼ਦਰ ਲਈ ਸੰਗਰਾਮ ਜਾਰੀ ਰੱਖਣ ਦਾ ਸੁਨੇਹੇ ਨੂੰ ਆਪਣੇ ਕਲਾਵੇ ਵਿਚ ਲਿਆ।
ਗ਼ਦਰ ਲਹਿਰ 'ਚ ਬੀਬੀ ਗੁਲਾਬ ਕੌਰ ਵਰਗੀਆਂ ਬਹਾਦਰ ਔਰਤਾਂ ਦੀ ਇਨਕਲਾਬੀ ਭੂਮਿਕਾ ਨੂੰ ਰੌਸ਼ਨੀ 'ਚ ਲਿਆਂਦਾ ਅਤੇ ਮਰਦਾਵੇਂ ਦਾਬੇ ਨੂੰ ਲੱਤ ਮਾਰਦਿਆਂ ਗੁਲਾਬ ਕੌਰ ਨੂੰ ਗ਼ਦਰੀ ਨਾਇਕਾ ਵਜੋਂ ਪੇਸ਼ ਕੀਤਾ।
ਨਾਟਕ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ (ਖੁਸ਼ਬੀਰ ਸਿੰਘ), ਹਰਨਾਮ ਸਿੰਘ ਟੁੰਡੀਲਾਟ ਅਤੇ ਬਾਬਾ ਸੋਹਣ ਸਿੰਘ ਭਕਨਾ (ਇੰਦਰਜੀਤ ਸਹਾਰਨ), ਲਾਲਾ ਹਰਦਿਆਲ (ਰਾਜੀਵ ਸ਼ਰਮਾ), ਗੁਲਾਬ ਕੌਰ (ਮਨਜੀਤ ਕੌਰ), ਕਿਰਪਾਲਾ ਅਤੇ ਬੇਲਾ (ਵਰਿੰਦਰ ਬੱਬੂ) ਨੇ ਕਿਰਦਾਰ ਨਿਭਾਏ।  ਸੰਗੀਤ ਅਤੇ ਰੌਸ਼ਨੀ ਦੀ ਭੂਮਿਕਾ ਕਰਮਵਾਰ ਪਰਮਜੀਤ ਛਾਬੜਾ ਅਤੇ ਰਾਜੀਵ ਸ਼ਰਮਾ ਨੇ ਨਿਭਾਈ।
ਗ਼ਦਰ ਸ਼ਤਾਬਦੀ ਨੂੰ ਸਮਰਪਤ ਨਾਟ-ਲੜੀ ਦੇ ਇਸ ਨਾਟ ਸਮਾਗਮ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਹਰਵਿੰਦਰ ਭੰਡਾਲ ਨੇ ਕਿਹਾ ਕਿ ਗ਼ਦਰ ਸ਼ਤਾਬਦੀ ਦੇ ਇਸ ਵਰੇ• ਨਾਟਕ, ਵਿਚਾਰ ਚਰਚਾਵਾਂ ਆਦਿ ਦੀ ਲੜੀ ਰਾਹੀਂ ਗ਼ਦਰ ਲਹਿਰ ਅਤੇ ਅਜੋਕੇ ਸਰੋਕਾਰਾਂ ਨੂੰ ਸੁਰਤਾਲ ਕਰਨ ਲਈ ਕਮੇਟੀ ਯਤਨਸ਼ੀਲ ਹੈ।
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਬੋਲਦਿਆਂ ਕਿਹਾ ਕਿ ਗ਼ਦਰ ਲਹਿਰ ਵਰਗੇ ਇਤਿਹਾਸ ਨੂੰ ਨਾਟਕੀ ਰੂਪ 'ਚ ਢਾਲਣ ਲਈ ਗੁਰਿੰਦਰ ਵਧਾਈ ਦਾ ਪਾਤਰ ਹੈ।

ਸਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਮੰਚ ਸੰਚਾਲਕ ਅਮੋਲਕ ਸਿੰਘ ਨੇ ਕਿਹਾ ਕਿ ਸੌ ਵਰੇ• ਪਹਿਲਾਂ ਜਿਹਨਾਂ ਆਰਥਕ-ਸਮਾਜਕ ਅਤੇ ਸਭਿਆਚਾਰਕ ਚੁਣੌਤੀਆਂ ਨਾਲ ਸਾਡੇ ਲੋਕਾਂ ਦਾ ਮੱਥਾ ਲੱਗਿਆ ਇਹ ਚੁਣੌਤੀਆਂ ਹੁਣ ਉਸ ਤੋਂ ਵੀ ਤਿੱਖੀਆਂ ਅਤੇ ਵਿਆਪਕ ਹਨ।  ਇਸ ਲਈ ਇਨਕਲਾਬੀ ਸਭਿਆਚਾਰਕ ਜਨਤਕ ਲਹਿਰ ਉਸਾਰਨ ਲਈ ਲੋਕਾਂ ਨੂੰ ਜਾਗਰੂਕ ਹੋ ਕੇ ਅੱਗੇ ਆਉਣ ਦੀ ਲੋੜ ਹੈ।  ਇਸ ਮਕਸਦ ਦੀ ਪੂਰਤੀ ਲਈ ਅਸੀਂ ਗ਼ਦਰ ਸ਼ਤਾਬਦੀ ਵਰੇ• 'ਚ ਉਚੇਚੇ ਤੌਰ 'ਤੇ ਯਤਨਸ਼ੀਲ ਹੈ।
 

No comments: