jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 28 April 2013

ਮਿੰਨੀ ਕਹਾਣੀ : ਪ੍ਰਬੰਧ ਹੋ ਗਿਆ………………ਕਹਾਣੀਕਾਰ : ਰਿੰਕੂ ਸੈਣੀ

www.sabblok.blogspot.com
ਆਈਡੀਆ (ਨਵਦੀਪ ਨਿਰਮਾਣ)
cats” ਹੈਲੋ ?”
“ਹਾਂ ਹਾਂ ਜੀ ਸ਼ਰਮਾਂ ਜੀ ਬੋਲੋ ਕੀ ਹਾਲ ਚਾਲ……?”
” ਯਾਰ ਹਾਲ ਚਾਲ ਨੂੰ ਮਾਰ ਗੋਲੀ…ਜੋ ਤੈਨੂੰ ਕੰਮ ਕਿਹਾ ਸੀ ਹੋ ਗਿਆ ਕਿ ਨਹੀਂ…..?”
” ਸ਼ਰਮਾਂ ਜੀ ਕੰਮ ਤਾਂ ਬਸ ਅੋਕੇ ਈ ਆ…ਕੀ ਘੱਟ ਕੁੜੀਆਂ ਨਾਲ ਨੀ ਕੰਮ ਸਰ ਸਕਦਾ…..?”
” ਕੀ ਬੇਵਕੂਫਾਂ ਵਾਲੀ ਗੱਲ ਕਰ ਰਿਹਾਂ ? ਤਹੀਉਂ ਤੈਨੂੰ ਮਹੀਨਾ ਪਹਿਲਾਂ ਕਹਿ ਦਿੱਤਾ ਸੀ…”
” ਸ਼ਰਮਾਂ ਜੀ ਗੁੱਸੇ ਕਾਹਨੂੰ ਹੁਣੇ ਅੋ ਪ੍ਰਬੰਧ ਤਾਂ ਹੋ ਜਾਏਗਾ ….ਪਰ ਕੁੜੀਆਂ ਦੇ ਰੇਟ ਬੜੇ ਹਾਈ ਫਾਈ ਨੇ….”
” ਫਿਰ ਵੀ ਕੀ ਰੇਟ ਆ…?”
” ਸ਼ਰਮਾਂ ਜੀ ਲਾ ਕੇ ਚੱਲੋਂ ਇੱਕ ਕੂੜੀ ਦਾ ਪੰਦਰਾਂ ਸੋ ਰੁਪਏ……”
” ਯਾਰ ਪਿਛਲੀ ਵਾਰੀ ਤਾਂ ਤੂੰ ਪੰਜ ਸੋ ਲਿਆ ਸੀ…..”
” ਸ਼ਰਮਾਂ ਜੀ ਮਹਿੰਗਾਈ ਬਹੁਤ ਵੱਧ ਗਈ ਐ….ਹੁਣ ਤਾਂ ਇਹੀ ਰੇਟ ਆ…ਗੱਲ ਕਰਕੇ ਵੇਖਦਾਂ ਜੇ ਕੁਝ ਰਿਆਇਤ ਹੋ ਜਾਵੇ…”
“ਚੱਲ ਮੈਂ ਫੋਨ ਕੱਟਦਾ ਗੱਲ ਕਰਕੇ ਦਸ ਫਟਾਫਟ…”
ਟਰਿੰਗ ਟਰਿੰਗ
” ਹੈਲੋ…”
” ਹੈਲੋ ! ਸ਼ਰਮਾ ਜੀ ਪ੍ਰਬੰਧ ਹੋ ਗਿਆ ਦੋ ਕੁੜੀਆਂ ਹਜਾਰ ਰੁਪਏ ਦੇ ਹਿਸਾਬ ਨਾਲ ਤੇ ਪੰਜ ਕੁੜੀਆਂ ਸੱਤ ਸੋ ਦੇ ਹਿਸਾਬ ਨਾਲ..ਹੁਣ ਤਾਂ ਠੀਕ ਐ…..”
” ਠੀਕ ਆ..ਪਰ ਆਹ ਹਜਾਰ ਤੇ ਸੱਤ ਸੋ ਵਾਲੀਆਂ ਕੁੜੀਆਂ ‘ਚ ਕੀ ਫਰਕ ਐ….?”
” ਸ਼ਰਮਾਂ ਜੀ ਹਜਾਰ ਵਾਲੀਆਂ ਚੰਗੇ ਘਰ ਦੀਆਂ ਨੇ ਤੇ ਪੰਜ ਸੋ ਵਾਲੀਆਂ ਗਰੀਬ ਘਰਾਂ ਦੀਆਂ ਨੇ…”
” ਅੋ ਕੇ ਅੋ ਕੇ…ਚੱਲੋ ਕੱਲ ਲੈ ਆਉਣਾ ਫਿਰ….ਅੋ ਕੇ ਬਾਏ”
” ਬਾਏ”
” ਲੈ ਭਾਗਵਾਨੇ ਕੱਲ ਲਈ ਕੰਜਕਾਂ ਦਾ ਪ੍ਰਬੰਧ ਹੋ ਗਿਆ ਹੁਣ ਤੂੰ ਪੁੜੀਆਂ ਛੋਲਿਆਂ ਦੇ ਪ੍ਰਸ਼ਾਦ ਦੀ ਤਿਆਰੀ ਕਰ ਲੈ…”
” ਕਿੰਨੇ ਰੁਪਏ ‘ਚ ਗੱਲ ਹੋਈ…..?”
” ਪੰਚਵਜਾਂ ਸੋ ‘ਚ ਪੂਰਾਂ ਕੰਜਕਾਂ ਦਾ ਸੈੱਟ ਆ….ਵੈਸੇ ਵੀ ਇਸ ਤੋਂ ਘੱਟ ‘ਚ ਨਹੀਂ ਮਿਲਣੀਆਂ ਸੀ….ਕੁੜੀਆਂ ਤਾਂ ਅੱਜਕੱਲ ਵੇਖਣ ਨੂੰ ਨਹੀਂ ਮਿਲਦੀਆਂ ….ਦੋ ਹਜਾਰ ਚਾਲੀ ਚੱਲ ਰਿਹਾ ਐ ਭਾਗਵਾਨੇ….ਉਹ ਜਮਾਨੇ ਗਏ ਜਦੋਂ ਘਰ ਘਰ ਵਿੱਚ ਕੁੜੀ ਹੁੰਦੀ ਸੀ..ਸ਼ਾਇੰਸ ਨੇ ਕਾਹਦੀ ਤਰੱਕੀ ਕੀਤੀ ਕੁੜੀਆਂ ਨੂੰ ਹੀ ਲੈ ਡੁੱਬੀ”
ਦੋਨੋਂ ਮੀਆਂ ਬੀਵੀ ਇਸ ਗੱਲ ਦਾ ਅਫਸੋਸ ਕਰਦੇ ਚਿੰਤਾਂ ਵਿੱਚ ਡੁੱਬ ਗਏ । ਵਿਆਹ ਤੋਂ ਪੰਦਰਾਂ ਸਾਲ ਬਾਦ ਤੱਕ ਵੀ ਰੱਬ ਨੇ ਹੁਣ ਤੱਕ ਇਸ ਜੋੜੇ ਦੀ ਕੁੱਖ ਸੁੰਨੀ ਰੱਖੀ ਸੀ ਜੋ ਇੱਕ ਧੀ ਲਈ ਵੀ ਤਰਸ ਰਹੇ ਸਨ।

No comments: