www.sabblok.blogspot.com
ਚੰਡੀਗੜ੍ਹ, 28 ਅਪ੍ਰੈਲ - ਪੰਜਾਬ ਸਰਕਾਰ ਨੇ ਸਮੂਹ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਕੇ
ਠੇਕੇ 'ਤੇ ਭਰਤੀ ਕੀਤੇ ਗਏ ਕਰਮਚਾਰੀਆਂ ਦੀ ਮੁਕੰਮਲ ਜਾਣਕਾਰੀ ਸਬੰਧਿਤ ਪ੍ਰੋਫਾਰਮੇ 'ਤੇ
ਭੇਜਣ ਦੇ ਆਦੇਸ਼ ਦਿੱਤੇ ਹਨ। ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ
ਦਿੰਦਿਆਂ ਦੱਸਿਆ ਕਿ ਜਾਰੀ ਹਦਾਇਤਾਂ ਵਿਚ ਵਿਭਾਗਾਂ ਨੂੰ ਉਪਰੋਕਤ ਸਬੰਧੀ ਸੂਚਨਾ ਈ-ਮੇਲ
ਆਈ ਡੀ (ਫਫ੪ਪeਰਸੋਨਨeਲ0 ਗਮਅਲ਼ਿਚੋਮ) 'ਤੇ ਭੇਜਣ ਜਾਂ ਦਸਤੀ ਪ੍ਰੋਸਨਲ ਵਿਭਾਗ ਦੀ ਪੀ
ਪੀæ-4 ਸ਼ਾਖਾ ਨੂੰ ਭੇਜੇ ਜਾਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਵਲੋਂ
ਸਿੱਧੇ ਤੌਰ 'ਤੇ ਠੇਕੇ 'ਤੇ ਰੱਖੇ, ਵਿਭਾਗ ਵਲੋਂ ਵੱਖ-ਵੱਖ ਪ੍ਰਾਜੈਕਟਾਂ ਜਿਵੇਂ ਐਨ ਆਰ
ਐਚ ਐਮ, ਐਸ ਐਸ ਏ ਅਤੇ ਡਬਲਿਊ ਬੀ ਵਿਚ ਠੇਕੇ 'ਤੇ ਰੱਖੇ, ਵਿਭਾਗਾਂ ਵਲੋਂ ਸੁਸਾਇਟੀਆਂ
ਤੋਂ ਠੇਕੇ 'ਤੇ ਲਏ ਗਏ ਅਤੇ ਵਿਭਾਗਾਂ ਵੱਲੋਂ ਸਰਵਿਸ ਪ੍ਰੋਵਾਈਡਰਾਂ ਰਾਹੀਂ ਆਊਟਸੋਰਸ
ਕੀਤੇ ਗਏ ਠੇਕਾ ਅਧਾਰਿਤ ਮੁਲਾਜ਼ਮਾਂ ਦਾ ਮੁੰਕਮਲ ਵੇਰਵਾ ਮੰਗਿਆ ਗਿਆ ਹੈ।
No comments:
Post a Comment