jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 29 April 2013

ਕੈਲਗਰੀ ਵਿੱਚ ਹਾਕਸ ਹਾਕੀ ਅਕਾਦਮੀ ਖੋਲਣ ਦਾ ਐਲਾਨ

www.sabblok.blogspot.com
ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ 

ਫੀਲਡ ਹਾਕੀ ਟੂਰਨਾਮੈਂਟ 7,8, 9 ਜੂਨ ਨੂੰ
ਹਰਬੰਸ ਬੁੱਟਰ-ਕੈਲਗਰੀ

ਪੰਜਾਬ ਅਤੇ ਕਨੇਡਾ ਦੀ ਫੀਲਡ ਹਾਕੀ ਵਿੱਚ ਸਰਗਰਮ ਭੂਮਿਕਾ ਨਿਭਾਉਂਣ ਵਾਲੇ ਖਿਡਾਰੀਆਂ ਨੇ ਫੀਲਡ ਹਾਕੀ ਨੂੰ ਕੈਲਗਰੀ ਸ਼ਹਿਰ ਵਿੱਚ ਪ੍ਰਫੁਲੱਤ ਕਰਨ ਲਈ ਹਾਕੀ ਖਿਡਾਰੀਆਂ ਨੇ ਹਾਕਸ ਹਾਕੀ ਅਕਾਦਮੀ ਖੋਲਣ ਦਾ ਐਲਾਨ ਕੀਤਾ ਹੈ।  ਮੀਟਿੰਗ ਵਿੱਚ ਕੈਲਗਰੀ ਦੀਆਂ ਕਈ ਨਾਮੀਂ ਖੇਡ ਹਸਤੀਆਂ  ਦੇ ਵਿਚਾਰ ਵਟਾਂਦਰੇ ਤੋਂ ਬਾਅਦ ਪੰਜ ਮੈਂਬਰੀ ਕਾਰਜਕਰਨੀ ਕਮੇਟੀ ਦੀ ਚੋਣ ਕੀਤੀ ਗਈ। ਇਸ ਕਮੇਟੀ ਵਿੱਚ ਹਰਪ੍ਰੀਤ ਸਿੰਘ ਕੁਲਾਰ (ਸੰਸਾਰਪੁਰ), ਦਿਲਪਾਲ ਸਿੰਘ ਟੀਟਾ (ਸਾਬਕਾ ਪੰਜਾਬ ਪੁਲਿਸ ਖਿਡਾਰੀ), ਮਨਵੀਰ ਸਿੰਘ ਗਿੱਲ, ਗੁਰਦੀਪ ਸਿੰਘ ਹੰਸ (ਦੋਂਵੇ ਆਲ ਇੰਡੀਆਂ ਅਤੰਰ ਯੂਨੀਵਰਸਿਟੀ ਖਿਡਾਰੀ) ਅਤੇ ਦਿਲਜੀਤ ਸਿੰਘ ਪੁਰਬਾ ਨੂੰ ਸ਼ਾਮਲ ਕੀਤਾ ਗਿਆ ਹੈ।
ਕੌਮਾਂਤਰੀ ਅਥਲੀਟ ਬੀਜਾ ਰਾਮ ਨੂੰ ਹਾਕੀ ਅਕਾਦਮੀ ਦਾ ਫਿਜੀਕਲ ਟਰੇਨਰ ਥਾਪਿਆ ਗਿਆ ਹੈ। ਬੀਜਾ ਰਾਮ ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਦਿਲੀਪ ਫਿਰਕੀ ਦੇ ਵੀ ਫਿਜੀਕਲ ਟਰੇਨਰ ਰਹਿ ਚੁੱਕੇ ਹਨ। ਹਰਪ੍ਰੀਤ ਸਿੰਘ ਕੁਲਾਰ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਫੀਲਡ ਹਾਕੀ ਟੂਰਨਾਮੈਂਟ 7 ਜੂਨ ਤੋਂ 9 ਜੂਨ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਕਨੇਡਾ ਭਰ ਦੇ ਨਾਮੀਂ ਹਾਕੀ ਕਲੱਬਾਂ ਦੀਆਂ ਟੀਮਾਂ ਨੇ ਭਾਗ ਲੈਣ ਦੀ ਹਾਮੀ ਭਰੀ ਹੇ। ਉਹਨਾਂ ਦੱਸਿਆ ਕਿ ਸੀਨੀਅਰ ਵਰਗ ਵਿੱਚ 8 ਟੀਮਾਂ ਅਤੇ ਜੂਨੀਅਰ ਵਰਗ (ਅੰਡਰ 16) ਵਿੱਚ 4 ਟੀਮਾਂ ਭਾਗ ਲੈਣਗੀਆਂ
 ਦਿਲਪਾਲ ਸਿੰਘ ਟੀਟਾ ਨੇ ਇੱਕ ਵੱਖਰੀ ਜਾਣਕਾਰੀ ਰਾਹੀਂ ਦੱਸਿਆ ਕਿ ਇਸ ਅਕਾਦਮੀ ਦਾ ਕੈਲਗਰੀ ਵਿੱਚ ਪਹਿਲਾ ਤੋਂ ਹੀ ਚਲ ਰਹੇ ਕੈਲਗਰੀ ਹਾਕਸ ਫੀਲਡ ਹਾਕੀ ਕਲੱਬ ਨਾਲ ਕੋਈ ਵੀ ਸੰਬੰਧ ਨਹੀਂ ਹੈ ।ਦਿਲਜੀਤ ਸਿੰਘ ਪੁਰਬਾ ਨੇ ਦੱਸਿਆ ਕਿ ਅਕਾਦਮੀ ਖੋਲਣ ਦਾ ਮਕਸਦ ਕਨੇਡਾ ਦੀ ਨਵੀਂ ਪਨੀਰੀ ਨੂੰ ਹਾਕੀ ਨਾਲ ਜੋੜ ਕੇ ਇੱਕ ਨਰੋਆ ਸਮਾਜ ਸਿਰਜਣਾ ਹੈ।।
 ਕਰਮਜੀਤ ਸਿੰਘ ਢੁੱਡੀਕੇ ਨੇ ਦੱਸਿਆ ਕਿ ਹਾਕੀ ਟੂਰਨਾਮੈਂਟ ਨੂੰ ਹਰ ਪੱਖੋਂ ਸਫਲ ਬਣਾਉਂਣ ਲਈ ਤਿਆਰੀਆਂ ਜੋਰਾਂ ਤੇ ਹਨ। ਮੀਟਿੰਗ ਵਿੱਚ ਦਿਲਜੀਤ ਸਿੰਘ ਲੋਪੋਂ, ਬੌਬੀ ਕੁਲਾਰ, ਬਿਕਰਮਜੀਤ ਸਿੰਘ ਮਨ, ਸਖਦੀਪ ਸਿੰਘ ਗਿੱਲ, ਜੱਗਾ ਲੋਪੋਂ, ਕਮਲਜੀਤ ਢੁੱਡੀਕੇ, ਕੁਲਦੀਪ ਸਿੰਘ ਸਿੱਧੂ, ਹਰਵਿੰਦਰ ਸਿੰਘ ਖਹਿਰਾ ਵੀ ਸ਼ਾਮਲ ਹੋਏ

No comments: