jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 26 April 2013

ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਮੁਕੰਮਲ

www.sabblok.blogspot.com
ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦਾ ਬਾਹਰੀ ਸਰੂਪ।

ਅੰਮ੍ਰਿਤਸਰ, 25 ਅਪ੍ਰੈਲ (ਪੀ ਟੀ ਆਈ )- ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਉਸਾਰੀ ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦੀ ਉਸਾਰੀ ਦਾ ਕਾਰਜ ਮੁਕੰਮਲ ਹੋ ਗਿਆ ਹੈ ਅਤੇ ਇਹ ਯਾਦਗਾਰ 27 ਅਪ੍ਰੈਲ ਨੂੰ ਸੰਗਤਾਂ ਨੂੰ ਸਮਰਪਿਤ ਕੀਤੀ ਜਾਵੇਗੀ। ਇਸ ਸਬੰਧ ’ਚ ਅੱਜ ਇਥੇ ਅਖੰਡ ਪਾਠ ਅਰੰਭ ਕੀਤੇ ਗਏ।
ਇਸ ਸਬੰਧੀ ਅੱਜ ਸਵੇਰੇ ਨਗਰ ਕੀਰਤਨ ਦੇ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਯਾਦਗਾਰ ਦੀ ਇਮਾਰਤ ਵਿਖੇ ਲਿਆਂਦਾ ਗਿਆ ਅਤੇ ਅਖੰਡ ਪਾਠ ਆਰੰਭ ਕਰਵਾਏ। ਇਸ ਮੌਕੇ ਭਾਈ ਰਣਧੀਰ ਸਿੰਘ ਦੇ ਜਥੇ ਨੇ ਕੀਰਤਨ ਕੀਤਾ ਅਤੇ ਗਿਆਨੀ ਮੱਲ ਸਿੰਘ ਨੇ ਕਥਾ ਵਿਖਿਆਨ ਰਾਹੀਂ ਯਾਦਗਾਰ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ। ਸਮਾਗਮ ਵਿਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਯਾਦਗਾਰ ਦੀ ਇਮਾਰਤ ਦੀ ਉਸਾਰੀ ਬਾਰੇ ਕਾਰ ਸੇਵਾ ਸੌਂਪੀ ਗਈ ਸੀ, ਹਾਜ਼ਰ ਸਨ। ਉਨ੍ਹਾਂ ਸਮੇਤ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਦੋਵੇ ਪੁੱਤਰ, ਟਕਸਾਲ ਦੇ ਹੋਰ ਆਗੂ, ਸ਼੍ਰੋਮਣੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ ਤੇ ਹੋਰ ਅਧਿਕਾਰੀ ਅਤੇ ਸੰਗਤ ਹਾਜ਼ਰ ਸੀ। ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹਾਜ਼ਰ ਨਹੀਂ ਸਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਦੱਸਿਆ ਕਿ ਯਾਦਗਾਰ ਦੀ ਇਮਾਰਤ ਦੀ ਉਸਾਰੀ ਲਈ 20 ਮਈ 2012 ਨੂੰ ਟੱਕ ਲਾਇਆ ਸੀ ਜਦੋਂਕਿ 6 ਜੂਨ ਨੂੰ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਦੀ ਉਸਾਰੀ ਦਾ ਕਾਰਜ 4, 5 ਜੁਲਾਈ ਨੂੰ ਸ਼ੁਰੂ ਹੋਇਆ ਸੀ। ਇਹ ਯਾਦਗਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਸਥਾਪਿਤ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਕੋਲ ਉਸਾਰੀ ਗਈ ਹੈ। ਇੱਥੋਂ ਹੀ ਯਾਦਗਾਰ ਵਿਖੇ ਜਾਣ ਵਾਸਤੇ ਪੌੜੀਆਂ ਉਪਰ ਚੜ੍ਹਦੀਆਂ ਹਨ। ਯਾਦਗਾਰ ਦਾ ਇਕ ਜ਼ਮੀਨਦੋਜ ਹਿੱਸਾ ਵੀ ਹੈ, ਜਿਸ ਦਾ ਕਾਰਜ ਫਿਲਹਾਲ ਜਾਰੀ ਹੈ। ਇਹ ਯਾਦਗਾਰ ਗੁਰਦੁਆਰੇ ਦੇ ਰੂਪ ਵਿਚ ਹੈ, ਇਹ ਇਮਾਰਤ 8 ਕੋਨੀ ਹੈ ਅਤੇ ਇਸਦੇ ਤਿੰਨ ਪਾਸੇ ਦਰਵਾਜ਼ੇ ਰੱਖੇ ਗਏ ਹਨ। ਯਾਦਗਾਰ ਦੇ ਕੰਪਲੈਕਸ ਲਈ 60×65 ਫੁੱਟ ਰਕਬਾ ਰੱਖਿਆ ਗਿਆ ਹੈ, ਜਿਸ ਵਿਚ 31×31 ਫੁੱਟ ਵਿਚ ਇਮਾਰਤ ਉਸਾਰੀ ਗਈ ਹੈ। ਇਮਾਰਤ ਦੇ ਉਪਰ 8 ਛੋਟੀਆਂ ਗੁੰਬਦੀਆਂ ਬਣਾਈਆਂ ਗਈਆਂ ਹਨ, ਜਦੋਂਕਿ ਵੱਡੇ ਗੁੰਬਦ ਵਾਸਤੇ ਜਗ੍ਹਾ ਛੱਡੀ ਗਈ ਹੈ। ਇਹ ਗੁੰਬਦ ਨੇੜੇ ਉਸਾਰੇ ਜਾ ਰਹੇ ਗੁਰਦੁਆਰਾ ਥੜ੍ਹਾ ਸਾਹਿਬ ਦੀ ਉਸਾਰੀ ਤੋਂ ਬਾਅਦ ਬਣਾਇਆ ਜਾਵੇਗਾ। ਯਾਦਗਾਰ ਦੀ ਇਮਾਰਤ ਵੀ ਗੁਰਦੁਆਰਾ ਥੜ੍ਹਾ ਸਾਹਿਬ ਤੋਂ 2 ਫੁੱਟ ਛੋਟੀ ਰੱਖੀ ਗਈ ਹੈ। ਇਮਾਰਤ ਦੇ ਅੰਦਰ ਬਾਹਰ ਚਿੱਟੇ ਰੰਗ ਦਾ ਬੇਸ਼ਕੀਮਤੀ ਸੰਗਮਰਮਰ ਲਾਇਆ ਗਿਆ ਹੈ।

No comments: