ਚੰਡੀਗੜ੍ਹ, 30 ਅਪ੍ਰੈਲ (ਏਜੰਸੀਆ )-ਆਲ ਇੰਡੀਆ
ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰ ਮੁਹੰਮਦ ਨੇ ਆਪਣੇ
ਬੁਲਾਰੇ ਰਾਹੀਂ ਚੰਡੀਗੜ੍ਹ ਦੇ ਮੀਡੀਆ ਨੂੰ ਜਾਰੀ ਬਿਆਨ 'ਚ ਕਿਹਾ ਹੈ ਕਿ ਉਨ੍ਹਾਂ ਨੂੰ
ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਵੱਲ ਜੁੱਤੀ ਸੁੱਟਣ ਦਾ ਕੋਈ ਪਛਤਾਵਾ ਨਹੀਂ ਹੈ,
ਸਗੋਂ ਉਨ੍ਹਾਂ ਇਸ ਕਾਰਵਾਈ ਰਾਹੀਂ ਸਿੱਖ ਕਤਲੇਆਮ ਦੀਆਂ ਸੈਂਕੜੇ ਪੀੜਤ ਵਿਧਵਾਵਾਂ,
ਬੇਪੱਤ ਕੀਤੀਆਂ ਗਈਆਂ ਮਾਵਾਂ ਤੇ ਭੈਣਾਂ ਤੇ ਪਿਛਲੇ 29 ਸਾਲਾਂ ਤੋਂ ਇਨਸਾਫ਼ ਨੂੰ ਉਡੀਕ
ਰਹੀ ਸਮੁੱਚੀ ਸਿੱਖ ਕੌਮ ਦੀਆਂ ਜ਼ਖ਼ਮੀ ਭਾਵਨਾਵਾਂ ਤੇ ਪੀੜਤ ਮਾਨਸਿਕਤਾ ਦਾ ਪ੍ਰਗਟਾਵਾ
ਕੀਤਾ ਹੈ | ਬੁਲਾਰੇ ਨੇ ਦੱਸਿਆ ਕਿ ਨਵੀਂ ਦਿੱਲੀ 'ਚ ਪੁਲਿਸ ਹਿਰਾਸਤ 'ਚੋਂ ਮੋਬਾਈਲ
ਰਾਹੀਂ ਜਾਰੀ ਕੀਤੇ ਬਿਆਨ 'ਚ ਸ: ਪੀਰ ਮੁਹੰਮਦ ਨੇ ਆਖਿਆ ਹੈ ਕਿ ਉਨ੍ਹਾਂ ਨੇ ਅੱਜ ਸੱਜਣ
ਕੁਮਾਰ ਨੂੰ ਬਰੀ ਕਰਨ ਦੇ ਫ਼ੈਸਲੇ ਤੋਂ ਬਾਅਦ ਅਦਾਲਤ ਵਿਚ ਜੁੱਤੀ ਕਿਸੇ ਵਿਸ਼ੇਸ਼ ਜੱਜ
ਵੱਲ ਨਹੀਂ, ਸਗੋਂ ਭਾਰਤੀ ਨਿਆਂਪਾਲਿਕਾ ਵੱਲ ਮਾਰੀ ਹੈ, ਜਿਸ ਨੇ ਸਿੱਖਾਂ ਨਾਲ ਘੋਰ
ਧੱਕੇਸ਼ਾਹੀ ਕੀਤੀ ਹੈ |
No comments:
Post a Comment