www.sabblok.blogspot.com
ਮਿਲਪੀਟਸ(ਅਮਰੀਕਾ)-ਨਾਰਥ
ਅਮਰੀਕਨ ਪੰਜਾਬੀ ਐਸੋਸ਼ੀਏਸ਼ਨ(ਨਾਪਾ) ਵਲੋਂ ਜਾਰੀ ਕੀਤੇ ਗਏ ਇਕ ਪਰੈਸ ਬਿਆਨ ਰਾਹੀਂ ਸਿਖ
ਵਿਰੋਧੀ ਦੰਗਿਆਂ ਦੇ ਮੁਖ ਦੋਸ਼ੀ ਸਜਣ ਕੁਮਾਰ ਨੂੰ ਸੀ.ਬੀ.ਆਈ ਦੀ ਅਦਾਲਤ ਵਲੋਂ ਬਰੀ ਕਰ
ਦਿਤੇ ਜਾਣ ਦੇ ਫੈਸਲੇ ਉਪਰ ਆਪਣੀ ਪ੍ਰਤੀਕ੍ਰਿਆ ਪਰਗਟ ਕਰਦੇ ਹੋਏ ਕਿਹਾ ਹੈ ਕਿ ਅਦਾਲਤ ਦੇ
ਇਸ ਫੈਸਲੇ ਨੇ ਸਿਖ ਕੌਮ ਤੇ ਪੀੜਤ ਪਰਿਵਾਰਾਂ ਨੂੰ ਜਿਥੇ ਬਿਲਕੁਲ ਨਿਰਾਸ਼ ਕੀਤਾ ਹੈ ਉਥੇ
ਇਨਸਾਫ ਦੇਣ ਤੋਂ ਇਨਕਾਰ ਕੀਤਾ ਹੈ।ਬਿਆਨ ਵਿਚ ਇਸ ਗਲ ਤੇ ਹੈਰਾਨਗੀ ਪਰਗਟ ਕੀਤੀ ਗਈ ਕਿ
ਜੇਕਰ ਇਹਨਾਂ ਦੰਗਿਆਂ ਲਈ ਸੱਜਣ ਕੁਮਾਰ ਦੇ ਨਾਲ ਵਾਲੇ ਦੋਸ਼ੀਆਂ ਨੂੰ ਕਸੂਰਵਾਰ ਮੰਨਿਆ
ਗਿਆ ਹੈ ਤਾਂ ਅਜਿਹੀ ਸਥਿਤੀ ਵਿਚ ਸੱਜਣ ਕੁਮਾਰ ਨੂੰ ਇਹਨਾਂ ਦੋਸ਼ਾਂ ਤੋਂ ਬਰੀ ਕਿਵੇਂ
ਕੀਤਾ ਜਾ ਸਕਦਾ ਹੈ।ਅਦਾਲਤ ਦੇ ਇਸ ਫੈਸਲੇ ਨਾਲ ਸਿਖਾਂ ਤੇ ਪੀੜਤ ਪਰਿਵਾਰਾਂ ਵਿਚ ਜਿਸ
ਤਰਾਂ ਗੁਸਾ ਤੇ ਰੋਸ ਪੈਦਾ ਹੋ ਰਿਹਾ ਹੈ ਉਹ ਸਾਡੇ ਸਾਰੇ ਸਰਕਾਰੀ ਤੰਤਰ ਦੇ ਮੂੰਹ ਤੇ ਇਕ
ਚਪੇੜ ਹੈ ਜਿਹੜਾ ਸਰਕਾਰੀ ਤੰਤਰ ਆਪਣੇ ਦੇਸ਼ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਜਿਥੇ
ਅਸਮਰਥ ਹੈ ਉਥੇ ਸੱਤਾ ਦੇ ਗਲਿਆਰਿਆਂ ਤੱਕ ਪਹੁੰਚ ਰਖਣ ਵਾਲੇ ਦੋਸ਼ੀਆਂ ਦੇ ਪਰਭਾਵ ਹੇਠ
ਹੈ।
No comments:
Post a Comment